ਖਾਸ ਖਬਰਾਂ

ਨਵੰਬਰ 1984 ਸਿਖ ਨਸਲਕੁਸ਼ੀ ਵਿਚ ਕਾਂਗਰਸ ਪਾਰਟੀ ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ

July 13, 2010 | By

ਮੋਗਾ (12 ਜੁਲਾਈ, 2010): ਨਵੰਬਰ 1984 ਸਿਖ ਨਸਲਕੁਸ਼ੀ ਲਈ ਆਖਿਰ ਕਾਂਗਰਸ ਦੇ ਆਗੂ ਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਖਿਲਾਫ ਅਦਾਲਤ ਨੇ ਕਤਲ ਅਤੇ ਕਤਲ ਲਈ ਸਾਜਿਸ਼ ਰਚੱਣ ਦੇ ਦੋਸ਼ਾਂ ਤਹਿਤ ਦੋਸ਼ ਆਇਦ ਕਰ ਦਿੱਤੇ ਹਨ। ਅਦਲਾਤ ਦੀ ਇਸ ਕਾਰਵਾਈ ਤੋਂ ਇਕ ਗੱਲ ਤਾਂ ਸਾਫ ਹੋ ਗਈ ਹੈ ਕਿ ਨਵੰਬਰ 84 ਵਿਚ ਹਜ਼ਾਰਾਂ ਸਿਖਾਂ ਦੇ ਕਤਲ ਵਿਚ ਕਾਂਗਰਸ ਪਾਰਟੀ ਦੀ ਤੇ ਇਸ ਦੇ ਆਗੂਆਂ ਦੀ ਅਹਿਮ ਭੂਮਿਕਾ ਰਹੀ ਹੈ ਜੋ ਕਿ ਅਦਾਲਤ ਦੇ ਇਸ ਫੈਸਲੇ ਨਾਲ ਜਗ ਜਾਹਿਰ ਹੋ ਗਈ ਹੈ। ਦਿੱਲੀ ਦੀ ਅਦਾਲਤ ਵਲੋਂ ਸੱਜਣ ਕੁਮਾਰ ਖਿਲਾਫ ਸਿਖਾਂ ਦੇ ਕਤਲ ਅਤੇ ਕਤਲ ਲਈ ਸਾਜਿਸ਼ ਰਚਣ ਦੇ ਦੋਸ਼ ਆਇਦ ਕੀਤੇ ਜਾਣ ’ਤੇ ਆਪਣੀ ਪ੍ਰਤੀਕ੍ਰਿਆ ਜ਼ਾਹਿਰ ਕਰਦਿਆਂ ਅਮਰੀਕਾ ਦੀ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਸੱਜਣ ਕੁਮਾਰ ਖਿਲਾਫ ਦੋਸ਼ ਆਇਦ ਹੋਣ ਨਾਲ ਇਹ ਸਾਬਿਤ ਹੋ ਗਿਆ ਹੈ ਕਿ ਨਵੰਬਰ 1984 ਦੀ ਸਿਖ ਨਸਲਕੁਸ਼ੀ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਬੇਕਸੂਰ ਸਿਖਾਂ ਦਾ ਕਤਲ ਕਰ ਦਿੱਤਾ ਗਿਆ ਸੀ, ਦੀ ਸੋਚੀ ਸਮਝੀ ਯੋਜਨਾ ਬਣਾਉਣ ਤੇ ਇਸ ਨੂੰ ਅੰਜਾਮ ਦੇਣ ਵਿਚ ਕਾਂਗਰਸ (ਆਈ) ਇਕ ਸਿਆਸੀ ਪਾਰਟੀ ਵਜੋਂ ਪੂਰੀ ਤਰਾਂ ਸ਼ਾਮਿਲ ਸੀ।
ਇੱਥੇ ਜ਼ਿਕਰਯੋਗ ਹੈ ਕਿ ਸਿਖਸ ਫਾਰ ਜਸਟਿਸ ਅਤੇ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨਵੰਬਰ 84 ਵਿਚ ਸਿਖਾਂ ਦੇ ਕਤਲੇਆਮ ਵਿਚ ਸ਼ਾਮਿਲ ਆਗੂਆਂ ਨੂੰ ਕਟਹਿਰੇ ਵਿਚ ਖੜਾ ਕਰਨ ਲਈ ਨਵੰਬਰ 84 ਸਿਖ ਨਸਲਕੁਸ਼ੀ ਦੇ ਪੀੜਤਾਂ ਨਾਲ ਮਿਲ ਕੇ ਜਦੋਂ ਜਹਿਦ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੱਜਣ ਕੁਮਾਰ ਦੇ ਖਿਲਾਫ ਰਸਮੀ ਚਾਰਜਸ਼ੀਟ ਤਾਂ ਇਨਸਾਫ ਦੀ ਤਰਫ ਮਹਿਜ਼ ਇਕ ਛੋਟਾ ਜਿਹਾ ਕਦਮ ਹੈ ਕਿਉਂਕਿ ਹਜ਼ਾਰਾਂ ਸਿਖਾਂ ਦਾ ਕਤਲ ਹੋਇਆ ਸੀ ਤੇ ਇਸ ਵਿਚ ਕਮਲ ਨਾਥ, ਜਗਦੀਸ਼ ਟਾਈਟਲਰ, ਅਮਿਤਾਭ ਬਚਨ, ਅਰੁਣ ਨਹਿਰੂ, ਭਜਨ ਲਾਲ, ਆਰ ਕੇ ਧਵਨ ਵਰਗੇ ਕਈ ਹੋਰ ਕਾਂਗਰਸੀ ਆਗੂ ਹਨ ਜੋ ਕਿ ਨਵੰਬਰ 1984 ਵਿਚ ਸਿਖਾਂ ਦੇ ਕਤਲੇਆਮ ਵਿਚ ਸ਼ਾਮਿਲ ਹਨ ਤੇ ਜੇਕਰ ਇਨ੍ਹਾਂ ’ਤੇ ਵੀ ਸੱਜਣ ਕੁਮਾਰ ਦੀ ਤਰਾਂ ਦੋਸ਼ ਆਇਦ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਦੇ ਖਿਲਾਫ ਕਈ ਗਵਾਹ ਅਦਾਲਤ ਵਿਚ ਗਵਾਹੀ ਦੇਣ ਲਈ ਤਿਆਰ ਹਨ। ਅਟਾਰਨੀ ਪੰਨੂ ਨੇ ਅੱਗੇ ਕਿਹਾ ਕਿ ਫਿਰ ਵੀ ਸੋਨੀਆ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਅਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਰ ਦੋਸ਼ੀਆਂ ਨੂੰ ਲਗਾਤਾਰ ਬਚਾਉਣ ਦਾ ਯਤਨ ਕਰ ਰਹੇ ਹਨ ਤੇ ਪੀੜਤਾਂ ਦੇ ਇਨਸਾਫ ਮੰਗਣ ਦੇ ਯਤਨਾਂ ਵਿਚ ਅੜਿਕਾ ਡਾਹ ਰਹੇ ਹਨ। ਹਾਲ ਵਿਚ ਹੀ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਨਵੰਬਰ 1984 ਦੇ ਪੀੜਤਾਂ ਅਤੇ ਉਨ੍ਹਾਂ ਦਾ ਸਮਰਥਨ ਕਰਨ ਵਾਲਿਆਂ ਨੂੰ ਬਦਨਾਮ ਕਰਨ ਤੇ ਉਨ੍ਹਾਂ ਦੇ ਹੌਂਸਲੇ ਪਸਤ ਕਰਨ ਲਈ ਉਨ੍ਹਾਂ ਨੂੰ ਵੱਖਵਾਦੀ ਗਰਦਾਨਿਆ ਸੀ।
ਇਸੇ ਦੌਰਾਨ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਕਮਲ ਨਾਥ, ਅਮਿਤਾਭ ਬਚਨ ਅਤੇ ਭਜਨ ਲਾਲ ਖਿਲਾਫ ਗਵਾਹ ਪਹਿਲਾਂ ਹੀ ਅੱਗੇ ਆ ਚੁਕੇ ਹਨ ਤੇ ਜੇਕਰ ਇਨ੍ਹਾਂ ਕਾਂਗਰਸੀ ਆਗੂਆਂ ’ਤੇ ਦੋਸ਼ ਆਇਦ ਹੁੰਦੇ ਹਨ ਤਾਂ ਉਹ ਗਵਾਹੀ ਦੇਣ ਲਈ ਤਿਆਰ ਹਨ।
ਅਟਾਰਨੀ ਪੰਨੂ ਨੇ ਕਿਹਾ ਕਿ ਨਵੰਬਰ 1984 ਦੀ ਸਿਖ ਨਸਲਕੁਸ਼ੀ ਕਰਵਾਉਣ ਵਿਚ ਕਾਂਗਰਸ (ਆਈ) ਤੇ ਇਸ ਦੀ ਲੀਡਰਸਿਪ ਸਪਸ਼ਟ ਤੌਰ ’ਤੇ ਸ਼ਾਮਿਲ ਹੈ ਤੇ ਉਨ੍ਹਾਂ ਨੇ ਮੰਗ ਕੀਤੀ ਕਿ ਨਵੰਬਰ 1984 ਸਿਖ ਨਸਲਕੁਸ਼ੀ ਵਿਚ ਕਾਂਗਰਸ (ਆਈ) ਦੀ ਭੂਮਿਕਾ ਦੀ ਡੂੰਘਾਈ ਨਾਲ ਜਾਂਚ ਕਰਵਾਉਣ ਲਈ ਇਕ ਨਿਆਂਇਕ ਕਮਿਸ਼ਨ ਦਾ ਗਠਨ ਕੀਤਾ ਜਾਣਾ ਚਾਹੀਦਾ ਹੈ ਬਿਲਕੁਲ ਉਸੇ ਤਰਾਂ ਦਾ ਕਮਿਸ਼ਨ ਜਿਸ ਨੇ 1992 ਵਿਚ ਬਾਬਰੀ ਮਸਜਿਦ ਨੂੰ ਢਾਹੁਣ ਅਤੇ ਮੁਸਲਮਾਨਾਂ ਦੇ ਕਤਲੇਆਮ ਵਿਚ ਭਾਜਪਾ ਦੀ ਭੂਮਿਕਾ ਦੀ ਜਾਂਚ ਕੀਤੀ ਸੀ।
ਕਰਨੈਲ ਸਿੰਘ ਪੀਰ ਮੁਹੰਮਦ ਨੇ ਨਾਲ ਹੀ ਕਿਹਾ ਕਿ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦਾ ਇਕ ਵਫਦ ਸੰਸਦ ਮੈਂਬਰਾਂ ਨੂੰ ਮਿਲਕੇ ਉਨ੍ਹਾਂ ਨੂੰ ਕਹੇਗਾ ਕਿ ਨਵੰਬਰ 84 ਸਿਖ ਨਸਲਕੁਸ਼ੀ ਵਿਚ ਕਾਂਗਰਸ ਦੀ ਭੂਮਿਕਾ ਦੀ ਜਾਂਤ ਲਈ ਕਮਿਸ਼ਨ ਦੇ ਗਠਨ ਲਈ ਸੰਸਦ ਵਿਚ ਜ਼ੋਰਦਾਰ ਮੰਗ ਉਠਾਈ ਜਾਵੇ।
ਅਟਾਰਨੀ ਪੰਨੂ ਨੇ ਹੋਰ ਕਿਹਾ ਕਿ ਸਿਖਸ ਫਾਰ ਜਸਟਿਸ ਅਮਰੀਕਾ, ਕੈਨੇਡਾ ਅਤੇ ਯੂਰਪੀਨ ਯੂਨੀਅਨ ਦੀਆਂ ਸਰਕਾਰਾਂ ਤੱਕ ਪਹੁੰਚ ਕੇਰਗਾ ਤਾਂ ਜੋ ਕਾਂਗਰਸ (ਆਈ) ਨੂੰ ਮਾਨਵੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਨ ਵਾਲੀ ਜਥੇਬੰਦੀ ਐਲਾਨੀ ਜਾਵੇ ਕਿਉਂਕਿ ਉਹ 1984 ਵਿਚ ਇਕ ਧਾਰਮਿਕ ਘੱਟ ਗਿਣਤੀ ਵਰਗ ਦੇ ਬੇਕਸੂਰ ਮੈਂਬਰਾਂ ਦੇ ਕਤਲਾਂ ਵਿਚ ਸ਼ਾਮਿਲ ਰਹੀ ਹੈ। ਸਿਖਸ ਫਾਰ ਜਸਟਿਸ ਕਾਂਗਰਸ (ਆਈ) ਨੂੰ ਮਾਨਵੀ ਅਧਿਕਾਰਾਂ ਦੀ ਘੋਰ ਉਲੰਘਣਾ ਕਰਨ ਵਾਲੀ ਜਥੇਬੰਦੀ ਐਲਾਨਣ ਲਈ ਸੰਯੁਕਤ ਰਾਸ਼ਟਰ ਵਿਚ ਵੀ ਇਕ ਪਟੀਸ਼ਨ ਪਾਏਗੀ। ਪੰਨੂ ਅਨੁਸਾਰ ਇਹ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਮਰੀਕਾ, ਕੈਨੇਡਾ ਤੇ ਯੂਰਪੀਨ ਯੂਨਾਅਨ ਦੇ ਕਾਨੂੰਨ ਹਰ ਉਸ ਵਿਅਕਤੀ ਨੂੰ ਆਪਣੇ ਦੇਸ਼ ਵਿਚ ਦਾਖਲੇ ਦੀ ਸਖਤੀ ਨਾਲ ਮਨਾਹੀ ਕਰਦਾ ਹੈ ਜੋ ਕਿ ਇਕਸੇ ਅਜਿਹੀ ਜਥੇਬੰਦੀ ਦਾ  ਮੈਂਬਰ ਹੋਵੇ ਜਾਂ ਉਸ ਨਾਲ ਜੁੜਿਆ ਹੋਵੇ  ਕਿ ਮਾਨਵੀ ਅਧਿਕਾਰਾਂ ਦੀ ਉਲੰਘਣਾ ਵਿਚ ਸ਼ਾਮਿਲ ਹੋਵੇ। ਬੀਤੇ ਸਮੇਂ ਵਿਚ ਇਨ੍ਹਾਂ ਦੇਸ਼ਾਂ ਨੇ ਰਵਾਂਡਾ ਤੇ ਹੋਰ ਦੇਸ਼ਾਂ ਦੀਆਂ ਜਥੇਬੰਦੀਆਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੀਆਂ ਜਥੇਬੰਦੀਆਂ ਐਲਾਨਿਆ ਸੀ ਤੇ ਇਨ੍ਹਾਂ ਦੇ ਮੈਂਬਰਾਂ ਨੂੰ ਆਪਣੇ ਦੇਸ਼ ਵਿਚ ਦਾਖਲ ਨਹੀਂ ਸੀ ਹੋਣ ਦਿੱਤਾ।ਅਟਾਰਨੀ ਪੰਨੂ ਅਨੁਸਾਰ ਉਨ੍ਹਾਂ ਦੀ ਸੰਸਥਾ ਕਾਂਗਰਸ ਦੇ ਅਸਲ ਚਿਹਰੇ ਬਾਰੇ ਪੱਛਮੀ ਦੇਸ਼ਾਂ ਨੂੰ ਜਾਣੂ ਕਰਵਾਉਣ ਲਈ ਹਰ ਸੰਭਵ ਯਤਨ ਕਰੇਗਾ ਤਾਂ ਜੋ ਇਸ ਦੇ ਮੈਂਬਰਾਂ ਅਤੇ ਆਗੂਆਂ ਨੂੰ ਵੀ ਪੱਛਮੀ ਦੇਸ਼ਾਂ ਵਿਚ ਦਾਖਲ ਹੋਣ ਤੋਂ ਰੋਕਿਆ ਜਾਵੇ।
ਪੀਰਮੁਹੰਮਦ ਅਨੁਸਾਰ ਸਿਖਾਂ ਦੇ ਕਤਲੇਆਮ ਵਿਚ ਕਾਂਗਰਸ ਦੀ ਸ਼ਮੂਲੀਅਤ ਇਸ ਗਲ ਤੋਂ ਵੀ ਸਾਬਿਤ ਹੁੰਦੀ ਹੈ ਕਿ ਨਵੰਬਰ 1984 ਵਿਚ ਸਿਖਾਂ ਦਾ ਕਤਲ ਕੇਵਲ ਉਨ੍ਹਾਂ ਰਾਜਾਂ ਅਤੇ ਇਲਾਕਿਆਂ ਵਿਚ ਹੀ ਹੋਇਆ ਸੀ ਜਿੱਥੇ ਕਾਂਗਰਸ ਸੱਤਾ ਵਿਚ ਸੀ ਤੇ ਜਿੱਥੇ ਇਸ ਦਾ ਜ਼ਿਆਦਾ ਪ੍ਰਭਾਵ ਸੀ।
ਇਸੇ ਦੌਰਾਨ ਸਿਖਸ ਫਾਰ ਜਸਟਿਸ ਦੇ ਕੋ ਆਰਡੀਨੇਟਰਸ ਅਵਤਾਰ ਸਿੰਘ ਪੰਨੂ ਨੇ ਕਿਹਾ ਕਿ ਕਾਂਗਰਸ ਦਾ ਸਿਖ ਵਿਰੋਧੀ ਚਿਹਰਾ ਹੁਣ ਜਗ ਜ਼ਾਹਿਰ ਹੋ ਗਿਆ ਹੈ ਇਸ ਲਈ ਇਸ ਦੀ ਨਵੰਬਰ 1984 ਸਿਖ ਨਸਲਕੁਸ਼ੀ ਵਿਚ ਭੂਮਿਕਾ ਵੀ ਸਪਸ਼ਟ ਹੋ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੱਭ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਤੇ ਸਾਨੂੰ ਸਾਰਿਆਂ ਨੂੰ ਇਸ ਕੰਮ ਵਿਚ ਜੁੱਟ ਜਾਣਾ ਚਾਹੀਦਾ ਹੈ।
ਇਸੇ ਦੌਰਾਨ ਮਾਸਟਰ ਮਹਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦੀ ਨਵੰਬਰ 1984 ਸਿਖ ਨਸਲਕੁਸ਼ੀ ਵਿਚ ਅਹਿਮ ਭੂਮਿਕਾ ਦੀ ਜਾਂਚ ਕਰਨ ਲਈ ਸਿਖਸ ਫਾਰ ਜਸਟਿਸ ਨੂੰ ਲੋਕਾਂ ਦੇ ਸਮਰਥਨ ਦੀ ਬੇਹੱਦ ਲੋੜ ਹੈ। ਹਰ ਇਕ ਸਿਖ ਦਾ ਫਰਜ਼ ਬਣਦਾ ਹੈ ਕਿ ਉਹ ਇਸ ਕਾਰਜ ਵਿਚ ਕਾਂਗਰਸ ਦਾ ਚਿਹਰਾ ਹੋਰ ਨੰਗਾ ਕਰਨ ਲਈ ਪੂਰਾ ਸਮਰਥਨ ਦੇਵੇ।
ਚਰਨਜੀਤ ਸਿੰਘ ਹਰਨਾਮਪੁਰੀ ਨੇ ਕਿਹਾ ਕਿ ਸਿਖਸ ਫਾਰ ਜਸਟਿਸ ਨੂੰ ਇਸ ਮੁਹਿੰਮ ਵਿਚ ਲੋਕ ਸਮਰਥਨ ਦੀ ਲੋੜ ਹੈ ਤਾਂ ਹੀ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਇਆ ਜਾ ਸਕੇਗਾ। ਉਨ੍ਹਾਂ ਨੇ ਕਿਹਾ ਕਿ ਨਵੰਬਰ 1984 ਸਿਖ ਨਸਲਕੁਸ਼ੀ ਦਾ ਜੇਕਰ ਕੋਈ ਪੀੜਤ ਹੋਵੇ ਜਾਂ ਫਿਰ ਕੋਈ ਗਵਾਹ ਹੋਵੇ ਉਹ ਫੌਰਨ ਸਿਖਸ ਫਾਰ ਜਸਟਿਸ ਨਾਲ ਸੰਪਰਕ ਕਰੇ ਤਾਂ ਜੋ ਕਾਂਗਰਸੀ ਆਗੂਆਂ ਨੂੰ ਜਲਦ ਤੋਂ ਜਲਦ ਇਨਸਾਫ ਦੇ ਕਟਹਿਰੇ ਵਿਚ ਖੜਾ ਕੀਤਾ ਜਾ ਸਕੇ।
ਇਸੇ ਦੌਰਾਨ ਡਾ. ਬਖਸ਼ੀਸ਼ ਸਿੰਘ ਸੰਧੂ ਨੇ ਕਿਹਾ ਕਿ ਸੱਜਣ ਕੁਮਾਰ ਦੇ ਖਿਲਾਫ ਚਾਰਜਸ਼ੀਟ ਦਾਖਲ ਹੋਣਾ ਇਨਸਾਫ ਦੇ ਰਸਤੇ ’ਤੇ ਮਹਿਜ਼ ਇਕ ਛੋਟਾ ਜਿਹਾ ਕਦਮ ਹੈ ਅਜੇ ਜਗਦੀਸ਼ ਟਾਈਟਲਰ, ਕਮਲ ਨਾਥ ਵਰਗੇ ਕਈ ਹੋਰ ਕਾਂਗਰਸੀ ਆਗੂ ਹਨ ਜਿਹੜੇ ਨਵੰਬਰ 1984 ਸਿਖ ਨਸਲਕੁਸ਼ੀ ਲਈ ਜ਼ਿੰਮੇਵਾਰ ਹਨ ਤੇ ਉਨ੍ਹਾਂ ਨੂੰ ਵੀ ਕਟਹਿਰੇ ਵਿਚ ਖੜਾ ਕਰਨ ਲਈ ਗਵਾਹਾਂ ਦੀ ਬੇਹੱਦ ਲੋੜ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਕੋਈ ਵੀ ਗਵਾਹ ਜਾਂ ਪੀੜਤ ਹੋਵੇ ਉਹ ਸਿਖਸ ਫਾਰ ਜਸਟਿਸ ਨਾਲ ਸੰਪਰਕ ਕਰੇ।
ਇਸੇ ਤਰਾਂ ਦਿਲਵਰ ਸਿੰਘ ਸੇਖੋਂ ਤੇ ਸੁਖਵਿੰਦਰ ਸਿੰਘ ਸਿੱਧੂ ਨੇ ਵੀ ਸਮੁੱਚੇ ਸਿਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਸਿਖਸ ਫਾਰ ਜਸਟਿਸ ਵਲੋਂ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਅਰੰਭੀ ਮੁਹਿੰਮ ਵਿਚ ਵੱਧ ਚੜ ਕੇ ਸ਼ਾਮਿਲ ਹੋਣ ਤੇ ਕਿਤੇ ਵੀ ਕੋਈ ਵੀ ਨਵੰਬਰ 1984 ਸਿਖ ਨਸਲਕੁਸ਼ੀ ਦਾ ਗਵਾਹ ਹੈ ਜਾਂ ਕੋਈ ਪੀੜਤ ਹੈ ਉਸ ਨੂੰ ਸਿਖਸ ਫਾਰ ਜਸਟਿਸ ਦੇ ਸੰਪਰਕ ਵਿਚ ਲਿਆਉਣ ਜਾਂ ਉਹ ਖੁਦ ਸੰਪਰਕ ਕਰੇ। ਉਨ੍ਹਾਂ ਨੇ ਕਿਹਾ ਕਿ ਸਮੁੱਚੇ ਸਿਖ ਭਾਈਚਾਰੇ ਦੇ ਸਮਰਥਨ ਨਾਲ ਹੀ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਦਿਵਾ ਸਕਾਂਗੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾ ਸਕਾਂਗੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,