
November 1, 2023 | By ਗੁਰਪ੍ਰੀਤ ਸਿੰਘ ਸਹੋਤਾ (ਸਰੀ)
ਮਹਾਂ-ਬਹਿਸ ਦੇ ਚਾਰ ਮੁੱਦਿਆਂ ‘ਤੇ ਮੋੜਵਾਂ ਤਰਕ:
ਬਹਿਸ ਕਰਨ ਵਾਲਿਆਂ ਦੇ ਘਰ ਪੁਲਿਸ ਛਾਪੇ ਮਾਰ ਰਹੀ ਹੈ। ਲਾਲ ਬੱਤੀ ਅਤੇ ਸੁਰੱਖਿਆ ਕਰਮਚਾਰੀਆਂ ਦੀ ਬਹੁਤਾਤ ਨੂੰ ਟਿੱਚਰਾਂ ਕਰਨ ਵਾਲੇ ਆਪ ਆਗੂ ਖੁਦ ਲਾਲ ਬੱਤੀਆਂ ਅਤੇ ਸਖਤ ਸੁਰੱਖਿਆ ‘ਚ ਘੁੰਮ ਰਹੇ ਨੇ।
ਸੱਤ ਤੈਹਾਂ ‘ਚ ਦੋ ਹਜ਼ਾਰ ਪੁਲਿਸ ਮੁਲਾਜ਼ਮ ਲਾ ਕੇ ਕਰਵਾਈ ਜਾ ਰਹੀ ਬਹਿਸ ਨੂੰ ਖੁੱਲ੍ਹੀ ਬਹਿਸ ਕਿਹਾ ਜਾਵੇ ਜਾਂ ਬੰਦ ਬਹਿਸ?
ਸਭ ਤੋਂ ਵੱਡੀ ਗੱਲ, ਇਸ ਵੇਲੇ ਲੋੜ ਬਹਿਸ ਦੀ ਨਹੀਂ, ਪਾਣੀਆਂ ਦੀ ਲੁੱਟ ਵਿਰੁੱਧ ਹਰ ਪਾਰਟੀ ਵਲੋਂ ਮੋਰਚਾ ਲਾਉਣ ਦੀ ਹੈ, ਮੋਰਚੇ ਤੋਂ ਕਿਓਂ ਭੱਜਿਆ ਜਾ ਰਿਹਾ। ਪੰਜਾਬ ਸਰਕਾਰ ਕੇਂਦਰ ਸਰਕਾਰ ਅਤੇ ਸੁਪਰੀਮ ਕੋਰਟ ਨੂੰ ਇੱਕਮੁਠਤਾ ਦਿਖਾਉਣ ਦੀ ਬਜਾਇ ਸਿਆਸੀ ਖੇਡਾਂ ਰਾਹੀਂ ਜਲੂਸ ਕਢਾਉਣ ਲਈ ਕਿਓਂ ਉਤਾਰੂ ਹੈ? ਪਹਿਲਿਆਂ ਨੇ ਗੰਦ ਪਾਇਆ ਤਾਂ ਤੁਸੀਂ ਵੀ ਉਸਦਾ ਜਵਾਬ ਗੰਦ ਪਾ ਕੇ ਦੇਣਾ?
Related Topics: AAP, Bhagwant Maan, Gurpreet Singh Sahota (Surrey), Punjab Government