ਸਿਆਸੀ ਖਬਰਾਂ

“ਜਸਟਿਸ ਜ਼ੋਰਾ ਸਿੰਘ ਦੀ ਸਰਕਾਰੀ ਰਿਪੋਰਟ, ਸੰਗਤਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦੀ ਕੋਸ਼ਿਸ਼”: ਸਰਨਾ

July 2, 2016 | By

ਨਵੀਂ ਦਿੱਲੀ: ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਬੀਤੇ ਸਾਲ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋਂ ਹੀ ਰੱਦ ਕਰਦਿਆਂ ਕਿਹਾ ਕਿ ਇਸ ਬਾਰੇ  ਤਾਂ ਪਹਿਲਾਂ ਹੀ ਸਭ ਨੂੰ ਪਤਾ ਸੀ ਕਿ ਇਹ ਰਿਪੋਰਟ ਪੂਰੀ ਤਰ੍ਹਾਂ ਸਰਕਾਰ ਦੁਆਰਾ ਦਿੱਤੇ ਗਏ ਦਸਤਾਵੇਜ਼ਾਂ ’ਤੇ ਦਸਤਖਤ ਕਰਕੇ ਹੀ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਹੋਵੇਗੀ ਪਰ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮੰਗ ਕਰਦੇ ਹਨ ਕਿ ਸਰਕਾਰ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਕਨੂੰਨ ਦੇ ਹਵਾਲੇ ਕਰੇ ਜਾਂ ਫਿਰ ਅਸਤੀਫਾ ਦੇ ਘਰ ਬੈਠੇ।

ਪਰਮਜੀਤ ਸਿੰਘ ਸਰਨਾ ਅਤੇ ਪ੍ਰਕਾਸ਼ ਸਿੰਘ ਬਾਦਲ (ਫਾਈਲ ਫੋਟੋ)

ਪਰਮਜੀਤ ਸਿੰਘ ਸਰਨਾ ਅਤੇ ਪ੍ਰਕਾਸ਼ ਸਿੰਘ ਬਾਦਲ (ਫਾਈਲ ਫੋਟੋ)

ਜਾਰੀ ਇੱਕ ਬਿਆਨ ਰਾਹੀਂ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਜਾਣ ਬੁੱਝ ਕੇ ਸਮਾਂ ਬਰਬਾਦ ਕਰ ਰਹੇ ਹਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਰਹੇ। ਉਹਨਾਂ ਕਿਹਾ ਕਿ ਭਾਵੇਂ ਇਸ ਕੇਸ ਦੀ ਜਾਂਚ ਦੀ ਜ਼ਿੰਮੇਵਾਰੀ ਸੀ.ਬੀ.ਆਈਨ ਨੂੰ ਸੋਪੀ ਗਈ ਹੈ ਪਰ ਬਾਦਲ ਇਹ ਚਾਹੁੰਦਾ ਹੈ ਕਿ ਕਿਸੇ ਤਰੀਕੇ ਨਾਲ 2017 ਦੀਆਂ ਵਿਧਾਨ ਸਭਾ ਚੋਣਾˆ ਤੱਕ ਸਾਰਾ ਮਾਮਲਾ ਲਮਕਾਇਆ ਜਾਵੇ ਪਰ ਸੰਗਤਾਂ ਦੋਸ਼ੀਆਂ ਦੀ ਤੁਰੰਤ ਗ੍ਰਿਫਤਾਰੀ ਚਾਹੁੰਦੀਆਂ ਹਨ।

ਉਹਨਾˆ ਕਿਹਾ ਕਿ ਸਿੱਖ ਸਿਧਾˆਤਾਂ ਤੇ ਸਿੱਖ ਪਰੰਪਰਾਵਾˆ ਦਾ ਬਾਦਲ ਪਰਿਵਾਰ ਨੇ ਮਲੀਆਮੇਟ ਕਰਕੇ ਰੱਖ ਦਿੱਤਾ ਹੈ ਅਤੇ ਪੰਥ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਹਨਾˆ ਕਿਹਾ ਕਿ ਬਾਦਲ ਦੀ ਇਹ ਨਵੀਂ ਪਿਰਤ ਨਹੀਂ ਸਗੋਂ ਵੱਖ-ਵੱਖ ਸਮੇˆ ਵਾਪਰੀਆਂ ਘਟਨਾਵਾˆ ਸਮੇਂ ਇਸ ਨੇ ਗੈਰ ਜ਼ਿੰਮੇਵਾਰਨਾ ਹੀ ਰੋਲ ਨਿਭਾਇਆ ਹੈ ਭਾˆਵੇਂ ਉਹ ਮਾਮਲਾ ਊਧਮ ਸਿੰਘ ਨਗਰ ਨੂੰ ਉਤਰਾਖੰਡ ਵਿੱਚ ਸ਼ਾਮਲ ਨਾ ਕਰਨਾ ਦਾ ਹੋਵੇ, ਭਾਵੇਂ ਉਹ ਗੁਜਰਾਤ ਦੇ ਕਿਸਾਨਾˆ ਨੂੰ ਬੇਜ਼ਮੀਨੇ ਕਰਨ ਦਾ ਹੋਵੇ ਜਾˆ ਬਹਿਬਲ ਕਲਾˆ ਤੇ ਬਰਗਾੜੀ ਕਾˆਡ ਦਾ ਹੋਵੇ ਸਾਰਿਆਂ ਮਾਮਲਿਆਂ ਵਿੱਚ ਬਾਦਲ ਦੀ ਭੂਮਿਕਾ ਹਮੇਸ਼ਾˆ ਹੀ ਗ਼ੈਰ-ਜ਼ਿੰਮੇਵਾਰਨਾ ਤੇ ਸ਼ੱਕੀ ਰਹੀ ਹੈ। ਉਹਨਾˆ ਕਿਹਾ ਕਿ ਮਲੇਰਕੋਟਲਾ ਵਿਖੇ ਹੋਈ ਕੁਰਾਨ ਸ਼ਰੀਫ ਦੀ ਬੇਅਦਬੀ ਦੇ ਦੋਸ਼ੀ ਜੇਕਰ ਫੜੇ ਜਾ ਸਕਦੇ ਹਨ ਤਾˆ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿੱਚ ਢਿੱਲ ਮੱਠ ਕਿਉਂ ਵਰਤੀ ਜਾ ਰਹੀ ਹੈ ਕਿਉਂਕਿ ਬੇਅਦਬੀ ਦੀ ਘਟਨਾ ਦੀ ਸ਼ੱਕ ਦੀ ਸੂਈ ਬਾਦਲ ਦੇ ਭਾਈਵੰਦਾ ਵੱਲ ਜਾ ਰਹੀ ਹੈ। ਉਹਨਾˆ ਕਿਹਾ ਕਿ ਬਾਦਲ ਆਪਣੀ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਨਿਭਾਏ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਕਨੂੰਨ ਦੇ ਹਵਾਲੇ ਕਰੇ ਜਾˆ ਫਿਰ ਅਸਤੀਫਾ ਦੇ ਕੇ ਘਰ ਬੈਠੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,