ਸਿਆਸੀ ਖਬਰਾਂ

ਪੰਚ ਪ੍ਰਧਾਨੀ ਨੇ ਸ਼੍ਰੋਮਣੀ ਕਮੇਟੀ ਚੋਣਾਂ ਲਈ ਜਥੇਬੰਦਕ ਸਰਗਰਮੀਆਂ ਤੇਜ ਕੀਤੀਆਂ

February 4, 2011 | By

ਲੁਧਿਆਣਾ (03 ਫਰਵਰੀ, 2011): ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੀ ਇੱਕ ਅਹਿਮ ਇਕੱਤਰਤਾ 03 ਫਰਵਰੀ, 2011 ਨੂੰ ਪਾਰਟੀ ਦੇ ਮੁਖ ਦਫਤਰ ਲੁਧਿਆਣਾ ਵਿਖੇ ਕੌਮੀ ਪੰਚ ਦਇਆ ਸਿੰਘ ਕੱਕੜ, ਕੁਲਬੀਰ ਸਿੰਘ ਬੜ੍ਹਾ ਪਿੰਡ ਤੇ ਕਮਿੱਕਰ ਸਿੰਘ ਮੁਕੰਦਪੁਰ ਦੀ ਪ੍ਰਧਾਨਗੀ ਹੇਠ ਹੋਈ। ਇਸ ਇਕੱਤਰਤਾ ਵਿੱਚ ਬਾਬਾ ਹਰਦੀਪ ਸਿੰਘ ਮਹਿਰਾਜ, ਜਸਵੀਰ ਸਿੰਘ ਖੰਡੂਰ, ਦਰਸ਼ਨ ਸਿੰਘ ਜਗ੍ਹਾ ਰਾਮਤੀਰਥ, ਓਂਕਾਰ ਸਿੰਘ ਭਦੌੜ, ਭਗਵੰਤ ਸਿੰਘ, ਬਲਜਿੰਦਰ ਸਿੰਘ, ਸੰਤੋਖ ਸਿੰਘ ਸਲਾਣਾ, ਹਰਪਾਲ ਸਿੰਘ ਮੌਜੇਵਾਲ, ਸਤਨਾਮ ਸਿੰਘ, ਅਜੈਬ ਸਿੰਘ ਮੰਡੇਰ, ਗੁਰਮੀਤ ਸਿੰਘ ਗੋਗਾ, ਰਾਜਵਿੰਦਰ ਸਿੰਘ ਰਾਜੂ, ਬਲਵਿੰਦਰ ਸਿੰਘ ਝਬਾਲ, ਬਲਜਿੰਦਰ ਸਿੰਘ ਬੀਰ, ਜਸਬੀਰ ਸਿੰਘ ਡਾਂਗੋ ਤੇ ਜਗਦੀਸ਼ ਸਿੰਘ ਪਟਿਆਲਾ ਆਦਿ ਆਗੂਆਂ ਨੇ ਸ਼ਿਕਰਤ ਕੀਤੀ। ਸਿੱਖ ਸਟੂਡੈੇਂਟਸ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਾਜ਼ੀ ਇਸ ਇੱਕਤਰਤਾ ਵਿੱਚ ਵਿਸ਼ੇਸ ਸੱਦੇ ‘ਤੇ ਸ਼ਾਮਲ ਹੋਏ।

ਮੀਟਿੰਗ ਵਿਚ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਨੂੰ ਅੰਤਮ ਰੂਪ ਦਿੱਤਾ ਗਿਆ ਤੇ ਫੈਸਲਾ ਕੀਤਾ ਗਿਆ ਕਿ ਉਮੀਦਵਾਰਾਂ ਦਾ ਐਲਾਨ ਪੰਥਕ ਏਕਤਾ ਦੇ ਯਤਨਾਂ ਦੇ ਸਾਰਥਕ ਸਿੱਟੇ ਨਿਕਲਣ ਤੋਂ ਬਾਅਦ ਹੀ ਕੀਤਾ ਜਾਵੇਗਾ। ਚੋਣਾਂ ਸਬੰਧੀ ਰਣ-ਨੀਤੀ ਤੇ ਸਿੱਖ ਜਗਤ ਦਾ ਸਹਿਯੋਗ ਲੈਣ ਲਈ ਚੁਕੇ ਜਾਣ ਵਾਲੇ ਕਦਮਾਂ ਉਪਰ ਵੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਪਾਰਟੀ ਇਸ ਗੱਲ ਤੇ ਦ੍ਰਿੜ ਹੈ ਕਿ ਹਰ ਹਲਕੇ ਵਿਚ ਇਕ ਹੀ ਸਾਂਝਾ ਪੰਥਕ ਉਮੀਦਵਾਰ ਹੀ ਖੜਾ ਕੀਤਾ ਜਾਵੇ। ਪੰਚ ਪ੍ਰਧਾਨੀ ਨੇ ਪੰਥਕ ਧਿਰਾਂ ਅਤੇ ਮੌਜੂਦਾ ਕਾਬਜ਼ (ਬਾਦਲ) ਧੜੇ ਵਿਰੋਧੀ ਦਲਾਂ ਨੂੰ ਸੁਹਿਰਦਤਾ ਦਾ ਪ੍ਰਗਟਾਵਾ ਕਰਦਿਆਂ ਚੋਣਾਂ ਵਿੱਚ ਸਾਂਝਾਂ ਮੁਹਾਜ਼ ਸਿਰਜਣ ਦਾ ਸੱਦਾ ਮੁੜ ਦਹੁਰਾਇਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪੰਚ ਪ੍ਰਧਾਨੀ ਚੋਣਾਂ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਪੰਥਕ ਹਿਤ ਇਸ ਗੱਲ ਦੀ ਮੰਗ ਕਰਦੇ ਹਨ ਕਿ ਮੌਜੂਦਾ ਕਾਬਜ਼ (ਬਾਦਲ) ਧੜੇ ਵਿਰੁੱਧ ਇੱਕ ਹੀ ਪੰਥਕ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰਿਆ ਜਾਵੇ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,