September 6, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਆਗੂ ਜਗਮੀਤ ਬਰਾੜ ਨੇ ਅੱਜ ਐਲਾਨ ਕੀਤਾ ਕਿ ਉਹ 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦਾ ਸਾਥ ਦੇਣਗੇ। ਚੰਡੀਗੜ੍ਹ ਦੇ ਸੈਕਟਰ 36 ਵਿਚ ਹੋਈ ਇਕ ਸਾਂਝੀ ਪ੍ਰੈਸ ਮਿਲਣੀ ਵਿਚ ਜਗਮੀਤ ਬਰਾੜ ਨੇ ਕਿਹਾ ਕਿ ਉਨ੍ਹਾਂ ਦੀ ਲੋਕ ਹਿਤ ਅਭਿਯਾਨ 2017 ਦੀਆਂ ਚੋਣਾਂ ਵਿਚ ‘ਆਪ’ ਨੂੰ ਹਮਾਇਤ ਦੇਵੇਗੀ।
ਇਸ ਮੌਕੇ ‘ਆਪ’ ਆਗੂ ਸੰਜੈ ਸਿੰਘ, ਭਗਵੰਤ ਮਾਨ, ਦਿੱਲੀ ਤੋਂ ਵਿਧਾਇਕ ਜਰਨੈਲ ਸਿੰਘ, ਗੁਰਪ੍ਰੀਤ ਘੁੱਗੀ, ਸੁਖਪਾਲ ਖਹਿਰਾ ਅਤੇ ਹੋਰ ਆਗੂ ਮੌਜੂਦ ਸਨ।
ਜਗਮੀਤ ਬਰਾੜ ਨੇ ਕਿਹਾ, “ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਯਕੀਨੀ ਬਣਾਉਣ ਕਿ ਉਨ੍ਹਾਂ ਦੀਆਂ ਵੋਟਾਂ ਵੰਡੀਆਂ ਨਾ ਜਾਣ। ਇਸੇ ਲਈ ਮੈਂ ‘ਆਪ’ ਨੂੰ ਹਮਾਇਤ ਕਰ ਰਿਹਾ ਹਾਂ।”
ਉਨ੍ਹਾਂ ਨੇ ਇਹ ਗੱਲ ਵੀ ਕਹੀ ਕਿ ਇਹ ਹਮਾਇਤ “ਬਿਨਾਂ ਸ਼ਰਤ” ਹੈ।
ਜਗਮੀਤ ਬਰਾੜ ਵਲੋਂ ਇਹ ਐਲਾਨ ਅਜਿਹੇ ਮੌਕੇ ਆਇਆ ਹੈ ਜਦੋਂ ਇਹ ਕਿਆਸ ਲਾਏ ਜਾ ਰਹੇ ਹਨ ਕਿ ਉਹ ਨਵਜੋਤ ਸਿੱਧੂ, ਪਰਗਟ ਸਿੰਘ ਅਤੇ ਬੈਂਸ ਭਰਾਵਾਂ ਵਲੋਂ ਨਵੇਂ ਬਣੇ ਰਾਜਨੀਤਕ ਫਰੰਟ “ਆਵਾਜ਼-ਏ-ਪੰਜਾਬ” ਵਿਚ ਸ਼ਾਮਲ ਹੋ ਸਕਦੇ ਹਨ।
Related Topics: Aam Aadmi Party, Bhagwant Maan, Jagmeet Singh Brar, Punjab Politics, Punjab Polls 2017, Sanjay Singh AAP