ਪੱਤਰ

ਅਕਾਲ ਤਖਤ ਸਾਹਿਬ ਮਹਾਨ ਹੈ! (ਖੁੱਲ੍ਹਾ ਖਤ)

February 3, 2010 | By

ਸ਼੍ਰੀ ਅਕਾਲ ਤਖਤ ਸਾਹਿਬ ਮੀਰੀ ਪੀਰੀ ਦੇ ਮਾਲਕ ਸ੍ਰੀ ਹਰਿਗੋਬਿੰਦ ਸਾਹਿਬ ਜੀ ਵੱਲੋ ਸਿਰਜਤ ਸਿੱਖ ਕੌਮ ਦੀ ਸਰਵੳਚਤ ਸੰਸਥਾ ਹੈ ਸਿੱਖ ਪੰਥ ਦੇ ਧਾਰਮਿਕ ,ਰਾਜਨੀਤਕ ਤੇ  ਸਮਾਜਿਕ ਮੱਸਲਿਆ ਨੂੰ ਵੀਚਾਰਨ ਤੇ ਉਹਨਾਂ ਦੇ ਹੱਲ ਲਈ ਅਕਾਲ ਤਖਤ ਸਾਹਿਬ ਜੀ ਸੁਪਰੀਮ ਹੈ । ਇਸ ਦੇ ਸਿਧਾਤਾਂ ਤੇ ਪਹਿਰਾ ਦੇਣ ਵਾਲਾ ਸਰਬਪ੍ਰਮਾਣਤ ਜਥੇਦਾਰ ਸਤਿਕਾਰਯੋਗ ਹੈ । ਹਰ ਸ਼ਰਧਾਵਾਨ ਸਿੱਖ ਲਈ ਪਰ ਕੀ ਇਸ ਤੇ ਕਾਬਜ਼ਧਿਰਾਂ ਵੀ ਇਸ ਦੀ ਮਹਾਨਤਾ ਨੂੰ ਕਾਇਮ ਰੱਖਣ ਵਾਲੇ ਕਾਰਨਾਮੇ ਜਾਂ ਗੁਰਮਤਿ ਅਨੁਸਾਰ ਹੀ ਹੁਕਮਨਾਮੇ ਜਾਰੀ ਕੀਤੇ ਜਾ ਰਹੇ ਹਨ ਜਾਂ ਫਿਰ ਮੈ ਖਾਧਾ ਤਾਂ ਹਲਾਲ ਤੂੰ ਖਾਧਾ ਤਾਂ ਹਰਾਮ ਦੀ ਨੀਤੀ ਤਹਿਤ ਸਿਰਫ ਵਿਰੋਧੀਧਿਰਾਂ ਨੂੰ ਸਬਕ ਸਿਖਾਣ ਲਈ ਹੀ ਇਸ ਮਹਾਨ ਸੰਸਥਾਂ ਦੀਆਂ ਪੱਦਵੀਆਂ ਦੀ ਵਰਤੋ ਕੀਤੀ ਜਾ ਰਿਹੀ ਹੈ । ਅੱਜ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਸੰਗਤਾਂ ਦੀ ਦਸਾਂ ਨਹੁ ਦੀ ਕਿਰਤ ਕਮਾਈ ਦੇ ਦਸਬੰਧ ਵਾਲੀ ਗੁਰੂ ਦੀ ਗੋਲਕ ਦੇ ਨਾਲ ਮੀਡੀਏ ਵਿੱਚ ਆਪਣੇ ਝੂਠ ਨੂੰ ਸੱਚ ਸਾਬਤ ਕਰਨ ਲਈ ਇਸ਼ਤਿਹਾਰਾ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਹਾਨਤਾ ਤੇ ਇਸ ਦੇ ਜਥੇਦਾਰਾਂ ਦੇ ਇਹਨਾਂ ਦੇ ਇਸ਼ਾਰਿਆ ਤੇ ਕੀਤੇ ਪੰਥ ਵਿਰੋਧੀ ਹੁਕਮਾਂ ਨੂੰ ਸਿੱਖ ਪੰਥ ਅੱਖਾਂ ਮੀਟ ਕੇ ਪ੍ਰ੍ਰਵਾਨ ਕਰ ਲੈਣ ਦੇ ਉਪਦੇਸ਼ ਕਰ ਰਹੇ ਹਨ । ਕੀ ਇਹਨਾਂ ਦੇ ਆਕਾ ਬਾਦਲ,ਦੂਜੇ ਦੋ ਤਖਤਾਂ ਦੇ ਜਥੇਦਾਰਾਂ, ਸੰਤ ਸਮਾਜੀਏ ,ਸੰਪਰਦਾਵਾਂ ਵੱਲੋ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਪੰਥ ਪ੍ਰਮਾਣਤ ਰਹਿਤ ਮਰਯਾਦਾ ,ਤੇ ਅਕਾਲ ਤਖਤ ਤੋਂ ਜਾਰੀ ਹੋਏ ਹੁਕਮਨਾਮੇ ਮਹਾਨ ਨਹੀ ? ਕਿਉਕਿ ਇਹ ਅਕਾਲ ਤਖਤ ਸਾਹਿਬ ਤੇ ਕਾਬਜ਼ ਮਾਲਕ ਹਨ ਤੇ ਇਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਤਾਂ ਹੁਕਮਨਾਮਿਆਂ ਦਾ ਅਪਮਾਣ ਕਰਨ ਦਾ ਠੇਕਾ ਲਿਆ ਹੋਇਆ ਹੈ ।

ਹਿੰਦੋਸਤਾਨ ਦੀ ਹਕੂਮਤ ਨੇ ਸ੍ਰੀ ਦਰਬਾਰ ਸਾਹਿਬ ਜੀ ਤੇ ਜੂਨ 84 ਵਿੱਚ ਹਮਲਾ ਕਰਕੇ ਬਜੱਰਗੁਨਾਹ   ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਇਮਾਰਤ ਨੂੰ ਸ਼ਹੀਦ ਕੀਤਾ ਸੀ ਪਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਕਾਬਜ਼ ਧਿਰਾਂ ਬਾਦਲ ,ਮੱਕੜ ਤੇ ਇਹਨਾਂ ਦੇ ਤਾਬਿਆਦਾਰ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਿਧਾਤਾਂ ਨੂੰ ਆਏ ਨਵੇ ਦਿਨ ਸ਼ਹੀਦ ਕਰ ਰਹੇ ਹਨ ।ਬਹੁਤਾ ਪਿਛੋਕੜ ਵਿੱਚ ਨਾ ਵੀ ਜਾਈਏ ਸਿਰਫ ਪਿਛਲੇ ਸਮੇ ਦੀ ਗੱਲ ਕਰੀਏ ਮੱਕੜ ਸਾਹਿਬ ਜੀ ਕੀ ਉਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਇਸਦਾ ਜਥੇਦਾਰ ਮਹਾਨ ਨਹੀ ਸੀ । ਜਿਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਮਨਜੀਤ ਸਿੰਘ ਨੇ ਪੰਥਕ ਏਕਤਾ ਦਾ ਹੁਕਮਨਾਮਾ ਜਾਰੀ ਕੀਤਾ ਸੀ, ਤੇ ਪ੍ਰਕਾਸ ਸਿੰਘ ਬਾਦਲ ਬਾਗੀ ਹੋਗਿਆ ਸੀ ਤੇ ਇਸ ਨੂੰ ਅਕਾਲ ਤਖਤ ਤੇ ਸੱਦਿਆ ਤਾਂ ਇਹ ਆਪਣੀ ਗੁੰਡਾ ਬ੍ਰਿਗੇਡ ਨਾਲ ਕੀ ਅਕਾਲ ਤਖਤ ਤੇ ਨਿਮਾਣੇ ਸਿੱਖ ਵੱਜੋ ਗਿਆ ਸੀ ਜਾਂ ਫਿਰ ਸਿੰਘ ਸਾਹਿਬਾਨਾਂ ਨੂੰ ਡਰਾਉਣ ਲਈ ਤੇ ਇਸਦੇ ਗੰਡਿਆਂ ਨੇ ਜਥੇਦਾਰਾਂ ਨੂੰ ਗਾਲੀ ਗਲੋਚ ਵੀ ਕੀਤਾ ਸੀ ।

ਜਥੇਦਾਰ ਭਾਈ ਰਣਜੀਤ ਸਿੰਘ ਜੀ ਨੂੰ ਕਿਸ ਤਰ੍ਹਾ ਅਪਮਾਣਤ ਕਰਕੇ ਜਥੇਦਾਰੀ ਤੋਂ ਖਾਰਜ ਕੀਤਾ ਸੀ ਕਿਉਕਿ ਉਸ ਨੇ ਵੀ ਟੌਹੜਾ, ਬਾਦਲ ਨੂੰ ਖਾਲਸੇ ਦੀ ਤੀਜੀ ਆ ਰਿਹੀ ਖਾਲਸੇ ਦੀ ਸ਼ਤਾਬਦੀ ਤੱਕ ਏਕਤਾ ਬਣਾਉਣ ਦੇ ਅਦੇਸ਼ ਜਾਰੀ ਕੀਤੇ ਸਨ ਤੇ ਬਾਦਲ ਇਸ ਤੋਂ ਬਾਗੀ ਹੋ ਗਿਆ ਸੀ ਤੇ ਜਲੰਧਰ ਦੇ ਪੰਜਾਬੀ ਅਖਬਾਰ ਦੇ ਸੰਪਾਦਕ ਨੇ ਜਥੇਦਾਰ ਰਣਜੀਤ ਸਿੰਘ ਦੇ ਖਿਲਾਫ ਤੇ ਬਾਦਲ ਦੇ ਹੱਕ ਵਿੱਚ ਲਿਖਿਆਂ ਤੇ ਇਸ ਨੂੰ ਅਕਾਲ ਤਖਤ ਤੇ ਜਥੇਦਾਰ ਰਣਜੀਤ ਸਿੰਘ ਨੇ ਤਲਬ ਕੀਤਾ ਤਾਂ ਬਾਦਲ ਨੇ ਇਸ ਨੂੰ ਬਚਾਉਣ ਦੀ ਖਾਤਰ ਭਾਈ ਰਣਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਜੀ ਦੀ ਜਥੇਦਾਰੀ ਤੋਂ ਅਪਮਾਣਤ ਕਰਕੇ ਕੱਢਿਆਂ ਸੀ ।ਪੰਜਾਬੀ ਦੀ ਅਖਬਾਰ ਦੇ ਸੰਪਾਦਕ ਨੂੰ ਉਸ ਦਿਨ ਅਕਾਲ ਤਖਤ ਤੇ ਜਥੇਦਾਰਾਂ ਦੇ ਹੁਕਮਨਾਮੇ ਮਹਾਨ ਨਜ਼ਰ ਨਹੀ ਆਏ ।

ਸਿੱਖ ਕੌਮ ਨੂੰ ਲਵ ਕੁਸ਼ ਦੀ ਅਲੌਦ ਕਹਿਣ ਵਾਲੇ ਜਥੇਦਾਰ ਗਿਆਨੀ ਪੂਰਨ ਸਿੰਘ ਵੱਲੋ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਦੇ ਖਿਲਾਫ ਜਾਰੀ ਕੀਤਾ ਹੁਕਮਨਾਮਾ  ਤੇ ਅਕਾਲ ਤਖਤ ਮਹਾਨ ਨਹੀ ਸੀ।

ਜਥੇਦਾਰ ਜੋਗਿੰਦਰ ਸਿੰਘ ਵੇਦਾਤੀ ਵੱਲੋ ਸਿਰਸਵਾਲੇ ਸਾਧ ਦੇ ਡੇਰੇਬੰਦ ਕਰਾਉਣ ਲਈ ਜਾਰੀ ਕੀਤੇ ਹੁਕਮਨਾਮੇ ਤੇ ਅਕਾਲ ਤਖਤ ਮਹਾਨ ਨਹੀ ਸਨ ਇਸ ਕਰਕੇ ਬਾਦਲ ਨੇ ਉਹਨਾਂ ਨੂੰ ਬੰਦ ਕਰਾਉਣ ਵਾਲੇ ਸਿੰਘਾਂ ਨੂੰ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਤੇ ਡੇਰੇ ਸਕਿਉਰਟੀ ਦੇਕੇ ਖੁਲ੍ਹਵਾਰਿਹਾ ਹੈ।

ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਅਰਦਾਸ ਕਰਕੇ ਸਿੱਖ ਕੌਮ ਦੀਆਂ ਹੱਕੀ ਮੰਗਾਂ ਲਈ ਸ਼ੁਰੂ ਹੋਇਆ ਧਰਮ ਮੋਰਚਾ ਤੇ ਇਸ ਲਈ ਆਪਾਂ ਵਾਰ ਗਏ ਸ਼ਹੀਦ ਸਿੰਘਾਂ ਦੇ ਕਾਤਲ ਪੁਲਿਸ ਵਾਲਿਆਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਤਰੱਕੀਆਂ ਦੇਣ ਵਾਲੇ ਬਾਦਲ ਲਈ ਕੀ ਅਕਾਲ ਤਖਤ ਸਾਹਿਬ ਜੀ ਮਹਾਨ ਨਹੀ ਹੈ ।

ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਅਰਦਾਸ ਕਰਕੇ ਸ਼ੁਰੂ ਹੋਏ ਧਰਮ ਯੁੱਧ ਮੋਰਚਾ ਜੋ ਸ੍ਰੀ ਦਰਬਾਰ ਸਾਹਿਬ ਜੀ ਦੇ ਹਮਲੇ ਤੋਂ ਬਾਅਦ ਸਿੱਖ ਕੌਮ ਦੇ ਅਜ਼ਾਦ ਘਰ ਦੀ ਪ੍ਰਾਪਤੀ ਤੱਕ ਬਦਲ ਗਿਆ ਵਿੱਚ ਸ਼ਹੀਦ ਹੋ ਗਏ ਸਿੰਘਾਂ ਦੇ ਪਰਿਵਾਰਾਂ ਤੇ ਵੀਹ ਵੀਹ ਸਾਲਾਂ ਤੋਂ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਬਾਰੇ ਮੱਕੜ ਤੇ ਇਸਦੇ ਜਥੇਦਾਰਾਂ ਨੂੰ ਉਹਨਾਂ ਦੀ ਯਾਦ ਕਿਉ ਨਹੀ ਆਉਦੀ ਕੀ ਉਹਨਾਂ ਨੇ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਹਨਾਤਾਂ ਨਹੀ ਕੁਬਾਨ ਕੀਤਾ ।

ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰ ਕਿਸੇ ਗ੍ਰੰਥ ਜਾ ਪੁਸਤਕ ਦਾ ਪ੍ਰਕਾਸ਼ ਨਹੀ ਹੋ ਸਕਦਾ ਹੁਕਮਨਾਮੇ ਦੀ ਉਲੰਘਣ ਕਰਨ ਵਾਲੇ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਸੰਤ ਸਮਾਜੀਆਂ ਲਈ ਕੀ ਸ੍ਰੀ ਅਕਾਲ ਤਖਤ ਤੇ ਹੁਕਮਨਾਮੇ ਮਹਾਨ ਨਹੀ ਹਨ ।

ਕੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ 2004 ਵਿੱਚ ਦਸਮ ਗ੍ਰੰਥ ਬਾਰੇ ਚਰਚਾ ਨਾ ਕਰਨ ਦੇ ਅਦੇਸ਼ਾਂ ਦੀਆਂ ਨਵੰਬਰ 2006 ਵਿੱਚ ਫਤਹਿ ਦਿਵਸ ਤੇ ਜਵੱਦੀ ਕਲਾਂ ਵਿੱਚ ਸੈਮੀਨਾਰ ਕਰਾਉਣ ਵਾਲੇ ਸੰਤ ਸਮਾਜੀਏ ਤੇ ਇਹਨਾਂ ਵਿੱਚ ਸ਼ਾਮਲ ਹੋਣ ਵਾਲੇ ਜਥੇਦਾਰਾਂ ਲਈ ਕੀ ਅਕਾਲ ਤਖਤ ਸਾਹਿਬ ਤੇ ਇਸ ਦੇ ਹੁਕਮਨਾਮੇ ਮਹਾਨ ਨਹੀ ਸਨ ਕੀ ਦਸਮ ਗ੍ਰੰਥ ਦਾ ਪਾਠਬੋਧ ਕਰਾਉਣ ਤੇ ਇਸ ਦਾ ਸਹਿਜ ਪਾਠ ਦਾ ਭੋਗ ਪਾਉਣ ਵਾਲਿਆ ਲਈ ਕੀ ਅਕਾਲ ਤਖਤ ਸਾਹਿਬ ਜੀ ਦੇ ਅਦੇਸ਼ ਜਾਂ ਹੁਕਮਨਾਮੇ ਮਹਾਨ ਨਹੀ ਹਨ ।

ਪੰਥਕ ਰਹਿਤ ਮਰਯਾਦਾ ਵਿੱਚ ਸਿੱਖ ਦੀ ਪ੍ਰੀਭਾਸ਼ਾ ਅਨੁਸਾਰ ਸਿੱਖ ਦਾ ਸੀਸ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨ੍ਹਾਂ ਹੋਰ ਕਿਸੇ ਅੱਗੇ ਨਹੀ ਝੁਕ ਸਕਦਾ ਦੀਆਂ ਉਲੰਘਣਾ ਕਰਨ ਵਾਲੇ ਬਾਦਲ ਪਰਿਵਾਰ ਤੇ ਇਸ ਦੀ ਜੁੰਡਲੀ, ਸਿਰਸੇ ਵਾਲੇ , ਵਿਰਸੇ ਸਾਧ ,ਨਾਮਧਾਰੀਆਂ,ਆਸ਼ੂਤੋਸ਼,ਮੱਥੇ ਟਿੱਕੇ ਲਵਾਉਣ ਮੁਕਟ ਪਾਉਣ, ਹਵਨ ਕਰਾਉਣ,ਸ਼ਿਵਲਿੰਗ ਦੀ ਪੂਜਾ ਕਰਨ ਵਾਲਿਆ ਲਈ ਕੀ ਸ੍ਰੀ ਅਕਾਲ ਤਖਤ ਸਾਹਿਬ ਜੀ ਤੇ ਇਸ ਦੇ ਹੁਕਮਨਾਮੇ ਮਹਾਨ ਨਹੀ ਹਨ ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਨਿਸ਼ਚਾ ਰੱਖਣ ਵਾਲੇ ਗੁਰਸਿੱਖਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੇ ਕਾਬਜ਼ਧਿਰਾਂ ਵੱਲੋ ਇਸ ਮਹਾਨ ਤਖਤਾਂ ਦੀਆਂ ਪੱਦਵੀਆਂ ਦੀ ਕੀਤੀ ਜਾ ਰਿਹੀ ਅਪਮਾਣਜਨਕ ਵਰਤੋ ਦਾ ਡੱਟਕੇ ਵਿਰੋਧ ਕਰਨ ਤੇ ਗੁਰੂ ਦੀ ਗੋਲਕ ਦੇ ਪੈਸੇ ਨਾਲ ਇਸ਼ਤਿਹਾਰਾ ਰਾਹੀ ਸੰਗਤਾਂ ਨੂੰ ਗੰਮਰਾਕੁੰਨ ਪ੍ਰਚਾਰ ਤੋ ਸੁਚੇਤ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਬਉਚੱਤਾ ਨੂੰ ਕਾਇਮ ਰੱਖਣ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵੀਚਾਰਧਾਰਾਂ ਦੇ ਪ੍ਰਚਾਰ ਲਈ ਹੋਦ ਵਿੱਚ ਆਈ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੰਹਤ ਨਰੈਣੂ ਦੀ ਰੂਹ ਵਾਲੀਆਂ ਕਾਬਜ਼ਧਿਰਾਂ ਤੋਂ ਅਜ਼ਾਦ ਕਰਾਉਣ ਲਈ ਸੰਘਰਸ਼ ਅਰੰਭਣਾ ਚਾਹੀਦਾ ਹੈ ।

ਪ੍ਰਿੰਟ ਮੀਡੀਏ ਤੇ ਬਿਜਲਈ ਮੀਡੀਏ ਤੇ ਇਸਦੇ ਪੱਤਰਕਾਰਾਂ ਦਾ ਲੋਕਾਂ ਤੱਕ ਸੱਚ ਪੰਹੁਚਾਣ ਲਈ ਬਹੁਤ ਵੱਡਾ ਰੋਲ ਹੁੰਦਾ ਹੈ ਤੇ ਕਈਵਾਰੀ ਲੋਕਾਂ ਤੱਕ ਸੱਚ ਪੰਹੁਚਾਣ ਦੀ ਖਾਤਰ ਨਿਧੱੜਕ ਤੇ ਨਾ ਵਿਕਣ ਤੇ ਨਾ ਝੁਕਣ ਵਾਲੇ ਪੱਤਰਕਾਰਾਂ ਨੂੰ ਆਪਣੀ ਜਾਨ ਵੀ ਕੁਰਬਾਨ ਕਰਨੀ ਪਈ ਹੈ ਉਹ ਧੰਨਤਾ ਦੇ ਯੋਗ ਹਨ ਉਹਨਾਂ ਨੂੰ ਪ੍ਰਣਾਮ ਹੈ । ਪਰ ਅੱਜ ਬਹੁਤ ਸਾਰਾ ਮੀਡੀਆਂ ਤੇ ਇਸ ਦੇ ਪੱਤਰਕਾਰਾਂ ਨੇ ਆਪਣੇ ਸਿਆਸੀ ਮੁਫਾਦਾਂ ਤੇ ਪੈਸੇ ਦੇ ਲਾਲਚ ਵਿੱਚ ਇਸ ਪਵਿੱਤਰ ਕਿੱਤੇ ਨੂੰ ਇੱਕ ਵੇਸਵਾਂ ਦੀ ਤਰ੍ਹਾਂ ਪੈਸੇ ਵਾਲੇ ਤੇ ਸਿਆਸੀ ਲੋਕਾਂ ਅੱਗੇ ਆਪਣੀ ਜ਼ਮੀਰ ਇਮਾਨ ਨੂੰ ਵੇਚਕੇ ਇਸ ਨਾਲ ਧਰੋਹ ਕਮਾ ਰਹੇ ਹਨ ।ਲੋਕਾਂ ਨੂੰ ਸੱਚ ਪੇਸ਼ ਕਰਨ ਦੀ ਬਜਾਏ ਝੂਠ ਨੂੰ ਸੱਚ ਪੇਸ਼ ਕਰਦੇ ਇਸ਼ਤਿਹਾਰਾ ਤੇ ਆਪਣੇ ਸੰਪਾਦਕੀ ਵਿੱਚ ਨਿਰਪੱਖਤਾ ਲਿਆਉਣ ਦੀ ਬਜਾਏ ਹਾਕਮਧਿਰਾਂ ਦੀ ਬੋਲੀ ਬੋਲ ਰਹੇ ਹਨ ।ਸੱਚ ਤੇ ਝੂਠ ਦੀ ਚਾਦਰ ਬਹੁਤਾਂਚਿਰ ਟਿਕ ਨਹੀ ਸਕਦੀ ਸੱਚ ਪ੍ਰਗਟ ਹੋ ਹੀ ਜਾਣਾ ਹੈ ।ਸਿਰਫ ਹੁਣ ਸਿੱਖ ਕੌਮ ਨੂੰ ਜਾਗਣ ਦੀ ਲੋੜ ਹੈ ।

Bhai Gurcharan Singh

ਭੁਲਾਂ ਚੁੱਕਾਂ ਲਈ ਖਿਮਾ ਦਾ ਜਾਚਕ

ਗੁਰਚਰਨ ਸਿੰਘ ਗੁਰਾਇਆ
ਜਨਰਲ ਸਕੱਤਰ ਸਿੱਖ ਫੈਡਰੇਸ਼ਨ ਜਰਮਨੀ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,