
December 1, 2009 | By ਸਿੱਖ ਸਿਆਸਤ ਬਿਊਰੋ
ਲੰਡਨ/ਲੁਧਿਆਣਾ (1 ਦਸੰਬਰ, 2009): ਸਿੱਖ ਸੰਘਰਸ਼ ਦੀ ਚੜ੍ਹਤ ਦੌਰਾਨ ਸਿੱਖ ਨੌਜਵਾਨਾਂ ਨੂੰ ਕੋਹ ਕੋਹ ਕੇ ਸ਼ਹੀਦ ਕਰਨ ਵਾਲੇ ਅਤੇ ਆਪਣੇ ਅਕਾਵਾਂ ਨੂੰ ਸਿੱਖਾਂ ਖਿਲਾਫ ਖੂਫੀਆ ਰਿਪੋਰਟਾ ਭੇਜ ਕੇ ਸਿੱਖ ਨਸਲਕੁਸ਼ੀ ਵਿੱਚ ਮੋਹਰੀ ਰੋਲ ਨਿਭਾਉਣ ਵਾਲੇ ਇਕਬਾਲ ਸਿੰਘ (ਸੀਨੀਅਰ ਪੁਲੀਸ ਕਪਤਾਨ) ਨੇ “ ਬ੍ਰਾਹਮਣ ਭਲਾ ਆਖੀਏ” ਨਾਮੀਂ ਕਿਤਾਬ ਲਿਖ ਕੇ ਸਿੱਖ ਫਲਸਫੇ ਤੇ ਬਿਪਰਵਾਦੀ ਰੰਗ ਚਾੜ੍ਹਨ ਦੀ ਭਾਰੀ ਗੁਸਤਾਖੀ ਕੀਤੀ ਹੈ । ਜਿਸ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ । ਯੂਨਾਈਟਿਡ ਖਾਲਸਾ ਦਲ (ਯੂ.ਕੇ) ਦੇ ਜਨਰਲ ਸਕੱਤਰ ਸ੍ਰ. ਲਵਸਿ਼ੰਦਰ ਸਿੰਘ ਡੱਲੇਵਾਲ ਵਲੋਂ ਸਿੱਖ ਜਗਤ ਨੂੰ ਸੱਦਾ ਗਿਆ ਹੈ ਇਸ ਨੂੰ ਪੂਰੀ ਤਰਾਂ ਨਕਾਰਦਿਆਂ ਇਸ ਤੇ ਪਬੰਦੀ ਲਗਾਉਣ ਦੀ ਅਵਾਜ਼ ਬੁਲੰਦ ਕੀਤੀ ਜਾਵੇ । ਉਕਤ ਪੁਲੀਸ ਅਫਸਰ ਵਲੋਂ ਲਿਖੀ ਇਸ ਕਿਤਾਬ ਵਿੱਚ ਲੇਖਕ ਨੇ ਸੌ ਫੀਸਦੀ ਬੋਲਦਿਆਂ ਕਿਹਾ ਹੈ ਕਿ ਬ੍ਰਾਹਮਣਾਂ ਦੀ ਸਿੱਖਾਂ ਨੂੰ ਵੱਡੀ ਦੇਣ ਹੈ । ਧਰਮ ਦੀ ਚਾਦਰ ਸ੍ਰੀ ਗੁਰੁ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਰਿਲੀਜ਼ ਕੀਤੀ ਗਈ ਇਸ ਸਿੱਖ ਵਿਰੋਧੀ ਕਿਤਾਬ ਦਾ ਮੁੱਖ ਬੰਦ ਵੀ ਪੰਜਾਬ ਦੇ ਸਾਬਕਾ ਡੀ.ਜੀ.ਪੀ ੳ .ਪੀ .ਸ਼ਰਮਾ ਵਲੋਂ ਲਿਖਿਆ ਹੈ ਜਿਸ ਦੇ ਹੱਥ ਸੈਂਕੜੇ ਸਿੱਖਾਂ ਦੇ ਖੂਨ ਨਾਲ ਰੰਗੇ ਹੋਏ ਹਨ ।
ਸ੍ਰ. ਡੱਲੇਵਾਲ ਵਲੋਂ ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਮੇਤ ਸਮੂਹ ਪੰਥਕ ਜਥੇਬੰਦੀਆਂ ਨੂੰ ਇਸ ਦਾ ਵਿਆਪਕ ਵਿਰੋਧ ਕਰਨ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਇਕਬਾਲ ਸਿੰਘ ਨੂੰ ਕਿਸੇ ਵੀ ਰੇਡੀਉ ਤੇ ਬਹਿਸ ਕਰਨ ਦੀ ਚੁਣੌਤੀ ਦਿੱਤੀ ਗਈ । ਇਸ ਸਿੱਖ ਫਲਸਫੇ ਦੀ ਵਿਰੋਧੀ ਕਿਤਾਬ ਵਿੱਚ ਲੇਖਕ ਨੇ ਗੁਰੁ ਸਹਿਬਾਨ ਨੂੰ ਬ੍ਰਾਹਮਣੀ ਪ੍ਰਸੰਸਾ ਦੇ ਛੜਯੰਤਰ ਵਿੱਚ ਲਿਆ ਕੇ ਇੱਥੋਂ ਤੱਕ ਲਿਖ ਮਾਰਿਆ ਹੈ ਕਿ “ ਗੁਰੁ ਸਹਿਬਾਨ ਦੇ ਮਨ ਵਿੱਚ ਬ੍ਰਾਹਮਣਾਂ ਦੀਆਂ ਯੋਗਤਾਵਾਂ ਦਾ ਬਹੁਤ ਸਤਿਕਾਰ ਸੀ, ਇਸ ਲਈ ਉਹਨਾਂ ਦੀਆਂ ਯੋਗਤਾਵਾਂ ਕਰਕੇ ਉਹਨਾਂ ਨੂੰ ਜਿੰਮੇਵਾਰੀ ਵਾਲੇ ਅਹੁਦੇ ਦਿੱਤੇ ਗਏ ਕਿਉਂ ਕਿ ਬ੍ਰਾਹਮਣਾਂ ਦੀ ਸਮਾਜ ਪ੍ਰਤੀ ਡੂੰਘੀ ਆਸਥਾ ਅਤੇ ਵਚਨਬੱਧਤਾ ਸੀ । ਬ੍ਰਾਹਮਣ ਭਗਤੀ ਵਿੱਚ ਇਹ ਪੁਲਸੀਆ ਲੇਖਕ ਇੱਥੋਂ ਤੱਕ ਆਖ ਗਿਆ ਕਿ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ 45 ਫੀਸਦੀ ਦੇਣ ਹੈ ”।
ਯੂਨਾਈਟਿਡ ਖਾਲਸਾ ਦਲ ਦੇ ਆਗੂ ਨੇ ਇਸ ਬਿਪਰਵਾਦੀ ਲੇਖਕ ਨੂੰ ਆਸਾ ਦੀ ਵਾਰ ਅਰਥਾਂ ਸਮੇਤ ਪੜ੍ਹਨ ਦੀ ਸਲਾਹ ਦਿੱਤੀ ਹੈ, ਜਿਸ ਵਿੱਚ ਬ੍ਰਾਹਮਣਵਾਦੀ ਕਰਮ ਕਾਂਡਾਂ ਨੂੰ ਪੂਰੀ ਤਰਾਂ ਰੱਦ ਕੀਤਾ ਗਿਆ ਹੈ ਅਤੇ ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਸਖਤ ਹਦਾਇਤ ਕਰਦੇ ਹੋਏ ਆਖਦੇ ਹਨ ਕਿ “ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਉ ਮੈਂ ਸਾਰਾ, ਜਬ ਇਹ ਗਹਹਿ ਬਿਪਰਨ ਕੀ ਰੀਤ ਮੈਂ ਨ ਕਰਉਂ ਇਨ ਕੀ ਪ੍ਰਤੀਤ ”।
Related Topics: United Khalsa Dal U.K