ਆਮ ਖਬਰਾਂ

ਧਰਨੇ ਦੇ ਪੰਜਵੇਂ ਦਿਨ ਕਿਸਾਨਾਂ ਨੇ ਗੈਸ ਕੰਪਨੀ ਅਧਿਕਾਰੀਆਂ ਦਾ ਪੁਤਲਾ ਸਾਦਿਕ ਚੌਕ ਚ ਰੱਖਕੇ ਫੂਕਿਆ

January 28, 2010 | By

ਫਰੀਦਕੋਟ (25 ਜਨਵਰੀ, 2010 – ਗੁਰਭੇਜ ਸਿੰਘ ਚੌਹਾਨ): ਫਰੀਦਕੋਟ ਜਿਲ੍ਹੇ ਦੇ ਕਸਬਾ ਸਾਦਿਕ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਵੱਲੋਂ ਗੈਸ ਏਜੰਸੀ ਵਿਰੁੱਧ ਸ਼ੁਰੂ ਕੀਤੇ ਅੰਦੋਲਨ ਨੂੰ ਅੱਜ ਪੰਜਵਾਂ ਦਿਨ ਹੋ ਗਿਆ ਹੈ। ਇਹ ਅੰਦੋਲਨ ਘਟਣ ਦੀ ਬਜਾਏ ਵਧਣ ਦ ਆਸਾਰ ਬਣਦੇ ਜਾ ਰਹੇ ਹਨ,ਕਿਉਂ ਕਿ ਪ੍ਰਸ਼ਾਸ਼ਨ ਨੇ ਅਜੇ ਤੱਕ ਅੱਖ ਨਹੀਂ ਖੋਲ੍ਹੀ ਅਤੇ ਉਧਰ ਕਿਸਾਨਾ ਦੇ ਧਰਨੇ ਵਿਚ ਬਲਾਕ ਨੂੰ ਛੱਡਕੇ ਜਿਲ੍ਹੇ ਭਰ ਦੇ ਕਿਸਾਨ ਸ਼ਾਮਲ ਹੋਣੇ ਸ਼ੁਰੂ ਹੋ ਗਏ ਹਨ।

ਗੈਸ ਕੰਪਨੀ ਦੇ ਅਧਿਕਾਰੀਆਂ ਦਾ ਪੁਤਲਾ ਫੂਕਦੇ ਹੋਏ ਕਿਸਾਨਾ ਦਾ ਇਕੱਠ। ਤਸਵੀਰ ਗੁਰਭੇਜ ਸਿੰਘ ਚੌਹਾਨ

ਗੈਸ ਕੰਪਨੀ ਦੇ ਅਧਿਕਾਰੀਆਂ ਦਾ ਪੁਤਲਾ ਫੂਕਦੇ ਹੋਏ ਕਿਸਾਨਾ ਦਾ ਇਕੱਠ। ਤਸਵੀਰ ਗੁਰਭੇਜ ਸਿੰਘ ਚੌਹਾਨ

ਜੱਥੇਬੰਦੀ ਨੇ ਗੈਸ ਏਜੰਸੀ ਵੱਲੋਂ ਕੁਨੈਕਸ਼ਨਾਂ ਦੇ ਵੱਧ ਰੁਪਏ ਵਸੂਲਣ, ਗਾਹਕਾਂ ਨਾਲ ਮਾੜਾ ਵਰਤਾਉ ਕਰਨ,  ਗੈਸ ਸਪਲਾਈ ਨਾਲ ਬੇਲੋੜੀਆਂ ਚੀਜ਼ਾਂ ਮੜ੍ਹਨ ਅਤੇ ਗੈਸ ਸਿਲੰਡਰਾਂ ਦੀ ਘਰਾਂ ਵਿੱਚ ਸਪਲਾਈ ਨਾ ਭੇਜਣ ਕਾਰਨ ਚਲਾਏ ਜਾ ਰਹੇ ਦਿਨ ਰਾਤ ਦੇ  ਧਰਨੇ ਦੇ ਪੰਜਵੇਂ ਦਿਨ ਜੱਥੇਬੰਦੀ ਵੱਲੋਂ ਪਹਿਲਾਂ ਰੋਸ ਮੁਜਾਹਰਾ ਕਰਕੇ ਬਾਅਦ ਵਿਚ ਸਾਦਿਕ ਦੇ ਮੁੱਖ ਚੌਂਕ ਵਿੱਚ ਗੈਸ ਕੰਪਨੀ ਦੇ ਉੱਚ ਅਧਿਕਾਰੀਆਂ ਦਾ ਪੁਤਲਾ ਫੂਕਿਆ ਗਿਆ।

ਇੱਥੇ ਕਿਸਾਨਾ ਤੇ ਖਪਤਕਾਰਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜ਼ਿਲਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲਾ ਨੇ ਕਿਹਾ ਕਿ ਏਜੰਸੀ ਤੇ ਪ੍ਰਸ਼ਾਸ਼ਨ ਜਿੰਨਾ ਗੱਲਬਾਤ ਕਰਨ ਵਿਚ ਸਮਾਂ ਲਮਕਾਏਗਾ, ਸੰਘਰਸ਼ ਉਤਨਾ ਹੀ ਤੇਜ ਹੋਵੇਗਾ। ਉਨ੍ਹਾ ਕਿਹਾ ਕਿ ਇਸ ਸਬੰਧੀ ਜ਼ਿਲ੍ਹਾ ਫੂਡ ਐਂਡ ਸਪਲਾਈ ਕੰਟਰੋਲਰ ਫਰੀਦਕੋਟ ਨੂੰ ਜਥੇਬੰਦੀ ਮੰਗ ਪੱਤਰ ਰਾਂਹੀ ਮੰਗ ਕਰ ਚੁੱਕੀ ਹੈ ਕਿ ਖਪਤਕਾਰਾਂ ਤੋਂ ਵੱਧ ਲਈਆਂ ਰਕਮਾਂ ਮੋੜੀਆਂ ਜਾਣ, ਗੈਸ ਦੀ ਸਪਲਾਈ ਘਰਾਂ ਵਿੱਚ ਪਹੁੰਚਾਈ ਜਾਵੇ, ਬੋਲੋੜੀਆਂ ਚੀਜਾਂ ਦੇਣੀਆਂ ਬੰਦ ਕੀਤੀਆਂ ਜਾਣ ਤੇ ਮਾੜੇ ਵਿਵਹਾਰ ਲਈ ਮੁਆਫੀ ਮੰਗੀ ਜਾਵੇ। ਜਦ ਤੱਕ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਧਰਨਾ ਜਾਰੀ ਰਹੇਗਾ। ਇਸ ਧਰਨੇ ਨੂੰ  ਮੇਜਰ ਸਿੰਘ ਝੋਟੀ ਵਾਲਾ , ਕਰਤਾਰ ਸਿੰਘ ਅਰਾਈਆਂ ਵਾਲਾ, ਗੁਰਬਚਨ ਸਿੰਘ ਗੁੱਜਰ ਨੇ ਵੀ ਸੰਬੋਧਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: