Posts By ਐਡਵੋਕੇਟ ਜਸਪਾਲ ਸਿੰਘ ਮੰਝਪੁਰ

ਮਾਰੂਥਲ ਦਾ ਸ਼ੇਰ: ਉਮਰ-ਅਲ-ਮੁਖਤਾਰ

ਉਮਰ ਮੁਖਤਾਰ 1862 ਵਿਚ ਅਪਰੀਕੀ ਮਹਾਂਦੀਪ ਦੇ ਅਜੋਕੇ ਲੀਬੀਆ ਦੇ ਸਿਰੇਨਾਇਕਾ ਵਿਚ ਤੁਬਰਕ ਨਜ਼ਦੀਕ ਪਿੰਡ ਜੰਜ਼ੌਰ ਦੇ ਮਨੀਫਾ ਕਬੀਲੇ ਵਿਚ ਜੰਮਿਆ ਤੇ ਉਹ ਮਦਰੱਸੇ ਵਿਚ ਅਧਿਆਪਕ ਸੀ ਅਤੇ ਬੱਚਿਆ ਨੂੰ ਪੜ੍ਹਾਉਂਦਾ ਹੋਇਆ ਜਿੰਦਗੀ ਦੇ ਗੁੱਝੇ ਭੇਦ ਸਮਝਾਉਂਦਾ ਤੇ ਸੰਘਰਸ਼ ਲਈ ਤਿਆਰ ਕਰਦਾ।ਉਸਨੇ 1911 ਤੋਂ ਲੈ ਕੇ 1931 ਤੱਕ 20 ਸਾਲ ਇਟਲੀ ਦੇ ਤਾਨਾਸ਼ਾਹ ਰਾਜ ਪ੍ਰਬੰਧ ਵਿਰੁੱਧ ਸੰਘਰਸ਼ ਚਲਾਇਆ ਅਤੇ ਅੰਤ ਉਸਨੂੰ ਫਾਂਸੀ ਚਾੜ੍ਹ ਦਿੱਤਾ ਗਿਆ।10 ਫਰਵਰੀ 1947 ਨੂੰ ਇਟਲੀ ਵਾਲੇ ਲੀਬੀਆ ਨੂੰ ਛੱਡ ਕੇ ਭੱਜ ਗਏ ਅਤੇ ਲੰਮੇ ਸੰਘਰਸ਼ ਤੋਂ ਬਾਅਦ ਯੂ. ਐੱਨ.ਓ ਤੋਂ ਮਾਨਤਾ ਮਿਲਣ ਉਪਰੰਤ 24 ਦਸੰਬਰ 1951 ਨੂੰ ਲੀਬੀਆ ਨੇ ਆਪਣੇ ਆਪ ਨੂੰ ਅਜ਼ਾਦ ਦੇਸ਼ “ਯੁਨਾਈਟਡ ਕਿੰਗਡਮ ਆਫ ਲੀਬੀਆ” ਐਲਾਨਿਆ।ਅੱਜ ਲੀਬੀਆ ਦੇ 10 ਦਿਨਾਰ ਦੇ ਨੋਟ ਉੱਤੇ ਉਮਰ ਮੁਖਤਾਰ ਦੀ ਫੋਟੋ ਦੇਖੀ ਜਾ ਸਕਦੀ ਹੈ।

ਨਵਾਂ ਪੁਲਿਸ ਐਕਟ: ਵਿਕਾਸ ਨਹੀਂ ਵਿਨਾਸ

ਪੰਜਾਬ ਸਰਕਾਰ ਵਲੋਂ ਜੋ ਪੰਜਾਬ ਪੁਲਿਸ ਐਕਟ 2007 ਪਾਸ ਕੀਤਾ ਗਿਆ ਹੈ ਉਹ ਭਾਵੇਂ ਅਜੇ ਲਾਗੂ ਹੋਣ ਲਈ ਸਰਕਾਰੀ ਨੋਟੀਫਿਕੇਸ਼ਨ ਦੀ ਉਡੀਕ ਕਰ ਰਿਹਾ ਹੈ ਪਰ ਜਿਸ ਦਿਨ ਇਹ ਐਕਟ ਲਾਗੂ ਹੋਵੇਗਾ ਉਹ ਦਿਨ ਪੰਜਾਬ ਦੇ ਇਤਿਹਾਸ ਵਿਚ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ।

ਦਮ ਤੋੜ ਰਿਹਾ ਭਾਰਤੀ ਨਿਆਂ ਪ੍ਰਬੰਧ…

ਦਮ ਤੋੜ ਰਹੇ ਨਿਆਂ ਪ੍ਰਬੰਧ ਨੂੰ ਬਚਾਉਂਣ ਲਈ ਆਖਰੀ ਇਲਾਜ਼ ਦੇ ਤੌਰ 'ਤੇ ਹੁਣ ਕਈ ਤਰ੍ਹਾਂ ਦੇ ਢਕਵੰਜ ਵੀ ਕੀਤੇ ਜਾ ਰਹੇ ਹਨ, ਜਿਸ ਤਹਿਤ ਕਦੀ ਲੋਕ ਅਦਾਲਤਾਂ ਅਤੇ ਕਦੀ ਮੋਬਾਇਲ ਕੋਰਟਾਂ ਦਾ ਰੌਲਾ ਸੁਣਨ ਨੂੰ ਮਿਲਦਾ ਹੈ। ਲੋਕ ਅਦਾਲਤਾਂ ਵਿਚ ਅਸਿੱਧੇ ਰੂਪ ਵਿਚ ਇਕ ਤਾਂ ਪਹਿਲੇ ਵਰਗ ਦੇ ਲੋਕਾਂ ਦੀਆਂ ਕੰਪਨੀਆਂ ਦਾ ਫਾਇਦਾ ਕਰਵਾਉਂਣ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਦੂਜੇ ਇਸ ਵਿਚ ਉਹ ਲੋਕ ਆਪਣੇ ਮੁਕੱਦਮੇ ਸ਼ਾਮਲ ਕਰਵਾ ਦਿੰਦੇ ਹਨ ਜੋ ਮਾਮੂਲੀ ਕੇਸਾਂ ਦੇ ਬਿਨਾਂ ਵਜ੍ਹਾ ਲਟਕ ਜਾਣ ਤੋਂ ਦੁਖੀ ਹੋ ਕੇ ਵਿਰੋਧੀ ਧਿਰ ਨਾਲ ਰਾਜ਼ੀਨਾਮਾ ਕਰ ਲੈਂਦੇ ਹਨ ਪਰ ਉਹਨਾਂ ਨੂੰ ਵੀ ਕਈ-ਕਈ ਤਾਰੀਖਾਂ ਲੋਕ ਅਦਾਲਤਾਂ ਦੀਆਂ ਵੀ ਮਿਲ ਜਾਂਦੀਆਂ ਹਨ।

ਕਾਲੇ ਕਾਨੂੰਨਾਂ ਦਾ ਵਿਰੋਧ ਜਰੂਰੀ

ਲੋੜ ਤਾਂ ਹੈ ਲੋਕਾਂ ਨੂੰ ਲਾਮਬੱਧ ਕਰਕੇ ਅਜਿਹੇ ਕਾਲੇ ਕਾਨੂੰਨਾਂ ਖਿਲਾਫ ਲੋਕ ਲਹਿਰ ਉਸਾਰਨ ਦੀ ਜਿਸ ਨਾਲ ਭਾਰਤੀ ਉਪ-ਮਹਾਂਦੀਪ ਵਿਚ ਵਸਦੇ ਸੱਭਿਆਚਾਰਾਂ ਨੂੰ ਕਾਨੂੰਨੀ ਮਾਨਤਾ ਦੇ ਕੇ ਦੁਨੀਆਂ ਨੂੰ ਇਕ ਪਿੰਡ ਦੇ ਰੂਪ ਵਿਚ ਉਸਾਰਿਆ ਜਾਵੇ।

2017 ਪੰਜਾਬ ਚੋਣਾਂ ਦੇ ਨਤੀਜੇ … (ਲੇਖਕ: ਜਸਪਾਲ ਸਿੰਘ ਮੰਝਪੁਰ)

ਵੋਟ ਰਾਜਨੀਤੀ ਪੰਥਕ ਸਿਆਸਤ ਤੋਂ ਵੱਖ ਹੈ। ਪੰਜਾਬ ਦੀਆਂ ਵੋਟਾਂ ਪੰਥ ਦਾ ਇਕ ਨਿਗੂਣਾ ਜਿਹਾ ਹਿੱਸਾ ਹੈ। ਪੰਥ ਬਹੁਤ ਵਿਸ਼ਾਲ ਹੈ ਅਤੇ ਸਮੁੱਚੀ ਧਰਤੀ ਉਪਰ ਵਸਦੇ ਗੁਰਸਿੱਖਾਂ ਦਾ ਸਮੂਹ ਹੈ ਪਰ ਗੁਰੂ-ਲਿਵ ਤੋਂ ਟੁੱਟਿਆਂ ਨੇ ਵੋਟ ਰਾਜਨੀਤੀ ਦੀ ਸੋਝੀ ਨਾ ਹੋਣ ਕਰਕੇ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਬਾਰੇ ਆਪੋ-ਆਪਣੀ ਰਾਇ ਦਿੱਤੀ ਹੈ।

ਸੰਭਾਵੀ ਕੈਦ ਨਾਲੋਂ ਵੱਧ ਹਵਾਲਾਤ ਕੱਟਣ ਵਾਲੇ ਭਾਈ ਹਰਨੇਕ ਸਿੰਘ ਭੱਪ ਦੀ ਰਿਹਾਈ ਕਦੋਂ ?

ਨਾਮੀ ਖਾੜਕੂ ਯੋਧਿਆਂ ਦਾ ਹਮਸਫਰ ਭੱਪ ਭਾਜੀ ਦਾ ਨਾਮ ਲੈਂਦਿਆਂ ਹੀ ਇਕ ਛੋਟੇ ਕੱਦ ਪਰ ਦ੍ਰਿੜ ਇਰਾਦੇ ਵਾਲੇ ਹਰਨੇਕ ਸਿੰਘ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ।

14 ਫਰਵਰੀ: ਸੰਤ ਵੈਲਨਟਾਈਨ ਦਾ ਸ਼ਹੀਦੀ ਦਿਹਾੜਾ

ਅੱਜ ਵੈਲਨਟਾਈਨ ਡੇਅ ਦੇ ਨਾਂ ਹੇਠ ਸਮਾਜ ਵਿਚ ਅਸ਼ਲੀਲਤਾ, ਲੱਚਰਤਾ ਨੂੰ ਖੁੱਲ੍ਹਾ ਸੱਦਾ ਦੇਣ ਵਿਚ ਵੱਡੀਆਂ ਵੱਡੀਆਂ ਕੰਪਨੀਆਂ ਮੀਡੀਏ ਨਾਲ ਰਲ ਕੇ ਇਕਪਾਸੜ ਰੋਲ ਅਦਾ ਕਰ ਰਹੀਆਂ ਹਨ। ਜਿਸ ਅਧੀਨ ਸਮਾਜ ਵਿਚ ਸੱਭਿਆਚਾਰਕ ਗੰਦਗੀ ਵਿਚ ਵਾਧਾ ਹੋ ਰਿਹਾ ਹੈ ਅਤੇ ਲੋਕਾਂ ਦੀਆਂ ਧੀਆਂ-ਭੈਣਾਂ ਨਾਲ ਛੇੜਖਾਨੀ ਕਰਨ ਵਾਲਿਆਂ ਨੂੰ ਸ਼ਹਿ ਮਿਲ ਰਹੀ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਇਸ ਦਿਨ ਨੂੰ ਮਨਾਉਣ ਪਿਛੇ ਲਗਭਗ 99 ਫੀਸਦੀ ਲੋਕਾਂ ਨੂੰ ਸ਼ਾਇਦ ਪਤਾ ਨਾ ਹੋਵੇ ਕਿ ਇਸ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਤੇ ਇਸ ਦਿਨ ਦਾ ਕੀ ਮਹੱਤਵ ਹੈ।

ਬੰਦੀ ਸਿੰਘਾਂ ਦੀ ਰਿਹਾਈ ਬਨਾਮ ਵੋਟ ਰਾਜਨੀਤੀ (ਖਾਸ ਲੇਖ)

ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਪ੍ਰੋਗਰਾਮਾਂ, ਕਾਨੂੰਨੀ ਤੇ ਸਿਆਸੀ ਚਾਰਾਜੋਈਆਂ, ਸਿਆਸੀ ਤੇ ਕੂਟਨੀਤਿਕ ਵਾਅਦਿਆਂ ਦੀ ਪੜਚੋਲ ਕੀਤਿਆਂ ਪਤਾ ਲੱਗਦਾ ਹੈ ਕਿ ਅੱਜ ਤੱਕ ਕੋਈ ਕੰਮ ਵੀ ਸਿਆਸੀ ਇੱਛਾ ਸ਼ਕਤੀ ਨਾਲ ਨਹੀਂ ਕੀਤਾ ਗਿਆ ਹੈ ਸਗੋਂ ਬੰਦੀ ਸਿੰਘਾਂ ਸਬੰਧੀ ਕੁਝ ਉਹ ਫੈਸਲੇ ਹੀ ਲਏ ਗਏ ਜਿਹਨਾਂ ਨੂੰ ਇਕ ਤਾਂ ਸਮੇਂ ਤੋਂ ਦੇਰੀ ਨਾਲ ਲਿਆ ਗਿਆ ਅਤੇ ਦੂਜਾ ਕਾਨੂੰਨੀ ਹੱਕ ਨੂੰ ਸਿੱਖ ਕੌਮ ਉਪਰ ਅਹਿਸਾਨ ਦਰਸਾਇਆ ਗਿਆ।

ਬੇ-ਅਦਬੀ ਘਟਨਾਵਾਂ ਦੇ ਅਸਲ ਦੋਸ਼ੀ ਕੌਣ?

ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਪੋਥੀਆਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਪਿਛਲੇ ਕਰੀਬ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਹੋ ਰਹੀਆਂ ਹਨ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੋਰੀ ਕੀਤੇ ਗਏ ਸਰੂਪ ਬਾਰੇ ਵੀ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।

ਆਪਣੀਆਂ ਜੜ੍ਹਾਂ ਵੱਲ ਮੁੜਨਾ ਜਰੂਰੀ [ਖਾਸ ਲੇਖ]

ਕੋਈ ਵੀ ਰੁੱਖ ਦੇਖਣ ਨੂੰ ਭਾਵੇਂ ਕਿੰਨਾ ਵੀ ਸੋਹਣਾ ਜਾਂ ਸੁਡੌਲ ਕਿਉਂ ਨਾ ਹੋਵੇ ਪਰ ਅਸਲ ਮਜਬੂਤੀ ਉਸਦੀਆਂ ਜੜ੍ਹਾਂ ਦੀ ਧਰਤੀ ਵਿਚ ਡੂੰਘਾਈ ਅਤੇ ਧਰਤੀ ਦੀ ਪਕੜ ਨਾਲ ਹੁੰਦੀ ਹੈ। ਖੋਖਲੀਆਂ ਜੜ੍ਹਾਂ ਜਾਂ ਉਪਰਲੀ ਪਰਤ ਵਿਚਲੀਆਂ ਜੜ੍ਹਾਂ ਵਾਲੇ ਰੱੁਖ ਭਾਦਰੋਂ ਦੀ ਪਹਿਲੀ ਹਨੇਰੀ ਵਿਚ ਹੀ ਮੂਧੇ ਮੂੰਹ ਪਏ ਹੁੰਦੇ ਹਨ।

Next Page »