ਪੱਤਰ

ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਬਿਆਨ ਨੇ ਇਕ ਵਾਰ ਫਿਰ ਸਿੱਖਾਂ ਚ ਬੇਗਾਨਗੀ ਦੀ ਭਾਵਨਾ ਨੂੰ ਜਨਮ ਦਿੱਤਾ

February 21, 2010 | By

ਭਾਰਤ ਦੇ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਜੰਮੂ ਕਸ਼ਮੀਰ ਵਿਚ ਪਾਕਿਸਤਾਨੀ ਹਿੱਸੇ ਵਾਲੇ ਕਸ਼ਮੀਰ ਵਿਚ ਰਹਿ ਰਹੇ ਖਾੜਕੂਆਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕਰਨ ਲਈ ਘੜੀ ਜਾ ਰਹੀ ਨੀਤੀ ਤਹਿਤ ਯੂਨੀਫਾਈਡ ਕਮਾਂਡ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੈਸ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਇਹ ਕਹਿ ਕੇ ਕਿ ਇਹ ਆਤਮ ਸਮਰਪਣ ਨੀਤੀ ਸਿਰਫ ਕਸ਼ਮੀਰੀ ਦਹਿਸ਼ਗਰਦਾਂ ਲਈ ਹੈ,ਸਿੱਖ ਦਹਿਸ਼ਤਗਰਦਾਂ ਲਈ ਹਾਲੇ ਕੋਈ ਛੋਟ ਨਹੀਂ,ਇਕ ਵਾਰ ਸਿੱਖਾਂ ਦੇ ਮਨਾ ਵਿਚ ਬੇਗਾਨਗੀ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਕਿਉਂ ਕਿ ਸਿੱਖ ਹਮੇਸ਼ਾ ਭਾਰਤ ਲਈ ਵਫਾਦਾਰ ਰਹੇ ਹਨ। ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ 95 ਪ੍ਰਤੀਸ਼ਤ ਸਿਰ ਦਿੱਤੇ ਹਨ। ਜਦੋਂ ਵੀ ਕਦੇ ਦੇਸ਼ ਤੇ ਭੀੜ ਬਣੀ ਸਿੱਖਾਂ ਨੇ ਸਭ ਤੋਂ ਪਹਿਲਾਂ ਹਿੱਕਾਂ ਤਾਣੀਆਂ।
ਭਾਰਤ ਵੱਲੋਂ ਚੀਨ ਨਾਲ 1962 ਵਿਚ ਲੜੀ ਜੰਗ, 1965 ਅਤੇ 1971ਵਿਚ ਲੜੀ ਜੰਗ ਵਿਚ ਸਭ ਤੋਂ ਵੱਧ ਸਿੱਖ ਜਵਾਨ ਹੀ ਸ਼ਹੀਦ ਹੋਏ। 1971 ਦੀ ਬੰਗਲਾ ਦੇਸ਼ ਦੀ ਲੜਾਈ ਦੀ ਕਮਾਂਡ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਮੇਜਰ ਜਨਰਲ ਸ਼ੁਬੇਗ ਸਿੰਘ ਦੀ ਕਮਾਂਡ ਹੇਠ ਲੜੀ ਗਈ ਅਤੇ ਦੁਨੀਆਂ ਦੀ ਪਹਿਲੀ ਮਿਸਾਲ ਕਾਇਮ ਕੀਤੀ ਕਿ ਪਾਕਿਸਤਾਨ ਦੀ ਹਥਿਆਰਬੰਦ 1 ਲੱਖ ਫੌਜ ਤੋਂ ਆਤਮ ਸਮਰਪਣ ਕਰਵਾਇਆ ਅਤੇ ਇਸ ਬਹਾਦਰੀ ਬਦਲੇ ਇਨ੍ਹਾ ਸਿੱਖ ਅਫਸਰਾਂ ਨੂੰ ਤਰੱਕੀਆਂ ਦੇਣ ਦੀ ਬਜਾਏ ਸੇਵਾ ਮੁਕਤ ਕਰ ਦਿੱਤਾ ਅਤੇ ਇਸ ਦਾ ਨਤੀਜਾ ਇਹ ਨਿੱਕਲਿਆ ਕਿ ਇਸ ਰੋਸ ਨੂੰ ਦਿਲ ਵਿਚ ਲੈ ਕੇ ਮੇਜਰ ਜਨਰਲ ਸੁਬੇਗ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸੰਪਰਕ ਵਿਚ ਆ ਗਏ ਅਤੇ ਉਨ੍ਹਾ ਦੀ ਕਮਾਂਡ ਹੇਠ 1984 ਦੇ ਹਰਮੰਦਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਦਾ ਉਸ ਜਨਰਲ ਦੀ ਅਗਵਾਈ ਵਿਚ ਹੀ ਮੁਕਾਬਲਾ ਹੋਇਆ ਅਤੇ ਉਹ ਉੱਥੇ ਹੀ ਸ਼ਹੀਦ ਹੋਏ। ਸਿੱਖ ਹਮੇਸ਼ਾਂ ਦੇਸ਼ ਲਈ ਵਫਾਦਾਰੀ ਸੋਚਦੇ ਰਹੇ ਅਤੇ ਸਮੇਂ ਦੀਆਂ ਸਰਕਾਰਾਂ ਉਨ੍ਹਾ ਨਾਲ ਵਿਤਕਰੇ ਵਾਲੀ ਭਾਵਨਾ ਰੱਖਦੀਆਂ ਰਹੀਆਂ। ਇਹ ਵਿਤਕਰੇ ਅਜੇ ਵੀ ਜਾਰੀ ਹਨ। ਸਿੱਖ ਹੁਣ ਕਿਸੇ ਵੀ ਸਟੇਟ ਵਿਚ ਜ਼ਮੀਨ ਨਹੀਂ ਖਰੀਦ ਸਕਦੇ ਪਰ ਭਈਆਂ ਦੀਆਂ ਵੋਟਾਂ,ਰਾਸ਼ਨ ਕਾਰਡ ਬਣਾਏ ਜਾ ਰਹੇ ਹਨ ਅਤੇ ਕਿਸੇ ਵੀ ਸੂਬੇ ਦੇ ਬਸ਼ਿੰਦੇ ਨੂੰ ਇਥੇ ਜਾਇਦਾਦ ਖਰੀਦਣ ਦੀ ਖੁੱਲ੍ਹ ਹੈ। ਪੰਜਾਬ ਦਾ ਪਾਣੀ ਧੱਕੇ ਨਾਲ ਦੂਜੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ। ਜਦੋਂ ਕਿ ਪੰਜਾਬ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਪੰਜਾਬ ਦੀ ਕਿਸਾਨੀ ਦੀ ਫਸਲ ਕੌਡੀਆਂ ਦੇ ਭਾਅ ਖਰੀਦੀ ਜਾਂਦੀ ਹੈ ਅਤੇ ਉਹ ਹੀ ਅਨਾਜ ਬਾਹਰੋਂ ਮਹਿੰਗੇ ਭਾਅ ਮੰਗਵਾਇਆ ਜਾਂਦਾ ਹੈ। ਗੱਲ ਕੀ ਸਿੱਖਾਂ ਨਾਲ ਹਰ ਖੇਤਰ ਵਿਚ ਵਿਤਕਰਾ ਹੋ ਰਿਹਾ ਹੈ ਪਰ ਸਿੱਖ ਫੇਰ ਵੀ ਦੇਸ਼ ਲਈ ਵਫਾਦਾਰ ਹਨ ਪਰ ਉਨ੍ਹਾ ਨੂੰ ਦਹਿਸ਼ਤਗਰਦ ਕਹਿਕੇ ਪੁਕਾਰਿਆ ਜਾਂਦਾ ਹੈ। ਪੰਜਾਬ ਦੇ ਨੌਜਵਾਨ ਦਹਿਸ਼ਤਗਰਦੀ ਦੇ ਰਾਹ ਕਿਉਂ ਪਏ,ਇਹ ਵੀ ਕੇਂਦਰ ਸਰਕਾਰ ਦੀ ਹੀ ਦੇਣ ਸੀ ਕਿ ਸਿੱਖਾਂ ਨਾਲ ਆਜ਼ਾਦੀ ਸਮੇਂ ਜੋ ਵਾਅਦੇ ਨਹਿਰੂ ਨੇ ਕੀਤੇ ਸਨ,ਉਹ ਇਕ ਵੀ ਵਫਾ ਨਾ ਹੋਇਆ।
ਸਿੱਖਾਂ ਨੇ ਅਨੰਦਪੁਰ ਮਤੇ ਤੇ ਆਧਾਰਿਤ ਆਪਣੀਆਂ ਮੰਗਾਂ ਕੇਂਦਰ ਤੋਂ ਮੰਗੀਆਂ ਜੋ ਬਿੱਲਕੁਲ ਜਾਇਜ਼ ਸਨ ਪਰ ਬਿਨਾ ਪੜ੍ਹੇ ਇਹ ਪ੍ਰਚਾਰਿਆ ਗਿਆ ਕਿ ਸਿੱਖ ਵੱਖਰੇ ਰਾਜ ਦੀ ਮੰਗ ਕਰ ਰਹੇ ਹਨ। ਇਸ ਆੜ ਹੇਠ ਸਿੱਖਾਂ ਤੇ ਵਧੀਕੀਆਂ ਸ਼ੁਰੂ ਹੋਈਆਂ,ਜਿਸਤੇ ਨੌਜਵਾਨਾ ਦਾ ਖੂਨ ਉੱਬਲਿਆ ਇਸ ਉੱਬਲੇ ਖੂਨ ਦਾ ਸਿੱਖਾਂ ਦੇ ਹੀ ਕੁੱਝ ਬੇਈਮਾਨ ਲੀਡਰਾਂ ਨੇ ਨਜ਼ਾਇਜ਼ ਲਾਭ ਉਠਾਉਂਦਿਆਂ 1 ਲੱਖ ਮਰਜੀਵੜਾ ਭਰਤੀ ਕਰਕੇ ਅਕਾਲ ਤਖਤ ਤੇ ਸਿੱਖ ਹੱਕਾਂ ਲਈ ਮਰ ਮਿਟਣ ਦੀਆਂ ਕਸਮਾਂ ਪਵਾ ਦਿੱਤੀਆਂ। ਆਪ ਪਿੱਛੇ ਹਟ ਗਏ ਅਤੇ ਕਸਮਾਂ ਖਾਣ ਵਾਲੇ ਨੌਜਵਾਨਾ ਨੇ ਆਖਿਰ ਹਥਿਆਰ ਚੁੱਕ ਲਏ ਅਤੇ ਸਿੱਖਾਂ ਤੇ ਕੇਂਦਰ ਨੇ ਦਹਿਸ਼ਤਗਰਦੀ ਦਾ ਠੱਪਾ ਲਾ ਦਿੱਤਾ। 15 ਸਾਲ ਪੰਜਾਬ ਵਿਚ ਮਾਰਾ ਮਰਾਈ ਚੱਲੀ ਅਤੇ ਨੌਜਵਾਨਾ ਦਾ ਸ਼ਿਕਾਰ ਖੇਡਿਆ ਗਿਆ ਜੋ ਵੀ ਦਾੜ੍ਹੀ ਕੇਸ ਵਾਲਾ ਹੱਥ ਆਇਆ ਪਾਰ ਬੁਲਾ ਦਿੱਤਾ। ਆਪਣੀਆਂ ਜਾਨਾ ਬਚਾਉਣ ਮਾਰੇ ਨੌਜਵਾਨ ਵਿਦੇਸ਼ਾਂ ਨੂੰ ਦੌੜ ਗਏ ਅਤੇ ਉੱਥੇ ਰਾਜਸੀ ਸ਼ਰਨ ਲੈ ਲਈ,ਜਿਨ੍ਹਾ ਨੂੰ ਦਹਿਸ਼ਤਗਰਦ ਗਰਦਾਨਕੇ ਕਾਲੀ ਸੂਚੀ ਬਣਾ ਦਿੱਤੀ ਜੋ ਅੱਜ ਤੱਕ ਜਾਰੀ ਹੈ ਅਤੇ ਉਹ ਨੌਜਵਾਨ 20,30 ਸਾਲਾਂ ਤੋਂ ਆਪਣੀ ਜਨਮ ਭੂਮੀ ਤੇ ਆਉਣ ਨੂੰ ਤਰਸ ਰਹੇ ਹਨ ਅਤੇ ਅੱਜ ਉਥੇ ਅਮਨ ਅਮਾਨ ਨਾਲ ਜੀ ਰਹੇ ਹਨ। ਇਹ ਜੋ ਕੁੱਝ ਵਾਪਰਿਆ ਸਿਰਫ ਜ਼ਜ਼ਬਾਤੀ ਹੀ ਸੀ। ਹਰਮੰਦਰ ਸਾਹਿਬ ਤੇ ਹਮਲਾ ਕਰਨ ਤੇ ਭਟਕੇ ਜ਼ਜ਼ਬਾਤਾਂ ਤੋਂ ਸਿੱਖ ਨੌਜਵਾਨਾ ਨੇ ਜਨਰਲ ਵੈਦਿਆ ਅਤੇ ਇੰਦਰਾਂ ਗਾਂਧੀ ਦਾ ਕਤਲ ਕਰ ਦਿੱਤਾ। ਇਨ੍ਹਾ ਨੌਜਵਾਨਾ ਨੂੰ ਝੱਟ ਫਾਂਸੀ ਤੇ ਲਟਕਾ ਦਿੱਤਾ ਪਰ ਦਿੱਲੀ ਚ ਸਿੱਖਾਂ ਦਾ ਸ਼ਿਕਾਰ ਕਰਨ ਵਾਲਿਆਂ ਨੂੰ ਅੱਜ ਤੱਕ ਵੀ ਕੋਈ ਸਜ਼ਾ ਨਹੀਂ ਹੋਈ। ਪਰ ਦੂਜੇ ਪਾਸੇ ਜਿਨ੍ਹਾ ਕਸ਼ਮੀਰੀ ਨੌਜਵਾਨਾ ਨੂੰ ਕੈਂਪਾਂ ਵਿਚ ਰੱਖਕੇ ਪਾਕਿਸਤਾਨ ਮਾਰੂ ਹਥਿਆਰਾਂ ਦੀ ਟਰੇਨਿੰਗ ਦੇ ਕੇ ਇਧਰ ਚੋਰੀ ਛਿਪੇ ਭੇਜ ਰਿਹਾ ਹੈ, ਭਾਰਤ ਸਰਕਾਰ ਉਨ੍ਹਾ ਨੂੰ ਖੁਦ ਦਿਨ ਦੀਵੀਂ ਸੱਦਾ ਦੇ ਰਹੀ ਹੈ ਕਿ ਚੋਰੀ ਆਉਣ ਦੀ ਲੋੜ ਨਹੀਂ ਸਿੱਧੇ ਆਜੋ। ਕੀ ਵਿਸ਼ਵਾਸ਼ ਹੈ ਕਿ ਉਹ ਇਧਰ ਆ ਕੇ ਕੀ ਕਰਨਗੇ। ਜਿੰਨਾ ਭਾਰਤ ਦਾ ਕਸ਼ਮੀਰੀ ਖਾੜਕੂਆਂ ਨੇ ਨੁਕਸਾਨ ਕੀਤਾ ਪੰਜਾਬ ਵਾਲਿਆਂ ਦਾ ਉਸਦੇ ਬਰਾਬਰ ਮਾਸਾ ਵੀ ਨਹੀਂ। ਜਿਹੜੇ ਮੁੱਖ ਧਾਰਾ ਵਿਚ ਆਉਣਾ ਚਾਹੁੰਦੇ ਨੇ ਉਨ੍ਹਾ ਨੂੰ ਮੰਤਰੀ ਜੀ ਕਹਿ ਰਹੇ ਹਨ ਕਿ ਕੋਈ ਛੋਟ ਨਹੀਂ। ਮੰਤਰੀ ਜੀ ਜੇਕਰ ਧੁਖਦੀ ਅੱਗ ਤੇ ਤੇਲ ਪਾ ਦਿੱਤਾ ਜਾਵੇ ਤਾਂ ਉਸ ਵਿਚੋਂ ਲਾਂਬੂ ਨਿੱਕਲਦੇ ਹਨ ਜੇ ਬਲਦੀ ਤੇ ਪਾਣੀ ਛਿੜਕਿਆ ਜਾਵੇ ਤਾਂ ਲਾਟਾਂ ਵੀ ਠੰਡੀਆਂ  ਪੈ  ਜਾਂਦੀਆਂ ਹਨ। ਇਹੋ ਜੇ ਬਿਆਨ ਦੇਣ ਤੋਂ ਗੁਰੇਜ਼ ਕਰੋ, ਸਿੱਖ ਐਨੇ ਮਾੜੇ ਨਹੀਂ ਜਿੰਨਾ ਇਨ੍ਹਾ ਨੂੰ ਬਣਾਇਆ ਜਾ ਰਿਹਾ ਹੈ। ਸਿੱਖ ਹੀ ਹਨ ਜਿਹੜੇ ਭੁੱਖੇ ਹਿੰਦੁਸਤਾਨ ਨੂੰ ਰੋਟੀ ਦਿੰਦੇ ਹਨ। ਸਿੱਖ ਹੀ ਹਨ ਜਿਹੜੇ ਕੁਦਰਤੀ ਆਫਤਾਂ ਵੇਲੇ ਆਪਣੇ ਭਰਾਵਾਂ ਲਈ ਮਦਦ ਲੈ ਕੇ ਬਹੁੜਦੇ ਹਨ। ਮੰਤਰੀ ਜੀ ਕੇਂਦਰ ਸਰਕਾਰ ਦੀ ਗੁਪਤ ਡਾਇਰੀ ਵਿਚ ਜੋ ਭਰਮ ਭੁਲੇਖੇ ਸਿੱਖਾਂ ਪ੍ਰਤੀ ਲਿਖੇ ਗਏ ਹਨ,ਉਨ੍ਹਾ ਤੇ ਲਕੀਰ ਫੇਰ ਦਿਉ ਸਿੱਖ ਅਮਨ ਪਸੰਦ ਹਨ ਦਹਿਸ਼ਤਗਰਦ ਨਹੀਂ।
ਗੁਰਭੇਜ ਸਿੰਘ ਚੌਹਾਨ

ਭਾਰਤ ਦੇ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਜੰਮੂ ਕਸ਼ਮੀਰ ਵਿਚ ਪਾਕਿਸਤਾਨੀ ਹਿੱਸੇ ਵਾਲੇ ਕਸ਼ਮੀਰ ਵਿਚ ਰਹਿ ਰਹੇ ਖਾੜਕੂਆਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕਰਨ ਲਈ ਘੜੀ ਜਾ ਰਹੀ ਨੀਤੀ ਤਹਿਤ ਯੂਨੀਫਾਈਡ ਕਮਾਂਡ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰੈਸ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵਿਚ ਇਹ ਕਹਿ ਕੇ ਕਿ ਇਹ ਆਤਮ ਸਮਰਪਣ ਨੀਤੀ ਸਿਰਫ ਕਸ਼ਮੀਰੀ ਦਹਿਸ਼ਗਰਦਾਂ ਲਈ ਹੈ, ਸਿੱਖ ਦਹਿਸ਼ਤਗਰਦਾਂ ਲਈ ਹਾਲੇ ਕੋਈ ਛੋਟ ਨਹੀਂ, ਇਕ ਵਾਰ ਸਿੱਖਾਂ ਦੇ ਮਨਾ ਵਿਚ ਬੇਗਾਨਗੀ ਦੀ ਭਾਵਨਾ ਪੈਦਾ ਕਰ ਦਿੱਤੀ ਹੈ। ਕਿਉਂ ਕਿ ਸਿੱਖ ਹਮੇਸ਼ਾ ਭਾਰਤ ਲਈ ਵਫਾਦਾਰ ਰਹੇ ਹਨ। ਸਿੱਖਾਂ ਨੇ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿਚ 95 ਪ੍ਰਤੀਸ਼ਤ ਸਿਰ ਦਿੱਤੇ ਹਨ। ਜਦੋਂ ਵੀ ਕਦੇ ਦੇਸ਼ ਤੇ ਭੀੜ ਬਣੀ ਸਿੱਖਾਂ ਨੇ ਸਭ ਤੋਂ ਪਹਿਲਾਂ ਹਿੱਕਾਂ ਤਾਣੀਆਂ।

ਭਾਰਤ ਵੱਲੋਂ ਚੀਨ ਨਾਲ 1962 ਵਿਚ ਲੜੀ ਜੰਗ, 1965 ਅਤੇ 1971ਵਿਚ ਲੜੀ ਜੰਗ ਵਿਚ ਸਭ ਤੋਂ ਵੱਧ ਸਿੱਖ ਜਵਾਨ ਹੀ ਸ਼ਹੀਦ ਹੋਏ। 1971 ਦੀ ਬੰਗਲਾ ਦੇਸ਼ ਦੀ ਲੜਾਈ ਦੀ ਕਮਾਂਡ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਮੇਜਰ ਜਨਰਲ ਸ਼ੁਬੇਗ ਸਿੰਘ ਦੀ ਕਮਾਂਡ ਹੇਠ ਲੜੀ ਗਈ ਅਤੇ ਦੁਨੀਆਂ ਦੀ ਪਹਿਲੀ ਮਿਸਾਲ ਕਾਇਮ ਕੀਤੀ ਕਿ ਪਾਕਿਸਤਾਨ ਦੀ ਹਥਿਆਰਬੰਦ 1 ਲੱਖ ਫੌਜ ਤੋਂ ਆਤਮ ਸਮਰਪਣ ਕਰਵਾਇਆ ਅਤੇ ਇਸ ਬਹਾਦਰੀ ਬਦਲੇ ਇਨ੍ਹਾ ਸਿੱਖ ਅਫਸਰਾਂ ਨੂੰ ਤਰੱਕੀਆਂ ਦੇਣ ਦੀ ਬਜਾਏ ਸੇਵਾ ਮੁਕਤ ਕਰ ਦਿੱਤਾ ਅਤੇ ਇਸ ਦਾ ਨਤੀਜਾ ਇਹ ਨਿੱਕਲਿਆ ਕਿ ਇਸ ਰੋਸ ਨੂੰ ਦਿਲ ਵਿਚ ਲੈ ਕੇ ਮੇਜਰ ਜਨਰਲ ਸੁਬੇਗ ਸਿੰਘ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸੰਪਰਕ ਵਿਚ ਆ ਗਏ ਅਤੇ ਉਨ੍ਹਾ ਦੀ ਕਮਾਂਡ ਹੇਠ 1984 ਦੇ ਹਰਮੰਦਰ ਸਾਹਿਬ ਤੇ ਭਾਰਤੀ ਫੌਜ ਦੇ ਹਮਲੇ ਦਾ ਉਸ ਜਨਰਲ ਦੀ ਅਗਵਾਈ ਵਿਚ ਹੀ ਮੁਕਾਬਲਾ ਹੋਇਆ ਅਤੇ ਉਹ ਉੱਥੇ ਹੀ ਸ਼ਹੀਦ ਹੋਏ। ਸਿੱਖ ਹਮੇਸ਼ਾਂ ਦੇਸ਼ ਲਈ ਵਫਾਦਾਰੀ ਸੋਚਦੇ ਰਹੇ ਅਤੇ ਸਮੇਂ ਦੀਆਂ ਸਰਕਾਰਾਂ ਉਨ੍ਹਾ ਨਾਲ ਵਿਤਕਰੇ ਵਾਲੀ ਭਾਵਨਾ ਰੱਖਦੀਆਂ ਰਹੀਆਂ। ਇਹ ਵਿਤਕਰੇ ਅਜੇ ਵੀ ਜਾਰੀ ਹਨ। ਸਿੱਖ ਹੁਣ ਕਿਸੇ ਵੀ ਸਟੇਟ ਵਿਚ ਜ਼ਮੀਨ ਨਹੀਂ ਖਰੀਦ ਸਕਦੇ ਪਰ ਭਈਆਂ ਦੀਆਂ ਵੋਟਾਂ,ਰਾਸ਼ਨ ਕਾਰਡ ਬਣਾਏ ਜਾ ਰਹੇ ਹਨ ਅਤੇ ਕਿਸੇ ਵੀ ਸੂਬੇ ਦੇ ਬਸ਼ਿੰਦੇ ਨੂੰ ਇਥੇ ਜਾਇਦਾਦ ਖਰੀਦਣ ਦੀ ਖੁੱਲ੍ਹ ਹੈ। ਪੰਜਾਬ ਦਾ ਪਾਣੀ ਧੱਕੇ ਨਾਲ ਦੂਜੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ। ਜਦੋਂ ਕਿ ਪੰਜਾਬ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ। ਪੰਜਾਬ ਦੀ ਕਿਸਾਨੀ ਦੀ ਫਸਲ ਕੌਡੀਆਂ ਦੇ ਭਾਅ ਖਰੀਦੀ ਜਾਂਦੀ ਹੈ ਅਤੇ ਉਹ ਹੀ ਅਨਾਜ ਬਾਹਰੋਂ ਮਹਿੰਗੇ ਭਾਅ ਮੰਗਵਾਇਆ ਜਾਂਦਾ ਹੈ। ਗੱਲ ਕੀ ਸਿੱਖਾਂ ਨਾਲ ਹਰ ਖੇਤਰ ਵਿਚ ਵਿਤਕਰਾ ਹੋ ਰਿਹਾ ਹੈ ਪਰ ਸਿੱਖ ਫੇਰ ਵੀ ਦੇਸ਼ ਲਈ ਵਫਾਦਾਰ ਹਨ ਪਰ ਉਨ੍ਹਾ ਨੂੰ ਦਹਿਸ਼ਤਗਰਦ ਕਹਿਕੇ ਪੁਕਾਰਿਆ ਜਾਂਦਾ ਹੈ। ਪੰਜਾਬ ਦੇ ਨੌਜਵਾਨ ਦਹਿਸ਼ਤਗਰਦੀ ਦੇ ਰਾਹ ਕਿਉਂ ਪਏ,ਇਹ ਵੀ ਕੇਂਦਰ ਸਰਕਾਰ ਦੀ ਹੀ ਦੇਣ ਸੀ ਕਿ ਸਿੱਖਾਂ ਨਾਲ ਆਜ਼ਾਦੀ ਸਮੇਂ ਜੋ ਵਾਅਦੇ ਨਹਿਰੂ ਨੇ ਕੀਤੇ ਸਨ,ਉਹ ਇਕ ਵੀ ਵਫਾ ਨਾ ਹੋਇਆ।

ਸਿੱਖਾਂ ਨੇ ਅਨੰਦਪੁਰ ਮਤੇ ਤੇ ਆਧਾਰਿਤ ਆਪਣੀਆਂ ਮੰਗਾਂ ਕੇਂਦਰ ਤੋਂ ਮੰਗੀਆਂ ਜੋ ਬਿੱਲਕੁਲ ਜਾਇਜ਼ ਸਨ ਪਰ ਬਿਨਾ ਪੜ੍ਹੇ ਇਹ ਪ੍ਰਚਾਰਿਆ ਗਿਆ ਕਿ ਸਿੱਖ ਵੱਖਰੇ ਰਾਜ ਦੀ ਮੰਗ ਕਰ ਰਹੇ ਹਨ। ਇਸ ਆੜ ਹੇਠ ਸਿੱਖਾਂ ਤੇ ਵਧੀਕੀਆਂ ਸ਼ੁਰੂ ਹੋਈਆਂ,ਜਿਸਤੇ ਨੌਜਵਾਨਾ ਦਾ ਖੂਨ ਉੱਬਲਿਆ ਇਸ ਉੱਬਲੇ ਖੂਨ ਦਾ ਸਿੱਖਾਂ ਦੇ ਹੀ ਕੁੱਝ ਬੇਈਮਾਨ ਲੀਡਰਾਂ ਨੇ ਨਜ਼ਾਇਜ਼ ਲਾਭ ਉਠਾਉਂਦਿਆਂ 1 ਲੱਖ ਮਰਜੀਵੜਾ ਭਰਤੀ ਕਰਕੇ ਅਕਾਲ ਤਖਤ ਤੇ ਸਿੱਖ ਹੱਕਾਂ ਲਈ ਮਰ ਮਿਟਣ ਦੀਆਂ ਕਸਮਾਂ ਪਵਾ ਦਿੱਤੀਆਂ। ਆਪ ਪਿੱਛੇ ਹਟ ਗਏ ਅਤੇ ਕਸਮਾਂ ਖਾਣ ਵਾਲੇ ਨੌਜਵਾਨਾ ਨੇ ਆਖਿਰ ਹਥਿਆਰ ਚੁੱਕ ਲਏ ਅਤੇ ਸਿੱਖਾਂ ਤੇ ਕੇਂਦਰ ਨੇ ਦਹਿਸ਼ਤਗਰਦੀ ਦਾ ਠੱਪਾ ਲਾ ਦਿੱਤਾ। 15 ਸਾਲ ਪੰਜਾਬ ਵਿਚ ਮਾਰਾ ਮਰਾਈ ਚੱਲੀ ਅਤੇ ਨੌਜਵਾਨਾ ਦਾ ਸ਼ਿਕਾਰ ਖੇਡਿਆ ਗਿਆ ਜੋ ਵੀ ਦਾੜ੍ਹੀ ਕੇਸ ਵਾਲਾ ਹੱਥ ਆਇਆ ਪਾਰ ਬੁਲਾ ਦਿੱਤਾ। ਆਪਣੀਆਂ ਜਾਨਾ ਬਚਾਉਣ ਮਾਰੇ ਨੌਜਵਾਨ ਵਿਦੇਸ਼ਾਂ ਨੂੰ ਦੌੜ ਗਏ ਅਤੇ ਉੱਥੇ ਰਾਜਸੀ ਸ਼ਰਨ ਲੈ ਲਈ,ਜਿਨ੍ਹਾ ਨੂੰ ਦਹਿਸ਼ਤਗਰਦ ਗਰਦਾਨਕੇ ਕਾਲੀ ਸੂਚੀ ਬਣਾ ਦਿੱਤੀ ਜੋ ਅੱਜ ਤੱਕ ਜਾਰੀ ਹੈ ਅਤੇ ਉਹ ਨੌਜਵਾਨ 20,30 ਸਾਲਾਂ ਤੋਂ ਆਪਣੀ ਜਨਮ ਭੂਮੀ ਤੇ ਆਉਣ ਨੂੰ ਤਰਸ ਰਹੇ ਹਨ ਅਤੇ ਅੱਜ ਉਥੇ ਅਮਨ ਅਮਾਨ ਨਾਲ ਜੀ ਰਹੇ ਹਨ। ਇਹ ਜੋ ਕੁੱਝ ਵਾਪਰਿਆ ਸਿਰਫ ਜ਼ਜ਼ਬਾਤੀ ਹੀ ਸੀ। ਹਰਮੰਦਰ ਸਾਹਿਬ ਤੇ ਹਮਲਾ ਕਰਨ ਤੇ ਭਟਕੇ ਜ਼ਜ਼ਬਾਤਾਂ ਤੋਂ ਸਿੱਖ ਨੌਜਵਾਨਾ ਨੇ ਜਨਰਲ ਵੈਦਿਆ ਅਤੇ ਇੰਦਰਾਂ ਗਾਂਧੀ ਦਾ ਕਤਲ ਕਰ ਦਿੱਤਾ। ਇਨ੍ਹਾ ਨੌਜਵਾਨਾ ਨੂੰ ਝੱਟ ਫਾਂਸੀ ਤੇ ਲਟਕਾ ਦਿੱਤਾ ਪਰ ਦਿੱਲੀ ਚ ਸਿੱਖਾਂ ਦਾ ਸ਼ਿਕਾਰ ਕਰਨ ਵਾਲਿਆਂ ਨੂੰ ਅੱਜ ਤੱਕ ਵੀ ਕੋਈ ਸਜ਼ਾ ਨਹੀਂ ਹੋਈ। ਪਰ ਦੂਜੇ ਪਾਸੇ ਜਿਨ੍ਹਾ ਕਸ਼ਮੀਰੀ ਨੌਜਵਾਨਾ ਨੂੰ ਕੈਂਪਾਂ ਵਿਚ ਰੱਖਕੇ ਪਾਕਿਸਤਾਨ ਮਾਰੂ ਹਥਿਆਰਾਂ ਦੀ ਟਰੇਨਿੰਗ ਦੇ ਕੇ ਇਧਰ ਚੋਰੀ ਛਿਪੇ ਭੇਜ ਰਿਹਾ ਹੈ, ਭਾਰਤ ਸਰਕਾਰ ਉਨ੍ਹਾ ਨੂੰ ਖੁਦ ਦਿਨ ਦੀਵੀਂ ਸੱਦਾ ਦੇ ਰਹੀ ਹੈ ਕਿ ਚੋਰੀ ਆਉਣ ਦੀ ਲੋੜ ਨਹੀਂ ਸਿੱਧੇ ਆਜੋ। ਕੀ ਵਿਸ਼ਵਾਸ਼ ਹੈ ਕਿ ਉਹ ਇਧਰ ਆ ਕੇ ਕੀ ਕਰਨਗੇ। ਜਿੰਨਾ ਭਾਰਤ ਦਾ ਕਸ਼ਮੀਰੀ ਖਾੜਕੂਆਂ ਨੇ ਨੁਕਸਾਨ ਕੀਤਾ ਪੰਜਾਬ ਵਾਲਿਆਂ ਦਾ ਉਸਦੇ ਬਰਾਬਰ ਮਾਸਾ ਵੀ ਨਹੀਂ। ਜਿਹੜੇ ਮੁੱਖ ਧਾਰਾ ਵਿਚ ਆਉਣਾ ਚਾਹੁੰਦੇ ਨੇ ਉਨ੍ਹਾ ਨੂੰ ਮੰਤਰੀ ਜੀ ਕਹਿ ਰਹੇ ਹਨ ਕਿ ਕੋਈ ਛੋਟ ਨਹੀਂ। ਮੰਤਰੀ ਜੀ ਜੇਕਰ ਧੁਖਦੀ ਅੱਗ ਤੇ ਤੇਲ ਪਾ ਦਿੱਤਾ ਜਾਵੇ ਤਾਂ ਉਸ ਵਿਚੋਂ ਲਾਂਬੂ ਨਿੱਕਲਦੇ ਹਨ ਜੇ ਬਲਦੀ ਤੇ ਪਾਣੀ ਛਿੜਕਿਆ ਜਾਵੇ ਤਾਂ ਲਾਟਾਂ ਵੀ ਠੰਡੀਆਂ  ਪੈ  ਜਾਂਦੀਆਂ ਹਨ। ਇਹੋ ਜੇ ਬਿਆਨ ਦੇਣ ਤੋਂ ਗੁਰੇਜ਼ ਕਰੋ, ਸਿੱਖ ਐਨੇ ਮਾੜੇ ਨਹੀਂ ਜਿੰਨਾ ਇਨ੍ਹਾ ਨੂੰ ਬਣਾਇਆ ਜਾ ਰਿਹਾ ਹੈ। ਸਿੱਖ ਹੀ ਹਨ ਜਿਹੜੇ ਭੁੱਖੇ ਹਿੰਦੁਸਤਾਨ ਨੂੰ ਰੋਟੀ ਦਿੰਦੇ ਹਨ। ਸਿੱਖ ਹੀ ਹਨ ਜਿਹੜੇ ਕੁਦਰਤੀ ਆਫਤਾਂ ਵੇਲੇ ਆਪਣੇ ਭਰਾਵਾਂ ਲਈ ਮਦਦ ਲੈ ਕੇ ਬਹੁੜਦੇ ਹਨ। ਮੰਤਰੀ ਜੀ ਕੇਂਦਰ ਸਰਕਾਰ ਦੀ ਗੁਪਤ ਡਾਇਰੀ ਵਿਚ ਜੋ ਭਰਮ ਭੁਲੇਖੇ ਸਿੱਖਾਂ ਪ੍ਰਤੀ ਲਿਖੇ ਗਏ ਹਨ,ਉਨ੍ਹਾ ਤੇ ਲਕੀਰ ਫੇਰ ਦਿਉ ਸਿੱਖ ਅਮਨ ਪਸੰਦ ਹਨ ਦਹਿਸ਼ਤਗਰਦ ਨਹੀਂ।

ਗੁਰਭੇਜ ਸਿੰਘ ਚੌਹਾਨ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: