December 6, 2011 | By ਪਰਦੀਪ ਸਿੰਘ
ਫ਼ਤਹਿਗੜ੍ਹ ਸਾਹਿਬ (6 ਦਸੰਬਰ, 2011): ਨਜ਼ਦੀਕੀ ਪਿੰਡ ਲੁਹਾਰੀ ਕਲਾਂ ਵਿਖੇ ਦਸ਼ਮੇਸ਼ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਵਲੋਂ ..ਏ ਗਏ 9 ਵੇਂ 9ਵਾਂ ਫੁੱਟਬਾਲ ਟੂਰਨਾਮੈਂਟ ਵਿੱਚ ਕੁਲੀਵਾਲ ਅਤੇ ਮੁਸਤਾਫਾਬਾਦ ਦੀਆਂ ਟੀਮਾਂ ਪਹਿਲੇ ਨੰਬਰ ’ਤੇ ਰਹੀਆਂ। 2 ਤੋਂ 5 ਦਸੰਬਰ ਤੱਕ ਚੱਲੇ ਮੈਚਾਂ ਦੌਰਾਨ 58 ਕਿੱਲੋ ਦੇ ਮੁਕਾਬਲਿਆਂ ਵਿੱਚ ਪਿੰਡ ਕੁਲੀਵਾਲ ਤੇ ਪਿੰਡ ਮੁੰਡੀਆਂ ਦੀਆਂ ਟੀਮ ਕ੍ਰਮਵਾਰ 1-0 ਦੇ ਫਰਕ ਨਾਲ ਪਹਿਲੇ ਤੇ ਦੂਜੇ ਨੰਬਰ ’ਤੇ ਰਹੀਆਂ। ਇਸੇ ਤਰ੍ਹਾਂ ਕਲੱਬ ਇੱਕ ਪਿੰਡ ਦੇ ਮੁਕਾਬਲਿਆਂ ਵਿੱਚ ਮੁਸਤਾਫਾਬਾਦ ਅਤੇ ਲੁਹਾਰੀ ਕਲੱਬ ਦੀਆਂ ਟੀਮਾਂ ਪਲੈਨਟੀਆਂ ਰਾਹੀਂ ਕ੍ਰਮਵਾਰ ਪਹਿਲੇ ਤੇ ਦੂਜੇ ਨੰਬਰ ’ਤੇ ਰਹੀਆਂ। ਜੇਤੂ ਟੀਮਾਂ ਨੂੰ ਇਨਾਮ ਟੂਰਨਾਮੈਂਟ ਦੇ ਮੁੱਖ ਮਹਿਮਾਨ ਐਡਵੋਕੇਟ ਹਰਨੇਕ ਸਿੰਘ ਦੀਵਾਨਾ ਅਤੇ ਵਰਿੰਦਰਪਾਲ ਸਿੰਘ ਵਿੰਕੀ (ਮੈਂਬਰ ਜਿਲ੍ਹਾ ਪ੍ਰੀਸ਼ਦ) ਨੇ ਵੰਡੇ। ਨਗਰ ਨਿਵਾਸੀ ਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਸੰਤੋਖ ਸਿੰਘ ਸਲਾਣਾ, ਕਿਸਾਨ ਆਗੂ ਸੁਰਿੰਦਰ ਸਿੰਘ ਚੀਮਾ, ਸਰਪੰਚ ਜੋਗਿੰਦਰ ਸਿੰਘ, ਬੱਚਿਤਰ ਸਿੰਘ ਟਿਵਾਣਾ ਰਿਟਾਇਰਡ ਜੀਐਮ, ਜਸਵੀਰ ਸਿੰਘ ਸੇਖੋਂ ਅਤੇ ਕਰਮਜੀਤ ਕੌਰ ਸਾਬਕਾ ਚੇਅਰਪਰਸਨ ਜਿਲ੍ਹਾ ਪ੍ਰੀਸ਼ਦ ਫ਼ਤਹਿਗੜ੍ਹ ਸਾਹਿਬ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਜੇਤੂ ਟੀਮਾਂ ਵਿੱਚੋਂ ਫੁੱਟਬਾਲ 58 ਕਿੱਲੋ ਵਿੱਚ ਪਹਿਲੇ ਤੇ ਦੂਜੇ ਨੰਬਰ ’ਤੇ ਆਈਆਂ ਟੀਮਾਂ ਨੂੰ ਟਰਾਫੀ ਦੇ ਨਾਲ ਕ੍ਰਮਵਾਰ 6100 ਰੁਪਏ ਅਤੇ 5100 ਰੁਪਏ ਇਨਾਮ ਵਜੋਂ ਦਿੱਤੇ ਗਏ। ਇਸੇ ਤਰ੍ਹਾ ਕੱਲਬ ਇੱਕ ਪਿੰਡ ਦੇ ਮੈਚਾਂ ਵਿੱਚ ਪਹਿਲੇ ਤੇ ਦੂਜੇ ਨੰਬਰ ’ਤੇ ਆਈਆਂ ਟੀਮਾਂ ਨੂੰ ਟਰਾਫੀ ਦੇ ਨਾਲ ਕ੍ਰਮਵਾਰ 12 ਹਜ਼ਾਰ ਅਤੇ 9 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਗਏ। ਇਸ ਮੌਕੇ ਕਲੱਬ ਪ੍ਰਧਾਨ ਨਰਿੰਦਰ ਸਿੰਘ ਰਵਾਲਾ ਅਤੇ ਮੈਂਬਰਾਂ ਪਰਮਵੀਰ ਸਿੰਘ ਅਤੇ ਜਗਤਾਰ ਸਿੰਘ, ਬਿਕ੍ਰਮਜੀਤ ਸਿੰਘ ਤੇ ਗੁਰਿੰਦਰ ਸਿੰਘ (ਦੋਵੇਂ ਇਟਲੀ) ਗੁਰਜਿੰਦਰ ਸਿੰਘ, ਨਿਰਮਲ ਸਿੰਘ, ਮੱਖਣ ਸਿੰਘ, ਰਵੀ, ਲੱਖਾ, ਡਾ. ਗੁਰਦੀਪ, ਤਲਵਿੰਦਰ ਸਿੰਘ, ਸੌਂਕੀ, ਰੂਬਲ, ਬੈਂਸ, ਅਮਨ ਸਿੰਘ ਅਤੇ ਬਲਜੀਤ ਸਿੰਘ ਨੇ ਹਿੱਸਾ ਲੈਣ ਵਾਲੀਆ ਟੀਮਾਂ ਅਤੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ।
Related Topics: Fatehgarh Sahib