ਸਿੱਖ ਖਬਰਾਂ

“ਪੰਜਾਬ ਤੋਂ ਬਾਹਰ ਗੁਰਮੁਖੀ : ਸੇਵਾਪੰਥੀਆਂ ਦਾ ਯੋਗਦਾਨ” ਵਿਸ਼ੇ ਤੇ ਆਨਲਾਈਨ ਵੈਬੀਨਾਰ

November 29, 2023 | By

ਚੰਡੀਗੜ੍ਹ – ‘ਗੁਰਬਾਣੀ ਪਾਠਸਾਲਾ – ਖੋਜੀ ਉਪਜੈ’ ਵੱਲੋਂ ਮਹੀਨਾਵਾਰ ਆਨਲਾਈਨ ਵੈਬੀਨਾਰ “ਪੰਜਾਬ ਤੋਂ ਬਾਹਰ ਗੁਰਮੁਖੀ ਸੇਵਾ ਪੰਥੀਆਂ ਦਾ ਯੋਗਦਾਨ’ ਵਿਸ਼ੇ ਤੇ ਕਰਵਾਇਆ ਜਾ ਰਿਹਾ ਹੈ। ਇਹ ਆਨਲਾਈਨ ਵੈਬੀਨਾਰ 29 ਨਵੰਬਰ 2023, ਦਿਨ ਬੁੱਧਵਾਰ, ਸ਼ਾਮੀ 7 ਵਜੇ ਤੋਂ 9 ਵਜੇ ਤੱਕ (ਪੰਜਾਬ ਦੇ ਸਮੇਂ ਅਨੁਸਾਰ) ਹੋਵੇਗਾ।

ਇਸ ਮੌਕੇ ਸ. ਰਾਜਪਾਲ ਸਿੰਘ (ਸ੍ਰੀ ਸਹਿਜ ਪਾਠ ਸੇਵਾ ਲਹਿਰ), ਡਾ. ਜਸਬੀਰ ਸਿੰਘ ਸਾਬਰ (ਸਾਬਕਾ ਪ੍ਰੋ. ਗੁਰੂ ਨਾਨਕ ਦੇਵ ਯੂਨੀ. ਅੰਮ੍ਰਿਤਸਰ), ਸੰਤ ਬਾਬਾ ਕਾਹਨ ਸਿੰਘ ਜੀ ਸੇਵਾਪੰਥੀ (ਟਿਕਾਣਾ ਮੰਡੀ ਗੋਨਿਆਣਾ) ਅਤੇ ਬੀਬੀ ਮਲਕੀਤ ਕੌਰ (ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ) ਆਨਲਾਈਨ ਵੈਬੀਨਾਰ ਵਿਚ ਆਪਣੇ ਵਿਚਾਰ ਰੱਖਣਗੇ।

ਇਸ ਵੈਬੀਨਾਰ ਨਾਲ ਜੁੜਨ ਲਈ ਤੁਸੀ ਇਸ ਤੰਦ ਨੂੰ ਛੂਹ ਕੇ ਜੁੜ ਸਕਦੇ ਹੋ – meet.google.com/bcg-sypj-bcj

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: