September 16, 2016 | By ਸਿੱਖ ਸਿਆਸਤ ਬਿਊਰੋ
ਨਵੀਂ ਦਿੱਲੀ: ਜੰਮੂ ਕਸ਼ਮੀਰ ਪੁਲਿਸ ਨੇ ਮਸ਼ਹੂਰ ਕਸ਼ਮੀਰੀ ਮਨੁੱਖੀ ਅਧਿਕਾਰਾਂ ਦੇ ਕਾਰਕੁੰਨ ਖੁੱਰਮ ਪਰਵੇਜ਼ ਨੂੰ ਉਨ੍ਹਾਂ ਦੇ ਸ੍ਰੀਨਗਰ ਵਿਚਲੇ ਉਨ੍ਹਾਂ ਦੇ ਘਰੋਂ ਗ੍ਰਿਫਤਾਰ ਕਰ ਲਿਆ ਹੈ। ਇਕ ਦਿਨ ਪਹਿਲਾਂ ਹੀ ਪਰਵੇਜ਼ ਨੂੰ ਦਿੱਲੀ ਏਅਰਪੋਰਟ ‘ਤੇ ਉਸ ਵੇਲੇ ਜਹਾਜ਼ ਚੜ੍ਹਨ ਤੋਂ ਰੋਕ ਦਿੱਤਾ ਗਿਆ ਸੀ ਜਦੋਂ ਉਹ ਜਨੇਵਾ ਵਿਖੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮਿਸ਼ਨ () ਦੇ ਪ੍ਰੋਗਰਾਮ ‘ਚ ਹਿੱਸਾ ਲੈਣ ਜਾ ਰਹੇ ਸੀ।
ਖੁੱਰਮ ਪਰਵੇਜ਼ (39) ਜੋ ਕਿ ਲਾਪਤਾ ਕੀਤੇ ਲੋਕਾਂ ਦੀ ਸੰਸਥਾ ਏਸ਼ੀਅਨ ਫੈਡਰੇਸ਼ਨ ਅਗੇਨਸਟ ਇਨਵੌਲੈਂਟਰੀ ਡਿਸਅਪੀਅਰੈਂਸੇਸ (AFAID) ਦੇ ਚੇਅਰਪਰਸਨ ਹਨ। ਉਨ੍ਹਾਂ ਨੂੰ ਕੋਠੀਬਾਗ ਪੁਲਿਸ ਸਟੇਸ਼ਨ ਵਿਖੇ ਰੱਖਿਆ ਗਿਆ ਹੈ। ਪਰਿਵਾਰ ਨੇ ਦੱਸਿਆ ਕਿ ਪੁਲਿਸ ਨੇ ਉਨ੍ਹਾਂ ਨੂੰ ਇਹ ਕਹਿ ਕੇ ਘਰੋਂ ਲਿਆਂਦਾ ਕਿ ਪੁਲਿਸ ਕਪਤਾਨ ਉਨ੍ਹਾਂ ਨਾਲ ਗੱਲ ਕਰਨੀ ਚਾਹੁੰਦੇ ਹਨ।
(ਸਰੋਤ: ਇੰਡੀਅਨ ਐਕਸਪ੍ਰੈਸ)
Related Topics: All News Related to Kashmir, Human Rights Violation in India, Indian Satae, JK police, Khurram Parvez