October 10, 2011 | By ਸਿੱਖ ਸਿਆਸਤ ਬਿਊਰੋ
ਸ਼ਾਹਕੋਟ (8 ਅਕਤੂਬਰ, 2011 – ਸਚਦੇਵਾ): ਸਿਟੀ ਪ੍ਰੈਸ ਕਲੱਬ ਸ਼ਾਹਕੋਟ ਦੀ ਇੱਕ ਮੀਟਿੰਗ ਕਲੱਬ ਦੇ ਪ੍ਰਧਾਨ ਸੋਨੂੰ ਮਿੱਤਲ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਦੌਰਾਨ ਵੱਖ-ਵੱਖ ਅਖਬਾਰਾਂ ਦੇ ਪੱਤਰਕਾਰ ਨੇ ਨਕੋਦਰ ਤੋਂ ਇੱਕ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਦਿਲਬਾਗ ਸਿੰਘ ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਚ ਨਿਖੇਧੀ ਕਰਦਿਆਂ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਹੈ । ਉਨ੍ਹਾਂ ਕਿਹਾ ਕਿ ਉੱਕਤ ਹਮਲਾਵਰਾਂ ਨੇ ਪੱਤਰਕਾਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਜਿਸਨੂੰ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ ਕਿਉਂਕਿ ਪੱਤਰਕਾਰਤਾ ਦਾ ਹੀ ਸੱਚ ਨੂੰ ਸਾਹਮਣੇ ਲਿਆਉਣ ਵਿੱਚ ਵੱਡਾ ਯੋਗਦਾਨ ਹੁੰਦਾ ਹੈ । ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਜੀਤ ਸਿੰਘ, ਲਖਬੀਰ ਸਿੰਘ, ਗੁਰਮੀਤ ਖੋਸਲਾ, ਗੁਲਸ਼ਨ ਸ਼ਰਮਾ, ਰਣਜੀਤ ਬਹਾਦਰ, ਗੁਰਨਾਮ ਸਿੰਘ ਨਿਧੜਕ, ਨਿਖੀਲ ਸ਼ਰਮਾ, ਰਾਜਨ ਤ੍ਰੇਹਨ, ਸੁਖਦੀਪ ਸਿੰਘ, ਦਵਿੰਦਰ ਸਿੰਘ ਕੋਟਲਾ, ਨਵਦੀਪ ਸਿੰਘ, ਪ੍ਰਵੀਨ ਗਰੋਵਰ, ਜਿੰਦਰਪਾਲ ਸਿੰਘ ਆਦਿ ਸ਼ਾਮਲ ਸਨ ।
Related Topics: press