ਸਿੱਖ ਖਬਰਾਂ

ਸ਼ਹੀਦ ਭਾਈ ਦਿਲਾਵਰ ਸਿੰਘ ਸੰਬੰਧੀ ਭਾਈ ਜਗਤਾਰ ਸਿੰਘ ਹਵਾਰਾ ਦਾ ਪੱਤਰ

August 31, 2012 | By

ਹੇਠਾਂ ਛਾਪੀ ਜਾ ਰਹੀ ਲਿਖਤ ਸਿੱਖ ਸਿਆਸਤ ਨੂੰ ਸ੍ਰ. ਜੋਗਾ ਸਿੰਘ ਵੱਲੋਂ ਈ-ਮੇਲ ਰਾਹੀਂ ਭੇਜੀ ਗਈ ਹੈ, ਜੋ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਛਾਪੀ ਜਾ ਰਹੀ ਹੈ।

ੴ ਸ੍ਰੀ ਅਕਾਲ ਸਹਾਇ ।।

 ਦੇਗ ਤੇਗ਼ ਫ਼ਤਹਿ ।। ਪ੍ਰਣਾਮ ਸ਼ਹੀਦਾਂ ਨੂੰ ।। ਪੰਥ ਕੀ ਜੀਤ ।।

 ਸਾਡੀ ਮੌਤ ‘ਤੇ ਨਾ ਰੋਇਓ, ਸਾਡੀ ਸੋਚ ਨੂੰ ਬਚਾਇਓ

 ਕੁਰਬਾਨੀ ਦੇ ਪੁੰਜ ਖ਼ਾਲਸਾ ਪੰਥ ਦੇ ਕੋਹਿਨੂਰ ਹੀਰੇ, ਮਹਾਨ ਸ਼ਹੀਦ ਭਾਈ ਦਿਲਾਵਰ ਸਿੰਘ ਬ¤ਬਰ ਦੀ ਬਰਸੀ (31 ਅਗਸਤ) ਨੂੰ ਮਨਾਉਣ ਲਈ ਸਮੁ¤ਚੇ ਖਾਲਸਾ ਪੰਥ ਨੂੰ ਖਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ, ਐਸ ਜੀ ਪੀ ਸੀ ਦੇ ਪ੍ਰਧਾਨ ਸਾਹਿਬ ਅਤੇ ਸਮੂਹ ਸੰਪਰਦਾਵਾਂ ਨੂੰ ਪਾਰਟੀ ਪ¤ਧਰ ਤੋਂ ਉ੍ਯ¤ਪਰ ਉਠ ਕੇ ਮਨਾਉਣ ਲਈ, ਸਮੂਹ ਨਜ਼ਰਬੰਦ ਬੰਦੀ ਸਿੰਘਾਂ ਵ¤ਲੋਂ ਪੁਰਜ਼ੋਰ ਅਪੀਲ

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ।।

ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨਾ ਛਾਡੈ ਖੇਤੁ ।।

(ਅੰਗ 1105)

ਖਾਲਸਾ ਜੀ, ਭਾਰਤੀ ਸਟੇਟ ਦੀ ਬ੍ਰਾਹਮਣਵਾਦੀ ਸਰਕਾਰ ਵ¤ਲੋਂ ਪਾਲੇ ਹੋਏ ਟੁ¤ਕੜਬੋਚ ਅਖੌਤੀ ਮੁ¤ਖ ਮੰਤੀ ਬੇਅੰਤ ਸਿਹੁੰ ਨੇ ਸੈਂਟਰ ਸਰਕਾਰ ਦੇ ਇਸ਼ਾਰੇ ਉ੍ਯ¤ਤੇ, ਸਿ¤ਖ ਕੌਮ ਦਾ ਜੋ ਘਾਣ ਕੀਤਾ, ਉਹ ਪੁਰਾਤਨ ਸਿ¤ਖ ਇਤਿਹਾਸ ਨੂੰ ਵੀ ਮਾਤ ਪਾ ਗਿਆ । ਨਾਜ਼ੀ ਲੀਡਰ ਹਿਟਲਰ, ਸਟਾਲਿਨ ਵਰਗੇ ਡਿਕਟੇਟਰਾਂ ਨੂੰ ਵੀ ਪਿ¤ਛੇ ਛ¤ਡ ਗਿਆ ਸੀ । ਬੇਅੰਤ ਸਿਹੁੰ ਨੇ ਸਿ¤ਖ ਨੌਜਵਾਨਾਂ ਦਾ ਖੁਰਾ-ਖੋਜ ਮਿਟਾਉਣ ਦੀ ਕਸਮ ਖਾ ਰ¤ਖੀ ਸੀ । ਸਿ¤ਖਾਂ ਦੀਆਂ ਨੌਜਵਾਨ ਧੀਆਂ ਭੈਣਾਂ ਦੀ ਹਰ ਰੋਜ਼ ਥਾਣਿਆਂ ਵਿਚ ਸ਼ਰੇਆਮ ਬੇਪ¤ਤੀ ਹੋ ਰਹੀ ਸੀ । ਸਿ¤ਖਾਂ ਦੀਆਂ ਧੀਆਂ-ਭੈਣਾਂ ਤੇ ਉਹਨਾਂ ਦੇ ਮਾਂ ਬਾਪ ਸਾਹਮਣੇ ਜ਼ਲੀਲਤਾ ਦਾ ਜੋ ਕਹਿਰ ਟੁ¤ਟ ਰਿਹਾ ਸੀ ਉਹ ਲਿਖਣ-ਕਹਿਣ ਤੋਂ ਬਾਹਰ ਵਾਲੀ ਗ¤ਲ ਹੈ । ਇਹ ਜ਼ੁਲਮ ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਣੇ ਸ਼ਰੀਰ ਦਾ ਫੀਤਾ-ਫੀਤਾ ਕਰਵਾ ਕੇ ਅਦੁ¤ਤੀ ਕੁਰਬਾਨੀ ਦੀ ਮਿਸਾਲ ਕਾਇਮ ਕਰਕੇ, ਬੇਅੰਤੇ ਨਾਮੀ ਦੁਸ਼ਟ ਨੂੰ ਨਰਕਾਂ ਦੇ ਰਾਹ ਤੋਰ ਕੇ ਬੰਦ ਕੀਤਾ ।

ਖਾਲਸਾ ਜੀ ਜੋ ਕੌਮਾਂ ਆਪਣੇ ਸ਼ਹੀਦਾਂ ਨੂੰ ਵਿਸਾਰ ਦੇਂਦੀਆਂ ਹਨ, ਉਹ ਕੌਮਾਂ ਦੁਨੀਆ ਦੇ ਨਕਸ਼ੇ ਤੋਂ ਮਿ¤ਟ ਜਾਂਦੀਆਂ ਹਨ । ਅ¤ਜ ਅਸੀਂ ਵੀ ਮੌਜੂਦਾ ਸਿ¤ਖ, ਸੰਘਰਸ਼ (ਖਾਲਿਸਤਾਨ) ਦੇ ਸ਼ਹੀਦਾਂ ਪ੍ਰਤੀ ਉਨੀ ਇਮਾਨਦਾਰੀ ਨਾਲ, ਆਪਣਾ ਫਰਜ਼ ਨਹੀਂ ਨਿਭਾਅ ਰਹੇ । ਇਹੀ ਕਾਰਨ ਹੈ ਕਿ ਭਾਰਤ ਦੀਆਂ ਖੁਫ਼ੀਆ ਏਜੰਸੀਆਂ, ਸਾਨੂੰ ਸਮੇਂ-ਸਮੇਂ ਨਾਲ ਟਟੋਲ ਕੇ ਪਰਖਦੀਆਂ ਰਹਿੰਦੀਆਂ ਹਨ ਕਿ ਸਿ¤ਖਾਂ ਦੀ ਜ਼ਮੀਰ ਅਜੇ ਬਾਕੀ ਕਿੰਨੀ ਕੁ ਜਿੰਦਾ ਹੈ । ਇਸ ਗ¤ਲ ਦਾ ਵ¤ਡਾ ਸਬੂਤ ਇਹ ਹੈ ਕਿ ਅ¤ਜ ਸਿ¤ਖ ਧਰਮ ‘ਤੇ ਬਹੁਤ ਹੀ ਸੋਚੀ-ਸਮਝੀ ਸਾਜ਼ਿਸ਼ ਨਾਲ ਹਰ ਤਰਫ਼ੋਂ ਹਮਲੇ ਹੋ ਰਹੇ ਹਨ । ਕਿਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਕਿਤੇ ਸ਼ਰੇਅਮ ਗੁਰਦੁਆਰਾ ਸਾਹਿਬ ਢਾਹੁਣਾ, ਕਿਤੇ ਤੰਬਾਕੂ ਦੇ ਪੈਕਟਾਂ ਨੂੰਤੇ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਤਸਵੀਰ ਛਾਪਣਾ, ਕਿਤੇ ਪੰਥ ਦੀ ਸ਼ਾਨ ਬਜ਼ੁਰਗ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦਾ ਬੇਹੂਦਾ ਤਰੀਕੇ ਨਾਲ ਮਜ਼ਾਕ ਉਡਾਉਣਾ ਆਦਿ । ਇਹ ਭਾਰਤੀ ਸਟੇਟ ਦੀ ਸਿ¤ਖ ਧਰਮ ਪ੍ਰਤੀ ਸੌੜੀ ਸੋਚ ਦਾ ਪਰਤ¤ਖ ਸਬੂਤ ਹੈ ।

ਖ਼ਾਲਸਾ ਜੀ, ਅਸੀਂ ਸਾਰੇ ਬੰਦੀ ਸਿੰਘ, ਦੇਸ਼-ਵਿਦੇਸ਼ ਵਸਦੀ, ਸਾਰੀ ਨਾਨਕ ਨਾਮ ਲੇਵਾ ਸਿ¤ਖ ਕੌਮ, ਖਾਸ ਕਰਕੇ ਸਿ¤ਖ ਨੌਜਵਾਨ, ਜਿਨ੍ਹਾਂ ਦੇ ਮੋਢਿਆਂ ਤੇ ਸਿ¤ਖ ਕੌਮ ਦੀ ਰਹਿਨੁਮਾਈ ਅਤੇ ਕੌਮੀ ਹ¤ਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨ ਦੀ ਜਿੰਮੇਵਾਰੀ ਬਣਦੀ ਹੈ । ਉਹਨਾਂ ਵੀਰਾਂ ਨੂੰ ਨਿਮਰਤਾ ਸਹਿਤ ਬੇਨਤੀ ਅਤੇ ਪੁਰਜ਼ੋਰ ਅਪੀਲ ਵੀ ਕਰਦੇ ਹਾਂ ਕਿ ਵੀਰੋ ! ਸਿੰਘੋ ! ਉ੍ਯ¤ਠੋ ! ਜਾਗੋ ! ਆਪਣਾ ਫ਼ਰਜ਼ ਪਛਾਣੋ, ਨਸ਼ਿਆਂ ਦਾ ਤਿਆਗ ਕਰਕੇ, ਸਾਬਤ ਸੂਰਤ ਹੋ ਕੇ ਖੰਡੇ-ਬਾਟੇ ਦਾ ਅੰਮ੍ਰਿਤ ਛ¤ਕ ਕੇ ਸਿੰਘ ਸਜੋ ਅਤੇ ਦ¤ਸ ਦਿਓ ਭਾਰਤੀ ਸਟੇਟ ਦੀ ਬ੍ਰਾਹਮਣਵਾਦੀ ਸਰਕਾਰ ਅਤੇ ਸਦੀਆਂ ਦੀ ਹ¤ਡੀਂ ਰਚੀ ਗੁਲਾਮ ਮਾਨਸਿਕਤਾ ਦੇ ਵਾਰਿਸ ਹਿੰਦੂ-ਤਵੀਆਂ ਨੂੰ ਕਿ ਜ਼ਾਲਮੋਂ, ਪਹਿਲਾਂ ਸਾਰੀ ਤਵਾਰੀਖ਼ ਵੇਖ ਲਵੋ, ਤਾਂ ਕਿ ਤੁਹਾਡੀ ਚੰਗੀ ਤਰ੍ਹਾਂ ਸਮਝ ਵਿਚ ਆ ਜਾਵੇ ਕਿ ਸਾਡੀਆਂ ਰਗਾਂ ਵਿਚ ਵੀ ਉਹੀ ਖੂਨ ਦੌੜ ਰਿਹਾ ਹੈ ਜੋ ਸਾਡੇ ਅਣਖੀ ਪੁਰਖਿਆਂ ਵਿਚ ਸੀ, ਜਿਹਨਾਂ ਨੇ ਆਪਣੀਆਂ ਕੀਮਤੀ ਜਾਨਾਂ ਵਾਰ ਕੇ ਸਿ¤ਖੀ ਦੀ ਮਾਣ-ਮਰਿਯਾਦਾ ਅਤੇ ਉ੍ਯ¤ਚੀਆਂ ਸੁ¤ਚੀਆਂ ਕਦਰਾਂ-ਕੀਮਤਾਂ ਦੀ ਰ¤ਖਿਆ ਕਰਕੇ, ਆਪਣੀ ਕੌਮ ਨੂੰ ਕਦੇ ਆਂਚ ਤ¤¤ਕ ਨਹੀਂ ਆਉਣ ਦਿ¤ਤੀ ਸੀ । ਉਹਨਾਂ ਸਿ¤ਖੀ ਰਵਾਇਤਾਂ ਨੂੰਤੇ ਪਹਿਰਾ ਦੇਣ ਲਈ ਅਸੀਂ ਅ¤ਜ ਵੀ ਤਿਆਰ-ਬਰ-ਤਿਆਰ ਅਡੋਲ ਖੜ੍ਹੇ ਹਾਂ ।

ਖ਼ਾਲਸਾ ਜੀ, ਚ¤ਲ ਰਹੇ ਮੌਜੂਦਾ ਸੰਘਰਸ਼ ਵਿਚ ਸ਼ਹੀਦ ਭਾਈ ਕੁਲਵੰਤ ਸਿੰਘ ਨਾਗੋਕੇ ਤੋਂ ਲੈ ਕੇ ਸ਼ਹੀਦ ਭਾਈ ਦਿਲਾਵਰ ਸਿੰਘ ਬ¤ਬਰ ਹੋਰਾਂ ਤ¤ਕ ਬਹੁਤ ਲੰਮੀ ਕਤਾਰ ਹੈ । ਜਿਹਨਾਂ ਨੇ ਸ਼ਹੀਦ ਹੋਣ ਤੋਂ ਪਹਿਲਾਂ ਪੰਥ ਨਾਲ ਵਚਨ, ਇਕਰਾਰ ਜਾਂ ਅਹਿਦ ਕੀਤਾ ਸੀ ਕਿ ਸਾਡੀ ਮੌਤ ਤੇ ਨਾ ਰੋਇਓ, ਸਾਡੀ ਸੋਚ ਨੂੰ ਬਚਾਇਓ —- ਸੋ ਆਓ ਸਾਰੇ ਉਹਨਾਂ ਮਹਾਨ ਕੌਮੀ ਸ਼ਹੀਦਾਂ ਨੂੰ ਸ਼ਰਧਾ ਦੇ ਫੁ¤ਲ ਭੇਂਟ ਕਰੀਏ । ਸਾਡੀ ਉਹਨਾਂ ਮਹਾਨ ਸ਼ਹੀਦਾਂ ਨੂੰ ਸ¤ਚੀ ਸੁ¤ਚੀ ਸ਼ਰਧਾਂਜ਼ਲੀ ਇਹੀ ਹੋਵੇਗੀ ਕਿ ਸਾਰੀ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕੇਸਰੀ ਨਿਸ਼ਾਨ ਸਾਹਿਬ ਥ¤ਲੇ ਇਕ¤ਤਰ ਹੋ ਕੇ, ਸ਼ਹੀਦਾਂ ਦੇ ਪਾਏ ਪੂਰਨਿਆਂ ਨੂੰਤੇ ਚ¤ਲਣ ਦਾ ਪ੍ਰਣ ਕਰਕੇ, ਸ਼ਹੀਦਾਂ ਦੇ ਮਿ¤ਥੇ ਹੋਏ ਕੌਮੀ ਟੀਚੇ (ਖਾਲਿਸਤਾਨ) ਨੂੰ ਪ੍ਰਾਪਤ ਕਰਨ ਦਾ ਕੋਈ ਸਾਰਥਕ ਹੰਭਲਾ ਮਾਰੀਏ ।

ਇਸੇ ਸੰਦਰਭ ਵਿਚ ਦਾਸ ਦੀ ਵਿਦੇਸ਼ੀ ਸਿ¤ਖ ਸੰਗਤਾਂ ਨੂੰ ਬਹੁਤ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਸੀ ਦੂਸ਼ਣਬਾਜ਼ੀ ਤੋਂ ਬਚ ਕੇ, ਆਪਣਾ ਧਿਆਨ ਦੁਸ਼ਮਣ ਵ¤ਲ ਕੇਂਦਰਿਤ ਕਰੀਏ । ਦਾਸ ਇਹ ਗ¤ਲ ਵੀ, ਸੰਗਤਾਂ ਨੂੰ ਸਪ¤ਸ਼ਟ ਕਰਦਾ ਹੈ ਕਿ ਸਾਡੇ ਸਤਿਕਾਰਯੋਗ ਜਥੇਦਾਰ ਭਾਈ ਵਧਾਵਾ ਸਿੰਘ ਜੀ ਦੀ ਸਿ¤ਖ ਸੰਘਰਸ਼ ਵਿਚ ਬਹੁਤ ਲੰਮੀ ਸੇਵਾ ਹੈ ਅਤੇ ਕਰ ਰਹੇ ਹਨ । ਮੈਂ ਉਹਨਾਂ ਦਾ ਤਨੋ, ਮਨੋ ਸਤਿਕਾਰ ਕਰਦਾ ਹਾਂ ਅਤੇ ਸਮੂਹ ਸੰਗਤਾਂ ਨੂੰ ਵੀ ਬੇਨਤੀ ਕਰਾਂਗਾ ਕਿ ਉਹਨਾਂ ਦਾ ਰੁਤਬਾ ਤੇ ਮਾਣ ਸਤਿਕਾਰ ਕਾਇਮ ਰ¤ਖਿਆ ਜਾਵੇ । ਆਸ ਕਰਦਾ ਹਾਂ ਕਿ ਸਿ¤ਖ ਸੰਗਤਾਂ ਮੇਰੀ ਇਹ ਬੇਨਤੀ ਜ਼ਰੂਰ ਪ੍ਰਵਾਨ ਕਰਨਗੀਆਂ ਅਤੇ ਪੰਥਕ ਏਕਤਾ ਵ¤ਲ ਕਦਮ ਵਧਾਉਣਗੀਆਂ । ਜੋ ਕਿ ਕੌਮੀ ਹਿਤਾਂ ਦੀ ਪ੍ਰਾਪਤੀ ਲਈ ਅਤੇ ਹਿ¤ਤ ਪ੍ਰਾਪਤੀ ਦੇ ਰਾਹ ਵਿਚ ਚਿਰੋਕੀ ਆਈ ਹੋਈ ਖੜੋਤ ਨੂੰ ਤੋੜਣ ਲਈ ਅਤਿ ਜ਼ਰੂਰੀ ਅਤੇ ਸਮੇਂ ਦੀ ਪਹਿਲੀ ਮੰਗ ਹੈ । ਸਮੂਹ ਖਾਲਸਾ ਪੰਥ ਨੂੰ ਸਾਡੀ ਗੁਰ ਫ਼ਤਿਹ ਪ੍ਰਵਾਨ ਹੋਵੇ ਜੀ ।

ਵਾਹਿਗੁਰੂ ਜੀ ਕਾ ਖਾਲਸਾ ।। ਵਾਹਿਗੁਰੂ ਜੀ ਕੀ ਫ਼ਤਿਹ ।।

ਜਾਰੀ ਕਰਤਾ,

ਜਗਤਾਰ ਸਿੰਘ ਹਵਾਰਾ
ਅਤੇ ਸਮੂਹ ਨਜ਼ਰਬੰਦ ਸਿੰਘ
ਸੈਂਟਰਲ ਜੇਲ੍ਹ ਨੰਬਰ -1
ਹਾਈ ਰਿਸਕ ਵਾਰਡ -6
ਤਿਹਾੜ, ਨਵੀਂ ਦਿਲੀ
ਭਾਰਤ – 110064

ਮਿਤੀ: – 21-08-2012

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,