December 10, 2009 | By ਸਿੱਖ ਸਿਆਸਤ ਬਿਊਰੋ
ਅਮਰੀਕਾ (10 ਦਸੰਬਰ, 2009): ਦਲ ਖਾਲਸਾ ਅਲਾਇੰਸ ਪਿਛਲੇ ਲੰਮੇ ਸਮੇਂ ਤੋਂ ਪ੍ਰਦੇਸਾਂ ਵਿੱਚ ਹੁੰਦੇ ਸਿੱਖ ਸੱਭਿਆਚਾਰਕ ਪ੍ਰੋਗਰਾਮਾਂ ਤੇ ਤਿੱਖੀ ਨਜ਼ਰ ਰੱਖਦਾ ਆ ਰਿਹਾ ਹੈ। ਦਲ ਖਾਲਸਾ ਅਲਾਇੰਸ ਮਹਿਸੂਸ ਕਰਦਾ ਹੈ ਕਿ ਪ੍ਰਦੇਸਾਂ ਵਿੱਚ ਸਿੱਖ ਸੱਭਿਆਚਾਰ ਖਤਮ ਹੁੰਦਾ ਜਾ ਰਿਹਾ ਹੈ ਅਤੇ ਜਾਂ ਪ੍ਰਦੇਸੀ ਸੱਭਿਅਤਾ ‘ਚ ਰਲਦਾ ਜਾ ਰਿਹਾ ਹੈ। ਪ੍ਰਦੇਸਾਂ ਵਿੱਚ ਹੁੰਦੇ ਬਹੁਤੇ ਸੱਭਿਆਚਰਕ ਪ੍ਰੋਗਰਾਮ, ਅਸ਼ਲੀਲਤਾ, ਧੜੇਬੰਦੀਆਂ, ਸ਼ਰਾਬਖਾਨਿਆਂ, ਅਤੇ ਲੜਾਈਆਂ ਦੇ ਅੱਡੇ ਬਣਦੇ ਜਾ ਰਹੇ ਹਨ। ਅਜਿਹੇ ਅਡਿਆਂ ਦੇ ਕਾਰਨ ਸਿੱਖ ਸਮਾਜਕ ਸੱਥਾਂ ਦੇ ਰਾਹੀਂ ਪ੍ਰਵਾਰਕ ਸਾਝਾਂ ਟੁਟਦੀਆਂ ਜਾ ਰਹੀਆਂ ਹਨ ਅਤੇ ਸਿੱਖ ਬੱਚੇ ਬੱਚੀਆਂ ਆਪਣੇ ਸੱਭਿਆਚਾਰ ਦੀ ਅਧੂਰੀ ਜਾਣਕਾਰੀ ਦੇ ਕਾਰਨ ਪਬਾਂ ਕਲੱਬਾਂ ‘ਚ ਭਟਕ ਰਹੇ ਹਨ।
ਦਲ ਖਾਲਸਾ ਅਲਾਇੰਸ ਮਹਿਸੂਸ ਕਰਦਾ ਹੈ ਕਿ ਕੌਮੀ ਅਜ਼ਾਦੀ ਦੇ ਸੰਘਰਸ਼ ਦੇ ਨਾਲ ਨਾਲ ਸਿੱਖ ਸੱਭਿਆਚਾਰ ਦੀ ਰਾਖੀ ਲਈ ਵੀ ਛੋਟੇ ਵੱਡੇ ਸਮੂਹ ਸਿੱਖ ਆਗੂਆਂ ਵੱਲੋਂ ਯਤਨ ਜਾਰੀ ਰੱਖਣੇ ਚਾਹੀਦੇ ਹਨ। ਇਸੇ ਸੋਚ ਨੂੰ ਮੁੱਖ ਰੱਖਕੇ ਦਲ ਖਾਲਸਾ ਅਲਾਇੰਸ ਕਈ ਮਹੀਨਿਆਂ ਤੋਂ ਪੰਥਕ ਵੀਰਾਂ ਨਾਲ ਵਿਚਾਰ ਗੋਸਟੀਆਂ ਕਰਦਾ ਆ ਰਿਹਾ ਹੈ।
ਭਾਈ ਪਰਮਜੀਤ ਸਿੰਘ ਦਾਖਾ, ਪ੍ਰਧਾਨ, ਦਲ ਖਾਲਸਾ ਅਲਾਇੰਸ ਦੀ ਅਗਵਾਈ ਹੇਠ, ਦਲ ਖਾਲਸਾ ਅਲਾਇੰਸ ਸਿੱਖ ਸੱਭਿਆਚਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਹ ਕਮੇਟੀ ਇਕ ਹਫਤੇ ਵਿੱਚ ਆਪਣੀ ਮੀਟਿੰਗ ਕਰਕੇ ਸਿੱਖ ਸੱਭਿਆਚਾਰ ਨਾਲ ਸਬੰਧਿਤ ਪ੍ਰੋਗਰਾਮਾਂ ਦੀ ਰੂਪ ਰੇਖਾ ਦਾ ਐਲਾਨ ਕਰੇਗੀ।
Related Topics: Dal Khalsa International