ਵਿਦੇਸ਼ » ਸਿੱਖ ਖਬਰਾਂ

ਪਿੰਸੀਪਲ ਤਰਲੋਚਨ ਸਿੰਘ ਨੂੰ ਦੇ ਅਕਾਲ ਚਲਾਣੇ ਤੇ ਦੁੱਖ ਦਾ ਪ੍ਰਗਟਾਵਾ

September 9, 2012 | By

ਲੰਡਨ (ਸਤੰਬਰ 10, 2012): ਸ਼ਹੀਦ ਭਾਈ ਕਲੁਵਿੰਦਰ ਸਿੰਘ ਕਿੱਡ ਦੇ ਪਿਤਾ ਪਿੰਸੀਪਲ ਤਰਲੋਚਨ ਸਿੰਘ ਦੇ ਅਕਾਲ ਚਲਾਣੇ ਤੇ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ । ਦਲ ਦੇ ਪ੍ਰਧਾਨ ਸ੍ਰ,ਨਿਰਮਲ ਸਿੰਘ ਸੰਧੂ,ਜਨਰਲ ਸਕੱਤਰ ਸ੍ਰ, ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਪ੍ਰੈੱਸ ਸਕੱਤਰ ਸ੍ਰ, ਬਲਵਿੰਦਰ ਸਿੰਘ ਢਿੱਲੋਂ ਨੇ ਆਪਣੇ ਪੁੱਤਰ ਅਤੇ ਪੁੱਤਰ ਦੇ ਦੋਸਤ ਸਹੀਦ ਭਾਈ ਕੁਲਵਿੰਦਰ ਸਿੰਘ ਪੋਲਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਤੇਈ ਸਾਲ ਲੰਬੀ ਕਨੂੰਨੀ ਲੜਾਈ ਲੜਨ ਵਾਲੇ ਪਿੰਸੀਪਲ ਤਰਲੋਚਨ ਸਿੰਘ ਵਲੋਂ ਘਾਲੀ ਗਈ ਸਖਤ ਘਾਲਣਾ ਨੂੰ ਪ੍ਰਣਾਮ ਕਰਦਿਆਂ ਅਰਦਾਸ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਸਦੀਵ ਕਾਲ ਲਈ ਆਪਣੇ ਚਰਨਾਂ ਵਿੱਚ ਨਿਵਸ ਬਖ਼ਸ਼ੇ। ਸਾਲ 1989 ਦੌਰਾਨ ਪੁਲੀਸ ਨੇ ਇੱਕ ਠਾਹਰ ਤੇ ਰੇਡ ਕਰਕੇ ਭਾਈ ਕੁਲਵਿੰਦਰ ਸਿੰਘ ਪੋਲਾ ਪਿੰਡ ਢੱਡੇ ਨੂੰ ਮੌਕੇ ਤੇ ਸ਼ਹੀਦ ਕਰ ਦਿੱਤਾ ਸੀ ਅਤੇ ਭਾਈ ਕੁਲਵਿੰਦਰ ਸਿੰਘ ਕਿੱਡ ਨੂੰ ਗ੍ਰਿਫਤਾਰ ਕਰਕੇ ਸਖਤ ਤਸੀਹੇ ਦੇਣ ਮਗਰੋਂ ਝੂਠੇ ਪੁਲੀਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ । ਦੋਸ਼ੀ ਪੁਲੀਸ ਵਾਲਿਆਂ ਖਿਲਾਫ ਸਰਦਾਰ ਤਰਚੋਚਨ ਸਿੰਘ ਨੇ ਤੇੲੈ ਸਾਲ ਲੜਾਈ ਲੜੀ ਪਰ ਤਿੰਨ ਕੁ ਮਹੀਨੇ ਪਹਿਲਾਂ ਸਾਰੇ ਦੋਸ਼ੀ ਬਾਇੱਜ਼ਤ ਬਰੀ ਕਰ ਦਿੱਤੇ ਗਏ । ਆਪਣੇ ਇਕਲੌਤੇ ਪੁੱਤਰ ਦੇ ਕਾਤਲਾਂ ਦੇ ਬਰੀ ਹੋਣ ਦਾ ਉਹਨਾਂ ਨੂੰ ਡੂਘਾ ਸਦਮਾ ਪੁੱਜਾ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।