
October 26, 2011 | By ਸਿੱਖ ਸਿਆਸਤ ਬਿਊਰੋ
ਮੈ ਕੁਝ ਸਾਲ ਗੁਜਾਰੇ ਮਾਹੀ,
ਦਰ ਤੈਂਡੇ ਦੇ ਸਾਹਮੇ।
ਜਾਂਦਾ ਰਿਹਾ ਮੈਂ ਵਾਰੇ ਮਾਹੀ,
ਦਰ ਤੈਂਡੇ ਦੇ ਸਾਹਮੇ।
ਦੂਰ ਅਨੰਤਾਂ ਧੁੱਪਾਂ ਤੀਕਣ
ਲਰਜ ਰਹੇ ਖੰਭ ਮੇਰੇ;
ਇਕ ਨੁਕਤੇ ਤੇ ਹਾਰੇ ਮਾਹੀ,
ਦਰ ਤੈਂਡੇ ਦੇ ਸਾਹਮੇ।
-0-
ਕੱਢਦਾ ਰਿਹਾ ਮੈ ਹਾੜੇ ਮਾਹੀ
ਦਰ ਤੈਡੇ ਦੇ ਸਾਹਮੇ।
ਭੁੱਲੇ ਸਜਦੇ ਚਾੜ੍ਹੇ ਮਾਹੀ,
ਦਰ ਤੈਂਡੇ ਦੇ ਸਾਹਮੇ।
ਇਸ ਦੁਨੀਆਤੇ ਉਸ ਦੁਨੀਆ ਦੇ
ਕਿੱਥੇ ਮਿਲਣ ਕਿਨਾਰੇ?
ਪੈਂਦੇ ਰਹੇ ਪੁਆੜੇ ਮਾਹੀ,
ਦਰ ਤੈਂਡੇ ਦੇ ਸਾਹਮੇ।
– ਹਰਿੰਦਰ ਸਿੰਘ ਮਹਿਬੂਬ,
(ਝਨਾਂ ਦੀ ਰਾਤ)
Related Topics: ਕਵਿਤਾ, ਝਨਾਂ ਦੀ ਰਾਤ, ਪ੍ਰੋ. ਹਰਿੰਦਰ ਸਿੰਘ ਮਹਿਬੂਬ (Prof. Harinder Singh Mehboob)