
May 12, 2023 | By ਸਿੱਖ ਸਿਆਸਤ ਬਿਊਰੋ
ਬਠਿੰਡਾ – ਲੰਘੀ 6 ਮਈ ਨੂੰ ਪਾਕਿਸਤਾਨ ਵਿਚ ਸ਼ਹੀਦੀ ਦਾ ਜਾਮ ਪੀਣ ਵਾਲੇ ਖ਼ਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਭਾਈ ਪਰਮਜੀਤ ਸਿੰਘ ਪੰਜਵੜ ਦਾ ਸਿੱਖ ਕੌਮ ਵੱਲੋਂ ਅੰਤਿਮ ਅਰਦਾਸ, ਪਾਠ ਦੇ ਭੋਗ ਤੇ ਸਰਧਾਂਜਲੀ ਸਮਾਗਮ, 15 ਮਈ ਨੂੰ ਭਾਈ ਪੰਜਵੜ ਦੇ ਪਰਿਵਾਰ ਵੱਲੋਂ ਜੱਦੀ ਪਿੰਡ ਪੰਜਵੜ ਵਿਖੇ ਕਰਵਾਏ ਜਾ ਰਹੇ ਹਨ।
ਸਿੱਖ ਪੰਥਕ ਆਗੂਆਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਕੰਵਰਪਾਲ ਸਿੰਘ, ਭਾਈ ਗੁਰਨਾਮ ਸਿੰਘ ਮੂਨਕਾ, ਗੁਰਪ੍ਰੀਤ ਸਿੰਘ ਖੁੱਡਾ ਸਮੇਤ ਅਨੇਕਾਂ ਸਖਸ਼ੀਅਤਾਂ ਨੇ ਕੁਝ ਦਿਨ ਪਹਿਲਾਂ ਸ਼ਹੀਦ ਭਾਈ ਪੰਜਵੜ ਦੇ ਘਰ ਜਾ ਕੇ ਉਹਨਾਂ ਦੇ ਭਰਾਵਾਂ ਭਾਈ ਬਲਦੇਵ ਸਿੰਘ ਫੌਜੀ ਪੰਜਵੜ, ਭਾਈ ਸਰਬਜੀਤ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਉਹਨਾਂ ਦੇ ਹਥਿਆਰਬੰਦ ਸੰਘਰਸ਼ ਤੇ ਸ਼ਹੀਦੀ ਨੂੰ ਲੈ ਕੇ ਵਿਚਾਰ ਕਰਦਿਆ ਕਿਹਾ ਕਿ ਇਹ ਸ਼ਹੀਦੀ ਚੜ੍ਹਦੀਕਲਾਂ ਦਾ ਪ੍ਰਤੀਕ ਹੈ ਅਤੇ ਭਵਿੱਖ ’ਚ ਸਿੱਖ ਕੌਮ ਤੇ ਆਉਣ ਵਾਲੀਆਂ ਪੀੜ੍ਹੀਆਂ ਤੇ ਹੋਰ ਪੀੜ੍ਹਤ ਕੌਮਾਂ ਦੇ ਜੁਝਾਰੂਆਂ ਲਈ ਉਹਨਾਂ ਦੀ ਸ਼ਹੀਦੀ ਪ੍ਰਰੇਨਾ ਸਰੋਤ ਬਣੇਗੀ।
ਮੀਡੀਆ ਨਾਲ ਗੱਲਬਾਤ ਕਰਦਿਆਂ ਉਹਨਾਂ ਦੇ ਹਥਿਆਰਬੰਦ ਸੰਘਰਸ਼ ਦੇ ਸੰਗੀ-ਸਾਥੀ ਰਹਿ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ ਚੋੜਾ ਨੇ ਉਹਨਾਂ ਵੇਲੇ ਦੀਆਂ ਯਾਦਾਂ, ਘਟਨਾਵਾਂ ਤੇ ਤਜਰਬੇ ਸਾਂਝੇ ਕੀਤੇ। ਉਹਨਾਂ ਮੌਜੂਦ ਸੰਗਤ ਤੇ ਪਰਿਵਾਰ ਨਾਲ ਵਾਅਦੇ ਕੀਤੇ ਕਿ ਉਹ ਰਹਿੰਦੀ ਜਿੰਦਗੀ ਤੱਕ ਇਹਨਾਂ ਸ਼ਹੀਦਾਂ ਦੀ ਸੋਚ ’ਤੇ ਪਹਿਰਾ ਦਿੰਦੇ ਰਹਿਣਗੇ।
ਇਸ ਮੌਕੇ ਪੰਥਕ ਸਖ਼ਸੀਅਤਾਂ ਨੇ ਸਰਧਾਂਜਲੀ ਸਮਾਗਮ ’ਤੇ ਸਿੱਖ ਕੌਮ ਨੂੰ ਵੱਧ ਚੜ੍ਹ ਕੇ ਪੁੱਜਣ ਦੀ ਅਪੀਲ ਕੀਤੀ ਹੈ। ਇਸ ਮੌਕੇ ਭਾਈ ਪਰਮਜੀਤ ਸਿੰਘ ਗਾਜੀ, ਭਾਈ ਸਰਬਜੀਤ ਸਿੰਘ ਘੁਮਾਣ, ਬਲਜਿੰਦਰ ਸਿੰਘ ਕੋਟਭਾਰਾ, ਭਾਈ ਰਾਮ ਸਿੰਘ ਢਪਾਲੀ, ਭਾਈ ਜੀਵਨ ਸਿੰਘ ਗਿੱਲ ਕਲਾਂ ਸਮੇਤ ਅਨੇਕਾਂ ਸਖ਼ਸੀਅਤਾਂ ਵੀ ਸ਼ਾਮਲ ਸਨ।
ਭਾਈ ਦਲਜੀਤ ਸਿੰਘ, ਪੰਥ ਸੇਵਕ ਅਤੇ ਸਿੱਖ ਨੁਮਾਇੰਦੇ ਪਿੰਡ ਪੰਜਵੜ ਵਿਖੇ ਸ਼ਹੀਦ ਪਰਿਵਾਰ ਨੂੰ ਮਿਲੇ ਵੇਖੋ ਵੀਡਿਓ
Related Topics: Shaheed Bhai Paramjit Singh Panjwar