ਸਿੱਖ ਖਬਰਾਂ

‘ਦਿੱਲੀ ਫ਼ਤਹਿ ਦਿਵਸ’ ਮੌਕੇ ਪੰਥਕ ਕਾਨਫਰੰਸ – ਦਲ ਖ਼ਾਲਸਾ ਵਲੋਂ ਅਸਲ ਨਾਨਕਸ਼ਾਹੀ ਕੈਲੰਡਰ ਜਾਰੀ

March 16, 2010 | By

ਹੁਸ਼ਿਆਰਪੁਰ (15 ਮਾਰਚ, 2010): ਸਿੱਖ ਜਰਨੈਲ ਬਾਬਾ ਬਘੇਲ ਸਿੰਘ ਵਲੋਂ ਦਿੱਲੀ ਦੇ ਲਾਲ ਕਿਲੇ ਉਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਉਣ ਦੀ 227ਵੀਂ ਵਰੇਗੰਢ ਮੌਕੇ ਆਯੋਜਿਤ ਪੰਥਕ ਕਾਨਫਰੰਸ ਦੌਰਾਨ ਦਲ ਖਾਲਸਾ ਵਲੋਂ 2003 ਨੂੰ ਹੋਂਦ ਵਿਚ ਆਇਆ ਪੰਥ-ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਸੰਮਤ-542 ਜਾਰੀ ਕੀਤਾ ਗਿਆ।
ਸਿੱਖ ਜਰਨੈਲ ਬਾਬਾ ਬਘੇਲ ਸਿੰਘ ਨੂੰ ਸਮਰਪਤਿ ਇਸ ਕੈਲੰਡਰ ਉਤੇ ਉਹਨਾਂ ਦੀ ਲਾਲ ਕਿਲੇ ਉਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਵਾਲੀ ਤਸਵੀਰ ਦੇ ਨਾਲ ਦਲ ਖ਼ਾਲਸਾ ਆਗੂ ਸ. ਗਜਿੰਦਰ ਸਿੰਘ ਦੀ ਤਸਵੀਰ ਅਤੇ ਉਹਨਾਂ ਦੁਆਰਾ ਰਚਿਤ ਕਵਿਤਾ ‘ਦਿੱਲੀ ਅਤੇ ਦਿੱਲੀ ਦਾ ਲਾਲ ਕਿਲਾ’ ਨੂੰ ਵੀ ਪ੍ਰਮੁੱਖ ਥਾਂ ਦਿੱਤੀ ਗਈ ਹੈ। ਅੱਜ ਜਾਰੀ ਕੀਤੇ ਗਏ ਕੈਲੰਡਰ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਸੋਧਾਂ ਨੂੰ ਰੱਦ ਕਰਦਿਆਂ ਗੁਰਪੁਰਬਾਂ ਦੀਆਂ ਤਾਰੀਕਾਂ ਅਤੇ ਸੰਗਰਾਦਾਂ 2003 ਤੋਂ ਚਲਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਰੱਖੀਆਂ ਗਈਆਂ ਹਨ।
ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਸਿੱਖ ਨੌਜਵਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਬਘੇਲ ਸਿੰਘ ਕੇਵਲ ਇੱਕ ਯੋਧਾ ਹੀ ਨਹੀਂ ਬਲਕਿ ਇੱਕ ਦੂਰਅੰਦੇਸ਼ ਅਤੇ ਨੀਤੀਵਾਨ ਸਨ, ਜਿਨਾਂ ਨੇ 1783 ਵਿੱਚ ਹਿੰਦੁਸਤਾਨ ਦੀ ਰਾਜਧਾਨੀ ਦਿਲੀ ਦੇ ਲਾਲ ਕਿਲੇ ‘ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾਕੇ ਇੱਕ ਗੌਰਵਮਈ ਇਤਿਹਾਸ ਸਿਰਜਿਆ ਹੈ।
ਉਹਨਾਂ ਆਖਿਆ ਕਿ ਅਜੋਕੇ ਸਮੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਬਾਬਾ ਬਘੇਲ ਸਿੰਘ ਵਾਂਗ ਸਿੱਖ ਮਾਨਸਿਕਤਾ ਅੰਦਰ ਰਾਜ ਕਰਨ ਦੀ ਭਾਵਨਾ ਅਤੇ ਧਰਮ ਲਈ ਜੂਝਣ ਦਾ ਚਾਅ ਪੈਦਾ ਕੀਤਾ। ਉਹਨਾਂ ਅਫਸੋਸ ਪ੍ਰਗਟਾਉਂਦਿਆਂ ਆਖਿਆ ਕਿ ਦਮਦਮੀ ਟਕਸਾਲ ਦੇ ਮੌਜੂਦਾ ਪ੍ਰਬੰਧਕਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਨੂੰ ਪਿੱਠ ਦਿਖਾਕੇ ਪ੍ਰਕਾਸ਼ ਸਿੰਘ ਬਾਦਲ ਨਾਲ ਹੱਥ ਮਿਲਾ ਲਏ ਹਨ। ਉਹਨਾਂ ਖੁਲਾਸਾ ਕਰਦਿਆ ਆਖਿਆ ਕਿ ਟਕਸਾਲ ਦੇ ਮੌਜੂਦਾ ਪ੍ਰਬੰਧਕਾਂ ਨੇ ਬਾਦਲ ਦਲ ਨਾਲ ਸੌਦੇਬਾਜ਼ੀ ਕੀਤੀ ਹੈ ਜਿਸ ਤਹਿਤ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ, ਦਸਮ ਗ੍ਰੰਥ ਨੂੰ ਆਧਾਰ ਬਣਾਕੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕਣਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਸੰਤ ਸਮਾਜ ਲਈ ਦਸ ਸੀਟਾਂ ਛੱਡਣੀਆਂ ਆਦਿ ਸ਼ਾਮਿਲ ਹਨ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ 1981 ਵਿਚ ਗ੍ਰਿਫਤਾਰੀ ਮਗਰੋਂ ਭਾਰਤੀ ਹਵਾਈ ਜ਼ਹਾਜ ਅਗਵਾ ਕਰਕੇ ਪਾਕਿਸਤਾਨ ਲਿਜਾਣ ਵਾਲੇ ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਸ. ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਟਕਸਾਲ ਦੇ ਮੌਜੂਦਾ ਪ੍ਰਬੰਧਕਾਂ ਦੀ ਸਮੁੱਚੀ ਕਾਰਗੁਜ਼ਾਰੀ ਉਤੇ ਨਿਰਾਸ਼ਾ ਜਾਹਿਰ ਕਰਦਿਆਂ ਆਖਿਆ ਕਿ “ਮੈਨੂੰ ਉਸ ਵੇਲੇ ਦੇ ਟਕਸਾਲ ਦੇ ਮੁਖੀ ਲਈ ਪਾਕਿਸਤਾਨ ਵਿਚ ਉਮਰ ਕੈਦ ਕੱਟਣ ਦਾ ਮਾਣ ਹੈ, ਪਰ ਉਸੇ ਪਦਵੀ ਉਤੇ ਬੈਠੇ ਟਕਸਾਲ ਦੇ ਮੌਜੂਦਾ ਮੁਖੀ ਦੇ ਬੌਣੇ ਕਿਰਦਾਰ ਦਾ ਮੈਨੂੰ ਦੁਖ ਹੈ”।
ਨਾਨਕਸ਼ਾਹੀ ਕੈਲੰਡਰ ਵਿੱਚ ਇਕਪਾਸੜ ਅਤੇ ਸਿੱਖ ਭਾਵਨਾਵਾਂ ਨੂੰ ਦਰ-ਕਿਨਾਰ ਕਰਕੇ ‘ਸੋਧਾਂ’ ਕਰਵਾਉਣ ਲਈ ਸੰਤ ਸਮਾਜ ਨੂੰ ਪੂਰੀ ਤਰਾਂ ਜ਼ਿਮੇਵਾਰ ਠਹਿਰਾਉਦਿਆਂ ਦਲ ਖਾਲਸਾ ਦੇ ਸਿਆਸੀ ਸਕੱਤਰ ਕੰਵਰਪਾਲ ਸਿੰਘ ਨੇ ਕਿਹਾ ਕਿ 5 ਦਸੰਬਰ ਨੂੰ ਆਸ਼ੂਤੋਸ਼ ਦੇ ਕੂੜ ਪ੍ਰਚਾਰ ਨੂੰ ਰੋਕਣ ਗਏ ਸਿੱਖਾਂ ਵਿਰੁੱਧ ਵਾਪਰੇ ਲੁਧਿਆਣਾ ਗੋਲੀ-ਕਾਂਡ ਲਈ ਜ਼ਿਮੇਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਉਤੇ ਤਲਬ ਕਰਨ ਦਾ ਸੰਤ ਸਮਾਜ ਦਾ 12 ਦਸੰਬਰ ਦਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਕੀਤਾ ਗਿਆ ‘ਗੁਰਮਤਾ’ ਵੀ “ਸੋਧਾਂ” ਦੇ ਸਮਝੌਤੇ ਦੇ ਭਾਰ ਥੱਲੇ ਦੱਬ ਗਿਆ ਹੈ।
ਉਹਨਾਂ “ਸਿੱਖੀ ਦੀ ਪ੍ਰਫੁੱਲਤਾ ਅਤੇ ਧਰਮ ਦੇ ਜੈਕਾਰ ਲਈ ਮੌਜੂਦਾ ਭ੍ਰਿਸ਼ਟਾਚਾਰੀਆਂ ਅਤੇ ਦੁਰਾਚਾਰੀਆਂ (ਬਾਦਲਕਿਆਂ) ਨੂੰ ਗੁਰਦੁਆਰਿਆਂ ਦੀ ਹਦੂਦ ਤੋਂ ਬਾਹਰ ਕੱਢਣ ਲਈ ਸਿੱਖੀ ਸਿਧਾਂਤਾਂ ਨੂੰ ਪ੍ਰਣਾਈਆਂ ਸਮੂਹ ਪੰਥਕ ਜਥੇਬੰਦੀਆਂ ਨੂੰ ਇਕਜੁਟ ਹੋਣ ਦਾ ਸੱਦਾ ਦਿਤਾ ।
ਕਾਨਫਰੰਸ ਦੌਰਾਨ ਪਾਸ ਕੀਤੇ ਗਏ ਮਤਿਆਂ ਵਿੱਚ ਇੰਡੋ-ਨੇਪਾਲ ਬਾਰਡਰ ਦੀ ਤਰਜ ਉਤੇ ਇੰਡੋ-ਪਾਕਿ (ਵਾਘਾ) ਬਾਰਡਰ ਨੂੰ ਖੋਲਣਾ, ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਲਾਂਘਾ ਦੇਣ, ‘ਪੰਜਾਬ ਪਾਣੀਆਂ ਸਮਝੌਤੇ ਰੱਦ ਕਾਨੂੰਨ 2004’ ਦੀ ਧਾਰਾ (5) ਨੂੰ ਰੱਦ ਕਰਨ, ਖਾਲਿਸਤਾਨੀ ਆਗੂਆਂ, ਜਿਨਾਂ ਦੇ ਨਾਂਅ ਕਾਲੀ ਸੂਚੀ ਵਿੱਚ ਦਰਜ ਹਨ ਨੂੰ ਆਪਣੇ ਜੱਦੀ ਪਿੰਡ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਦੀ ਬਿਨਾਂ ਸ਼ਰਤ ਖੁੱਲ ਦੇਣ, ਅੰਮ੍ਰਿਤਸਰ ਨੂੰ ਵੈਟੀਕਨ ਵਰਗਾ ਰੁਤਬਾ ਅਤੇ ਪਵਿੱਤਰ ਸ਼ਹਿਰ ਕਰਾਰ ਦੇਣ ਅਤੇ ਨਵੰਬਰ 1984 ਮੌਕੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਪ੍ਰਤੀ ਭਾਰਤੀ ਨਿਆ ਪ੍ਰਣਾਲੀ ਦੇ ਪੱਖਪਾਤੀ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਆਦਿ ਸ਼ਾਮਿਲ ਹਨ। ਇਹ ਮਤੇ ਪਾਰਟੀ ਦੇ ਜਨਰਲ ਸਕੱਤਰ ਡਾ ਮਨਜਿੰਦਰ ਸਿੰਘ ਵਲੋਂ ਪੜੇ ਗਏ।
ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨਾਂ ਅੰਦਰ ਸਿੱਖੀ ਜਜ਼ਬਾ ਪੈਦਾ ਕਰਨ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦੀ ਲਈ ਉਨਾਂ ਦੀ ਪਾਰਟੀ ਜਾਗਰੂਕਤਾ ਮੁਹਿੰਮ ਵਿਢੇਗੀ ਜਿਸ ਦੀ ਆਰੰਭਤਾ ਅਪ੍ਰੈਲ ਮਹੀਨੇ ਵਿੱਚ ਅੰਮ੍ਰਿਤਸਰ ਤੋਂ ਕੀਤੀ ਜਾਵੇਗੀ।
ਕਾਨਫਰੰਸ ਵਿਚ ਹੋਰਨਾਂ ਤੋਂ ਇਲਾਵਾ ਡਾ ਮਨਜਿੰਦਰ ਸਿੰਘ, ਸਰਬਜੀਤ ਸਿੰਘ ਘੁਮਾਣ, ਗੁਰਦੀਪ ਸਿੰਘ ਕਾਲਕਟ, ਰਣਬੀਰ ਸਿੰਘ ਗੀਗਨੋਵਾਲ, ਹਰਨੇਕ ਸਿੰਘ ਭੁਲੱਰ, ਸੁਰਿੰਦਰ ਪਾਲ ਸਿੰਘ, ਜਥੇਬੰਦੀ ਦੇ ਜਿਲਾ ਪ੍ਰਧਾਨ ਸੁਖਦੇਵ ਸਿੰਘ ਸਿੰਘੜੀਵਾਲ, ਸੁਖਦੇਵ ਸਿੰਘ ਹਸਣਪੁਰ, ਡਾ ਅਰਪਾਲ ਸਿੰਘ, ਅਮਰੀਕ ਸਿੰਘ ਅਜਨਾਲਾ, ਗੁਰਭੇਜ ਸਿੰਘ ਭੱਟੀਵਾਲ, ਸਰਵਣ ਸਿੰਘ ਰੰਧਾਵਾ, ਸਿੱਖ ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਪ੍ਰਭਜੋਤ ਸਿੰਘ, ਜਥੇਬੰਦਕ ਸਕੱਤਰ ਨੋਬਲਜੀਤ ਸਿੰਘ, ਸਰਵਕਾਰ ਸਿੰਘ, ਤਰਜਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਹੁਸ਼ਿਆਰਪੁਰ (15 ਮਾਰਚ, 2010): ਸਿੱਖ ਜਰਨੈਲ ਬਾਬਾ ਬਘੇਲ ਸਿੰਘ ਵਲੋਂ ਦਿੱਲੀ ਦੇ ਲਾਲ ਕਿਲੇ ਉਤੇ ਖ਼ਾਲਸਾਈ ਨਿਸ਼ਾਨ ਸਾਹਿਬ ਝੁਲਾਉਣ ਦੀ 227ਵੀਂ ਵਰੇਗੰਢ ਮੌਕੇ ਆਯੋਜਿਤ ਪੰਥਕ ਕਾਨਫਰੰਸ ਦੌਰਾਨ ਦਲ ਖਾਲਸਾ ਵਲੋਂ 2003 ਨੂੰ ਹੋਂਦ ਵਿਚ ਆਇਆ ਪੰਥ-ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਸੰਮਤ-542 ਜਾਰੀ ਕੀਤਾ ਗਿਆ।

ਨਾਨਕਸ਼ਾਹੀ ਜੰਤਰੀ ਜਾਰੀ ਕਰਦੇ ਹੋਏ ਦਲ ਖਾਲਸਾ ਦੇ ਆਗੂ

ਨਾਨਕਸ਼ਾਹੀ ਜੰਤਰੀ ਜਾਰੀ ਕਰਦੇ ਹੋਏ ਦਲ ਖਾਲਸਾ ਦੇ ਆਗੂ

ਸਿੱਖ ਜਰਨੈਲ ਬਾਬਾ ਬਘੇਲ ਸਿੰਘ ਨੂੰ ਸਮਰਪਤਿ ਇਸ ਕੈਲੰਡਰ ਉਤੇ ਉਹਨਾਂ ਦੀ ਲਾਲ ਕਿਲੇ ਉਤੇ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਵਾਲੀ ਤਸਵੀਰ ਦੇ ਨਾਲ ਦਲ ਖ਼ਾਲਸਾ ਆਗੂ ਸ. ਗਜਿੰਦਰ ਸਿੰਘ ਦੀ ਤਸਵੀਰ ਅਤੇ ਉਹਨਾਂ ਦੁਆਰਾ ਰਚਿਤ ਕਵਿਤਾ ‘ਦਿੱਲੀ ਅਤੇ ਦਿੱਲੀ ਦਾ ਲਾਲ ਕਿਲਾ’ ਨੂੰ ਵੀ ਪ੍ਰਮੁੱਖ ਥਾਂ ਦਿੱਤੀ ਗਈ ਹੈ। ਅੱਜ ਜਾਰੀ ਕੀਤੇ ਗਏ ਕੈਲੰਡਰ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਸੋਧਾਂ ਨੂੰ ਰੱਦ ਕਰਦਿਆਂ ਗੁਰਪੁਰਬਾਂ ਦੀਆਂ ਤਾਰੀਕਾਂ ਅਤੇ ਸੰਗਰਾਦਾਂ 2003 ਤੋਂ ਚਲਦੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੀ ਰੱਖੀਆਂ ਗਈਆਂ ਹਨ।

ਜਥੇਬੰਦੀ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਸਿੱਖ ਨੌਜਵਾਨਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਬਘੇਲ ਸਿੰਘ ਕੇਵਲ ਇੱਕ ਯੋਧਾ ਹੀ ਨਹੀਂ ਬਲਕਿ ਇੱਕ ਦੂਰਅੰਦੇਸ਼ ਅਤੇ ਨੀਤੀਵਾਨ ਸਨ, ਜਿਨਾਂ ਨੇ 1783 ਵਿੱਚ ਹਿੰਦੁਸਤਾਨ ਦੀ ਰਾਜਧਾਨੀ ਦਿਲੀ ਦੇ ਲਾਲ ਕਿਲੇ ‘ਤੇ ਖਾਲਸੇ ਦਾ ਨਿਸ਼ਾਨ ਸਾਹਿਬ ਝੁਲਾਕੇ ਇੱਕ ਗੌਰਵਮਈ ਇਤਿਹਾਸ ਸਿਰਜਿਆ ਹੈ।

ਉਹਨਾਂ ਆਖਿਆ ਕਿ ਅਜੋਕੇ ਸਮੇ ਅੰਦਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਬਾਬਾ ਬਘੇਲ ਸਿੰਘ ਵਾਂਗ ਸਿੱਖ ਮਾਨਸਿਕਤਾ ਅੰਦਰ ਰਾਜ ਕਰਨ ਦੀ ਭਾਵਨਾ ਅਤੇ ਧਰਮ ਲਈ ਜੂਝਣ ਦਾ ਚਾਅ ਪੈਦਾ ਕੀਤਾ। ਉਹਨਾਂ ਅਫਸੋਸ ਪ੍ਰਗਟਾਉਂਦਿਆਂ ਆਖਿਆ ਕਿ ਦਮਦਮੀ ਟਕਸਾਲ ਦੇ ਮੌਜੂਦਾ ਪ੍ਰਬੰਧਕਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਸੋਚ ਨੂੰ ਪਿੱਠ ਦਿਖਾਕੇ ਪ੍ਰਕਾਸ਼ ਸਿੰਘ ਬਾਦਲ ਨਾਲ ਹੱਥ ਮਿਲਾ ਲਏ ਹਨ। ਉਹਨਾਂ ਖੁਲਾਸਾ ਕਰਦਿਆ ਆਖਿਆ ਕਿ ਟਕਸਾਲ ਦੇ ਮੌਜੂਦਾ ਪ੍ਰਬੰਧਕਾਂ ਨੇ ਬਾਦਲ ਦਲ ਨਾਲ ਸੌਦੇਬਾਜ਼ੀ ਕੀਤੀ ਹੈ ਜਿਸ ਤਹਿਤ ਨਾਨਕਸ਼ਾਹੀ ਕੈਲੰਡਰ ਵਿਚ ਸੋਧਾਂ, ਦਸਮ ਗ੍ਰੰਥ ਨੂੰ ਆਧਾਰ ਬਣਾਕੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿਚੋਂ ਛੇਕਣਾ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਸੰਤ ਸਮਾਜ ਲਈ ਦਸ ਸੀਟਾਂ ਛੱਡਣੀਆਂ ਆਦਿ ਸ਼ਾਮਿਲ ਹਨ।

ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ 1981 ਵਿਚ ਗ੍ਰਿਫਤਾਰੀ ਮਗਰੋਂ ਭਾਰਤੀ ਹਵਾਈ ਜ਼ਹਾਜ ਅਗਵਾ ਕਰਕੇ ਪਾਕਿਸਤਾਨ ਲਿਜਾਣ ਵਾਲੇ ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਸ. ਸਤਿਨਾਮ ਸਿੰਘ ਪਾਉਂਟਾ ਸਾਹਿਬ ਨੇ ਟਕਸਾਲ ਦੇ ਮੌਜੂਦਾ ਪ੍ਰਬੰਧਕਾਂ ਦੀ ਸਮੁੱਚੀ ਕਾਰਗੁਜ਼ਾਰੀ ਉਤੇ ਨਿਰਾਸ਼ਾ ਜਾਹਿਰ ਕਰਦਿਆਂ ਆਖਿਆ ਕਿ “ਮੈਨੂੰ ਉਸ ਵੇਲੇ ਦੇ ਟਕਸਾਲ ਦੇ ਮੁਖੀ ਲਈ ਪਾਕਿਸਤਾਨ ਵਿਚ ਉਮਰ ਕੈਦ ਕੱਟਣ ਦਾ ਮਾਣ ਹੈ, ਪਰ ਉਸੇ ਪਦਵੀ ਉਤੇ ਬੈਠੇ ਟਕਸਾਲ ਦੇ ਮੌਜੂਦਾ ਮੁਖੀ ਦੇ ਬੌਣੇ ਕਿਰਦਾਰ ਦਾ ਮੈਨੂੰ ਦੁਖ ਹੈ”।

ਨਾਨਕਸ਼ਾਹੀ ਕੈਲੰਡਰ ਵਿੱਚ ਇਕਪਾਸੜ ਅਤੇ ਸਿੱਖ ਭਾਵਨਾਵਾਂ ਨੂੰ ਦਰ-ਕਿਨਾਰ ਕਰਕੇ ‘ਸੋਧਾਂ’ ਕਰਵਾਉਣ ਲਈ ਸੰਤ ਸਮਾਜ ਨੂੰ ਪੂਰੀ ਤਰਾਂ ਜ਼ਿਮੇਵਾਰ ਠਹਿਰਾਉਦਿਆਂ ਦਲ ਖਾਲਸਾ ਦੇ ਸਿਆਸੀ ਸਕੱਤਰ ਕੰਵਰਪਾਲ ਸਿੰਘ ਨੇ ਕਿਹਾ ਕਿ 5 ਦਸੰਬਰ ਨੂੰ ਆਸ਼ੂਤੋਸ਼ ਦੇ ਕੂੜ ਪ੍ਰਚਾਰ ਨੂੰ ਰੋਕਣ ਗਏ ਸਿੱਖਾਂ ਵਿਰੁੱਧ ਵਾਪਰੇ ਲੁਧਿਆਣਾ ਗੋਲੀ-ਕਾਂਡ ਲਈ ਜ਼ਿਮੇਵਾਰ ਪ੍ਰਕਾਸ਼ ਸਿੰਘ ਬਾਦਲ ਨੂੰ ਅਕਾਲ ਤਖਤ ਉਤੇ ਤਲਬ ਕਰਨ ਦਾ ਸੰਤ ਸਮਾਜ ਦਾ 12 ਦਸੰਬਰ ਦਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਕੀਤਾ ਗਿਆ ‘ਗੁਰਮਤਾ’ ਵੀ “ਸੋਧਾਂ” ਦੇ ਸਮਝੌਤੇ ਦੇ ਭਾਰ ਥੱਲੇ ਦੱਬ ਗਿਆ ਹੈ।

ਉਹਨਾਂ “ਸਿੱਖੀ ਦੀ ਪ੍ਰਫੁੱਲਤਾ ਅਤੇ ਧਰਮ ਦੇ ਜੈਕਾਰ ਲਈ ਮੌਜੂਦਾ ਭ੍ਰਿਸ਼ਟਾਚਾਰੀਆਂ ਅਤੇ ਦੁਰਾਚਾਰੀਆਂ (ਬਾਦਲਕਿਆਂ) ਨੂੰ ਗੁਰਦੁਆਰਿਆਂ ਦੀ ਹਦੂਦ ਤੋਂ ਬਾਹਰ ਕੱਢਣ ਲਈ ਸਿੱਖੀ ਸਿਧਾਂਤਾਂ ਨੂੰ ਪ੍ਰਣਾਈਆਂ ਸਮੂਹ ਪੰਥਕ ਜਥੇਬੰਦੀਆਂ ਨੂੰ ਇਕਜੁਟ ਹੋਣ ਦਾ ਸੱਦਾ ਦਿਤਾ ।

ਕਾਨਫਰੰਸ ਦੌਰਾਨ ਪਾਸ ਕੀਤੇ ਗਏ ਮਤਿਆਂ ਵਿੱਚ ਭਾਰਤ-ਨੇਪਾਲ ਸਰਹੱਦ ਦੀ ਤਰਜ ਉਤੇ ਭਾਰਤ-ਪਾਕਿ (ਵਾਘਾ) ਸਰਹੱਦ ਨੂੰ ਖੋਲਣਾ, ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਲਾਂਘਾ ਦੇਣ, ‘ਪੰਜਾਬ ਪਾਣੀਆਂ ਸਮਝੌਤੇ ਰੱਦ ਕਾਨੂੰਨ 2004’ ਦੀ ਧਾਰਾ (5) ਨੂੰ ਰੱਦ ਕਰਨ, ਖਾਲਿਸਤਾਨੀ ਆਗੂਆਂ, ਜਿਨਾਂ ਦੇ ਨਾਂਅ ਕਾਲੀ ਸੂਚੀ ਵਿੱਚ ਦਰਜ ਹਨ ਨੂੰ ਆਪਣੇ ਜੱਦੀ ਪਿੰਡ ਅਤੇ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਦੀ ਬਿਨਾਂ ਸ਼ਰਤ ਖੁੱਲ ਦੇਣ, ਅੰਮ੍ਰਿਤਸਰ ਨੂੰ ਵੈਟੀਕਨ ਵਰਗਾ ਰੁਤਬਾ ਅਤੇ ਪਵਿੱਤਰ ਸ਼ਹਿਰ ਕਰਾਰ ਦੇਣ ਅਤੇ ਨਵੰਬਰ 1984 ਮੌਕੇ ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਕਾਂਗਰਸੀ ਆਗੂ ਸੱਜਣ ਕੁਮਾਰ ਪ੍ਰਤੀ ਭਾਰਤੀ ਨਿਆ ਪ੍ਰਣਾਲੀ ਦੇ ਪੱਖਪਾਤੀ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਆਦਿ ਸ਼ਾਮਿਲ ਹਨ। ਇਹ ਮਤੇ ਪਾਰਟੀ ਦੇ ਜਨਰਲ ਸਕੱਤਰ ਡਾ ਮਨਜਿੰਦਰ ਸਿੰਘ ਵਲੋਂ ਪੜੇ ਗਏ।

ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਮਾਨ ਨੇ ਕਿਹਾ ਕਿ ਨੌਜਵਾਨਾਂ ਅੰਦਰ ਸਿੱਖੀ ਜਜ਼ਬਾ ਪੈਦਾ ਕਰਨ ਅਤੇ ਸਮਾਜਿਕ ਬੁਰਾਈਆਂ ਵਿਰੁੱਧ ਲਾਮਬੰਦੀ ਲਈ ਉਨਾਂ ਦੀ ਪਾਰਟੀ ਜਾਗਰੂਕਤਾ ਮੁਹਿੰਮ ਵਿਢੇਗੀ ਜਿਸ ਦੀ ਆਰੰਭਤਾ ਅਪ੍ਰੈਲ ਮਹੀਨੇ ਵਿੱਚ ਅੰਮ੍ਰਿਤਸਰ ਤੋਂ ਕੀਤੀ ਜਾਵੇਗੀ।

ਕਾਨਫਰੰਸ ਵਿਚ ਹੋਰਨਾਂ ਤੋਂ ਇਲਾਵਾ ਡਾ ਮਨਜਿੰਦਰ ਸਿੰਘ, ਸਰਬਜੀਤ ਸਿੰਘ ਘੁਮਾਣ, ਗੁਰਦੀਪ ਸਿੰਘ ਕਾਲਕਟ, ਰਣਬੀਰ ਸਿੰਘ ਗੀਗਨੋਵਾਲ, ਹਰਨੇਕ ਸਿੰਘ ਭੁਲੱਰ, ਸੁਰਿੰਦਰ ਪਾਲ ਸਿੰਘ, ਜਥੇਬੰਦੀ ਦੇ ਜਿਲਾ ਪ੍ਰਧਾਨ ਸੁਖਦੇਵ ਸਿੰਘ ਸਿੰਘੜੀਵਾਲ, ਸੁਖਦੇਵ ਸਿੰਘ ਹਸਣਪੁਰ, ਡਾ ਅਰਪਾਲ ਸਿੰਘ, ਅਮਰੀਕ ਸਿੰਘ ਅਜਨਾਲਾ, ਗੁਰਭੇਜ ਸਿੰਘ ਭੱਟੀਵਾਲ, ਸਰਵਣ ਸਿੰਘ ਰੰਧਾਵਾ, ਸਿੱਖ ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਪ੍ਰਭਜੋਤ ਸਿੰਘ, ਜਥੇਬੰਦਕ ਸਕੱਤਰ ਨੋਬਲਜੀਤ ਸਿੰਘ, ਸਰਵਕਾਰ ਸਿੰਘ, ਤਰਜਿੰਦਰ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।