ਆਮ ਖਬਰਾਂ

5 ਕਤਲ ਕਰਨ ਵਾਲਾ ‘ਸ਼ੂਟਰ’ ਮੋਗਾ ਪੁਲਿਸ ਵਲੋਂ ਗ੍ਰਿਫਤਾਰ

May 23, 2010 | By

ਮੋਗਾ (22 ਮਈ, 2010 – ਰਛਪਾਲ ਸਿੰਘ ਸੋਸਣ): ਮੋਗਾ ਪੁਲਿਸ ਨੇ ਦੌਧਰ ਦੇ ਸਰਪੰਚ ਰਛਪਾਲ ਸਿੰਘ, ਉਸਦੇ ਗੰਨਮੈਨ ਤੇ ਗਾਜੀਆਣੇ ਦੇ ਸਰਪੰਚ ਹੈਪੀ ਸਮੇਤ 5 ਕਤਲ ਕਰਨ ਵਾਲੇ ਸ਼ੂਟਰ ਮਨਦੀਪ ਸਿੰਘ ਉਰਫ ਧਰੂਅ ਨੂੰ ਗ੍ਰਿਫਤਾਰ ਕਰਕੇ ਇਨ੍ਹਾਂ 5 ਅੰਨੇ ਕਤਲਾਂ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਅੱਜ ਇਥੇ ਪ੍ਰੈ¤ਸ ਕਾਨਫਰੰਸ ਦੌਰਾਨ ਐਸ.ਪੀ. (ਡੀ) ਗੁਰਮੇਲ ਸਿੰਘ ਨੇ ਦੱਸਿਆ ਕਿ ਮਨਦੀਪ ਸਿੰਘ ਉਰਫ ਧਰੂਅ ਮੋਗਾ ਪੁਲਿਸ ਨੂੰ 4 ਕਤਲਾਂ ਤੇ ਲੁਧਿਆਣਾ ਪੁਲਿਸ ਨੂੰ ਇਕ ਕਤਲ ’ਚ ਲੋੜੀਂਦਾ ਸੀ। ਇਸ ਤੋਂ ਇਲਾਵਾ ਉਸ ’ਤੇ ਲੜਾਈ-ਝਗੜਿਆਂ ਆਦਿ ਦੇ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਧਰੂਅ ਦੇ 10 ਸਾਥੀ ਪਹਿਲਾਂ ਹੀ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਧਰੂਅ ਦਾ ਆਪਣਾ ਇਕ ‘ਕਾਤਲ ਗਿਰੋਹ’ ਬਣਾਇਆ ਹੋਇਆ ਸੀ, ਜਿਸ ਵਿਚ ਉਸਦੇ ਇਹ 10 ਸਾਥੀ ਸ਼ਾਮਿਲ ਸਨ। ਉਨ੍ਹਾਂ ਦੱਸਿਆ ਕਿ ਐਸ.ਆਈ. ਜੋਗਿੰਦਰ ਪਾਲ ਮੁੱਖ ਅਫਸਰ ਥਾਣਾ ਬੱਧਨੀ ਕਲਾਂ ਤੇ ਏ.ਐਸ.ਆਈ. ਜਰਨੈਲ ਸਿੰਘ ਚੌਕੀ ਇੰਚਾਰਜ ਲੋਪੋ ਨੇ ਪੁਲਿਸ ਪਾਰਟੀ ਸਮੇਤ ਵਿਸ਼ੇਸ਼ ਨਾਕਾਬੰਦੀ ਕਰਕੇ ਚੈਕਿੰਗ ਕਰ ਰਹੇ ਸਨ ਤਾਂ ਪਿੰਡ ਦੌਧਰ ਵਲੋਂ ਆ ਰਿਹਾ ਬੁਲੇਟ ਮੋਟਰ ਸਾਈਕਲ ਸਵਾਰ ਇਕ ਨੌਜਵਾਨ ਪੁਲਿਸ ਨੂੰ ਵੇਖ ਕੇ ਪਿੱਛੇ ਮੁੜਨ ਲੱਗਾ। ਉਸਨੂੰ ਮੌਕੇ ’ਤੇ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਉਸਦੀ ਪਛਾਣ 5 ਕਤਲ ਕਰਨ ਵਾਲੇ ਮਨਦੀਪ ਸਿੰਘ ਧਰੂਅ ਵਜੋਂ ਹੋਈ। ਧਰੂਅ ਖਿਲਾਫ ਮੋਗੇ ਦੇ ਵੱਖ-ਵੱਖ ਥਾਣਿਆਂ ਵਿਚ 4 ਵਿਅਕਤੀਆਂ ਨੂੰ ਕਤਲ ਕਰਨ ਦੇ 3 ਮੁਕੱਦਮੇ ਦਰਜ ਹਨ। ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਵਿਖੇ ਉਸ ਖਿਲਾਫ ਕਤਲ ਦਾ ਇਕ ਮਾਮਲਾ ਦਰਜ ਹੈ।
ਜ਼ਿਕਰਯੋਗ ਹੈ ਕਿ ਧਰੂਅ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸੇ ਸਾਲ 6 ਮਾਰਚ ਨੂੰ ਇੰਦਰਜੀਤ ਸਿੰਘ ਉਰਫ ਹੈਪੀ ਸਰਪੰਚ ਪਿੰਡ ਗਾਜੀਆਣਾ ਦਾ ਪਿੰਡ ਲੋਪੋ ’ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਅਤੇ ਕਤਲ ਤੋਂ ਬਾਅਦ ਸਰਪੰਚ ਦੀ 312 ਬੋਰ ਰਾਈਫਲ ਤੇ 32 ਬੋਰ ਰਿਵਾਲਵਰ ਵੀ ਨਾਲ ਲੈ ਗਏ ਸਨ। ਇਸ ਸਬੰਧੀ ਥਾਣਾ ਬੱਧਨੀ ਕਲਾਂ ਵਿਖੇ 302 ਤੇ ਹੋਰ ਧਾਰਾਵਾਂ ਤੇ ਅਸਲਾ ਐਕਟ ਤਹਿਤ ਕੇਸ ਦਰਜ ਹੈ। ਇਸੇ ਤਰ੍ਹਾਂ ਧਰੂਅ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਿੰਡ ਦੌਧਰ ਦੇ ਸਰਪੰਚ ਰਛਪਾਲ ਸਿੰਘ ਨਾਲ ਨਿੱਜੀ ਰੰਜਿਸ਼ ਕੱਢਦਿਆਂ ਉਸਦਾ ਦੌਧਰ ਦੀ ਦਾਣਾ ਮੰਡੀ ’ਚ ਕਤਲ ਕਰ ਦਿੱਤਾ ਸੀ। ਸਰਪੰਚ ਦੇ ਨਾਲ ਉਸਦਾ ਇਕ ਨਿੱਜੀ ਗੰਨਮੈਨ ਜੀਤ ਸਿੰਘ ਵੀ ਕਤਲ ਕਰ ਦਿੱਤਾ ਗਿਆ ਸੀ। ਇਥੋਂ ਵੀ ਧਰੂਅ ਗੰਨਮੈਨ ਜੀਤ ਸਿੰਘ ਦੀ 12 ਬੋਰ ਬੰਦੂਕ ਆਪਣੇ ਨਾਲ ਲੈ ਗਿਆ ਸੀ। ਇਸ ਸਬੰਧੀ ਥਾਣਾ ਬੱਧਨੀ ਕਲਾਂ ਵਿਖੇ  ਕਤਲ ਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਧਰੂਅ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਥਾਣਾ ਅਜੀਤਵਾਲ ’ਚ ਪੈਂਦੇ ਪਿੰਡ ਚੂਹੜਚੱਕ ਵਿਖੇ ਇਸੇ ਪਿੰਡ ਦੇ ਰਹਿਣ ਵਾਲੇ ਜੀਵਨ ਸਿੰਘ ਪੁੱਤਰ ਚਮਕੌਰ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਸਬੰਧੀ ਵੀ ਥਾਣਾ ਅਜੀਵਾਲ ਵਿਖੇ ਕਤਲ ਦਾ ਮਾਮਲਾ ਦਰਜ ਹੈ। ਮਨਦੀਪ ਸਿੰਘ ਪਾਸੋਂ ਸਰਪੰਚ ਰਛਪਾਲ ਸਿੰਘ  ਤੇ ਗੰਨਮੈਨ ਜੀਤ ਸਿੰਘ ਨੂੰ ਕਤਲ ਕਰਨ ਤੋਂ ਬਾਅਦ ਲੁੱਟੀ ਗਈ 12 ਬੋਰ ਬੰਦੂਕ ਪੁਲਿਸ ਨੇ ਬਰਾਮਦ ਕਰ ਲਈ ਹੈ। ਉਸਦੇ ਪਹਿਲਾਂ ਹੀ ਗ੍ਰਿਫਤਾਰ ਕੀਤੇ ਗਏ 10 ਸਾਥੀਆਂ ’ਚੋਂ ਵੀ ਗੁਰਪ੍ਰੀਤ ਸਿੰਘ ਉਰਫ ਲਹਿੰਬਰ, ਦਵਿੰਦਰ ਸਿੰਘ ਉਰਫ ਕੰਪਿਊਟਰ, ਕਰਮਜੀਤ ਸਿੰਘ ਉਰਫ ਕੰਮਾ ਮਾਣਯੋਗ ਅਦਾਲਤ ਵਲੋਂ ਭਗੌੜੇ ਕਰਾਰ ਦਿੱਤੇ ਹੋਏ ਹਨ। ਧਰੂਅ ਦੇ ਦਸ ਸਾਥੀਆਂ ਪਾਸੋਂ ਗਾਜੀਆਣੇ ਦੇ ਸਰਪੰਚ ਇੰਦਰਜੀਤ ਸਿੰਘ ਦਾ ਕਤਲ ਕਰਨ ਲਈ ਵਰਤਿਆ ਅਸਲਾ ਤੇ ਲੁੱਟਿਆ ਗਿਆ 32 ਬੋਰ ਦਾ ਰਿਵਾਲਵਰ ਤੇ ਕਤਲ ਕਰਨ ਸਮੇਂ ਵਰਤੀ ਗਈ ਕਾਰ ਪਹਿਲਾਂ ਹੀ ਬਰਾਮਦ ਕਰ ਲਈ ਸੀ। ਐਸ.ਪੀ. (ਡੀ) ਗੁਰਮੇਲ ਸਿੰਘ ਨੇ ਦੱਸਿਆ ਕਿ ਬਾਕੀ ਅਸਲੇ, ਇਨ੍ਹਾਂ ਦੇ ਹੋਰ ਸਾਥੀਆਂ ਬਾਰੇ ਤੇ ਹੋਰ ਵਾਰਦਾਤਾਂ ਬਾਰੇ ਧਰੂਅ ਤੇ ਉਸਦੇ ਸਾਥੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।