ਲੇਖ

ਵੀਜਿਆਂ ਦੀ ਨਾਮਨਜ਼ੂਰੀ: ਕੈਨੇਡਾ ਨੇ ਭਾਰਤ ਨੂੰ ਸ਼ੀਸ਼ਾ ਵਿਖਾਇਆ

June 8, 2010 | By

ਅੱਜ ਦੇ ਤੇਜ ਰਫਤਾਰੀ ਇਲੈਕਟ੍ਰੋਨਿਕ ਯੁੱਗ ਵਿੱਚ ਇਸ ਦੁਨੀਆ ਅੰਦਰ ਵਿਚਰ ਰਹੇ ਹਰ ਮੁਲਕ ਅਤੇ ਹਰ ਸੋਚ ਜਾਂ ਵਿਚਾਰਧਾਰਾ ਵਾਰੇ ਮੀਡੀਆ ਜਾਂ ਪ੍ਰਚਾਰ ਸਾਧਨਾਂ ਦੀ ਹੋਂਦ ਦੇ ਕਾਰਣ ਹਰ ਵਿਅਕਤੀ ਨੂੰ ਆਪਣੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਦੀ ਜਾਣਕਾਰੀ ਹੋ ਰਹੀ ਹੈ। ਅੱਜ ਕੋਈ ਮੁਲਕ ਜਾਂ ਮੁਲਕ ਦੀ ਸਰਕਾਰ ਕੋਈ ਵੀ ਮਾੜਾ ਜਾਂ ਚੰਗਾ ਕਾਰਜ ਜਾਂ ਫੈਸਲਾ ਕਰਦੀ ਹੈ ਤਾਂ ਇਸ ਵੱਲ ਪੂਰੀ ਦੁਨੀਆ ਦੇ ਸੁਚੇਤ ਲੋਕਾਂ ਦਾ ਧਿਆਨ ਖਿੱਚਿਆ ਜਾਂਦਾ ਹੈ। ਜੇਕਰ ਕੋਈ ਮੁਲਕ ਜਾਂ ਮੁਲਕ ਦੀ ਸਰਕਾਰ ਇਹ ਸੋਚਦੀ ਹੈ ਕਿ ਉਹ ਆਪਣੀ ਪਰਜਾ ਤੇ ਜੋ ਚਾਹੇ ਜੁਲਮ ਕਰਦੀ ਰਹੇ ਅਤੇ ਦੁਨੀਆ ਨੂੰ ਇਸ ਦਾ ਪਤਾ ਨਹੀਂ ਲੱਗੇਗਾ ਜਾਂ ਫੇਰ ਦੁਨੀਆਂ ਨੂੰ ਆਪਣੀ ਝੂਠ ਦੀ ਰਾਜਨੀਤੀ ਦੀ ਵਰਤੋਂ ਕਰਕੇ ਭ੍ਰਮਿਤ ਕਰ ਲਿਆ ਜਾਵੇਗਾ, ਇਹ ਸਿਰਫ ਉਸ ਕਬੂਤਰ ਦੇ ਨਿਆਂਈ ਹੋਵੇਗਾ ਜੋ ਬਿੱਲੀ ਨੂੰ ਵੇਖ ਕੇ ਅੱਖਾਂ ਮੀਚ ਲੈਂਦਾ ਹੈ ਕਿ ਸ਼ਇਦ ਬਿੱਲੀ ਉਸ ਨੂੰ ਹੁਣ ਦੇਖ ਨਹੀਂ ਪਾ ਰਹੀ। ਅੱਜ ਕੈਨੇਡਾ ਵਰਗੇ ਮੁਲਕ ਦਾ ਭਾਰਤੀ ਸੁਰੱਖਿਆ ਏਜੰਸੀਆਂ ਨੂੰ ਅੱਤਬਾਦੀ ਗਰੁੱਪ ਕਹਿਣਾ ਅਤੇ ਵੀਜਾ ਨਾ ਦੇਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ। ਇਸ ਤੋਂ ਪਹਿਲਾਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਨੇ ਵੀਜਾ ਨਹੀ ਸੀ ਦਿੱਤਾ। ਨਰਿੰਦਰ ਮੋਦੀ ਤਾਂ ਚਲੋ ਇੱਕ ਗੁੰਡਾ ਅੰਸਰ ਅਤੇ ਦੰਗੇ ਕਰਵਾਉਣ ਦੇ ਦੋਸ਼ਾਂ ਕਰਕੇ ਵੀਜਾ ਨਾਂ ਲੈ ਸਕਿਆ, ਪਰ ਕਿਸੇ ਮੁਲਕ ਦੀਆਂ ਮੁੱਖ ਸੁਰੱਖਿਆ ਏਜੰਸੀਆਂ ਉੱਪਰ ਅੱਤਬਾਦੀ ਸੰਗਠਨ ਹੋਣ ਜਿਹਾ ਇਲਜਾਮ ਲੱਗਣਾ ਉਸ ਮੁਲਕ ਲਈ ਬਹੁਤ ਹੀ ਮੰਦਭਾਗੀ ਅਤੇ ਸ਼ਰਮਨਾਕ ਗੱਲ ਹੈ। ਬਾਅਦ ਵਿੱਚ ਬੇਸ਼ੱਕ ਕੈਨੇਡਾ ਸਰਕਾਰ ਇਸ ਘਟਨਾ ਲਈ ਆਪਣਾ ਸਟੈਂਡ ਵਾਪਿਸ ਲੈ ਲਵੇ ਪਰ ਇੱਕ ਵਾਰ ਉਹਨਾਂ ਨੇ ਇਹ ਪ੍ਰਤੱਖ ਕਰ ਦਿੱਤਾ ਕਿ ਭਾਰਤੀ ਸੁਰੱਖਿਆ ਏਜੰਸੀਆਂ ਅਤੇ ਸਰਕਾਰ ਆਮ ਨਾਗਰਿਕ ਦੀ ਸੁਰੱਖਿਆ ਕਰਨ ਤੋਂ ਵੱਧ ਆਮ ਨਾਗਰਿਕ ਦੇ ਦਿਲ ਵਿੱਚ ਆਤੰਕ ਪੈਦਾ ਕਰਨ ਵਿੱਚ ਜਿਆਦਾ ਵਿਸ਼ਵਾਸ ਰੱਖਦੀ ਹੈ। ਆਮ ਆਦਮੀ ਨੂੰ ਇੱਥੇ ਦੀਆਂ ਸਰਕਾਰਾਂ ਨੇ ਰੋਟੀ, ਕੱਪੜਾ ਅਤੇ ਮਕਾਨ ਦੀ ਲੋੜ ਪੂਰਤੀ ਵਿੱਚ ਇਸ ਤਰ੍ਹਾਂ ਫਸਾ ਦਿੱਤਾ ਹੈ ਕਿ ਉਸ ਆਦਮੀ ਨੂੰ ਆਪਣੇ ਵਿਰੁੱਧ ਹੁੰਦਾ ਸਰਕਾਰੀ ਅੱਤਬਾਦ ਦਿਸਦਾ ਹੀ ਨਹੀ। ਅੱਜ ਸਰਕਾਰ ਨੇ ਆਮ ਭਾਰਤੀ ਨਾਗਰਿਕ ਨੂੰ ਮਹਿੰਗਾਈ, ਬੇਰੋਜਗਾਰੀ, ਨਸ਼ਾ, ਭੁੱਖਮਰੀ ਅਤੇ ਨਕਲੀ ਦੇਹਧਾਰੀ ਗੁਰੂਆਂ (ਸਰਕਾਰੀ ਏਜੰਟਾਂ) ਦਾ ਸਹਾਰਾ ਲੈ ਕੇ ਧਾਰਮਿਕ ਅਗਿਆਨਤਾ ਵਿੱਚ ਅਜਿਹਾ ਉਲਝਾ ਦਿੱਤਾ ਕਿ ਉਹ ਆਪਣਾ ਸਹੀ ਗਲਤ ਵੀ ਚੰਗੀ ਤਰਾਂ ਨਹੀ ਵਿਚਾਰ ਸਕਦਾ। ਅੱਜ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਚਾਹੇ ਉਹ ਜੰਮੂ-ਕਸ਼ਮੀਰ ਹੋਵੇ ਜਾਂ ਫੇਰ ਬੰਗਾਲ, ਬਿਹਾਰ, ਛੱਤੀਸਗੜ੍ਹ ਅਤੇ ਝਾਰਖੰਡ ਦਾ ਨਕਸਲਬਾਦ ਨਾਲ ਪ੍ਰਭਾਵਿਤ ਇਲਾਕਾ ਹੋਵੇ ਹਰ ਥਾਂ ਭਾਰਤੀ ਸਰਕਾਰ ਦੀਆਂ ਗਲਤ ਨੀਤੀਆਂ ਅਤੇ ਇੱਕ ਆਮ ਭਾਰਤੀ ਨਾਗਰਿਕ ਲਈ ਦੁਰਭਾਵਨਾ ਦੇ ਕਾਰਣ ਹਿੰਸਾ ਦਾ ਸ਼ਿਕਾਰ ਹਨ। 1947 ਵਿੱਚ ਮੋਹਨਦਾਸ ਕਰਮਚੰਦ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਵਰਗੇ ਝੂਠ ਦੇ ਪੁਲੰਦਿਆਂ ਦੁਆਰਾ ਕੀਤੇ ਧੋਖੇ ਕਰਕੇ ਦੁਬਾਰਾ ਗੁਲਾਮ ਹੋਈ ਸਿੱਖ ਸਟੇਟ ਪੰਜਾਬ ਵਿੱਚ ਤਾਂ ਸਰਕਾਰੀ ਅੱਤਬਾਦ ਨੇ ਆਪਣੀ ਬੁਲੰਦੀ ਤੱਕ ਪਹੁੰਚਦੇ ਹੋਏ ਸਿੱਖਾਂ ਦੇ ਧੁਰੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹੀ 1984 ਵਿੱਚ ਟੈਂਕਾਂ, ਤੋਪਾਂ ਅਤੇ ਕਮਾਂਡੋਆਂ ਤੋਂ ਹੱਲਾ ਕਰਵਾ ਦਿੱਤਾ। ਲੱਖਾਂ ਹੀ ਮਾਸੂਮਾਂ ਦੇ ਲਹੂ ਨਾਲ ਸਰਕਾਰੀ ਸੁਰੱਖਿਆਂ ਏਜੰਸੀਆਂ ਨੇ ਹੱਥ ਰੰਗੇ। ਧੀਆਂ, ਭੈਣਾ ਦੀ ਬੇਪਤੀ ਅਤੇ ਬੱਚੇ, ਬਜੁਰਗਾਂ ਤੇ ਅੱਤ ਦਾ ਜੁਲਮ ਹੋਇਆ। ਇਹੋ ਸਰਕਾਰੀ ਅੱਤਬਾਦ ਦੀ ਗੱਲ ਪੰਜਾਬ ਅਤੇ ਜੰਮੂ-ਕਸ਼ਮੀਰ ਦੀ ਜਨਤਾ ਕਈ ਦਹਕਿਆਂ ਤੋਂ ਕਰਦੀ ਆ ਰਹੀ ਹੈ। ਪਰ ਹਕੂਮਤ ਦੇ ਨਸ਼ੇ ਵਿੱਚ ਹੰਕਾਰੀ ਹੋਏ ਇਹ ਲੋਕ ਕੁਝ ਵੀ ਸੁਨਣ ਲਈ ਤਿਆਰ ਨਹੀਂ ਸਨ। ਪਰ ਹੁਣ ਜਦੋਂ ਕੈਨੇਡਾ ਅਤੇ ਅਮਰੀਕਾ ਨੇ ਸਖਤ ਕਦਮ ਚੁੱਕਦੇ ਹੋਏ ਇਹਨਾਂ ਗੁੰਡਾ ਏਜੰਸੀਆਂ ਦੇ ਮੁਲਾਜਮਾਂ ਨੂੰ ਆਪਣੇ ਦੇਸ਼ ਦਾ ਵੀਜਾ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਹੁਣ ਇਹ ਲੋਕ ਆਮ ਭਾਰਤੀ ਨਾਗਰਿਕ ਦੇ ਸਾਹਮਣੇ ਦੁਹਾਈ ਦੇ ਰਹੇ ਹਨ ਕਿ ਇਹ ਉਹਨਾਂ ਦੇ ਦੇਸ਼ ਦਾ ਅਪਮਾਨ ਕੀਤਾ ਗਿਆ ਹੈ।ਪਰ ਇੱਕ ਗੱਲ ਮੈਂ ਵੀ ਪੂਰੀ ਇਮਾਨਦਾਰੀ ਨਾਲ ਆਪਣੇ ਹਮਵਤਨ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਇਹ ਕੋਈ ਅਪਮਾਨ ਨਹੀ ਇੱਕ ਅਟੱਲ ਸਚਾਈ ਹੈ। ਜਿਹੜੀਆਂ ਕੌਮਾਂ ਨੇ ਇਸ ਸਰਕਾਰੀ ਅੱਤਬਾਦ ਨੂੰ ਆਪਣੇ ਸੀਨੇ ਉੱਤੇ ਸਿਹਾ ਹੈ ਉਹੀ ਇਸ ਗੱਲ ਨੂੰ ਸਮਝ ਸਕਦੀਆਂ ਹਨ।
‘ਘੱਲੂਘਾਰਾ ਯਾਦਗਾਰੀ ਮਾਰਚ’ ਨੂੰ ਰੋਕਣ ਦਾ ਕੋਝਾ ਕਾਰਨਾਮਾ
ਇੱਕ ਗੱਲ ਜੋ ਸਮੇਂ ਦੀ ਸਰਕਾਰ ਜਿਸ ਨੇ ‘ਘੱਲੂਘਾਰਾ ਯਾਦਗਾਰੀ ਮਾਰਚ’ ਨੂੰ ਰੋਕਣ ਦਾ ਸਰਕਾਰੀ ਤੌਰ ਤੇ ਕੋਝਾ ਯਤਨ ਕੀਤਾ ਹੈ ਨੂੰ ਸੰਬੋਧਿਤ ਹੋ ਕੇ ਮੈ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਉਹ ਸੋਚਦੇ ਹਨ ਕਿ ਜੋਰ-ਜਬਰਦਸਤੀ ਨਾਲ ਸਿੱਖਾਂ ਵੱਲੋਂ ਤੋਰੀ ਕੋਈ ਲਹਿਰ ਰੁਕ ਸਕਦੀ ਹੈ ਤਾਂ ਇਹ ਉਹਨਾਂ ਦੇ ਦਿਲਾਂ ਦਾ ਵੱਡਾ ਭੁਲੇਖਾ ਹੈ। ਸਿੱਖਾਂ ਨੇ ਤਾਂ ਮੁੱਠੀ ਭਰ ਗਿਣਤੀ ਹੁੰਦੇ ਹੋਏ ਵੀ ਅਜਿਹੀ ਲਹਿਰ ਚਲਾਈ ਕਿ ਹਿੰਦੋਸਤਾਨ ਨੂੰ 900 ਸਾਲਾਂ ਦੀ ਮੁਗਲ ਗੁਲਾਮੀ ਤੋਂ ਕੱਢ ਕੇ ਬਾਹਰ ਲੈ ਆਂਦਾ। ਪਰ ਆਪਣੀ ਨਲਾਇਕੀ ਕਰਕੇ ਦੁਬਾਰਾ ਅੰਗਰੇਜਾਂ ਹੱਥੋਂ ਗੁਲਾਮ ਹੋਏ ਹਿੰਦੋਸਤਾਨ ਨੂੰ ਪੰਜਾਬ ਦੀ ਇਸ ਪਵਿੱਤਰ ਧਰਤੀ ਤੋਂ ਉੱਠੀ ਸਿੰਘ ਸੂਰਮਿਆਂ ਦੀ ਲਹਿਰ ਨੇ 93% ਤੋਂ ਵੀ ਵੱਧ ਸ਼ਹਾਦਤਾਂ ਦੇ ਕੇ ਦੁਬਾਰਾ ਆਜਾਦੀ ਦਾ ਰਾਹ ਦਿਖਾਇਆ। ਮੁੜ ਪਾਸਾ ਪਲਟਿਆ ਧੋਖੇਬਾਜ ਅਤੇ ਫਰੇਬੀ ਲੀਡਰ ਜਮਾਤ ਨੇ ਸਿੱਖਾਂ ਨੂੰ ਭਾਰਤ ਵਿੱਚ ਆਜਾਦ ਖਿੱਤੇ ਦਾ ਸੁਪਨਾ ਦਿਖਾ ਕੇ ਮੁੜ ਗੁਲਾਮ ਕੀਤਾ। ਪਰ ਪੰਛੀਆਂ ਵਾਂਗ ਖੁੱਲੀ ਹਵਾ ਵਿੱਚ ਉਡਾਰੀਆਂ ਮਾਰਨ ਅਤੇ ਆਪਣੇ ਗੁਰੂੁ ਰੂਪੀ ਚਾਨਣ ਦੇ ਦੁਆਲੇ ਪਤੰਗਿਆਂ ਵਾਂਗ ਖੁਦ ਨੂੰ ਮਿਟਾਉਣ ਦੀ ਤਾਂਗ ਰੱਖਣ ਵਾਲਿਆਂ ਦੀ ਇਸ ਕੌਮ ਤੋਂ ਦੋਬਾਰਾ ਸੰਤ ਜਰਨੈਲ ਸਿੰਘ ਖਾਲਸਾ ਦੀ ਅਗਵਾਹੀ ਵਿੱਚ ਇੱਕ ਲਹਿਰ ਉੱਠੀ ਤਾਂ ਭਾਰਤ ਸਰਕਾਰ ਬਰਦਾਸ਼ਤ ਨਾਂ ਕਰ ਸਕੀ ਅਤੇ ਅੱਤਿਅਤਚਾਰ ਦੀ ਹੱਦ ਨੂੰ ਪਾਰ ਕਰਕੇ ਇਸ ਲਹਿਰ ਨੂੰ ਦਬਾਉਣ ਦਾ ਅਸਫਲ ਯਤਨ ਕੀਤਾ। ਪਰ ਉਹ ਸ਼ਾਇਦ ਭੁੱਲ ਗਏ ਕਿ ਸਿੱਖ ਸ਼ਾਂਤੀ ਵਿੱਚ ਨਹੀਂ ਬਲਕਿ ਆਪਣੇ ਉੱਪਰ ਹੁੰਦੇ ਜੁਲਮਾਂ ਵਿੱਚ ਜਿਆਦਾ ਵਧਦੇ ਅਤੇ ਦ੍ਰਿੜ ਹੁੰਦੇ ਹਨ।ਅੱਜ ਬੌਖਲਾਹਟ ਵਿੱਚ ਆਈ ਭਾਰਤੀ ਸਰਕਾਰ ਪੰਜਾਬ ਦੇ ਕੁਝ ਗੱਦੀਆਂ ਦੇ ਲਾਲਚੀ ਬਿਕਾਊ ਸਿੱਖ ਲੀਡਰਾਂ ਦੇ ਨਾਲ ਮਿਲ ਕੇ ਸਿੱਖਾਂ ਨੂੰ ਕਦੇ ਡੇਰੇਬਾਦ ਦੇ ਜਾਲ ਰਾਹੀਂ, ਕਦੇ ਨਸ਼ਿਆਂ, ਕਦੇ ਗੁਰੂਦੁਆਰਾ ਕਮੇਟੀਆਂ ਅਤੇ ਕਦੇ ਗ੍ਰੰਥਾਂ ਦੇ ਚੱਕਰਾਂ ਵਿੱਚ ਉਲਝਾ ਕੇ ਅਸਲ ਮੁੱਦੇ ਤੋਂ ਸਿੱਖਾਂ ਦਾ ਧਿਆਨ ਹਟਾਉਣ ਦਾ ਨਾਕਾਮ ਯਤਨ ਕਰ ਰਹੀ ਹੈ। ਕਦੇ ਬੇਕਸੂਰ ਸਿੱਖਾਂ ਨੂੰ ਸਿਰਸੇ ਵਾਲੇ ਕੂੜ ਅਸਾਧ ਨੂੰ ਮਾਰਨ ਦੀ ਸਾਜਿਸ਼ ਦੇ ਜੁਰਮ ਵਿੱਚ ਜਾਂ ਫਿਰ ਆਸ਼ੂਤੋਸ਼ ਦੀ ਸੁਰੱਖਿਆ ਲਈ ਫੜ੍ਹ-ਫੜ੍ਹ ਕੇ ਜੇਲਾਂ ਵਿੱਚ ਸੁੱਟ ਰਹੇ ਹਨ। ਪਰ ਇਹ ਇੱਕ ਅਟੱਲ ਸੱਚਾਈ ਹੈ ਕਿ ਸੱਚ, ਧਰਮ ਅਤੇ ਹੱਕਾਂ ਦੀ ਪ੍ਰਾਪਤੀ ਲਈ ਸ਼ੁਰੂ ਹੋਈ ਲਹਿਰ ਨੂੰ ਜੋਰ ਜਬਰਦਸਤੀ ਨਾਲ ਰੋਕਿਆ ਨਹੀਂ ਜਾ ਸਕਦਾ। ਕਿਸੇ ਵੀ ਦੇਸ਼ ਦੀ ਮਜਬੂਤੀ ਲਈ ਉਸ ਦੇਸ਼ ਦੇ ਹਰ ਨਾਗਰਿਕ ਨੂੰ ਬਣਦੇ ਹੱਕ ਦੇਣਾ ਉਸ ਦੇਸ਼ ਦੀ ਸਰਕਾਰ ਦਾ ਮੁਢਲਾ ਫਰਜ ਹੈ। ਅਖੌਤੀ ਤੌਰ ਤੇ ਡੈਮੋਕਰੇਸੀ ਪਰ ਅਸਲ ਤੌਰ ਤੇ ਤਾਨਾਸ਼ਾਹ ਹੋਣਾ ਭਾਰਤੀ ਸਰਕਾਰ ਦੀ ਫਿਦਰਤ ਬਣ ਗਿਆ ਹੈ ਜਿਸ ਕਰਕੇ ਹੀ ਭਾਰਤੀ ਸੁਰੱਖਿਆ ਏਜੰਸੀਆਂ ਦਾ ਅਕਸ ਵੀ ਦੁਨੀਆ ਸਾਹਮਣੇ ਖਰਾਬ ਹੋ ਰਿਹਾ ਹੈ।
ਇੱਕ ਸੁਨੇਹਾ ਕਿਸਾਨ ਵੀਰਾਂ ਲਈ
ਇੱਕ ਸੁਨੇਹਾ ਕਿਸਾਨ ਵੀਰਾਂ ਲਈ ਜਿਹਨਾਂ ਦੀਆਂ ਜਮੀਨਾਂ ਕਰਜਾ ਨਾ ਵਾਪਿਸ ਹੋਣ ਕਰਕੇ ਸਰਕਾਰ ਨੇ ਬੈਂਕਾਂ ਨੂੰ ਕੁਰਕੀ ਕਰਨ ਦਾ ਹੁਕਮ ਦਿੱਤਾ ਹੈ। ਪੰਜਾਬ ਦੇ ਕਿਸਾਨ ਉੱਪਰ ਕੁੱਲ ਕਰਜਾ ਸਰਕਾਰ ਦੇ ਮੁਤਾਬਿਕ 7500 ਕਰੋੜ ਰੁਪਏ ਦਾ ਹੈ। ਇਸ ਹਿਸਾਬ ਨਾਲ ਤਾਂ ਸਰਕਾਰ ਸਾਰੇ ਪੰਜਾਬ ਦੀ ਜਮੀਨ ਕੁਰਕੀ ਕਰ ਕੇ ਸਰਮਾਏਦਾਰਾਂ ਨੂੰ ਵੰਡ ਦੇਵੇਗੀ। ਸਾਲ 2008-09 ਦੇ ਵਿੱਤੀ ਵਰੇ ਵਿੱਚ ਭਾਰਤ ਸਰਕਾਰ ਨੇ ਪੂਰੇ ਦੇਸ਼ ਦੇ ਕਿਸਾਨਾਂ ਦੇ ਕਰਜੇ ਮੁਆਫ ਕੀਤੇ ਸਨ ਇੱਕ ਪੰਜਾਬ ਦੇ ਕਿਸਾਨਾਂ ਨੂੰ ਛੱਡਕੇ। ਪੰਜਾਬ ਦਾ ਕਿਸਾਨ ਪੂਰੇ ਦੇਸ਼ ਦਾ ਅੰਨਦਾਤਾ ਹੈ। ਉਸ ਕਿਸਾਨ ਨਾਲ ਹੋ ਰਿਹਾ ਇਹ ਧੱਕਾ ਸਹਿਣਯੋਗ ਨਹੀ ਹੈ। ਕਿਸਾਨ ਜੱਥੇਬੰਦੀਆਂ ਕਿਸਾਨਾਂ ਦੇ ਜੇਲਾਂ ਵਿੱਚ ਜਾਣ ਤੋਂ ਬਾਅਦ ਹਰਕਤ ਵਿੱਚ ਆਉਦੀਆਂ ਹਨ ਜਦੋਂ ਕਿ ਉਹਨਾਂ ਨੂੰ ਪਹਿਲਾਂ ਹੀ ਸੁਚੇਤ ਰਹਿਣਾ ਚਾਹੀਦਾ ਹੈ ਅਤੇ ਸਰਕਾਰਾਂ ਤੋਂ ਆਪਣੇ ਹੱਕ ਲੈਣ ਲਈ ਸਾਰੀਆਂ ਕਿਸਾਨ ਜੱਥੇਬੰਦੀਆਂ ਨੂੰ ਇੱਕ ਹੋਣਾ ਚਾਹੀਦਾ ਹੈ। ਕਿਉਂ ਆਪ ਲੋਕ ਇਕੱਠੇ ਹੋ ਕੇ ਸਰਕਾਰ ਨੂੰ ਨਹੀਂ ਕਹਿ ਦਿੰਦੇ ਕਿ ਜਦੋਂ ਬਾਕੀ ਭਾਰਤੀ ਕਿਸਾਨਾਂ ਦਾ ਕਰਜਾ ਮੁਆਫ ਹੋਇਆ ਹੈ ਤਾਂ ਪੰਜਾਬ ਦੇ ਕਿਸਾਨ ਵੀ ਕਰਜਾ ਵਾਪਿਸ ਨਹੀਂ ਕਰਨਗੇ ਅਤੇ ਨਾਂ ਹੀ ਜਮੀਨ ਦੀ ਕੁਰਕੀ ਹੋਣ ਦੇਣਗੇ। ਪਰ ਇਸ ਲਈ ਸਿਰਫ ਕਰਜੇ ਹੇਠ ਅਇਆ ਕਿਸਾਨ ਹੀ ਨਹੀਂ ਸਗੋਂ ਸਾਰੇ ਕਿਸਾਨਾਂ ਨੂੰ ਇੱਕ ਮੰਚ ਉੱਪਰ ਆਉਣਾ ਹੋਵੇਗਾ। ਪਿੰਡ ਵਿੱਚ ਜੇਕਰ ਪੁਲਿਸ ਜਾਂ ਬੈਂਕ ਕਰਮਚਾਰੀ ਆਕੇ ਕਿਸੇ ਕਿਸਾਨ ਭਰਾ ਨਾਲ ਜਬਰਦਸਤੀ ਕਰਦੇ ਹਨ ਤਾਂ ਉਸੇ ਸਮੇਂ ਪੂਰੇ ਪਿੰਡ ਦੀ ਪੰਚਾਇਤ ਨੂੰ ਆਪਸੀ ਪਾਰਟੀਬਾਜੀ ਅਤੇ ਸ਼ਿਕਵੇ ਭੁਲਾਕੇ ਆਪਣੇ ਸਾਥੀ ਕਿਸਾਨ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਆਏ ਕਰਮਚਾਰੀਆਂ ਨੂੰ ਪਿੰਡ ਵਿੱਚੋਂ ਭਜਾ ਦੇਣਾ ਚਾਹੀਦਾ ਹੈ। ਸਾਡੀ ਇਹਨਾਂ ਕਰਮਚਾਰੀਆਂ ਨੂੰ ਵੀ ਹੱਥ ਜੋੜ ਕੇ ਅਪੀਲ ਹੈ ਕਿ ਸਮੇਂ ਦਾ ਕੁਝ ਪਤਾ ਨਹੀਂ ਹੁੰਦਾ ਕਿਸ ਵਕਤ ਚੰਗਾ ਜਾਂ ਮਾੜਾ ਆ ਜਾਵੇ ਸੋ ਆਪਾਂ ਸਾਰੇ ਭਰਾਵਾਂ ਨੇ ਮਿਲ ਕੇ ਪੰਜਾਬ ਦੀ ਜਮੀਨ ਅਤੇ ਪੰਜਾਬ ਦੇ ਕਿਸਾਨ ਨੂੰ ਬਚਾਉਣਾ ਹੈ। ਕਿਸਾਨ ਵੀਰਾਂ ਅੱਗੇ ਵੀ ਬੇਨਤੀ ਹੈ ਕਿ ਪਾਣੀ ਦੀ ਥੋੜ ਨੂੰ ਸਮਝਦੇ ਹੋਏ ਅਤੇ ਧਰਤੀ ਦੀ ਰਾਖੀ ਲਈ ਝੋਨੇ ਦੀ ਬਿਜਾਈ ਤੋਂ ਸੰਕੋਚ ਕਰਨ। ਯੁੱਥ ਖਾਲਸਾ ਫੈਡਰੇਸ਼ਨ ਸਦਾ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੋਵੇਗੀ ਅਤੇ ਹੋਰਨਾਂ ਪੰਥਕ ਅਤੇ ਗੈਰ ਪੰਥਕ ਜੱਥੇਬੰਦੀਆਂ ਨੂੰ ਵੀ ਦੋਵੇਂ ਹੱਥ ਜੋੜ ਬੇਨਤੀ ਹੈ ਕਿ ਸਾਨੂੰ ਕਿਸਾਨਾਂ ਦੀ ਹਰ ਜਾਇਜ ਮੰਗ ਅਤੇ ਜੱਦੋਜਹਿਦ ਵਿੱਚ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈ ਅਤੇ ਜਮੀਨਾਂ ਦੀ ਕੁਰਕੀ ਹਰ ਕੀਮਤ ਤੇ ਰੋਕਣੀ ਚਾਹੀਦੀ ਹੈ।
ਸ਼ਲਾਘਾਯੋਗ ਕਦਮ
ਭਾਈ ਦਲਜੀਤ ਸਿੰਘ ਬਿੱਟੂ ਨੇ ਅੱਜ ਭਾਈ ਸਿਮਰਨਜੀਤ ਸਿੰਘ ਮਾਨ ਨੂੰ ਇਕੱਠੇ ਇੱਕ ਪਲੇਟਫਾਰਮ ਤੇ ਆਉਣ ਦਾ ਜੋ ਸੱਦਾ ਦਿੱਤਾ ਹੈ ਉਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਹੁਣ ਮਾਨ ਸਾਹਿਬ ਨੂੰ ਵੀ ਭਾਈ ਬਿੱਟੂ ਦਾ ਇਹ ਸੱਦਾ ਕਬੂਲ ਕਰਕੇ ਸਿੱਖਾਂ ਦੀ ਰਾਜਸੀ ਤਾਕਤ ਨੂੰ ਵਧਾਉਣਾ ਚਾਹੀਦਾ ਹੈ। ਸੋ ਉਹਨਾਂ ਅੱਗੇ ਬੇਨਤੀ ਹੈ ਕਿ ਉਹ ਇਸ ਸੱਦੇ ਨੂੰ ਮੰਨਦੇ ਹੋਏ ਭਾਈ ਬਿੱਟੂ ਦੀ ਪਾਰਟੀ ਨਾਲ ਮਿਲ ਕੇ ਚੋਣਾ ਲੜਨ।
ਸਿੱਖ ਵੀਰਾਂ ਲਈ ਸੁਨੇਹਾ
ਅੰਤ ਵਿੱਚ ਆਪਣੇ ਸਿੱਖ ਵੀਰਾਂ ਲਈ ਸੁਨੇਹਾ ਕਿ ਆਪਾਂ ਅਰਦਾਸ ਸਮੇਂ ਉਚਾਰਣ ਕਰਦੇ ਹਾਂ ‘ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ’, ‘ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ’ ਅਤੇ ‘ਨਨਕਾਣਾ ਸਾਹਿਬ ਤੇ ਹੋਰ ਗੁਰੂਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦਿਦਾਰ ਬਖਸ਼ਣੇ ਜੀ’। ਹੁਣ ਆਪਾਂ ਜੇਕਰ ਇਹਨਾਂ ਕੀਤੀਆਂ ਬੇਨਤੀਆਂ, ਅਰਦਾਸਾਂ ਨੂੰ ਅਮਲੀ ਜਾਮਾਂ ਦਈਏ ਤਾਂ ਸਰਬੱਤ ਦੇ ਭਲੇ ਲਈ ਕਾਮਨਾ ਕੀਤੀ ਤਾਂ ਹੀ ਅਸਰ ਰੱਖਦੀ ਹੈ ਜੇਕਰ ਸਾਡੇ ਵਿੱਚ ਆਮ ਜਨਤਾ ਦਾ ਭਲਾ ਕਰਨ ਦੀ ਰਾਜਸੀ ਤਾਕਤ ਹੋਵੇ। ਇਕੱਲੇ ਧਾਰਮਿਕ ਪ੍ਰਕਿਰਿਆ ਨਾਲ ਅਸੀਂ ਨਕਸਲਬਾਦੀ ਪ੍ਰਭਾਵਿਤ ਖੇਤਰ ਵਿੱਚ ਅੰਨ, ਪਾਣੀ ਅਤੇ ਉਥੋਂ ਦੇ ਲੋਕਾਂ ਦੀ ਬੁਨਿਆਦੀ ਜਰੂਰਤਾਂ ਨੂੰ ਪੂਰਾ ਕਰਕੇ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਦੇ ਕਰਕੇ ਸ਼ਾਂਤੀ ਕਾਇਮ ਨਹੀਂ ਕਰ ਸਕਦੇ। ਬਿਨਾਂ ਰਾਜਸੀ ਤਾਕਤ ਤੋਂ ਸੁਰੱਖਿਆ ਏਜੰਸੀਆਂ ਦੀ ਲੋਕ ਭਲਾਈ ਲਈ ਵਰਤੋਂ ਨਹੀ ਹੋ ਸਕਦੀ ਅਤੇ ਬਿਨਾ ਰਾਜਸੀ ਅਤੇ ਫੌਜੀ ਤਾਕਤ ਤੋਂ ਨਨਕਾਣਾ ਸਾਹਿਬ ਦੇ ਖੁੱਲੇ ਰਾਸਤੇ ਨਹੀ ਮਿਲ ਸਕਦੇ।ਇਹ ਵਿਚਾਰ ਆਪ ਸਭ ਨਾਲ ਇਸ ਲਈ ਸਾਂਝੇ ਕੀਤੇ ਹਨ ਤਾਂ ਜੋ ਆਪਾਂ ਇਹਨਾਂ ਤੇ ਅਮਲੀ ਜਾਮਾਂ ਪਹਿਨਾਉਣ ਵੱਲ ਇੱਕ ਮੁੱਠ ਹੋ ਕੇ ਵੱਧ ਸਕੀਏ। ਮੈਂ, ਮੇਰੀ ਛੱਡ ਕੇ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਸਮੇਂ ਦੀ ਮੰਗ ਵੀ ਹੈ ਅਤੇ ਸਿੱਖ ਕੌਮ ਦੀ ਜਰੂਰਤ ਵੀ ਹੈ। ਆਪਸੀ ਗਿਲੇ, ਸ਼ਿਕਵੇ, ਸ਼ੰਕੇ ਸਭ ਪੰਥਕ ਏਕਤਾ ਤੋਂ ਬਹੁਤ ਹੇਠ ਹਨ। ਇਸ ਲਈ ਦੁਨੀਆ ਵਿੱਚ ਮਿਸਾਲ ਬਣ ਕੇ ਉਭਰਨਾ ਹੈ ਅਤੇ ਸਰਬੱਤ ਦੇ ਭਲੇ ਵਾਲਾ ਖਾਲਸਾਈ ਰਾਜ ਦੁਨੀਆ ਤੇ ਕਾਇਮ ਕਰਕੇ ਕੇਸਰੀ ਨਿਸ਼ਾਨ ਸਾਹਿਬ ਪੂਰੀ ਦੁਨੀਆ ਵਿੱਚ ਝੁਲਾਉਣ ਦਾ ਸੁਪਨਾ ਸਦਾ ਦਿਲੋ ਦਿਮਾਗ ਵਿੱਚ ਰੱਖ ਕੇ ਵਾਹਿਗੁਰੂ ਦਾ ਸਿਮਰਨ ਕਰਨਾ ਹੀ ਸਾਡਾ ਧਰਮ ਹੋਣਾ ਚਾਹੀਦਾ ਹੈ।
ਗੁਰਮੁਖੀ ਲਿਪੀ ਦਾ ਸਤਿਕਾਰ ਕਰੀਏ
ਗੁਰਮੁਖੀ ਲਿਪੀ ਦਾ ਸਤਿਕਾਰ ਕਾਇਮ ਰੱਖਦੇ ਹੋਏ ਪੰਜਾਬ ਦੇ ਹਰ ਖੇਤਰ ਵਿੱਚ ਪੰਜਾਬੀ ਭਾਸ਼ਾ ਦੀ ਵਰਤੋਂ ਕਰਨ ਦੀ ਕਿਰਪਾਲਤਾ ਕਰਨੀ ਜੀ। ਆਪਣੀਆਂ ਗੱਡੀਆਂ, ਸਕੂਟਰਾਂ, ਮੋਟਰ-ਸਾਇਕਲਾਂ ਦੀਆਂ ਨੰਬਰ ਪਲੇਟਾਂ ਪੰਜਾਬੀ ਵਿੱਚ ਕਰੋ ਅਤੇ ਹੋਰਨਾਂ ਨੂੰ ਕਰਨ ਲਈ ਪ੍ਰੇਰੋ ਜੀ।
ਸੁਖਦੀਪ ਸਿੰਘ
(ਯੂਥ ਖਾਲਸਾ ਫੈਡਰੇਸ਼ਨ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,