ਖਾਸ ਖਬਰਾਂ » ਵਿਦੇਸ਼

ਸ਼ਹੀਦੀ ਸਮਾਗਮਾਂ ਮੌਕੇ ਬੈਲਜ਼ੀਅਮ ਦੀਆਂ ਸੰਗਤਾਂ ਵੱਲੋਂ ਬਾਦਲ, ਮੱਕੜ ਆਦਿ ਦੇ ਬਾਈਕਾਟ ਦੇ ਮਤੇ ਪਕਾਏ

December 29, 2009 | By

ਬਰਸੱਲ (27 ਦਸੰਬਰ, 2009): ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਦੇ ਸ਼ਹੀਦੀ ਦਿਹਾੜੇ ਤੇ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਬੈਲਜ਼ੀਅਮ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਬਰਸੱਲ ਵਿਖੇ ਮਹਾਨ ਸ਼ਹੀਦੀ ਸਮਾਗਮ ਕਰਵਾਇਆ ਗਿਆ।

ਭੋਗ ਅਤੇ ਧਾਰਮਿਕ ਦੀਵਾਨ:

ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਦੀਵਾਨ ਸਜਾਏ ਗਏ। ਸਜੇ ਦੀਵਾਨ ਵਿੱਚ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਤੇ ਭਾਈ ਲਖਵੀਰ ਸਿੰਘ ਜੀ ਨੇ ਗੁਰਬਾਣੀ ਦੀ ਕਥਾ ਦੁਆਰਾ ਸ਼ਹੀਦਾਂ ਨੂੰ ਪ੍ਰਣਾਮ ਕੀਤਾ।

ਪ੍ਰਬੰਧਕ ਜਥੇਬੰਦੀਆਂ:

ਇਸ ਸ਼ਹੀਦੀ ਸਮਾਗਮ ਵਿੱਚ ਬੈਲਜ਼ੀਅਮ ਦੇ ਗੁਰਦੁਆਰਾ ਸੰਗਤ ਸਾਹਿਬ ਸਿਤੰਰੂਦਨ, ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਹ, ਗੁਰਦੁਆਰਾ ਗੁਰੂ ਨਾਨਕ ਦੇਵ ਬਰੱਸਲ , ਪੰਥਕ ਜਥੇਬੰਦੀਆਂ ਇੰਟਰਨੈਸ਼ਨਲ ਸਿੱਖ ਕੌਸਲ ਬੈਲਜ਼ੀਅਮ, ਬੱਬਰ ਖਾਲਸਾ ਇੰਟਰਨੈਸ਼ਨਲ (ਜਥੇ. ਤਲਵਿੰਦਰ ਸਿੰਘ), ਸ਼ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸਪੋਰਟਸ ਕਲੱਬ, ਸਿੱਖ ਫੈਡਰੇਸ਼ਨ ਜਰਮਨੀ, ਸਵਿਟਜ਼ਰਲੈਡ, ਦਲਖਾਲਸਾ ਇੰਟਰਨੈਸ਼ਨਲ, ਗੁਰੂ ਨਾਨਕ ਸਿੱਖ ਸੁਸਾਇਟੀ, ਸਿੱਖ ਮਿਸ਼ਨਰੀ ਸਰਕਲ ਬੈਲਜ਼ੀਅਮ ਦੇ ਅਗੂਆਂ ਨੇ ਸ਼ਮੂਲੀਅਤ ਕੀਤੀ। ਸਟੇਜ ਦੀ ਸੇਵਾ ਭਾਈ ਜਗਮੋਹਣ ਸਿੰਘ ਮੰਡ ਨੇ ਸੰਭਾਲੀ।

ਡੇਰਾਵਾਦ ਦਾ ਖਾਤਮ ਖਾਲਸਤਾਨ ਦੀ ਪ੍ਰਾਪਤੀ ’ਤੇ ਹੀ ਸੰਭਵ:

ਦਲ ਖਾਲਸਾ ਹਿਊਮਨ ਰਾਈਟਸ ਸਵਿਟਜ਼ਲੈਡ ਦੇ ਚੇਅਰਮੈਨ ਭਾਈ ਪ੍ਰਿਤਪਾਲ ਸਿੰਘ ਖਾਲਸਾ ਨੇ ਆਪਣੇ ਵੀਚਾਰਾਂ ਦੁਆਰਾਂ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਦੇ ਹੋਏ ਕਿਹਾ ਕਿ ਡੇਰਾਵਾਦ ਦੇ ਖਾਤਮੇ ਦਾ ਅੰਤ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਿਸਤਾਨ ਬਣਨ ਨਾਲ ਹੀ ਹੋ ਸਕਦਾ ਹੈ।

ਸਿੱਖ ਪਛਾਣ ਸਬੰਧੀ ਔਕੜਾ ਬਾਰੇ ਯਤਨ ਜਾਰੀ ਹਨ:

ਗੁਰਦੁਆਰਾ ਸੰਗਤ ਸਾਹਿਬ ਸਿੰਤਰੂਦਨ ਦੇ ਪ੍ਰਧਾਨ ਭਾਈ ਮਹਿੰਦਰ ਸਿੰਘ ਖਾਲਸਾ ਨੇ ਆਪਣੇ ਵੀਚਾਰਾਂ ਦੁਆਰਾ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਤੇ ਬੈਲਜ਼ੀਅਮ ਵਿੱਚ ਸਿੱਖ ਬੱਚਿਆਂ ਨੂੰ ਸਕੂਲਾਂ ਵਿੱਚ ਆ ਰਹੀਆਂ ਸਮੱਸਿਆਵਾਂ ਤੇ ਇਸ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਸੰਗਤਾਂ ਨਾਲ ਵੀਚਾਰ ਸਾਝੇ ਕੀਤੇ।

ਬਾਦਲ ਕੌਮ-ਘਾਤੀ:

ਸ਼ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਭਾਈ ਸੁਖਵਿੰਦਰ ਸਿੰਘ ਮੁਲਤਾਨੀ ਨੇ ਬਹੁਤ ਹੀ ਸੁਲਝੇ ਹੋਏ ਵੀਚਰਾਂ ਦੁਆਰਾ ਸ਼ਹੀਦਾਂ ਨੂੰ ਪ੍ਰਣਾਮ ਤੇ ਪੰਜਾਬ ਵਿੱਚੋ ਕੌਮ ਘਾਤਕ ਬਾਦਲ ਦਾ ਸਫਾਇਆਂ ਕੌਮ ਲਈ ਬਹੁਤ ਜਰੂਰੀ ਹੈ।

ਅਜ਼ਾਦ ਵਤਨ ਦੀ ਪ੍ਰਾਪਤੀ ਲਈ ਸੰਘਰਸ਼ਸੀਲ ਧਿਰਾਂ ਦਾ ਸਾਥ ਦਿੱਤਾ ਜਾਵੇ:

ਸਿੱਖ ਫੈਡਰੇਸ਼ਨ ਸਵਿਟਜ਼ਲੈਂਡ ਦੇ ਜਨਰਲ ਸਕੱਤਰ ਭਾਈ ਅਮਰਜੀਤ ਸਿੰਘ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਸੰਗਤਾਂ ਨੂੰ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਵਾਏ ਹੋਰ ਕਿਸੇ ਅੱਗੇ ਸਿਰ ਨਹੀ ਝੁਕਾਉਣਾ ਚਾਹੀਦਾ।ਸਿੱਖ ਕੌਮ ਦੇ ਅਜ਼ਾਦ ਵਤਨ ਵਾਸਤੇ ਸੰਘਰਸ਼ਸ਼ਲਿ ਧਿਰਾਂ ਦਾ ਸਾਥ ਦੇਣਾ ਚਾਹੀਦਾ ਹੈ।

ਗੁਰਮਤਿ ਸਿਧਾਂਤਾਂ ਤੇ ਚੱਲਣ ਦੀ ਬੇਨਤੀ:

ਦਲ ਖਾਲਸਾ ਜਰਮਨੀ ਦੇ ਬੁਲਾਰੇ ਭਾਈ ਗੁਰਦੀਪ ਸਿੰਘ ਹਾਈਜੈਕਰ ਨੇ ਸ਼ਹੀਦਾਂ ਨੂੰ ਪ੍ਰਣਾਮ ਤੇ ਬਾਦਲ ਦੀਆਂ ਪੰਥਕ ਵਿਰੋਧੀ ਕਾਰਵਾਈਆਂ ਤੇ ਚਾਨਣਾ ਤੇ ਇੰਗਲੈਡ ਤੋਂ ਚਲ ਰਹੇ ਸਿੱਖ ਚੈਨਲ ਵੱਲੋ ਲੁਧਿਆਣੇ ਗੋਲੀ ਕਾਡ ਦੀ ਸਹੀ ਜਾਣਕਾਰੀ ਲਈ ਸ਼ਲਾਘਾ ਤੇ ਗੁਰਮਤਿ ਸਿਧਾਤਾਂ ਅਨੁਸਾਰ ਹੀ ਸਿੱਖੀ ਦੇ ਪ੍ਰਚਾਰ ਕਰਨ ਦੀ ਅਪੀਲ ਵੀ ਕੀਤੀ।

ਸੰਗਤ ਚੇਤਨ ਹੋਵੇ:

ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਕਿਹਾ ਸਿੱਖ ਸੰਗਤਾਂ ਨੂੰ ਧਾਰਮਿਕ ਦੇ ਨਾਲ-ਨਾਲ ਸਮਾਜੀ ਅਤੇ ਸਆਿਸੀ ਖੇਤਰ ਵਿੱਚ ਚੇਤਨ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਸੰਗਤ ਦੇ ਸਨਮੁਖ ਸਵਾਲ ਖੜ੍ਹਾ ਕੀਤਾ ਕਿ ਕੀ ਸਿਰਫ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਲੈਣ, ਲੰਗਰ ਚਲਾ ਲੈਣ ਜਾਂ ਫਿਰ ਸਿਰਫ ਸਟੇਜਾਂ ਤੋਂ ਬੋਲ ਕੇ ਤੇ ਸ਼ਹੀਦੀ ਦਿਹਾੜਿਆਂ ਨੂੰ ਮੇਲੇ ਦਾ ਰੂਪ ਦੇਕੇ ਹੀ ਸਾਡਾ ਫਰਜ਼ ਪੂਰਾ ਹੋ ਜਾਦਾ ਹੈ?

ਹੋਰ ਬੁਲਾਰੇ:

ਭਾਈ ਮਲਕੀਤ ਸਿੰਘ, ਭਾਈ ਜਗਰੂਪ ਸਿੰਘ, ਭਾਈ ਕੁਲਜਿੰਦਰ ਸਿੰਘ, ਭਾਈ ਜਗਦੀਸ਼ ਸਿੰਘ ਭੁਰਾ, ਭਾਈ ਗੁਰਮੀਤ ਸਿੰਘ ਗੁਰਦੁਆਰਾ ਗੁਰੂ ਨਾਨਕ ਦੇਵ ਬਰੱਸਲ ਦੇ ਸੇਵਾਦਾਰ ਭਾਈ ਜਰਨੈਲ ਸਿੰਘ  ਜੀ ਨੇ ਆਪਣੇ ਵੀਚਾਰਾਂ ਰਾਹੀ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕੀਤੇ।

ਨੌਂ ਮਤੇ ਪ੍ਰਵਾਣ ਕੀਤੇ

ਬੈਲਜ਼ੀਅਮ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੇ ਪੰਥਕ ਜਥੇਬੰਦੀਆਂ ਨੇ ਸਰਬਸੰਮਤੀ ਨਾਲ ਨੌਂ ਮਤੇ ਤਿਆਰ ਕਰਕੇ ਸੰਗਤਾਂ ਤੋਂ ਪ੍ਰਵਾਨਗੀ ਹਾਸਿਲ ਕੀਤੀ। ਇਹ ਮਤੇ ਸਿੱਖ ਫੈਡਰੇਸ਼ਨ ਜਰਮਨੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਸੰਗਤਾਂ ਵਿੱਚ ਪੇਸ਼ ਕੀਤੇ। ਸੰਗਤਾਂ ਵੱਲੋਂ  ਜੈਕਾਰਿਆਂ ਦੀ ਗੰਜੂ ਵਿੱਚ ਪ੍ਰਵਾਨਗੀ ਦਿੱਤੀ ਗਈ।

ਸ਼ਹੀਦਾਂ ਨੂੰ ਲੱਖ-ਲੱਖ ਪ੍ਰਣਾਮ:

ਸ਼ਮਾਗਮ ਮੌਕੇ ਸੰਗਤ ਵੱਲੋਂ ਪ੍ਰਵਾਣ ਕੀਤੇ ਪਹਿਲੇ ਮਤੇ ਵਿੱਚ ਕਿਹਾ ਗਿਆ ਹੈ ਕਿ “ਅੱਜ ਦਾ ਪੰਥਕ ਇਕੱਠ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋ ਲੈ ਕੇ ਸ਼ਹੀਦ ਭਾਈ ਦਰਸ਼ਨ ਸਿੰਘ ਲੁਹਾਰਾ ਜੀ ਤੱਕ ਸਿੱਖ ਕੌਮ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂ ਦੇ ਫੁੱਲ ਅਰਪਣ ਕਰਦਾ ਹੋਇਆ ਲੱਖ ਲੱਖ ਪ੍ਰਣਾਮ ਕਰਦਾ ਹੈ।”

ਲੁਧਿਆਣਾ ਗੋਲੀਕਾਂਡ ਲਈ ਬਾਦਲ ਦੋਸ਼ੀ:

ਦੂਸਰੇ ਮਤੇ ਰਾਹੀਂ ਪੰਥਕ ਇਕੱਠ ਵੱਲੋਂ ਲੁਧਿਆਣੇ ਵਿੱਚ ਸਿੱਖ ਧਰਮ ਦੇ ਖਿਲਾਫ ਆਸ਼ੂਤੋਸ਼ ਦੇ ਕੂੜ ਪ੍ਰਚਾਰ ਨੂੰ ਰੋਕਣ ਵਾਲੇ ਸਿੰਘਾਂ ਤੇ ਗੋਲੀ ਚਲਾਉਣ ਲਈ ਪੰਜਾਬ ਦੀ ਬਾਦਲ ਭਾਜਪਾ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਦੋਸ਼ੀ ਕਰਾਰ ਦਿੰਦਿਆਂ ਪ੍ਰਕਾਸ਼ ਸਿੰਘ ਬਾਦਲ ਦਾ ਪੂਰਨ ਬਾਈਕਾਟ ਕਰਨ ਤੇ ਇਸਦੇ ਕਿਸੇ ਵੀ ਨਮਿੰਦੇ ਨੂੰ ਬੈਲਜ਼ੀਅਮ ਦੀ ਕਿਸੇ ਵੀ ਸਟੇਜ ਤੋਂ ਨਾ ਬੋਲਣ ਦੇਣ ਦਾ ਸੱਦਾ ਦਿੱਤਾ ਗਿਆ ਹੈ।

ਬਾਦਲ, ਮੱਕੜ ਆਦਿ ਦਾ ਬਾਈਕਾਟ:

ਤੀਸਰੇ ਮਤੇ ਵਿੱਚ ਕਿਹਾ ਗਿਆ ਹੈ ਕਿ “ਅੱਜ ਦਾ ਪੰਥਕ ਇਕੱਠ ਪੰਜਾਬ ਅੰਦਰ ਡੇਰਾਵਾਦ ਦੇ ਪਸਾਰ ਤੇ ਵਾਧੇ ਲਈ ਸ਼ਰੋਮਣੀ ਅਕਾਲੀ ਦਲ ਬਾਦਲ ਤੇ ਇਸ ਦੇ ਅਧੀਨ ਇਸ ਦੇ ਇਸ਼ਾਰਿਆਂ ਤੇ ਚਲੱਣ ਵਾਲੇ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਤਖਤਾਂ ਦੇ ਜਥੇਦਾਰਾਂ ਨੂੰ ਵੀ ਬਰਾਬਰ ਦੇ ਦੋਸ਼ੀ ਮੰਨਦਾ ਹੋਇਆ ਇਹਨਾ ਦੀ ਵੀ ਪੂਰਨ ਰੂਪ ਵਿੱਚ ਬਾਈਕਾਟ ਕਰਦਾ ਹੋਇਆ ਸਮੂਹ ਗੁਰੂ ਨਾਨਕ ਲੇਵਾ ਸੰਗਤਾਂ ਨੂੰ ਵੀ ਬਾਈਕਾਟ ਕਰਨ ਦੀ ਅਪੀਲ ਕਰਦਾ ਹੈ।”

ਡੇਰਾਵਾਦ ਖਿਲਾਫ ਜੂਝ ਰਹੀਆਂ ਜਥੇਬੰਦੀਆਂ ਦਾ ਸਾਥ ਦਿੱਤਾ ਜਾਵੇ:

ਚੌਥੇ ਮਤੇ ਵਿੱਚ ਗੁਰਮਤਿ ਸਿਧਾਤਾਂ ਦੇ ਖਿਲਾਫ ਪ੍ਰਚਾਰ ਕਰਨ ਵਾਲੇ ਅਖੌਤੀ ਡੇਰਾਵਾਦ ਦੇ ਖਿਲਾਫ ਸੰਘਰਸ਼ ਕਰ ਰਿਹੀਆਂ ਪੰਥਕ ਜਥੇਬੰਦੀਆਂ, ਸਿੱਖ ਸੰਸਥਾਵਾਂ ਦੀ ਸ਼ਲਾਘਾਂ ਕੀਤੀ ਗਈ ਹੈ ਅਤੇ  ਸਿੱਖ ਸੰਗਤਾਂ ਨੂੰ ਇਹਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਗਈ ਹੈ ।

ਪੰਥਕ ਮਸਲਿਆਂ ਦੇ ਫੈਸਲੇ ਸਾਂਝੀ ਰਾਏ ਅਨੁਸਾਰ ਹੋਣ:

ਪੰਜਵੇਂ ਮਤੇ ਵਿੱਚ ਕਿਹਾ ਗਿਆ ਹੈ ਕਿ “ਅੱਜ ਦਾ ਪੰਥਕ ਇਕੱਠ ਸਿੱਖ ਕੌਮ ਦੇ ਮੱਸਲਿਆਂ ਦੇ ਫੈਸਲੇ ਬੰਦ ਕਮਰਿਆਂ ਵਿੱਚ ਕਰਨ ਦੀ ਬਜਾਏ ਸਿਰਫ ਸ਼੍ਰੀ ਅਕਾਲ ਤਖਤ  ਸਾਹਿਬ ਤੇ ਹੀ ਹੋਣ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਚੋਣ ਸਰਬੱਤ ਖਾਲਸਾ ਦੁਆਰਾ ਕਰਨ ਦੀ ਪੁਰਜ਼ੋਰਦਾਰ ਅਪੀਲ ਕਰਦਾ ਹੈ।”

ਖਾਲਸਾ ਰਾਜ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰਹੇਗਾ:

ਛੇਵੇਂ ਮਤੇ ਵਿੱਚ ਸਿੱਖ ਕੌਮ ਦੇ ਅਜ਼ਾਦ ਵਤਨ ਖਾਲਸਾ ਰਾਜ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣ ਲਈ ਵਚਨਬੱਧਤਾ ਪ੍ਰਗਟਾਈ ਗਈ ਹੈ ।

ਯੂਰਪੀਅਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਅਪੀਲ:

ਸਤਵੇਂ ਮਤੇ ਵਿੱਚ ਕਿਹਾ ਗਿਆ ਹੈ ਕਿ “ਅੱਜ ਦਾ ਪੰਥਕ ਇਕੱਠ ਯੂਰਪ ਦੇ ਸਮੂਹ ਗੁਰਦੁਆਰਾ ਪ੍ਰਬੰਧਕਾਂ ਤੇ ਸੰਗਤਾਂ ਨੂੰ ਯੂਰਪ ਪੱਧਰ ਦੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਤਾਂ ਤੇ ਪਹਿਰਾਂ ਦੇਣ ਵਾਲੀ ਯੂਰਪੀਅਨ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਅਪੀਲ ਕਰਦਾ ਹੈ।”

ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਬੇਨਤੀ:

ਅਠਵੇਂ ਮਤੇ ਵਿੱਚ ਕਿਹਾ ਗਿਆ ਹੈ ਕਿ “ਅੱਜ ਦਾ ਪੰਥਕ ਇਕੱਠ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆ ਰਿਹੀਆਂ ਚੋਣਾਂ ਵਿੱਚ ਪੰਥ ਘਾਤਕ ਬਾਦਲ ਤੋਂ ਅਜ਼ਾਦ ਕਰਾਉਣ ਲਈ ਗੁਰਮਤਿ ਸਿਧਾਤਾਂ ਨੂੰ ਮੰਨਣ ਤੇ ਇਸ ਤੇ ਪਹਿਰਾਂ ਦੇਣ ਵਾਲੇ ਗੁਰਸਿੱਖਾਂ ਦੀ  ਗੁਰੂ ਨਾਨਕ ਲੇਵਾ ਗੁਰਸਿੱਖਾਂ ਨੂੰ ਮਦੱਦ ਕਰਨ ਦੀ ਅਪੀਲ ਕਰਦਾ ਹੈ।”

ਸਿੱਖ ਚੈਨਲ ਇੰਗਲੈਂਡ ਦੀ ਸ਼ਲਾਘਾ:

ਨੌਵੇਂ ਮਤੇ ਰਾਹੀਂ ਸਿੱਖ ਚੈਨਲ ਇੰਗਲੈਂਡ ਵੱਲੋ ਲੁਧਿਆਣਾ ਗੋਲੀ ਕਾਂਡ ਦੀ ਸਹੀ ਜਾਣਕਾਰੀ ਸੰਗਤਾਂ ਤੱਕ ਪੰਹੁਚਾਉਣ ਦੀ ਸ਼ਲਾਘਾ ਕਰਦਿਆਂ ਇਸ ਦੇ ਪ੍ਰਬੰਧਕਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੀ ਮਰਯਾਦਾ ਤੇ ਗੁਰਮਤਿ ਸਿਧਾਤਾਂ ਅਨੁਸਾਰ ਹੀ ਪ੍ਰਚਾਰ ਕਰਨ ਦੀ ਅਪੀਲ ਕੀਤੀ ਗਈ ਹੈ।

ਸਮਾਗਮ ਵਿੱਚ ਸ਼ਾਮਿਲ ਮੁੱਖ ਸਖਸ਼ੀਅਤਾਂ:

ਸ਼ਹੀਦੀ ਸਮਾਗਮ ਵਿੱਚ ਪੰਹੁਚੇ ਬੈਲਜ਼ੀਅਮ ਦੇ ਸਿੱਖ ਆਗੂ ਭਾਈ ਹਰਵਿੰਦਰ ਸਿੰਘ ਭਤੇੜੀ, ਭਾਈ ਗੁਰਦਿਆਲ ਸਿੰਘ ਢਕਾਸੂ,ਭਾਈ ਕਰਨੈਲ ਸਿੰਘ, ਭਾਈ ਮਲਕੀਤ ਸਿੰਘ ,ਭਾਈ ਰਜਿੰਦਰ ਸਿੰਘ ਬਾਬਾ, ਹਰਜਿੰਦਰ ਸਿੰਘ ਜਿੰਦਾ ,ਜਸਪਾਲ ਸਿੰਘ ,ਭਾਈ ਗੁਰਦੇਵ ਸਿੰਘ ਜਥੇਦਾਰ ,ਬਲਿਹਾਰ ਸਿੰਘ, ਭਾਈ ਗੁਰਮੁੱਖ ਸਿੰਘ, ਬਲਜਿੰਦਰ ਸਿੰਘ ਜਿੰਦੂ, ਬਖਤਾਵਰ ਸਿੰਘ ਬਲੌਰਾ, ਕੁਲਦੀਪ ਸਿੰਘ ਵੀਕਾ, ਜਗਰੂਪ ਸਿੰਘ ਦੋਦਰ, ਗੁਰਜੀਤ ਸਿੰਘ ਸ਼ਰੋਮਣੀ ਅਕਾਲੀ ਦਲ ਅਮਮ੍ਰਿਤਸਰ ਦੇ ਭਾਈ ਸੁਰਜੀਤ ਸਿੰਘ ਬਰਨਾਲਾ ਭਾਈ ਨਿਸ਼ਾਨ ਸਿੰਘ, ਭਾਈ ਅਮਰੀਕ ਸਿੰਘ, ਡਾ. ਅਜੈਬ ਸਿੰਘ ਗੁਰਦੁਆਰਾ ਗੁਰੂ ਨਾਨਕ ਦੇਵ ਬਰੱਸਲ ਦੇ ਸੇਵਾਦਾਰ ਭਾਈ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਗੋਰਾ ,ਭਾਈ ਬਲਜੀਤ ਸਿੰਘ, ਭਾਈ ਦਿਆਲ ਸਿੰਘ ਭਾਈ ਸੰਪੂਰਨ ਸਿੰਘ,ਗੁਰਦੁਆਰਾ ਸੰਗਤ ਸਾਹਿਬ ਸਿੰਤਰੂਦਨ ਦੇ ਪ੍ਰਧਾਨ ਭਾਈ ਮਹਿੰਦਰ ਸਿੰਘ ਖਾਲਸਾ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਲੀਹ ਦੇ ਸੇਵਾਦਾਰ ਭਾਈ ਨਰਿੰਦਰ ਸਿੰਘ ਜੱਜ ਭਾਈ ਚੂਹੜ ਸਿੰਘ ,ਭਾਈ ਇੰਦਰ ਸਿੰਘ ਭਾਈ ਰਜਿੰਦਰ ਸਿੰਘ, ਭਾਈ ਦਇਆ ਸਿੰਘ , ਜਰਮਨੀ ਦੇ ਭਾਈ ਅੰਗਰੇਜ਼ ਸਿੰਘ ਭਾਈ ਪ੍ਰਤਾਪ ਸਿੰਘ ਬੱਬਰ, ਸ਼ਿਵਦੇਵ ਸਿੰਘ ਕੰਗ ਸਵਿਟਜ਼ਲੈਡ ਦੇ ਭਾਈ ਅਮੋਲਕ ਸਿੰਘ ਭਾਈ ਗੁਰਮੁੱਖ ਸਿੰਘ ਸ਼ਹੀਦੀ ਸਮਾਗਮ ਦੇ ਅੰਤ ਵਿੱਚ ਇੰਟਰਨੈਸ਼ਨਲ ਸਿੱਖ ਕੌਸਲ ਦੇ ਪ੍ਰਧਾਨ ਭਾਈ ਜਗਦੀਸ਼ ਸਿੰਘ ਭੂਰਾ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਸਮਾਗਮ ਵਿੱਚ ਪੰਹੁਚੀਆਂ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , ,