ਪੱਤਰ

ਵਿਦੇਸ਼ ਦੀ ਚਕਾਚੌਂਧ ਵੱਲ ਪੰਜਾਬੀ ਨੌਜਵਾਨਾ ਦਾ ਝੁਕਾਅ-ਇਕ ਸਮੱਸਿਆ

March 19, 2010 | By

ਇਹ ਗੱਲ ਚਿੱਟੇ ਦਿਨ ਵਾਂਗ ਸੱਚ ਹੈ ਕਿ ਜੇਕਰ ਕਿਸੇ ਨੂੰ ਆਪਣੇ ਘਰ ਵਿਚ ਰੱਜਵੀਂ ਰੋਟੀ ਖਾਣ ਲਈ ਮਿਲਦੀ ਹੋਵੇ ਤਾਂ ਕੋਈ ਵੀ ਵਿਅਕਤੀ ਆਪਣਾ ਘਰ ਬਾਰ,ਭੈਣ ਭਰਾ ,ਮਾਪੇ,ਰਿਸ਼ਤੇਦਾਰ ਛੱਡਕੇ ਘਰੋਂ ਬਾਹਰ ਵਿਦੇਸ਼ ਦੀ ਖਾਕ ਛਾਨਣ ਲਈ ਜਾਣ ਵਾਸਤੇ ਤਿਆਰ ਨਹੀਂ ਹੋਵੇਗਾ। ਹਾਲਾਤ ਹੀ ਉਸਨੂੰ ਅਜਿਹਾ ਕਰਨ ਲਈ ਮਜ਼ਬੂਰ ਕਰਦੇ ਹਨ। ਪਿਛਲੇ ਕੁੱਝ ਸਾਲਾਂ ਤੋਂ ਇਹ ਅਨੁਭਵ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ,ਭਾਵੇਂ ਉਹ ਵੱਧ ਪੜ੍ਹੀ ਹੈ ਭਾਂਵੇਂ ਘੱਟ,ਉਹ ਪੇਂਡੂ ਹੈ ਜਾਂ ਸ਼ਹਿਰੀ,ਅੱਜ ਸਭ ਦੀ ਮਾਨਸਿਕਤਾ ਕਿਸੇ ਵੀ ਸਿੱਧੇ ਅਸਿੱਧੇ ਢੰਗ ਨਾਲ ਵਿਦੇਸ਼ ਜਾਣ ਦੀ ਬਣੀ ਹੋਈ ਹੇੈ। ਇੱਥੋਂ ਤੱਕ ਕਿ ਇਕ ਵੀ ਨੌਜਵਾਨ ਇੱਥੇ ਰਹਿਣ ਲਈ ਤਿਆਰ ਨਹੀਂ। ਮੰਨ ਲਉ ਜੇਕਰ ਕਿਸੇ ਦੇਸ਼ ਦੀ ਸਰਕਾਰ ਇਹ ਕਹਿ ਦੇਵੇ ਕਿ ਐਨੇ ਘੰਟਿਆਂ ਵਿਚ ਜਿਹੜਾ ਸਾਡੇ ਦੇਸ਼ ਵਿਚ ਆ ਗਿਆ ,ਪੱਕਾ ਤਾਂ ਲੋਕ ਰੋਡਵੇਜ਼ ਦੀ ਬੱਸ ਵਾਂਗੂ ਜ਼ਹਾਜ਼ ਦੇ ਖੰਭਾਂ ਤੇ ਚੜ੍ਹਕੇ ਜਾਣ ਤੋਂ ਵੀ ਗੁਰੇਜ਼ ਨਹੀਂ ਕਰਨਗੇ  ਭਾਵੇਂ ਸਾਹਮਣੇ ਮੌਤ ਖੜ੍ਹੀ ਨਜ਼ਰ ਆਉਂਦੀ ਹੋਵੇ। ਇਹ ਇਕ ਗੰਭੀਰ ਸਮੱਸਿਆ ਹੈ,ਜਿਸਨੂੰ ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆ ਕਰ ਰੱਖਿਆ ਹੈ। ਇਸੇ ਲਾਲਸਾ ਅਧੀਨ ਹੀ ਨੌਜਵਾਨ ਧੜਾਧੜ ਸਟੱਡੀ ਦੇ ਆਧਾਰ ਤੇ ਲੱਖਾਂ ਦੀ ਗਿਣਤੀ ਵਿਚ ਵਿਦੇਸ਼ ਨਿੱਕਲ ਗਏ ਹਨ। ਜਿਹਨਾ ਦਾ ਭਵਿੱਖ ਉੱਥੇ ਵੀ ਧੁੰਦਲਾ ਨਜ਼ਰ ਆ ਰਿਹਾ ਹੈ।
ਅਜਿਹੀ ਮਾਨਸਿਕਤਾ ਕਾਰਨ ਆਮ ਲੋਕ ਟਰੈਵਲ ਏਜੰਟਾਂ ਵੱਲੋਂ ਵਿਖਾਏ ਸਬਜ਼ਬਾਗਾਂ ਕਾਰਨ ਉਨ੍ਹਾ ਦੇ ਚੁੰਗਲ ਵਿਚ ਆਸਾਨੀ ਨਾਲ ਫਸ ਜਾਂਦੇ ਹਨ। ਭਾਵੇਂ ਉਨ੍ਹਾ ਨੂੰ ਇਹ ਪੈਸਾ ਜ਼ਮੀਨ ਵੇਚਕੇ,ਉਧਾਰ ਜਾਂ ਵਿਆਜ ਤੇ ਫੜ੍ਹਕੇ,ਘਰਬਾਰ ,ਗਹਿਣਾ ਗੱਟਾ,ਮਸ਼ੀਨਰੀ ਤੱਕ ਵੇਚਕੇ ਵੀ ਕਿਉਂ ਨਾ ਦੇਣਾ ਪਵੇ। ਇਨ੍ਹਾ ਵਿਚੋਂ ਬਹੁਤਿਆਂ ਨਾਲ ਤਾਂ ਠੱਗੀ ਹੀ ਵੱਜਦੀ ਹੈ ਅਤੇ ਉਹ ਨਾ ਐਥੋਂ ਜੋਗੇ ਅਤੇ ਨਾ ਅਗਾਂਹ ਜੋਗੇ ਰਹਿੰਦੇ ਹਨ,ਜਿਹੜੇ ਘਰੋਂ ਤੁਰ ਪੈਂਦੇ ਹਨ ਉਹ ਰਸਤੇ ਵਿਚ ਚੋਰ ਮੋਰੀਆਂ ਲੰਘਦੇ ਠੰਢ ਨਾਲ,ਭੁੱਖੇ ਤਿਰਹਾਏ ਜਾਂ ਬਿਮਾਰ ਹੋ ਕੇ ਰੱਬ ਨੂੰ ਪਿਆਰੇ ਹੋ ਜਾਂਦੇ ਹਨ ਜਾਂ ਫਿਰ ਸਮੁੰਦਰਾਂ ਚ ਡੋਬਕੇ ਮਾਰ ਦਿੱਤੇ ਜਾਂਦੇ ਹਨ। ਜਿਹੜੇ ਕਿਸੇ ਮੁਲਕ ਵਿਚ ਚੋਰੀ ਛਿਪੇ ਪਹੁੰਚ ਵੀ ਜਾਂਦੇ ਹਨ,ਉਨ੍ਹਾ ਦਾ ਸ਼ੋਸ਼ਣ ਕੀਤਾ ਜਾਂਦਾ ਹੈ,ਬੰਧੂਆ ਮਜ਼ਦੂਰ ਬਣਾ ਲਿਆ ਜਾਂਦਾ ਹੈ ਜਾਂ ਫਿਰ ਫੜ੍ਹੇ ਜਾਣ ਤੇ ਜੇਲ੍ਹਾਂ ਵਿਚ ਰੁਲਣਾ ਪੈਂਦਾ ਹੈ। ਇਸ ਸੰਬੰਧੀ ਯੂਨਾਈਟਿਡ ਨੇਸ਼ਿਨਜ਼ ਆਫ ਡਰੱਗਜ਼ ਐਂਡ ਕਰਾਈਮ ਵੱਲੋਂ ਹਾਲ ਹੀ ਵਿਚ ਜਾਰੀ ਰੀਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਹਰ ਸਾਲ 20 ਹਜ਼ਾਰ ਪੰਜਾਬੀ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਜਾਂਦੇ ਹਨ ਅਤੇ ਇਸ ਵੇਲੇ ਇਕ ਲੱਖ ਪੰਜਾਬੀ ਵਿਦੇਸ਼ ਦੀਆਂ ਜੇਲ੍ਹਾਂ ਵਿਚ ਬੰਦ ਹਨ। ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਸ: ਬਲਵੰਤ ਸਿੰਘ ਰਾਮੂੰਵਾਲੀਆ ਨੇ ਪੰਜਾਬੀਆਂ ਦੇ ਇਸ ਦੁੱਖ ਨੂੰ ਆਪਣਾ ਸਮਝਕੇ ਹਜ਼ਾਰਾਂ ਨੌਜਵਾਨਾ ਨੂੰ ਵਿਦੇਸ਼ੀ ਜੇਲ੍ਹਾਂ ਤੋਂ ਆਜ਼ਾਦ ਕਰਵਾਕੇ ਲਿਆਂਦਾ ਹੈ ਅਤੇ ਵਿੱਛੜੇ ਪੁੱਤਾਂ ਨੂੰ ਮਾਵਾਂ ਦੀਆਂ ਛਾਤੀਆਂ ਨਾਲ ਲਾਕੇ ਕਲੇਜੇ ਠੰਡ ਪਾਈ ਹੈ। ਸ: ਰਾਮੂੰਵਾਲੀਆ ਅਨੁਸਾਰ ਇਨ੍ਹਾ ਨੌਜਵਾਨਾ ਤੋਂ ਠੱਗ ਏਜੰਟਾਂ ਨੇ ਖੂਨ ਪਸੀਨੇ ਦੀ ਕਮਾਈ ਦਾ 2000 ਕਰੋੜ ਰੁਪਿਆ ਡਕਾਰ ਲਿਆ ਹੈ ਅਤੇ 50 ਹਜ਼ਾਰ ਪਰੀਵਾਰ ਇਸ ਲੁੱਟ ਕਾਰਨ ਅੱਜ ਨਰਕ ਦੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਪਰ ਫੇਰ ਵੀ ਇਹ ਰੁਝਾਨ ਘਟਿਆ ਨਹੀਂ ।
ਭਾਵੇਂ 50 ਲੱਖ ਤੋਂ ਉੱਪਰ ਪੰਜਾਬੀ ਵਿਦੇਸ਼ਾਂ ਵਿਚ ਵੱਸ ਕੇ ਆਪਣਾ ਚੰਗਾ ਜੀਵਨ ਨਿਰਬਾਹ ਕਰ ਰਹੇ ਹਨ ਪਰ ਜਦੋਂ ਕਦੇ ਇਨ੍ਹਾ  ਤੇ ਕੋਈ ਮੁਸੀਬਤ ਬਣਦੀ ਹੈ ਤਾਂ ਇਨ੍ਹਾ ਪੰਜਾਬੀਆਂ ਨੂੰ ਭਾਰਤੀ ਦੂਤਾਵਾਸ ਨੇ ਕਦੇ ਵੀ ਬਾਂਹ ਨਹੀਂ ਫੜਾਈ । ਪਿਛਲੇ ਸਮੇਂ ਦੌਰਾਨ ਗਰੀਸ ਵਿਚ ਚੋਰੀ ਛਿਪੇ ਰਹਿ ਰਹੇ ਪੰਜਾਬੀਆਂ ਨੂੰ ਪੱਕਾ ਕਰਨ ਲਈ ਜਦੋਂ ਉਥੋਂ ਦੀ ਸਰਕਾਰ ਨੇ ਪਾਸਪੋਰਟਾਂ ਦੀ ਮੰਗ ਕੀਤੀ ਤਾਂ ਸਫਾਰਤਖਾਨਿਆਂ ਨੇ ਉਨ੍ਹਾ ਨੂੰ ਬਣਦਾ ਸਹਿਯੋਗ ਨਹੀਂ ਦਿੱਤਾ। ਇਹੋ ਹਾਲ ਬਾਕੀ ਮੁਲਕਾਂ ਦੇ ਭਾਰਤੀ ਸਫਾਰਤਖਾਨਿਆਂ ਦਾ ਹੈ। ਭਾਵੇਂ ਵਿਦੇਸ਼ਾਂ ਵਿਚ ਫਸੇ ਪੰਜਾਬੀਆਂ ਦੀਆਂ ਨਿੱਤ ਰੋਜ਼ ਅਖਬਾਰਾਂ ਵਿਚ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਹਨ ਫਿਰ ਵੀ ਨਜ਼ਾਇਜ਼ ਢੰਗ ਅਪਣਾਕੇ ਲੋਕਾਂ ਵਿਚ ਵਿਦੇਸ਼ ਜਾਣ ਦੀ ਲਾਲਸਾ ਮੱਧਮ ਨਹੀਂ ਹੋ ਰਹੀ । ਇੱਥੋਂ ਤੱਕ ਕਿ ਨੌਜਵਾਨ ਆਪਣੀਆਂ ਰਿਸ਼ਤੇਦਾਰੀਆਂ ਵਿਚ ਜਾਂ ਸੌਦੇਬਾਜ਼ੀ ਨਾਲ ਜਾਅਲੀ ਸ਼ਾਦੀਆਂ ਕਰਕੇ ਵੀ ਵਿਦੇਸ਼ ਨਿੱਕਲ ਜਾਣ ਦਾ ਹਰ ਹਰਬਾ ਵਰਤਦੇ ਹਨ। ਇਸ ਗੱਲ ਦਾ ਪ੍ਰਤੱਖ ਪ੍ਰਮਾਣ ਪੰਜਾਬ ਦੇ ਪਾਸਪੋਰਟ ਦਫਤਰਾਂ ਵਿਚ ਹਜ਼ਾਰਾਂ ਅਰਜ਼ੀਆਂ ਦਾ ਵਿਚਾਰ ਅਧੀਨ ਹੋਣਾ ਹੈ ਅਤੇ ਰੋਜ਼ਾਨਾ ਹੀ ਨਵੀਆਂ ਸੈਂਕੜੇ ਅਰਜ਼ੀਆਂ ਹੋਰ ਪੁੱਜ ਰਹੀਆਂ ਹਨ। ਇਸ ਮਾਨਸਿਕਤਾ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਬਾਰੇ ਸੰਜੀਦਗੀ ਨਾਲ ਸੋਚਿਆ ਹੀ ਨਹੀਂ। ਜਿਸ ਕਰਕੇ ਅੱਜ ਗੈਰ ਸਰਕਾਰੀ ਅੰਕੜਿਆਂ ਅਨੁਸਾਰ 45 ਲੱਖ ਨੌਜਵਾਨਾ ਵਿਹਲੇ ਹੱਥ ਫਿਰ ਰਹੇ ਹਨ,ਜੋ ਕੰਮ ਚਾਹੁੰਦੇ ਹਨ ਪਰ ਕੰਮ ਮਿਲ ਨਹੀਂ ਰਿਹਾ ਜਿਸ ਕਰਕੇ ਉਹ ਕਈ ਤਰਾਂ ਦੀਆਂ ਭੈੜੀਆਂ ਆਦਤਾਂ ਅਪਣਾ ਰਹੇ ਹਨ ਤੇ ਇਸ ਗੱਲੋਂ ਹੀ ਮਾਪੇ ਜ਼ਮੀਨਾ ਤੱਕ ਵੇਚਕੇ ਉਨ੍ਹਾ ਨੂੰ ਇਸ ਜਿੱਲਤ ਵਿਚੋਂ ਕੱਢਣ ਲਈ ਵਿਦੇਸ਼ਾਂ ਨੂੰ ਤੋਰ ਦਿੰਦੇ ਹਨ ਕਿ ਸ਼ਾਇਦ ਉਹ ਭਲੇ ਪੈ ਜਾਣ। ਜੇਕਰ ਸਰਕਾਰਾਂ ਨੇ ਅਜੇ ਵੀ ਮੌਕਾ ਨਾ ਸੰਭਾਲਿਆ ਤ ਆਉਣ ਵਾਲੇ ਸਮੇਂ ਵਿਚ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ ,ਜਿਨ੍ਹਾ ਨੂੰ ਸੰਭਾਲਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੋਵੇਗੀ।
ਪੰਜਾਬ ਦੇ ਨੌਜਵਾਨਾਂ ਵਿੱਚ ਵਿਦੇਸ਼ੀਂ ਜਾਣ ਦਾ ਰੁਝਾਨ ਵਧਿਆ

ਇਹ ਗੱਲ ਚਿੱਟੇ ਦਿਨ ਵਾਂਗ ਸੱਚ ਹੈ ਕਿ ਜੇਕਰ ਕਿਸੇ ਨੂੰ ਆਪਣੇ ਘਰ ਵਿਚ ਰੱਜਵੀਂ ਰੋਟੀ ਖਾਣ ਲਈ ਮਿਲਦੀ ਹੋਵੇ ਤਾਂ ਕੋਈ ਵੀ ਵਿਅਕਤੀ ਆਪਣਾ ਘਰ ਬਾਰ,ਭੈਣ ਭਰਾ ,ਮਾਪੇ,ਰਿਸ਼ਤੇਦਾਰ ਛੱਡਕੇ ਘਰੋਂ ਬਾਹਰ ਵਿਦੇਸ਼ ਦੀ ਖਾਕ ਛਾਨਣ ਲਈ ਜਾਣ ਵਾਸਤੇ ਤਿਆਰ ਨਹੀਂ ਹੋਵੇਗਾ। ਹਾਲਾਤ ਹੀ ਉਸਨੂੰ ਅਜਿਹਾ ਕਰਨ ਲਈ ਮਜ਼ਬੂਰ ਕਰਦੇ ਹਨ। ਪਿਛਲੇ ਕੁੱਝ ਸਾਲਾਂ ਤੋਂ ਇਹ ਅਨੁਭਵ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ,ਭਾਵੇਂ ਉਹ ਵੱਧ ਪੜ੍ਹੀ ਹੈ ਭਾਂਵੇਂ ਘੱਟ,ਉਹ ਪੇਂਡੂ ਹੈ ਜਾਂ ਸ਼ਹਿਰੀ,ਅੱਜ ਸਭ ਦੀ ਮਾਨਸਿਕਤਾ ਕਿਸੇ ਵੀ ਸਿੱਧੇ ਅਸਿੱਧੇ ਢੰਗ ਨਾਲ ਵਿਦੇਸ਼ ਜਾਣ ਦੀ ਬਣੀ ਹੋਈ ਹੈ। ਇੱਥੋਂ ਤੱਕ ਕਿ ਇਕ ਵੀ ਨੌਜਵਾਨ ਇੱਥੇ ਰਹਿਣ ਲਈ ਤਿਆਰ ਨਹੀਂ। ਮੰਨ ਲਉ ਜੇਕਰ ਕਿਸੇ ਦੇਸ਼ ਦੀ ਸਰਕਾਰ ਇਹ ਕਹਿ ਦੇਵੇ ਕਿ ਐਨੇ ਘੰਟਿਆਂ ਵਿਚ ਜਿਹੜਾ ਸਾਡੇ ਦੇਸ਼ ਵਿਚ ਆ ਗਿਆ ,ਪੱਕਾ ਤਾਂ ਲੋਕ ਰੋਡਵੇਜ਼ ਦੀ ਬੱਸ ਵਾਂਗੂ ਜ਼ਹਾਜ਼ ਦੇ ਖੰਭਾਂ ਤੇ ਚੜ੍ਹਕੇ ਜਾਣ ਤੋਂ ਵੀ ਗੁਰੇਜ਼ ਨਹੀਂ ਕਰਨਗੇ  ਭਾਵੇਂ ਸਾਹਮਣੇ ਮੌਤ ਖੜ੍ਹੀ ਨਜ਼ਰ ਆਉਂਦੀ ਹੋਵੇ। ਇਹ ਇਕ ਗੰਭੀਰ ਸਮੱਸਿਆ ਹੈ,ਜਿਸਨੂੰ ਸਮੇਂ ਦੀਆਂ ਸਰਕਾਰਾਂ ਨੇ ਅਣਗੌਲਿਆ ਕਰ ਰੱਖਿਆ ਹੈ। ਇਸੇ ਲਾਲਸਾ ਅਧੀਨ ਹੀ ਨੌਜਵਾਨ ਧੜਾਧੜ ਸਟੱਡੀ ਦੇ ਆਧਾਰ ਤੇ ਲੱਖਾਂ ਦੀ ਗਿਣਤੀ ਵਿਚ ਵਿਦੇਸ਼ ਨਿੱਕਲ ਗਏ ਹਨ। ਜਿਹਨਾ ਦਾ ਭਵਿੱਖ ਉੱਥੇ ਵੀ ਧੁੰਦਲਾ ਨਜ਼ਰ ਆ ਰਿਹਾ ਹੈ।

ਅਜਿਹੀ ਮਾਨਸਿਕਤਾ ਕਾਰਨ ਆਮ ਲੋਕ ਟਰੈਵਲ ਏਜੰਟਾਂ ਵੱਲੋਂ ਵਿਖਾਏ ਸਬਜ਼ਬਾਗਾਂ ਕਾਰਨ ਉਨ੍ਹਾ ਦੇ ਚੁੰਗਲ ਵਿਚ ਆਸਾਨੀ ਨਾਲ ਫਸ ਜਾਂਦੇ ਹਨ। ਭਾਵੇਂ ਉਨ੍ਹਾ ਨੂੰ ਇਹ ਪੈਸਾ ਜ਼ਮੀਨ ਵੇਚਕੇ,ਉਧਾਰ ਜਾਂ ਵਿਆਜ ਤੇ ਫੜ੍ਹਕੇ,ਘਰਬਾਰ ,ਗਹਿਣਾ ਗੱਟਾ,ਮਸ਼ੀਨਰੀ ਤੱਕ ਵੇਚਕੇ ਵੀ ਕਿਉਂ ਨਾ ਦੇਣਾ ਪਵੇ। ਇਨ੍ਹਾ ਵਿਚੋਂ ਬਹੁਤਿਆਂ ਨਾਲ ਤਾਂ ਠੱਗੀ ਹੀ ਵੱਜਦੀ ਹੈ ਅਤੇ ਉਹ ਨਾ ਐਥੋਂ ਜੋਗੇ ਅਤੇ ਨਾ ਅਗਾਂਹ ਜੋਗੇ ਰਹਿੰਦੇ ਹਨ,ਜਿਹੜੇ ਘਰੋਂ ਤੁਰ ਪੈਂਦੇ ਹਨ ਉਹ ਰਸਤੇ ਵਿਚ ਚੋਰ ਮੋਰੀਆਂ ਲੰਘਦੇ ਠੰਢ ਨਾਲ,ਭੁੱਖੇ ਤਿਰਹਾਏ ਜਾਂ ਬਿਮਾਰ ਹੋ ਕੇ ਰੱਬ ਨੂੰ ਪਿਆਰੇ ਹੋ ਜਾਂਦੇ ਹਨ ਜਾਂ ਫਿਰ ਸਮੁੰਦਰਾਂ ਚ ਡੋਬਕੇ ਮਾਰ ਦਿੱਤੇ ਜਾਂਦੇ ਹਨ। ਜਿਹੜੇ ਕਿਸੇ ਮੁਲਕ ਵਿਚ ਚੋਰੀ ਛਿਪੇ ਪਹੁੰਚ ਵੀ ਜਾਂਦੇ ਹਨ,ਉਨ੍ਹਾ ਦਾ ਸ਼ੋਸ਼ਣ ਕੀਤਾ ਜਾਂਦਾ ਹੈ,ਬੰਧੂਆ ਮਜ਼ਦੂਰ ਬਣਾ ਲਿਆ ਜਾਂਦਾ ਹੈ ਜਾਂ ਫਿਰ ਫੜ੍ਹੇ ਜਾਣ ਤੇ ਜੇਲ੍ਹਾਂ ਵਿਚ ਰੁਲਣਾ ਪੈਂਦਾ ਹੈ। ਇਸ ਸੰਬੰਧੀ ਯੂਨਾਈਟਿਡ ਨੇਸ਼ਿਨਜ਼ ਆਫ ਡਰੱਗਜ਼ ਐਂਡ ਕਰਾਈਮ ਵੱਲੋਂ ਹਾਲ ਹੀ ਵਿਚ ਜਾਰੀ ਰੀਪੋਰਟ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਹਰ ਸਾਲ 20 ਹਜ਼ਾਰ ਪੰਜਾਬੀ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿਚ ਜਾਂਦੇ ਹਨ ਅਤੇ ਇਸ ਵੇਲੇ ਇਕ ਲੱਖ ਪੰਜਾਬੀ ਵਿਦੇਸ਼ ਦੀਆਂ ਜੇਲ੍ਹਾਂ ਵਿਚ ਬੰਦ ਹਨ। ਲੋਕ ਭਲਾਈ ਪਾਰਟੀ ਦੇ ਕੌਮੀ ਪ੍ਰਧਾਨ ਸ: ਬਲਵੰਤ ਸਿੰਘ ਰਾਮੂੰਵਾਲੀਆ ਨੇ ਪੰਜਾਬੀਆਂ ਦੇ ਇਸ ਦੁੱਖ ਨੂੰ ਆਪਣਾ ਸਮਝਕੇ ਹਜ਼ਾਰਾਂ ਨੌਜਵਾਨਾ ਨੂੰ ਵਿਦੇਸ਼ੀ ਜੇਲ੍ਹਾਂ ਤੋਂ ਆਜ਼ਾਦ ਕਰਵਾਕੇ ਲਿਆਂਦਾ ਹੈ ਅਤੇ ਵਿੱਛੜੇ ਪੁੱਤਾਂ ਨੂੰ ਮਾਵਾਂ ਦੀਆਂ ਛਾਤੀਆਂ ਨਾਲ ਲਾਕੇ ਕਲੇਜੇ ਠੰਡ ਪਾਈ ਹੈ। ਸ: ਰਾਮੂੰਵਾਲੀਆ ਅਨੁਸਾਰ ਇਨ੍ਹਾ ਨੌਜਵਾਨਾ ਤੋਂ ਠੱਗ ਏਜੰਟਾਂ ਨੇ ਖੂਨ ਪਸੀਨੇ ਦੀ ਕਮਾਈ ਦਾ 2000 ਕਰੋੜ ਰੁਪਿਆ ਡਕਾਰ ਲਿਆ ਹੈ ਅਤੇ 50 ਹਜ਼ਾਰ ਪਰੀਵਾਰ ਇਸ ਲੁੱਟ ਕਾਰਨ ਅੱਜ ਨਰਕ ਦੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਹਨ। ਪਰ ਫੇਰ ਵੀ ਇਹ ਰੁਝਾਨ ਘਟਿਆ ਨਹੀਂ ।

ਭਾਵੇਂ 50 ਲੱਖ ਤੋਂ ਉੱਪਰ ਪੰਜਾਬੀ ਵਿਦੇਸ਼ਾਂ ਵਿਚ ਵੱਸ ਕੇ ਆਪਣਾ ਚੰਗਾ ਜੀਵਨ ਨਿਰਬਾਹ ਕਰ ਰਹੇ ਹਨ ਪਰ ਜਦੋਂ ਕਦੇ ਇਨ੍ਹਾ  ਤੇ ਕੋਈ ਮੁਸੀਬਤ ਬਣਦੀ ਹੈ ਤਾਂ ਇਨ੍ਹਾ ਪੰਜਾਬੀਆਂ ਨੂੰ ਭਾਰਤੀ ਦੂਤਾਵਾਸ ਨੇ ਕਦੇ ਵੀ ਬਾਂਹ ਨਹੀਂ ਫੜਾਈ । ਪਿਛਲੇ ਸਮੇਂ ਦੌਰਾਨ ਗਰੀਸ ਵਿਚ ਚੋਰੀ ਛਿਪੇ ਰਹਿ ਰਹੇ ਪੰਜਾਬੀਆਂ ਨੂੰ ਪੱਕਾ ਕਰਨ ਲਈ ਜਦੋਂ ਉਥੋਂ ਦੀ ਸਰਕਾਰ ਨੇ ਪਾਸਪੋਰਟਾਂ ਦੀ ਮੰਗ ਕੀਤੀ ਤਾਂ ਸਫਾਰਤਖਾਨਿਆਂ ਨੇ ਉਨ੍ਹਾ ਨੂੰ ਬਣਦਾ ਸਹਿਯੋਗ ਨਹੀਂ ਦਿੱਤਾ। ਇਹੋ ਹਾਲ ਬਾਕੀ ਮੁਲਕਾਂ ਦੇ ਭਾਰਤੀ ਸਫਾਰਤਖਾਨਿਆਂ ਦਾ ਹੈ। ਭਾਵੇਂ ਵਿਦੇਸ਼ਾਂ ਵਿਚ ਫਸੇ ਪੰਜਾਬੀਆਂ ਦੀਆਂ ਨਿੱਤ ਰੋਜ਼ ਅਖਬਾਰਾਂ ਵਿਚ ਖਬਰਾਂ ਪ੍ਰਕਾਸ਼ਿਤ ਹੁੰਦੀਆਂ ਹਨ ਫਿਰ ਵੀ ਨਜ਼ਾਇਜ਼ ਢੰਗ ਅਪਣਾਕੇ ਲੋਕਾਂ ਵਿਚ ਵਿਦੇਸ਼ ਜਾਣ ਦੀ ਲਾਲਸਾ ਮੱਧਮ ਨਹੀਂ ਹੋ ਰਹੀ । ਇੱਥੋਂ ਤੱਕ ਕਿ ਨੌਜਵਾਨ ਆਪਣੀਆਂ ਰਿਸ਼ਤੇਦਾਰੀਆਂ ਵਿਚ ਜਾਂ ਸੌਦੇਬਾਜ਼ੀ ਨਾਲ ਜਾਅਲੀ ਸ਼ਾਦੀਆਂ ਕਰਕੇ ਵੀ ਵਿਦੇਸ਼ ਨਿੱਕਲ ਜਾਣ ਦਾ ਹਰ ਹਰਬਾ ਵਰਤਦੇ ਹਨ। ਇਸ ਗੱਲ ਦਾ ਪ੍ਰਤੱਖ ਪ੍ਰਮਾਣ ਪੰਜਾਬ ਦੇ ਪਾਸਪੋਰਟ ਦਫਤਰਾਂ ਵਿਚ ਹਜ਼ਾਰਾਂ ਅਰਜ਼ੀਆਂ ਦਾ ਵਿਚਾਰ ਅਧੀਨ ਹੋਣਾ ਹੈ ਅਤੇ ਰੋਜ਼ਾਨਾ ਹੀ ਨਵੀਆਂ ਸੈਂਕੜੇ ਅਰਜ਼ੀਆਂ ਹੋਰ ਪੁੱਜ ਰਹੀਆਂ ਹਨ। ਇਸ ਮਾਨਸਿਕਤਾ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਨੌਜਵਾਨ ਪੀੜ੍ਹੀ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਬਾਰੇ ਸੰਜੀਦਗੀ ਨਾਲ ਸੋਚਿਆ ਹੀ ਨਹੀਂ। ਜਿਸ ਕਰਕੇ ਅੱਜ ਗੈਰ ਸਰਕਾਰੀ ਅੰਕੜਿਆਂ ਅਨੁਸਾਰ 45 ਲੱਖ ਨੌਜਵਾਨਾ ਵਿਹਲੇ ਹੱਥ ਫਿਰ ਰਹੇ ਹਨ,ਜੋ ਕੰਮ ਚਾਹੁੰਦੇ ਹਨ ਪਰ ਕੰਮ ਮਿਲ ਨਹੀਂ ਰਿਹਾ ਜਿਸ ਕਰਕੇ ਉਹ ਕਈ ਤਰਾਂ ਦੀਆਂ ਭੈੜੀਆਂ ਆਦਤਾਂ ਅਪਣਾ ਰਹੇ ਹਨ ਤੇ ਇਸ ਗੱਲੋਂ ਹੀ ਮਾਪੇ ਜ਼ਮੀਨਾ ਤੱਕ ਵੇਚਕੇ ਉਨ੍ਹਾ ਨੂੰ ਇਸ ਜਿੱਲਤ ਵਿਚੋਂ ਕੱਢਣ ਲਈ ਵਿਦੇਸ਼ਾਂ ਨੂੰ ਤੋਰ ਦਿੰਦੇ ਹਨ ਕਿ ਸ਼ਾਇਦ ਉਹ ਭਲੇ ਪੈ ਜਾਣ। ਜੇਕਰ ਸਰਕਾਰਾਂ ਨੇ ਅਜੇ ਵੀ ਮੌਕਾ ਨਾ ਸੰਭਾਲਿਆ ਤ ਆਉਣ ਵਾਲੇ ਸਮੇਂ ਵਿਚ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ ,ਜਿਨ੍ਹਾ ਨੂੰ ਸੰਭਾਲਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੋਵੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।