ਆਮ ਖਬਰਾਂ

ਪੱਤਰਕਾਰ ਜਰਨੈਲ ਸਿੰਘ `ਤੇ ਹਮਲਾ ਆਤਮਾ ਸਿੰਘ ਲੁਬਾਣਾ ਤੇ ਉਸਦੇ ਸਾਥੀਆਂ ਵਲੋਂ ਹੱਥੋਪਾਈ

March 18, 2010 | By

ਕੋਰਟ ਦੇ ਬਾਹਰ ਉਸ ਵੇਲੇ ਸਥਿਤੀ ਕਾਫ਼ੀ ਤਨਾਅਪੂਰਨ ਹੋ ਗਈ ਜਦ ਖ਼ੁਦ ਨੂੰ ‘84 ਕਤਲੇਆਮ ਦਾ ‘ਪੀੜਤ’ ਅਖਵਾਉਣ ਵਾਲੇ ਆਤਮਾ ਸਿੰਘ ਲੁਬਾਣਾ (ਸਾਬਕਾ ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਆਪਣੇ ਸਾਥੀਆਂ ਸਣੇ ਪ੍ਰਸਿੱਧ ਪੱਤਰਕਾਰ ਜਰਨੈਲ ਸਿੰਘ ਉਤੇ ਹਮਲਾ ਕਰਦਿਆਂ ਜ਼ਬਰਦਸਤ ਧੱਕਾ ਮੁੱਕੀ ਸ਼ੁਰੂ ਕਰ ਦਿਤੀ। ਇਸ ਹਮਲੇ ਤੋਂ ਬਾਅਦ ਘਟਨਾ ਦੀ ਸ਼ਿਕਾਇਤ ਉਥੇ ਹੀ ਪੁਲਿਸ ਕੋਲ ਦਰਜ ਕਰਵਾਉਣ ਪਿਛੋਂ ਜਰਨੈਲ ਸਿੰਘ ਨੇ ਦਸਿਆ, ‘ਸੱਜਣ ਕੁਮਾਰ ਦੀ ਪਿਛਲੀ ਸੁਣਵਾਈ ਦੌਰਾਨ ਇਸ ਕੇਸ ਦੀ ਚਸ਼ਮਦੀਦ ਗਵਾਹ ਨਿਰਪ੍ਰੀਤ ਕੌਰ ਉਤੇ ਹਮਲਾ ਕੀਤਾ ਗਿਆ ਸੀ ਅਤੇ ਹੁਣ ਮੇਰੇ ਉਪਰ ਕੀਤੇ ਹਮਲੇ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਹ ਸਾਰੀ ਕਾਰਵਾਈ ਸੱਜਣ ਕੁਮਾਰ ਦੇ ਇਸ਼ਾਰੇ `ਤੇ ਹੀ ਕੀਤੀ ਜਾ ਰਹੀ ਹੈ।’ ਜਰਨੈਲ ਸਿੰਘ ਨੇ ਕਿਹਾ, ‘ਮੇਰੇ ਉੱਤੇ ਹਮਲਾ ਕਰਨ ਵਾਲਾ ਕੌਮ ਦਾ ਸਭ ਤੋਂ ਵੱਡਾ ਗ਼ੱਦਾਰ ਉਹੀ ਆਤਮਾ ਸਿੰਘ ਲੁਬਾਣਾ ਹੈ ਜਿਸ ਦੀ ਡਿਊਟੀ, ਗਵਾਹਾਂ ਨੂੰ ਸੁਰੱਖਿਅਤ ਢੰਗ ਨਾਲ ਅਦਾਲਤ ਲਿਜਾਉਣ ਤੇ ਘਰ ਛੱਡਣ ਦੀ ਲੱਗੀ ਹੋਈ ਸੀ। ਉਸ ਨੇ ‘84 ਦੇ ਕਤਲੇਆਮ ਦੇ ਇਕ ਮੁੱਖ ਦੋਸ਼ੀ ਮਰਹੂਮ ਐਚਕੇਐਲ ਭਗਤ ਦੇ ਕੇਸ ਵਿਚ ਪੀੜਤਾਂ ਦੀ ਗਵਾਹੀ ਬਦਲਾ ਕੇ ਕੌਮ ਦੀ ਇੱਜ਼ਤ ਤੇ ਅਣਖ ਨੂੰ ਮਿੱਟੀ `ਚ ਰੋਲਿਆ ਸੀ। ਜੇ ਉਸ ਵੇਲੇ ਇਹ ਗ਼ੱਦਾਰ ਅਜਿਹੀ ਹਰਕਤ ਨਾ ਕਰਦਾ ਤਾਂ ਸ਼ਾਇਦ ਕਾਤਲਾਂ ਨੂੰ ਕਾਫ਼ੀ ਪਹਿਲਾਂ ਹੀ ਸਜ਼ਾ ਮਿਲਣ ਦਾ ਦੌਰਾ ਚਾਲੂ ਹੋ ਜਾਣਾ ਸੀ।’
ਭਾਰਤ ਦੇ ਗ੍ਰਹਿ ਮੰਤਰੀ ਪੀ. ਚਿੰਦਬਰਮ ਦੀ ਪ੍ਰੈਸ ਕਾਨਫ਼ਰੰਸ ਦੌਰਾਨ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਜੁੱਤੀ ਸੁਟਣ ਦੀ ਘਟਨਾ ਤੋਂ ਬਾਅਦ ਚਰਚਾ ਵਿਚ ਆਏ ਪੱਤਰਕਾਰ ਜਰਨੈਲ ਸਿੰਘ ਨੇ ਹਮਲੇ ਦਾ ਸੰਭਾਵੀ ਕਰਨ ਦਸਦਿਆਂ ਕਿਹਾ, ‘ਮੈਂ ਕੁਝ ਸਮਾਂ ਪਹਿਲਾਂ ਹੀ ਲਿਖੀ ਕਿਤਾਬ 1984 ਸਿੱਖ ਕਤਲੇਆਮ ਦਾ ਸੱਚ ਵਿਚ ਗਵਾਹੀ ਬਦਲਾਉਣ ਵਾਲੀ ਘਟਨਾ ਦੀ ਸਾਰੀ ਸਚਾਈ ਵਿਸਤਾਰ ਨਾਲ ਜਾਣਕਾਰੀ ਦਿਤੀ ਹੈ ਅਤੇ ਇਹ ਸਚਾਹੀ ਨਾ ਤਾਂ ਕਾਤਲਾਂ ਨੂੰ ਪਸੰਦ ਹੈ ਅਤੇ ਨਾ ਹੀ ਉਨ੍ਹਾਂ ਕੋਲੋਂ ਦਲਾਲੀ ਖਾਣ ਵਾਲੇ ਕੌਮ ਦੇ ਗ਼ੱਦਾਰਾਂ ਨੂੰ। ਇਸੇ ਕਰਕੇ ਜਦ 26 ਸਾਲਾਂ ਬਾਅਦ ਪਹਿਲੀ ਵਾਰ ਕਾਤਲ ਅਦਾਲਤ `ਚ ਪੇਸ਼ ਹੋਇਆ ਤਾਂ ਦਲਾਲੀ ਖਾਣ ਵਾਲੇ ਉਸ ਦੇ ਸਮਰਥਕਾਂ ਨੇ ਮੁੜ ਤੋਂ ਕਾਤਲਾਂ ਨੂੰ ਬਚਾਉਣ ਦਾ ਡਰਾਮਾ ਸ਼ੁਰੂ ਕਰ ਦਿਤਾ ਹੈ।’
ਜਰਨੈਲ ਸਿੰਘ ਨੇ ਕਿਹਾ ਕਿ ਅੱਜ ਦੋਸ਼ੀ ਪਹਿਲੀ ਵਾਰ ਅਦਾਲਤ ਵਿਚ ਪੇਸ਼ ਹੋਏ ਹਨ ਪਰ ਸਿੱਖ ਇਨ੍ਹਾਂ ਨੂੰ ਸਲਾਖ਼ਾਂ ਪਿੱਛੇ ਵੇਖਣਾ ਚਾਹੁੰਦੇ ਹਨ। ਉਧਰ ਸੱਜਣ ਕੁਮਾਰ ਸਮੇਤ ਹੋਰਨਾਂ ਦੋਸ਼ੀਆਂ ਨੂੰ ਅਦਾਲਤ ਵਲੋਂ ਜ਼ਮਾਨਤ ਦਿਤੇ ਜਾਣ ਦੇ ਫ਼ੈਸਲੇ ਦਾ ਕੋਰਟ ਦੇ ਬਾਹਰ ਵੱਡੀ ਗਿਣਤੀ ਵਿਚ ਇਕੱਤਰ ਹੋਏ ਸਿੱਖਾਂ ਤੇ ਪੀੜਤਾਂ ਨੇ ਸਖਤ ਵਿਰੋਧ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੇ ਨਾਹਰੇ ਲਗਾਏ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਦੋਸ਼ ਲਾਇਆ ਕਿ ਕਾਂਗਰਸ ਸਿੱਧੇ ਤੌਰ `ਤੇ ਦੋਸ਼ੀਆਂ ਨੂੰ ਬਚਾ ਰਹੀ ਹੈ। ਬਾਬੂ ਸਿੰਘ ਦੁਖੀਆ ਨੇ ਜਰਨੈਲ ਸਿੰਘ `ਤੇ ਹਮਲੇ ਦੀ ਨਿੰਦਾ ਕੀਤੀ। ਬਾਬੂ ਸਿੰਘ ਨੇ ਕਿਹਾ ਕਿ ਹੁਣ ਆਰਐਸ ਸੋਢੀ ਨੂੰ ‘84 ਦਾ ਕੇਸ ਲੜਨ ਲਈ ਅੱਗੇ ਆਉਣਾ ਚਾਹੀਦਾ ਹੈ।
ਨਵੰਬਰ 1984 ਦੇ ਕਤਲੇਆਮ ਦੇ ਪੀੜਤਾਂ ਨਾਲ ਹੋ ਰਹੀ ਬੇਇਸਾਫੀ ਵਿਰੁੱਧ ਆਵਾਜ਼ ਉਠਾਉਣ ਵਾਲਾ ਪੱਤਰਕਾਰ ਜਰਨੈਲ ਸਿੰਘ

ਨਵੰਬਰ 1984 ਦੇ ਕਤਲੇਆਮ ਦੇ ਪੀੜਤਾਂ ਨਾਲ ਹੋ ਰਹੀ ਬੇਇਸਾਫੀ ਵਿਰੁੱਧ ਆਵਾਜ਼ ਉਠਾਉਣ ਵਾਲਾ ਪੱਤਰਕਾਰ ਜਰਨੈਲ ਸਿੰਘ

ਲੁਧਿਆਣਾ (18 ਮਾਰਚ, 2010): ਵਿਦੇਸ਼ ਤੋਂ ਛਪਦੇ ਪੰਜਾਬੀ ਹਵਤਾਵਰੀ ਅਖਬਾਰ ‘ਅੰਮ੍ਰਿਤਸਰ ਟਾਈਮਜ਼’ ਦੀ ਇੱਕ ਖਬਰ ਅਨੁਸਾਰ ਅਦਾਲਤ ਦੇ ਬਾਹਰ ਉਸ ਵੇਲੇ ਸਥਿਤੀ ਕਾਫ਼ੀ ਤਨਾਅਪੂਰਨ ਹੋ ਗਈ ਜਦ ਖ਼ੁਦ ਨੂੰ ‘84 ਕਤਲੇਆਮ ਦਾ ‘ਪੀੜਤ’ ਅਖਵਾਉਣ ਵਾਲੇ ਆਤਮਾ ਸਿੰਘ ਲੁਬਾਣਾ (ਸਾਬਕਾ ਮੈਂਬਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਆਪਣੇ ਸਾਥੀਆਂ ਸਣੇ ਪ੍ਰਸਿੱਧ ਪੱਤਰਕਾਰ ਜਰਨੈਲ ਸਿੰਘ ਉਤੇ ਹਮਲਾ ਕਰਦਿਆਂ ਜ਼ਬਰਦਸਤ ਧੱਕਾ ਮੁੱਕੀ ਸ਼ੁਰੂ ਕਰ ਦਿਤੀ। ਇਸ ਹਮਲੇ ਤੋਂ ਬਾਅਦ ਘਟਨਾ ਦੀ ਸ਼ਿਕਾਇਤ ਉਥੇ ਹੀ ਪੁਲਿਸ ਕੋਲ ਦਰਜ ਕਰਵਾਉਣ ਪਿਛੋਂ ਜਰਨੈਲ ਸਿੰਘ ਨੇ ਦਸਿਆ, ‘ਸੱਜਣ ਕੁਮਾਰ ਦੀ ਪਿਛਲੀ ਸੁਣਵਾਈ ਦੌਰਾਨ ਇਸ ਕੇਸ ਦੀ ਚਸ਼ਮਦੀਦ ਗਵਾਹ ਨਿਰਪ੍ਰੀਤ ਕੌਰ ਉਤੇ ਹਮਲਾ ਕੀਤਾ ਗਿਆ ਸੀ ਅਤੇ ਹੁਣ ਮੇਰੇ ਉਪਰ ਕੀਤੇ ਹਮਲੇ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਹ ਸਾਰੀ ਕਾਰਵਾਈ ਸੱਜਣ ਕੁਮਾਰ ਦੇ ਇਸ਼ਾਰੇ `ਤੇ ਹੀ ਕੀਤੀ ਜਾ ਰਹੀ ਹੈ।’ ਜਰਨੈਲ ਸਿੰਘ ਨੇ ਕਿਹਾ, ‘ਮੇਰੇ ਉੱਤੇ ਹਮਲਾ ਕਰਨ ਵਾਲਾ ਕੌਮ ਦਾ ਸਭ ਤੋਂ ਵੱਡਾ ਗ਼ੱਦਾਰ ਉਹੀ ਆਤਮਾ ਸਿੰਘ ਲੁਬਾਣਾ ਹੈ ਜਿਸ ਦੀ ਡਿਊਟੀ, ਗਵਾਹਾਂ ਨੂੰ ਸੁਰੱਖਿਅਤ ਢੰਗ ਨਾਲ ਅਦਾਲਤ ਲਿਜਾਉਣ ਤੇ ਘਰ ਛੱਡਣ ਦੀ ਲੱਗੀ ਹੋਈ ਸੀ। ਉਸ ਨੇ ‘84 ਦੇ ਕਤਲੇਆਮ ਦੇ ਇਕ ਮੁੱਖ ਦੋਸ਼ੀ ਮਰਹੂਮ ਐਚਕੇਐਲ ਭਗਤ ਦੇ ਕੇਸ ਵਿਚ ਪੀੜਤਾਂ ਦੀ ਗਵਾਹੀ ਬਦਲਾ ਕੇ ਕੌਮ ਦੀ ਇੱਜ਼ਤ ਤੇ ਅਣਖ ਨੂੰ ਮਿੱਟੀ `ਚ ਰੋਲਿਆ ਸੀ। ਜੇ ਉਸ ਵੇਲੇ ਇਹ ਗ਼ੱਦਾਰ ਅਜਿਹੀ ਹਰਕਤ ਨਾ ਕਰਦਾ ਤਾਂ ਸ਼ਾਇਦ ਕਾਤਲਾਂ ਨੂੰ ਕਾਫ਼ੀ ਪਹਿਲਾਂ ਹੀ ਸਜ਼ਾ ਮਿਲਣ ਦਾ ਦੌਰਾ ਚਾਲੂ ਹੋ ਜਾਣਾ ਸੀ।’

ਭਾਰਤ ਦੇ ਗ੍ਰਹਿ ਮੰਤਰੀ ਪੀ. ਚਿੰਦਬਰਮ ਦੀ ਪ੍ਰੈਸ ਕਾਨਫ਼ਰੰਸ ਦੌਰਾਨ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਨਾ ਮਿਲਣ ਦੇ ਰੋਸ ਵਜੋਂ ਜੁੱਤੀ ਸੁਟਣ ਦੀ ਘਟਨਾ ਤੋਂ ਬਾਅਦ ਚਰਚਾ ਵਿਚ ਆਏ ਪੱਤਰਕਾਰ ਜਰਨੈਲ ਸਿੰਘ ਨੇ ਹਮਲੇ ਦਾ ਸੰਭਾਵੀ ਕਰਨ ਦਸਦਿਆਂ ਕਿਹਾ, ‘ਮੈਂ ਕੁਝ ਸਮਾਂ ਪਹਿਲਾਂ ਹੀ ਲਿਖੀ ਕਿਤਾਬ 1984 ਸਿੱਖ ਕਤਲੇਆਮ ਦਾ ਸੱਚ ਵਿਚ ਗਵਾਹੀ ਬਦਲਾਉਣ ਵਾਲੀ ਘਟਨਾ ਦੀ ਸਾਰੀ ਸਚਾਈ ਵਿਸਤਾਰ ਨਾਲ ਜਾਣਕਾਰੀ ਦਿਤੀ ਹੈ ਅਤੇ ਇਹ ਸਚਾਹੀ ਨਾ ਤਾਂ ਕਾਤਲਾਂ ਨੂੰ ਪਸੰਦ ਹੈ ਅਤੇ ਨਾ ਹੀ ਉਨ੍ਹਾਂ ਕੋਲੋਂ ਦਲਾਲੀ ਖਾਣ ਵਾਲੇ ਕੌਮ ਦੇ ਗ਼ੱਦਾਰਾਂ ਨੂੰ। ਇਸੇ ਕਰਕੇ ਜਦ 26 ਸਾਲਾਂ ਬਾਅਦ ਪਹਿਲੀ ਵਾਰ ਕਾਤਲ ਅਦਾਲਤ `ਚ ਪੇਸ਼ ਹੋਇਆ ਤਾਂ ਦਲਾਲੀ ਖਾਣ ਵਾਲੇ ਉਸ ਦੇ ਸਮਰਥਕਾਂ ਨੇ ਮੁੜ ਤੋਂ ਕਾਤਲਾਂ ਨੂੰ ਬਚਾਉਣ ਦਾ ਡਰਾਮਾ ਸ਼ੁਰੂ ਕਰ ਦਿਤਾ ਹੈ।’

ਜਰਨੈਲ ਸਿੰਘ ਨੇ ਕਿਹਾ ਕਿ ਅੱਜ ਦੋਸ਼ੀ ਪਹਿਲੀ ਵਾਰ ਅਦਾਲਤ ਵਿਚ ਪੇਸ਼ ਹੋਏ ਹਨ ਪਰ ਸਿੱਖ ਇਨ੍ਹਾਂ ਨੂੰ ਸਲਾਖ਼ਾਂ ਪਿੱਛੇ ਵੇਖਣਾ ਚਾਹੁੰਦੇ ਹਨ। ਉਧਰ ਸੱਜਣ ਕੁਮਾਰ ਸਮੇਤ ਹੋਰਨਾਂ ਦੋਸ਼ੀਆਂ ਨੂੰ ਅਦਾਲਤ ਵਲੋਂ ਜ਼ਮਾਨਤ ਦਿਤੇ ਜਾਣ ਦੇ ਫ਼ੈਸਲੇ ਦਾ ਕੋਰਟ ਦੇ ਬਾਹਰ ਵੱਡੀ ਗਿਣਤੀ ਵਿਚ ਇਕੱਤਰ ਹੋਏ ਸਿੱਖਾਂ ਤੇ ਪੀੜਤਾਂ ਨੇ ਸਖਤ ਵਿਰੋਧ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਦੇ ਨਾਹਰੇ ਲਗਾਏ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਦੋਸ਼ ਲਾਇਆ ਕਿ ਕਾਂਗਰਸ ਸਿੱਧੇ ਤੌਰ `ਤੇ ਦੋਸ਼ੀਆਂ ਨੂੰ ਬਚਾ ਰਹੀ ਹੈ। ਬਾਬੂ ਸਿੰਘ ਦੁਖੀਆ ਨੇ ਜਰਨੈਲ ਸਿੰਘ `ਤੇ ਹਮਲੇ ਦੀ ਨਿੰਦਾ ਕੀਤੀ। ਬਾਬੂ ਸਿੰਘ ਨੇ ਕਿਹਾ ਕਿ ਹੁਣ ਆਰਐਸ ਸੋਢੀ ਨੂੰ ‘84 ਦਾ ਕੇਸ ਲੜਨ ਲਈ ਅੱਗੇ ਆਉਣਾ ਚਾਹੀਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।