January 17, 2010 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ (16 ਜਨਵਰੀ, 2010): ਪੰਜਾਬੀ ਦੇ ਰੋਜਾਨਾ ਅਖਬਾਰ ‘ਪਹਿਰੇਦਾਰ’ ਵਿੱਚ ਪ੍ਰਕਾਸ਼ਿਤ ਖਬਰ ਅਨੁਸਾਰ ਦਿੱਲੀ ਦੀ ਇੱਕ ਅਦਾਲਤ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁੱਧ 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ਦੀ ਪੈਰਵੀ ਕਰ ਰਹੇ ਵਕੀਲ ਐਚ ਐਸ ਫੂਲਕਾ ਵਲੋਂ ਦਾਇਰ ਕੀਤਾ ਮਾਨਹਾਨੀ ਦਾ ਮੁਕੱਦਮਾ ਰੱਦ ਕਰ ਦਿੱਤਾ। ਉਕਤ ਵਕੀਲ ਨੇ ਜਗਦੀਸ਼ ਟਾਈਟਲਰ ਤੇ ਦੋਸ਼ ਲਗਾਇਆ ਸੀ ਕਿ ਕਾਂਗਰਸੀ ਆਗੂ ਵਲੋਂ ਟੀ ਵੀ ਸ਼ੋਅ ਵਿੱਚ ਉਹਨਾਂ ਖਿਲਾਫ ਅਪਮਾਨਜਨਕ ਟਿੱਪਣੀਆਂ ਦੀ ਵਰਤੋਂ ਕੀਤੀ ਗਈ ਹੈ। ਵਧੀਕ ਮੈਟਰੋਪਾਲਿਟਨ ਮੈਜਿਸਟ੍ਰੇਟ ਅਜੇ ਪਾਂਡੇ ਨੇ ਇਹ ਕਹਿੰਦਿਆਂ ਇਸ ਮਾਮਲੇ ਦੀ ਕਾਰਵਾਈ ਅੱਗੇ ਪਾ ਦਿੱਤੀ ਕਿ ਉਹ ਇਕ ਹੋਰ ਕੇਸ ਦੀ ਸੁਣਵਾਈ ਵਿੱਚ ਰੁੱਝੇ ਹੋਏ ਹਨ। ਮਾਮਲੇ ਦੀ ਅਗਲੀ ਪੇਸ਼ੀ 23 ਫਰਵਰੀ ਤੇ ਪਾ ਦਿੱਤੀ ਗਈ ਹੈ।
Related Topics: Sikh Carnage, ਸਿੱਖ ਨਸਲਕੁਸ਼ੀ 1984 (Sikh Genocide 1984)