ਸਿਆਸੀ ਖਬਰਾਂ » ਸਿੱਖ ਖਬਰਾਂ

ਬਾਦਲ ਸਰਕਾਰ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਦੀਆਂ ਲੀਹਾਂ ਉੱਤੇ ਤੁਰੀ: ਡੱਲੇਵਾਲ

August 16, 2010 | By

ਲੰਡਨ (16 ਅਗਸਤ, 2010): ਯੂਨਾਈਟਿਡ ਖਾਲਸਾ ਦਲ (ਯੂ.ਕੇ.) ਵੱਲੋਂ ਭੇਜੇ ਗਏ ਇੱਕ ਬਿਆਨ ਅਨੁਸਾਰ ਪੰਜਾਬ ਦੀ ਮੌਜੂਦਾ ਸਰਕਾਰ ਸਿੱਖ ਨੌਜਵਾਨਾਂ ਤੇ ਤਸ਼ੱਦਦ ਦਾ ਦੌਰ ਜਾਰੀ ਰੱਖ ਕੇ ਆਪਣੇ ਸਿੱਖ ਵਿਰੋਧੀ ਆਕਾਵਾਂ (ਭਾਜਪਾ ਅਤੇ ਆਰ. ਐੱਸ .ਐੱਸ) ਨੂੰ ਖੁਸ਼ ਕਰ ਰਹੀ ਹੈ। ਇਸ ਕਾਰਵਾਈ ਨੂੰ ਬਿਆਨ ਵਿੱਚ ਬਹੁਤ ਹੀ ਸ਼ਰਮਨਾਕ ਨਿੰਦਣਯੋਗ ਦੱਸਦਿਆ ਕਿਹਾ ਗਿਆ ਹੈ ਕਿ ਸਿੱਖ ਨੌਜਵਾਨਾਂ ਨੂੰ ਜਿਸ ਕਦਰ ਆਏ ਦਿਨ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਇਸ  ਤੋਂ ਸਾਬਤ ਹੂੰਦਾ ਹੈ ਕਿ ਇਹ ਸਰਕਾਰ ਕਾਂਗਰਸੀ ਮੁੱਖ ਮੰਤਰੀ ਦਰਬਾਰਾ ਸਿੰਘ ਦੀਆਂ ਲੀਹਾਂ ਤੇ ਚੱਲ ਰਹੀ ਹੈ। ਦਲ ਨੇ ਦਾਅਵਾ ਕੀਤਾ ਹੈ ਕਿ “ਜੇਕਰ ਇਸ (ਸਰਕਾਰ) ਦਾ ਸਿੱਖ ਵਿਰੋਧੀ ਵਤੀਰਾ ਨਿਰੰਤਰ ਜਾਰੀ ਰਿਹਾ ਤਾਂ ਇਹ ਮੁੱਖ ਮੰਤਰੀ ਬੇਅੰਤ ਸਿੰਘ ਦੇ ਜ਼ੁਲਮੀਂ ਰਾਜ ਨੂੰ ਵੀ ਮਾਤ ਪਾ ਦੇਵੇਗੀ”। ਯੂਨਾਈਟਿਡ ਖਾਲਸਾ ਦਲ (ਯੂ.ਕੇ.) ਦੇ ਜਨਰਲ ਸਕੱਤਰ ਸ੍ਰ. ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਕਿਹਾ ਗਿਆ ਕਿ ਸ੍ਰ. ਪ੍ਰਗਟ ਸਿੰਘ ਪਹਿਲਾਂ ਹੀ ਪਟਿਆਲਾ ਪੁਲੀਸ ਦੀ ਹਿਰਾਸਤ ਵਿੱਚ ਸੀ। ਜਿਸ ਨੂੰ ਤਕਰੀਬਨ ਡੇਢ ਮਹੀਨਾ ਪਹਿਲਾਂ ਉਸ ਦੇ ਘਰੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਤੇ ਲਗਾਤਾਰ ਤਸ਼ੱਦਦ ਢਾਹਿਆ ਗਿਆ ਅਤੇ ਕੱਲ੍ਹ ਮੀਡੀਏ ਵਿੱਚ ਉਸ ਨੂੰ ਖਤਨਾਕ ਖਾੜਕੂ ਦਰਸਾ ਕੇ ਪਟਿਆਲਾ ਪੁਲੀਸ ਨੇ ਚਿੱਟਾ ਝੂਠ ਬੋਲਿਆ ਹੈ।
ਇਸੇ ਤਰਾਂ ਗੁਰਜੰਟ ਸਿੰਘ, ਹਰਮਿੰਦਰ ਸਿੰਘ ਸਮੇਤ ਹਰ ਰੋਜ਼ ਜਿਹਨਾਂ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦਿਖਾਈਆਂ ਜਾ ਰਹੀਆਂ ਹਨ ਉਹਨਾਂ ਨੂੰ ਗੈਰ ਕਨੂੰਨੀ ਹਿਰਾਸਤ ਵਿੱਚ ਰੱਖ ਕੇ ਉਹਨਾਂ ਤੇ ਅਣਮਨੁੱਖੀ ਤਸ਼ੱਦਦ ਦਾ ਢਾਹਿਆ ਜਾਂਦਾ ਹੈ ਮਗਰੋਂ ਪੁਲੀਸ ਆਪਣੇ ਪਾਸੋਂ ਹੀ ਉਹਨਾਂ ਤੇ ਆਰ. ਡੀ. ਐਕਸ ਜਾਂ ਹਥਿਆਰਾਂ ਦੀ ਬਰਾਮਦੀ ਦੇ ਕੇਸ ਪਾ ਰਹੀ ਹੈ। ਬਿਆਨ ਵਿੱਚ ਦੋਸ਼ ਲਗਾਇਆ ਗਿਆ ਹੈ ਕਿ “ਪਟਿਆਲਾ ਪੁਲੀਸ ਦੇ ਮੁਖੀ ਰਣਬੀਰ ਸਿੰਘ ਖਟੜਾ ਸਮੇਤ ਕੁੱਝ ਪੁਲੀਸ ਅਫਸਰ ਸਾਬਕਾ ਪੁਲੀਸ ਮੁਖੀ  ਕੇ. ਪੀ. ਐੱਸ ਗਿੱਲ ਦੀ ਦਮਨਕਾਰੀ ਨੀਤੀ ਤੇ ਚੱਲਦਿਆਂ ਤਰੱਕੀਆਂ ਅਤੇ ਧਨ ਇਕੱਠਾ ਕਰਨ ਦੀ ਹੋੜ ਵਿੱਚ ਸਭ ਤੋਂ ਅੱਗੇ ਹਨ”।
ਭਾਈ ਪਾਲ ਸਿੰਘ ਫਰਾਂਸ ਜੋ ਕਿ ਪੰਜਾਬ ਵਿੱਚ ਧਰਮ ਪ੍ਰਚਾਰ ਕਰ ਰਹੇ ਸਨ ਉਹਨਾਂ ਨੂੰ ਗੈਰ-ਵਾਜ਼ਬ ਤਰੀਕੇ ਨਾਲ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ “ਇੱਕ ਸਰਵੇਖਣ ਅਨੁਸਾਰ ਪੰਜਾਬ ਦੀ ਅਖੌਤੀ ਪੰਥਕ ਸਰਕਾਰ ਦੀ ਜ਼ਾਲਮ ਪੁਲੀਸ ਨੇ ਬੀਤੇ ਇਕ ਸਾਲ ਦੌਰਾਨ ਭਾਈ ਦਲਜੀਤ ਸਿੰਘ ਬਿੱਟੂ (ਚੇਅਰਮੈਨ, ਸ਼੍ਰੋਮਣੀ ਅਕਾਲੀ ਦਲ  ਪੰਚ ਪ੍ਰਧਾਨੀ), ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਪ੍ਰਫੈਸਰ ਗੁਰਬੀਰ ਸਿੰਘ, ਭਾਈ ਬਲਵੀਰ ਸਿੰਘ ਸਮੇਤ ਸੈਂਕੜੇ ਸਿੱਖਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹੀ ਡੱਕਿਆ ਹੈ ਅਤੇ ਬਹੁਤਿਆ ਉੱਪਰ ਪੁੱਛਗਿੱਛ ਦੇ ਬਹਾਨੇ ਅਣਮਨੁੱਖੀ ਤਸ਼ੱਦਦ ਕੀਤਾ। ਪੰਜਾਬ ਪੁਲਿਸ ਉੱਤੇ ਇਹ ਦੋਸ਼ ਵੀ ਲਗਾਏ ਗਏ ਹਨ ਕਿ ਗ੍ਰਿਫਤਾਰ ਕੀਤੇ ਗਏ ਕਈ ਵਿਅਕਤੀਆਂ ਨੂੰ ਉਹਨਾਂ ਦੇ ਵਾਰਸਾਂ ਤੋਂ ਮੋਟੀਆਂ ਫਿਰੌਤੀਆਂ ਲੈ ਕੇ ਛੱਡ ਦਿੱਤਾ ਅਤੇ ਅਨੇਕਾਂ ਨੂੰ ਝੂਠੇ ਕੇਸ ਪਾ ਕੇ ਜੇਹਲਾਂ ਵਿੱਚ ਬੰਦ ਕਰ ਦਿੱਤਾ।
ਯੂਨਾਈਟਿਡ ਖਾਲਸਾ ਦਲ (ਯੂ.ਕੇ.) ਵਲੋਂ ਮਨੁੱਖੀ ਅਧਿਕਾਰਾਂ ਦੀਆਂ ਅਲੰਬਦਾਰ ਸੰਸਥਾਵਾਂ ਨੂੰ ਸਿੱਖਾਂ ਉੱਤੇ ਹੋ ਰਹੇ ਤਸ਼ੱਦਦ ਖਿਲਾਫ ਅਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ ਗਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,