November 6, 2011 | By ਸਿੱਖ ਸਿਆਸਤ ਬਿਊਰੋ
ਕਰੇਗੀਬਰਨ (6 ਨਵੰਬਰ, 2011): ਅੱਜ ਗੁਰੂਦੁਆਰਾ ਸ੍ਰੀ ਗੁਰੁ ਸਿੰਘ ਸਭਾ ਕਰੇਗੀਬਰਨ ਜੋ ਕਿ ਅਸਟ੍ਰੇਲੀਆ ਦੇ ਪ੍ਰਮੁਖ ਗੁਰੂਦੁਆਰਿਆਂ ਵਿੱਚੋਂ ਇਕ ਹੈ, ਵਿੱਚ ਹਾਜਿਰ ਸੂਝਵਾਨ ਦਰਦੀ ਸਿੱਖਾਂ ਦੇ ਮਨਾਂ ਨੂੰ ਉਸ ਸਮੇਂ ਭਾਰੀ ਸੱਟ ਲੱਗੀ ਜਦੋਂ ਐਤਵਾਰ ਦੇ ਦਿਵਾਨ ਵਿੱਚ ਪ੍ਰਬਂਧਕਾਂ ਨੇ ਗੁਰੁ ਸਿਧਾਂਤ ਅਤੇ ਗੁਰੁ ਮਰਿਆਦਾ ਨੂੰ ਛਿਕੇ ਟੰਗ ਦੇ ਹੋਏ ਇਕ ਤਕਰੀਬਨ ਅੱਠ-ਨੌ ਸਾਲ ਦੇ ਬੱਚੇ ਨੂੰ ਚਲ ਰਹੇ ਦਿਵਾਨ ਵਿੱਚ ਇਹ ਕਹਿ ਕੇ ਸਿਰੋਪਾੳ ਦੇ ਨਾਲ ਸਨਮਾਨਿਤ ਕੀਤਾ ਕਿ ਇਹ ਬੱਚਾ ਮਰਹੂਮ ਕਰਤਾਰ ਸਿੰਘ ਭਰੋਮਾਜਰੇ ਵਾਲੇ ਹਨ ਜਿਨਾਂ ਦਾ ਪੁਨਰਜਨਮ ਇਸ ਬਚੇ ਗਗਨਦੀਪ ਸਿੰਘ ਦੇ ਰੂਪ ਵਿੱਚ ਹੋਇਆ ਹੈ। ਇਸ ਸਮੇਂ ਸਟੇਜ ਤੋਂ ਬੋਲਦਿਆਂ ਗੁਰੂਦੁਆਰੇ ਦੇ ਜਨਰਲ ਸਕਤੱਰ ਅਤੇ ਮੁੱਖ ਸੇਵਾਦਾਰ ਨੇ ਉਸ ਬੱਚੇ ਨੂੰ ਵਾਰ-ਵਾਰ ਸੰਤ ਅਤੇ ਭਾਈ ਦਾ ਖਿਤਾਬ ਬਖਸ਼ਿਆ । ਬਾਦ ਵਿੱਚ ਇਸ ਬੱਚੇ ਕੋਲੋਂ ਗੁਰੂਦੁਆਰੇੁ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਮਠਾੜੂ ਨੇ ਵੀ ਝੁੱਕ ਕੇ ਸਿਰੋਪਾੳ ਲਿਆ ।
ਗੌਰਤਲਬ ਹੈ ਕਿ ਇਸ ਬੱਚੇ ਨੇ ਫਰੋਜ਼ੀ ਰੰਗ ਦੇ ਅਜੀਬ ਕਿਸਮ ਦੇ ਕਪੜੇ ਪਾਏ ਹੋਏ ਸਨ ਅਤੇ ਸਿਰ ਤੇ ਦਸਤਾਰ ਦੀ ਥਾਂ ਗੋਟਾ ਲਗੇ ਟੋਪੀ ਨੂੰਮਾਂ ਕਪੜੇ ਨਾਲ ਸਿਰ ਡਕਿਆ ਹੋਇਆ ਸੀ ਜੋ ਕਿ ੳੱਥੇ ਆਪਣੀ ਮਾਂ ਦੇ ਨਾਲ ਆਇਆ ਹੋਇਆ ਸੀ ।
ਸੰਗਤ ਵਲੋਂ ਜਦੋਂ ਇਸ ਮਨਮਤ ਕਾਰਵਾਈ ਲਈ ਪ੍ਰਬੰਧਕਾਂ ਨੂੰ ਜਵਾਬਦੇਹ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਸਾਰੇ ਹੀ ਖਹਿੜਾ ਛੁਡਾਉਂਦੇ ਹੋਏ ਨਜ਼ਰ ਆਏ। ਜਦੋਂ ਕੁੱਝ ਸੂਝਵਾਨ ਬੀਬੀਆਂ ਨੇ ਗੁਰਦੀਪ ਸਿੰਘ ਮਠਾੜੂ ਤੋਂ ਇਸ ਬਾਬਤ ਪੁਛਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਤੁਸੀਂ ਆਪਣੇ ਆਪ ਨੂੰ ਸਾਡੇ ਥਾਂ ਤੇ ਰਖ ਕੇ ਵੇਖੋ ਸਾਡੀਆਂ ਵੀ ਕੁੱਝ ਮਜਬੂਰੀਆਂ ਨੇ ।
ਅੱਜ ਦੇ ਇਸ ਸਾਰੇ ਵਰਤਾਰੇ ਦਾ ਸਿੱਖ ਫੈਡਰੇਸ਼ਨ ਆਫ ਅਸਟ੍ਰੇਲੀਆ ਨੇ ਗੰਭੀਰ ਨੋਟਿਸ ਲੈਂਦਿਆਂ ਇਸ ਧਰਮ ਵਿਰੋਧੀ ਕਾਰਵਾਈ ਦੀ ਨਿਖੇਧੀ ਕੀਤੀ ਹੈ ਅਤੇ ਨਾਲ ਹੀ ਗੁਰੂਦੁਆਰੇ ਦੇ ਪ੍ਰਬੰਧਕਾਂ ਅਤੇ ਸੰਗਤ ਨੂੰ ਅਪੀਲ ਕੀਤੀ ਹੈ ਕਿ ਭਵਿੱਖ ਗੁਰੂ ਸਿਧਾਂਤ ਅਤੇ ਗੁਰੂ ਮਰਿਆਦਾ ਦੀ ਬਹਾਲੀ ਨੂੰ ਯਕੀਨੀ ਬਣਾਇਆ ਜਾਵੇ ।
Related Topics: Sikh Federation of Australia, ਸਿੱਖ ਫੈਡਰੇਸ਼ਨ ਅਸਟ੍ਰੇਲੀਆ