December 5, 2023 | By ਸਿੱਖ ਸਿਆਸਤ ਬਿਊਰੋ
ਸ੍ਰੀ ਅੰਮ੍ਰਿਤਸਰ: ਖਾਲਿਸਤਾਨ ਦੀ ਅਜ਼ਾਦੀ ਲਈ ਚੱਲੀ ਖਾੜਕੂ ਲਹਿਰ ਦੌਰਾਨ ਇੰਟਰਨੈਸ਼ਨ ਸਿੱਖ ਯੂਥ ਫੈਡਰੇਸ਼ਨ ਦੀ ਅਗਵਾਈ ਕਰਨ ਵਾਲੇ ਆਗੂ ਭਾਈ ਲਖਬੀਰ ਸਿੰਘ ਰੋਡੇ ਲੰਘੀ 2 ਨਵੰਬਰ ਨੂੰ ਪਾਕਿਸਤਾਨ ਵਿਚ ਗੁਪਤਵਾਸ ਦੌਰਾਨ ਚਲਾਣਾ ਕਰ ਰਹੇ।
ਵਰਲਡ ਸਿੱਖ ਨਿਊਜ਼ ਨਾਮੀ ਖਬਰ ਅਦਾਰੇ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਭਾਈ ਲਖਬੀਰ ਸਿੰਘ ਰੋਡੇ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਉਹ 72 ਵਰ੍ਹਿਆਂ ਦੇ ਸਨ। ਉਹਨਾ ਦਾ ਅੰਤਿਮ ਸੰਸਾਰ ਸਿੱਖ ਰਹੁਰੀਤਾਂ ਮੁਤਾਬਿਕ ਪਾਕਿਸਤਾਨ ਵਿਚ ਹੀ ਕੀਤਾ ਗਿਆ।
ਦੱਸ ਦੇਈਏ ਕਿ ਭਾਈ ਲਖਬੀਰ ਸਿੰਘ ਰੋਡੇ ਸ਼ਹੀਦ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਭਤੀਜੇ ਸਨ ਅਤੇ 1980ਵਿਆਂ ਤੋਂ ਪਾਕਿਸਤਾਨ ਵਿਚ ਰਹਿ ਰਹੇ ਸਨ।
ਦਲ ਖਾਲਸਾ ਦੇ ਆਗੂ ਭਾਈ ਕੰਵਰਪਾਲ ਸਿੰਘ ਨੇ ਭਾਈ ਲਖਵੀਰ ਸਿੰਘ ਰੋਡੇ ਦੇ ਚਲਾਣੇ ਉੱਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Related Topics: Khalistan, Sikh News Pakistan, Sikhs In Pakistan