ਸਿਆਸੀ ਖਬਰਾਂ

ਗੁਜਰਾਤ ਵਿਧਾਨ ਸਭਾ ‘ਚ ਨਵਾਂ ਕਾਨੂੰਨ ਪਾਸ; ਗਾਂ ਮਾਰਨ ‘ਤੇ ਹੋਏਗੀ ਉਮਰ ਕੈਦ

April 5, 2017 | By

ਅਹਿਮਦਾਬਾਦ: ਗੁਜਰਾਤ ‘ਚ ਹੁਣ ਜੇ ਕੋਈ ਗਾਂ ਵੱਢਣ ਦਾ ਦੋਸ਼ੀ ਪਾਇਆ ਗਿਆ ਤਾਂ ਉਸਨੂੰ ਹੋਵੇਗੀ ਉਮਰ ਕੈਦ। ਗੁਜਰਾਤ ਸਰਕਾਰ ਨੇ ਵਿਧਾਨ ਸਭਾ ‘ਚ “ਗਾਂ ਸੰਭਾਲ ਕਾਨੂੰਨ” ‘ਚ ਬਦਲਾਅ ਕਰ ਕੇ ਕਾਨੂੰਨ ਪਾਸ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਹੀ ਗੁਜਰਾਤ ਦੇ ਮੁੱਖ ਮੰਤਰੀ ਵਿਜੈ ਰੂਪਾਨੀ ਨੇ ਕਿਹਾ ਸੀ ਕਿ ਗਾਂ ਨੂੰ ਵੱਢਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦਾ ਕਾਨੂੰਨ ਇਸੇ ਹਫਤੇ ਪਾਸ ਕੀਤਾ ਜਾਏਗਾ।

ਮੁੱਖ ਮੰਤਰੀ ਰੂਪਾਨੀ ਨੇ ਕਿਹਾ ਸੀ ਕਿ ਗਾਂ ਕਤਲ ਕਰਨ ਸਬੰਧੀ ਗੁਜਰਾਤ ਵਿਚ ਪਹਿਲਾਂ ਤੋਂ ਹੀ ਕਾਨੂੰਨ ਮੌਜੂਦ ਹੈ ਪਰ ਹੁਣ ਇਸ ਕਾਨੂੰਨ ਨੂੰ ਹੋਰ ਸਖਤ ਬਣਾਉਣ ਦੀ ਲੋੜ ਹੈ। ਜ਼ਿਕਰਯੋਗ ਹੈ ਕਿ ਗਾਂ ਸਬੰਧੀ ਪਹਿਲਾਂ ਮੌਜੂਦ ਕਾਨੂੰਨ ਉਸ ਸਮੇਂ ਦੇ ਮੁੱਖ ਮੰਤਰੀ ਮੋਦੀ ਨੇ ਬਣਵਾਇਆ ਸੀ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਇਸ ਨਵੇਂ ਕਾਨੂੰਨ ਦੇ ਤਹਿਤ ਗਾਂ ਵੱਢਣ ਦੇ “ਦੋਸ਼ੀਆਂ” ‘ਤੇ ਇਕ ਲੱਖ ਰੁਪਏ ਜ਼ੁਰਮਾਨਾ ਅਤੇ ਉਮਰ ਕੈਦ ਤਕ ਦੀ ਸਜ਼ਾ ਹੋਵੇਗੀ।

ਜ਼ਿਕਰਯੋਗ ਹੈ ਕਿ ਗੁਜਰਾਤ ਦੇ ਊਨਾ ‘ਚ ਕੁਝ ਸਮੇਂ ਪਹਿਲਾਂ ਮਰੀ ਹੋਈ ਗਾਂ ਤੋਂ ਚਮੜਾ ਲਾਹੁਣ ਵਾਲੇ ਦਲਿਤਾਂ ਨੌਜਵਾਨਾਂ ਨੂੰ ਗਊ ਰੱਖਿਆ ਦਲ ਦੇ ਮੈਂਬਰਾਂ ਨੇ ਬੇਰਹਿਮੀ ਨਾਲ ਕੁੱਟਿਆ ਸੀ, ਇਸਤੋਂ ਬਾਅਦ ਦਲਿਤਾਂ ਵਲੋਂ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕੀਤੇ ਗਏ ਸਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Cow Slaughter Will Be Punishable With Life Imprisonment In Gujarat, Says Media Reports …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,