ਖਾਸ ਖਬਰਾਂ

ਦਿੱਲੀ ਪੁਲਿਸ ਨੇ ਪੰਜਾਬ ਵਿਚੋਂ ਗ੍ਰਿਫਤਾਰ ਕੀਤੇ ਦੋ ਕਸ਼ਮੀਰੀ ਵਿਦਿਆਰਥੀ

April 28, 2018 | By

ਚੰਡੀਗੜ੍ਹ: ਦਿੱਲੀ ਪੁਲੀਸ ਦੇ ਪੰਜਾਬ ਨਾਲ ਸਬੰਧਤ ਵਿਸ਼ੇਸ਼ ਸੈੱਲ ਨੇ ਪੰਜਾਬ ਵਿਚੋਂ ਦੋ ਕਸ਼ਮੀਰੀ ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਦੇ ਇੱਕ ਸੀਨੀਅਰ ਅਧਿਕਾਰੀ ਅਨੁਸਾਰ ਇਨ੍ਹਾਂ ਦੀ ਪਛਾਣ ਸ਼ਾਹਿਦ ਮੱਲਾ (28) ਅਤੇ ਆਦਿਲ ਹੁਸੈਨ ਤੇਲੀ (20) ਵਜੋਂ ਹੋਈ ਹੈ। ਪੁਲਿਸ ਦਾ ਦੋਸ਼ ਹੈ ਕਿ ਕਿ ਇਨ੍ਹਾਂ ਵਿਦਿਆਰਥੀਆਂ ਨੇ ਭਾਰਤ ਦੀਆਂ 500 ਵੈੱਬਸਾਈਟਾਂ ਹੈਕ ਕੀਤੀਆਂ ਹਨ।

ਆਦਿਲ ਹੁਸੈਨ (ਖੱਬੇ) ਅਤੇ ਸ਼ਾਹਿਦ ਮੱਲਾ (ਸੱਜੇ) {ਫਾਈਲ ਫੋਟੋ}

ਮੀਡੀਆ ਰਿਪੋਰਟਾਂ ਅਨੁਸਾਰ ਇਹ ਵਿਦਿਆਰਥੀ ਕਥਿਤ ਤੌਰ ‘ਤੇ ਉਸ ਗਰੁੱਪ ਦਾ ਹਿੱਸਾ ਹਨ ਜੋ ‘ਭਾਰਤੀ ਵੈਬਸਾਈਟਾਂ’ ਨੂੰ ਹੈਕ ਕਰਦਾ ਹੈ, ਜਿਸ ਦਾ ਨਾਂ ‘ਟੀਮ ਹੈਕਰਸ ਥਰਡ ਆਈ’ ਹੈ। ਕਿਹਾ ਜਾ ਰਿਹਾ ਹੈ ਕਿ ਭਾਰਤੀ ਦੀਆਂ ਇੰਟੈਲੀਜੈਂਸ ਅਜੈਂਸੀਆਂ ਅਤੇ ਮਿਲਟਰੀ ਇੰਟੈਲੀਜੈਂਸ ਲੰਬੇ ਸਮੇਂ ਤੋਂ ਇਹਨਾਂ ‘ਤੇ ਨਜ਼ਰ ਰੱਖ ਰਹੀਆਂ ਸੀ।

ਮੀਡੀਆ ਰਿਪੋਰਟਾਂ ਅਨੁਸਾਰ ਸ਼ਹਿਦ ਮੱਲਾ ਰਾਜਪੁਰਾ ਦੇ ਆਰਿਅਨਜ਼ ਗਰੁੱਪ ਆਫ ਕਾਲਜ ਵਿੱਚ ਕੰਪਿਊਟਰ ਇੰਜਨੀਅਰਿੰਗ ਦੇ ਚੌਥੇ ਸਮੈਸਟਰ ਦਾ ਵਿਦਿਆਰਥੀ ਸੀ। ਉਸਨੂੰ ਅੱਜ ਕਰਾਈਮ ਬਰਾਂਚ ਦਿੱਲੀ ਦੀ ਟੀਮ ਚੁੱਕ ਕੇ ਲੈ ਗਈ। ਸ਼ਾਹਿਦ ਮੱਲਾ ਦਾ ਸਬੰਧ ਜੰਮੂ ਕਸ਼ਮੀਰ ਨਾਲ ਹੈ। ਸੰਪਰਕ ਕਰਨ ’ਤੇ ਪਟਿਆਲਾ ਦੇ ਐੱਸਐੱਸਪੀ ਡਾ. ਐਸ.ਭੂਪਤੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਜਿਸ ਕਾਲਜ ਵਿੱਚ ਇਹ ਵਿਦਿਆਰਥੀ ਪੜ੍ਹਦਾ ਹੈ, ਉਥੋਂ ਦੇ ਇੱਕ ਅਧਿਕਾਰੀ ਨੇ ਸੰਪਰਕ ਕਰਨ ’ਤੇ ਕਿਹਾ ਕਿ ਦਾਖ਼ਲੇ ਮੌਕੇ ਉਸ ਦੀ ਜੰਮੂ ਕਸ਼ਮੀਰ ਤੋਂ ਵੈਰੀਫਿਕੇਸ਼ਨ ਕਰਵਾਈ ਗਈ ਸੀ।

ਗ੍ਰਿਫਤਾਰ ਕੀਤਾ ਗਿਆ ਦੂਜਾ ਵਿਦਿਆਰਥੀ ਆਦਿਲ ਹੁਸੈਨ ਤੇਲੀ ਦਿੱਲੀ ਸਾਈਬਰ ਸੈੱਲ ਨੇ ਜਲੰਧਰ ਤੋਂ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਇਥੇ ਇਕ ਨਿੱਜੀ ਅਦਾਰੇ ਵਿੱਚ ਬੀ.ਸੀ.ਏ. ਦੇ ਆਖ਼ਰੀ ਸਾਲ ਵਿੱਚ ਪੜ੍ਹਦੇ ਅਾਦਿਲ ਹੁਸੈਨ ਤੇਲੀ ਨੂੰ ਅੱਜ ਸਵੇਰੇ ਗਗਨ ਵਿਹਾਰ, ਮਿੱਠੂ ਬਸਤੀ ਤੋਂ ਉਦੋਂ ਸਾਦੇ ਕੱਪੜਿਆਂ ਵਿੱਚ ਆਏ ਪੰਜ-ਛੇ ਬੰਦਿਆਂ ਨੇ ਚੁੱਕ ਲਿਆ ਜਦੋਂ ਉਹ ਤਿਆਰ ਹੋ ਰਿਹਾ ਸੀ।

ਜਲੰਧਰ ਪੁਲੀਸ ਕਮਿਸ਼ਨਰ ਪੀ.ਕੇ. ਸਿਨਹਾ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਦਿੱਲੀ ਸਾਈਬਰ ਸੈੱਲ ਨੇ ਉਸ ਨੂੰ ਫੜਿਆ ਹੈ। ਜਾਣਕਾਰੀ ਅਨੁਸਾਰ ਦਿੱਲੀ ਸਾਈਬਰ ਸੈੱਲ ਕੋਲ ਇਹ ਜਾਣਕਾਰੀ ਸੀ ਕਿ ਆਦਿਲ ਮੁਹੰਮਦ ਉਸ ਗਰੁੱਪ ਵਿੱਚ ਕੰਮ ਕਰ ਰਿਹਾ ਹੈ ਜਿਹੜੇ ਵੈਬਸਾਈਟਾਂ ਨੂੰ ਹੈਕ ਕਰਦੇ ਹਨ ਤੇ ਵੈਬਸਾਈਟ ਦਾ ਹੁਲੀਆ ਵਿਗਾੜ ਕੇ ਪੇਸ਼ ਕਰਦੇ ਹਨ। ਫੜਿਆ ਗਿਆ ਨੌਜਵਾਨ ਕਸ਼ਮੀਰ ਦੇ ਕੁਲਗਾਮ ਇਲਾਕੇ ਦਾ ਰਹਿਣ ਵਾਲਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,