ਆਮ ਖਬਰਾਂ

ਸਿੱਖਾਂ ਦਾ ਖਾਲਿਸਤਾਨ ਬਿਨਾ ਗੁਜ਼ਾਰਾ ਨਹੀਂ: ਮਾਨ

February 23, 2010 | By

ਸਿਮਰਜੀਤ ਸਿੰਘ ਮਾਨ ਸਾਦਿਕ ਵਿਖੇ ਆਪਣੇ ਪਾਰਟੀ ਆਗੂਆਂ ਨਾਲ। ਤਸਵੀਰ ਗੁਰਭੇਜ ਸਿੰਘ ਚੌਹਾਨ

ਸਿਮਰਜੀਤ ਸਿੰਘ ਮਾਨ ਸਾਦਿਕ ਵਿਖੇ ਆਪਣੇ ਪਾਰਟੀ ਆਗੂਆਂ ਨਾਲ। ਤਸਵੀਰ ਗੁਰਭੇਜ ਸਿੰਘ ਚੌਹਾਨ

ਫਰੀਦਕੋਟ (23 ਫਰਵਰੀ, 2010 – ਗੁਰਭੇਜ ਸਿੰਘ ਚੌਹਾਨ): ਪਹਿਲਾਂ ਹਿੰਦੋਸਤਾਨ ਦੇ ਸਿੱਖਾਂ ਨੂੰ ਪਹਿਲਾਂ ਬਲੈਕ ਲਿਸਟਾਂ ਬਣਾ ਕੇ ਦੇਸ਼ ਚੋਂ ਕੱਢਣ ਦੀ ਸ਼ਾਜ਼ਿਸ਼ ਰਚੀ ਤੇ ਹੁਣ ਮੁੱਖ ਧਾਰਾ ਵਿੱਚ ਲਿਆਉਣ ਦੇ ਨਾਮ ਤੇ ਸਿੱਖਾਂ ਤੋਂ ਖਾਲਿਸਤਾਨ ਦੀ ਮੰਗ ਛੁਡਵਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸ ਅਤੇ ਬਾਦਲ ਐਂਡ ਕੰਪਨੀ ਨੂੰ ਇਕੋ ਡਰ ਸਤਾ ਰਿਹਾ ਹੈ ਕਿ ਅਗਰ ਮਾਨ ਦਲ ਅੱਗੇ ਆ ਗਿਆ ਤਾਂ ਸਾਡੀ ਲੁੱਟ ਬੰਦ ਹੋ ਜਾਵੇਗੀ ਜਿਸ ਕਾਰਨ ਇਹ ਸਿੱਖ ਵਿਰੋਧੀ ਤਾਕਤਾਂ ਦਾ ਸਾਥ ਦੇ ਰਹੇ ਹਨ। ਜਦੋਂ ਕਿ ਹੁਣ ਸਿੱਖਾਂ ਤੋਂ ਸਮਾਂ ਮੰਗ ਕਰਦਾ ਹੈ ਕਿ ਖਾਲਿਸਤਾਨ ਬਿਨਾਂ ਗੁਜਾਰਾ ਨਹੀਂ ਹੋ ਸਕਦਾ। ਜਿਲ੍ਹਾ ਫਰੀਦਕੋਟ ਦੇ ਕਸਬਾ ਸਾਦਿਕ ਦੀ ਫੇਰੀ ਮੌਕੇ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਪ੍ਰਧਾਨ ਤੇ ਸਾਬਕਾ ਐਮ.ਪੀ ਸਿਮਰਜੀਤ ਸਿੰਘ ਮਾਨ ਨੇ ਜਥੇਦਾਰ ਗੁਰਜੰਟ ਸਿੰਘ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ।

ਪੁੱਛਣ ਤੇ ਸ: ਮਾਨ ਨੇ ਐਸ.ਜੀ.ਪੀ.ਸੀ ਚੋਣਾਂ ਸਬੰਧੀ ਕਿਹਾ ਕਿ ਸਾਡੀ ਪਾਰਟੀ ਸਾਰੀਆਂ ਥਾਂਵਾਂ ’ਤੇ ਚੋਣ ਲੜੇਗੀ ਤੇ ਖਾਲਿਸਤਾਨੀ ਉਮੀਦਵਾਰ ਹੀ ਮੈਦਾਨ ਵਿਚ ਉਤਾਰੇ ਜਾਣਗੇ। ਜੋ ਵੀ ਪਾਰਟੀ ਖਾਲਿਸਤਾਨ ਦੀ ਹਮਾਇਤ ਕਰਦੀ ਹੋਵੇ ਜਾਂ ਹਮਖਿਆਲੀ ਪਾਰਟੀ ਹੋਵੇ ਅਸੀਂ ਉਸ ਦਾ ਵੀ ਸਮਰਥਨ ਲੈਣ ਨੂੰ ਤਿਆਰ ਹਾਂ। ਕਿਉਂਕਿ ਅਸੀਂ ਇਹ ਚੋਣਾਂ ਖਾਲਿਸਤਾਨ ਦੇ ਮੁੱਦੇ ਤੇ ਲੜਨੀਆਂ ਹਨ। ਉਨਾਂ ਸਵਾਲ ਕੀਤਾ ਕਿ ਅਗਰ ਦੇਸ਼ ਅੰਦਰ ਹਿੰਦੂ ਭਾਰਤ ਮਾਤਾ ਦੀ ਜੈ ਕਹਿ ਸਕਦੇ ਹਨ ਤਾਂ ਸਿੱਖ ਖਾਲਿਸਤਾਨ ਜ਼ਿੰਦਾਬਾਦ ਕਿਉਂ ਨਹੀਂ ਕਹਿ ਸਕਦੇ। ਭਾਰਤ ਮਾਤਾ ਦੀ ਜੈ ਅਤੇ ਵੰਦੇ ਮਾਤਰਮ ਵਰਗੇ ਸ਼ਬਦ ਸਿੱਖਾਂ ਨੂੰ ਜ਼ਹਿਰ ਵਾਂਗ ਲੱਗਦੇ ਹਨ। ਅਗਰ ਸ: ਬਾਦਲ ਜਾਂ ਕੈਪਟਨ ਅਮਰਿੰਦਰ ਸਿੰਘ ਸੱਚੇ ਸਿੱਖ ਹਨ ਤਾਂ ਉਹ ਖਾਲਿਸਤਾਨ ਦੇ ਮੁੱਦੇ ਤੇ ਸਾਡੀ ਪਾਰਟੀ ਦੀ ਹਮਾਇਤ ਕਰਨ ਅਸੀਂ ਪਾਰਟੀ ਛੱਡਣ ਲਈ ਨਹੀਂ ਕਹਿੰਦੇ ਪਰ ਪਹਿਲਾਂ ਦੀ ਤਰਾਂ ਮੁਕਰਨ ਨਾ ।

ਉਨਾਂ ਇਸਾਈਆਂ ਦੇ ਗੁਰੂ ਯਿਸੂ ਮਸੀਹ ਦੀ ਤਸਵੀਰ ਗਲਤ ਢੰਗ ਨਾਲ ਪੇਸ਼ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਕਿਹਾ ਕਿ ਧਾਰਮਿਕ ਭਾਵਨਾਵਾਂ ਭੜਕਾ ਕੇ ਬਾਦਲ ਸਰਕਾਰ ਸਿਆਸੀ ਰੋਟੀਆਂ ਸੇਕ ਰਹੀ ਹੈ। ਇਸ ਮੌਕੇ ਗਿਆਨੀ ਜਸਵੰਤ ਸਿੰਘ, ਜਸਕਰਣ ਸਿੰਘ ਜਗਤ ਸਿੰਘ ਵਾਲਾ, ਸੂਬਾ ਸਿੰਘ ਸਿਦਕੀ, ਚਤਰ ਸਿੰਘ, ਮੰਗਲ ਸਿੰਘ,ਸੰਦੀਪ ਗੁਲਾਟੀ, ਸੁਰਜੀਤ ਸਿੰਘ ਅਰਾਈਆਂ ਆਦਿ ਆਗੂ ਹਾਜਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: