ਮਨਜਿੰਦਰ ਸਿੰਘ ਕੰਗ ਖਿਲਾਫ ਕਤਲ ਦਾ ਮੁਕੱਦਮਾ ਦਰਜ ਕੀਤਾ ਜਾਵੇ – ਡੱਲੇਵਾਲ
November 3, 2010 | By ਸਿੱਖ ਸਿਆਸਤ ਬਿਊਰੋ
ਲੰਡਨ (28 ਅਕਤੂਬਰ, 2010): ਅਕਾਲੀ ਵਿਧਾਇਕ ਮਨਜਿੰਦਰ ਸਿੰਘ ਕੰਗ ਦੇ ਹੱਥ ਸਿੱਖ ਨੌਜਵਾਨਾਂ ਦੇ ਖੁਨ ਨਾਲ ਰੰਗੇ ਹੋਏ ਹਨ, ਇਸ ਵਲੋਂ ਸ਼ਰੇਆਮ ਇਕਬਾਲ ਕੀਤਾ ਗਿਆ ਹੈ ਕਿ ਇਸ ਦੁਸ਼ਟ ਨੇ ਸਿੱਖ ਕੌਮ ਦੀ ਅਜਾਦੀ ਲਈ ਚੱਲ ਰਹੇ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲੇ ਸ੍ਰ. ਨਿਸ਼ਾਨ ਸਿੰਘ ਭੀਲੋਵਾਲ ਏਰੀਆ ਕਮਾਂਡਰ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ 1992 ਵਿੱਚ ਕਤਲ ਕੀਤਾ ਸੀ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਜਨਰਲ ਸਕੱਤਰ ਸ੍ਰ. ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਪ੍ਰੈੱਸ ਸਕੱਤਰ ਸ੍ਰ. ਬਲਵਿੰਦਰ ਸਿੰਘ ਢਿੱਲੋਂ ਨੇ ਸਿੱਖ ਕੌਮ ਦੀਆਂ ਸਮੂਹ ਸੰਸਥਾਵਾਂ ਅਤੇ ਅਦਾਰਿਆਂ ਦੇ ਸੰਚਾਲਕਾਂ ਨੂੰ ਸਨਿਮਰ ਅਪੀਲ ਕੀਤੀ ਹੈ ਕਿ ਇਹੋ ਜਿਹੇ ਇਨਸਾਨ ਨੂੰ ਸਿੱਖ ਅਦਾਰਿਆਂ ਵਿੱਚ ਵੜਨ ਨਾ ਦਿੱਤਾ ਜਾਵੇ। ਸਿੱਖ ਕੌਮ ਨੂੰ ਅਜਾਦ ਕਰਵਾਉਣ ਲਈ ਸਿੱਖ ਨੌਜਵਾਨਾਂ ਵਲੋਂ ਸੰਘਰਸ਼ ਲੜਿਆ ਜਾ ਰਿਹਾ ਹੈ, ਪਰ ਅਖੌਤੀ ਸਿੱਖ ਆਗੂ ਹੀ ਉਹਨਾਂ ਦੇ ਕਤਲ ਕਰਦੇ ਰਹੇ ਹਨ, ਇਸ ਤੋਂ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ। ਵਰਨਣਯੋਗ ਹੈ ਕਿ ਯੂ ਟਿਊਬ ਤੇ ਇਸ ਵਲੋਂ ਪਿਛਲੇ ਦਿਨੀਂ ਕੀਤੇ ਇਸ ਇਕਬਾਲ ਨੂੰ ਦੇਖਣ ਤੋਂ ਬਾਅਦ ਦੁਨੀਆਂ ਭਰ ਦੇ ਸਿੱਖਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਫੇਸ ਬੁੱਕ ਤੇ ਇਸ ਨੂੰ ਦੁਨੀਆਂ ਭਰ ਤੋਂ ਲਾਹਨਤਾਂ ਪਾਈਆਂ ਜਾ ਰਹੀਆਂ ਹਨ। ਸਿੱਖ ਨੌਜਵਾਨਾਂ ਨੂੰ ਕਤਲ ਕਰਨ ਵਾਲੇ ਅਜਿਹੇ ਅਕ੍ਰਿਤਘਣ ਲੋਕਾਂ ਨੂੰ ਟਿਕਟਾਂ ਦੇਣ ਵਾਲੇ ਅਕਾਲੀ ਦਲ ਵੀ ਇਸ ਜਿੰਮੇਵਾਰੀ ਤੋਂ ਮੁਕਤ ਨਹੀਂ ਹੋ ਸਕਦੇ। ਇੱਕ ਪਾਸੇ ਇਹਨਾਂ ਅਖੌਤੀ ਅਕਾਲੀਆਂ ਨੇ ਧਰਮ ਯੁੱਧ ਮੋਰਚਾ ਅਰੰਭ ਕੀਤਾ,ਜਿਸ ਵਿੱਚ ਇਹਨਾਂ ਨੂੰ ਕੌਮ ਤੇ ਹਿਤੈਸ਼ੀ ਜਾਣਦਿਆਂ ਸਿੱਖ ਨੌਜਵਾਨਾਂ ਨੇ ਭਾਰੀ ਕੁਬਾਨੀਆਂ ਕੀਤੀਆਂ, ਜੇਹਲਾਂ ਕੱਟੀਆਂ, ਪੁਲੀਸ ਦੇ ਅਣਮਨੁੱਖੀ ਤਸ਼ੱਦਦ ਨੂੰ ਝੱਲਿਆ ਅਤੇ ਆਪਣੇ ਸੀਸ ਤੱਕ ਕੁਰਬਾਨ ਕਰ ਦਿੱਤੇ, ਪਰ ਇਹ ਖੁਦ ਹੀ ਉਹਨਾਂ ਦੇ ਕਤਲ ਵੀ ਕਰਦੇ ਰਹੇ ਹੋਣਗੇ ਅਜਿਹਾ ਕੋਈ ਸੋਚ ਵੀ ਨਹੀਂ ਸਕਦਾ। ਯੂਨਾਈਟਿਡ ਖਾਲਸਾ ਦਲ ਵਲੋਂ ਦੁਨੀਆਂ ਭਰ ਵਿੱਚ ਵਿਚਰ ਰਹੀਆਂ ਸਿੱਖ ਸੰਸਥਾਵਾਂ ਨੂੰ ਸਨਿਮਰ ਅਪੀਲ ਕੀਤੀ ਗਈ ਹੈ ਕਿ ਇਹ ਮਨਜਿੰਦਰ ਕੰਗ ਨਾਮ ਦਾ ਵਿਆਕਤੀ ਬੇਸ਼ਰਮੀ ਨਾਲ ਜਿੱਥੇ ਸਿੱਖ ਨੌਜਵਾਨ ਦੇ ਕਤਲ ਦਾ ਇਕਬਾਲ ਕਰ ਰਿਹਾ ਹੈ, ਉੱਥੇ ਕੌਮੀ ਅਜਾਦੀ ਲਈ ਜੂਝਣ ਵਾਲੇ ਧਰਮੀਂ ਸਿੱਖ ਯੋਧਿਆਂ ਨੂੰ ਅੱਤਵਾਦੀ ਆਖ ਕੇ ਅਕ੍ਰਿਤਘਣਤਾ ਦਾ ਪ੍ਰਗਟਾਵਾ ਕਰ ਰਿਹਾ ਹੈ, ਅਜਿਹੇ ਵਿਆਕਤੀ ਖਿਲਾਫ ਸ੍ਰ. ਨਿਸ਼ਾਨ ਸਿੰਘ ਦੇ ਕਤਲ ਦਾ ਮੁਕੱਦਮਾ ਦਰਜ ਕਰਵਾਉਣ ਲਈ ਅਵਾਜ਼ ਬੁਲੰਦ ਕਰਨ ਦੀ ਲੋੜ ਹੈ। ਯੂਨਾਈਟਿਡ ਖਾਲਸਾ ਦਲ ਯੂ. ਕੇ. ਵਲੋਂ ਇਸ ਸਬੰਧੀ ਪੰਜਾਬ ਦੇ ਰਾਜਪਾਲ ਅਤੇ ਮੁੱਖ ਜੱਜ ਨੂੰ ਯੂ ਟਿਊਬ ਉਕਤ ਲਿੰਕ ਅਤੇ ਪੱਤਰ ਭੇਜ ਕੇ ਇਸ ਖਿਲਾਫ ਕਾਰਵਾਈ ਕਰਨ ਦੀ ਅਪੀਲ ਜਾਵੇਗੀ । ਗੌਰ ਤਲਬ ਹੈ ਕਿ ਮਨਜਿੰਦਰ ਕੰਗ ਅਕਾਲੀ ਦਲ ਬਾਦਲ ਦੀ ਟਿਕਟ ਤੇ ਹਲਕਾ ਬਿਆਸ ਤੋਂ ਵਿਧਾਇਕ ਹੈ ਪਰ ਅੱਜ ਕੱਲ ਮਨਪ੍ਰੀਤ ਸਿੰਘ ਬਾਦਲ ਦੀ ਹਿਮਾਇਤ ਤੇ ਹੈ। ਅਖੀਰ ਵਿੱਚ ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਸਪੱਸ਼ਟ ਕੀਤਾ ਗਿਆ ਕਿ ਉਹਨਾਂ ਦਾ ਮਕਸਦ ਕੇਵਲ ਸਿੱਖ ਨੌਜਵਾਨ ਦੇ ਕਾਤਲ ਦਾ ਵਿਰੋਧ ਕਰਨਾ ਹੈ,ਅਖੌਤੀ ਅਕਾਲੀ ਦਲ ਦੀ ਅੰਦਰੂਨੀ ਸਿਆਸਤ ਜਾਂ ਡਰਾਮੇਬਾਜ਼ੀ ਨਾਲ ਕੋਈ ਸਰੋਕਾਰ ਨਹੀਂ ਹੈ ।
ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:
ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।
Related Topics: United Khalsa Dal U.K