ਸਿਆਸੀ ਖਬਰਾਂ

ਪਾਦਰੀ ਸੁਲਤਾਨ ਮਸੀਹ ਨੂੰ ਆਰ.ਐਸ.ਐਸ. ਵਲੋਂ ਧਮਕੀਆਂ ਮਿਲਦੀਆਂ ਰਹਿੰਦੀਆਂ ਸੀ: ਪਾਦਰੀ ਬਲਵਿੰਦਰ ਕੁਮਾਰ

August 2, 2017 | By

ਲੁਧਿਆਣਾ: ਪਾਦਰੀ ਸੁਲਤਾਨ ਮਸੀਹ, ਜਿਸਨੂੰ ਕਿ 15 ਜੁਲਾਈ ਨੂੰ ਲੁਧਿਆਣਾ ਵਿਖੇ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਨੂੰ ਪਹਿਲਾਂ ਵੀ ਕੱਟੜਪੰਥੀ ਹਿੰਦੂ ਰਾਸ਼ਟਰਵਾਦੀ ਜਥੇਬੰਦੀ ਆਰ.ਐਸ.ਐਸ. ਵਲੋਂ ਧਮਕੀਆਂ ਮਿਲੀਆਂ ਸਨ।

ਮਰਹੂਮ ਪਾਦਰੀ ਸੁਲਤਾਨ ਮਸੀਹ ਆਪਣੀ ਪਤਨੀ ਨਾਲ (ਫਾਈਲ ਫੋਟੋ)

ਮਰਹੂਮ ਪਾਦਰੀ ਸੁਲਤਾਨ ਮਸੀਹ ਆਪਣੀ ਪਤਨੀ ਨਾਲ (ਫਾਈਲ ਫੋਟੋ)

ਆਰਗੇਨਾਈਜ਼ੇਸ਼ਨ ਫਾਰ ਮਾਇਨਾਰਿਟੀਜ਼ ਆਫ ਇੰਡੀਆ ਮੁਤਾਬਕ, ਸੁਲਤਾਨ ਮਸੀਹ ਦੇ ਸਾਥੀ ਬਲਵਿੰਦਰ ਕੁਮਾਰ ਨੇ ਦੱਸਿਆ ਕਿ ਕਈ ਮੌਕਿਆਂ ‘ਤੇ ਮਰਹੂਮ ਪਾਦਰੀ ਦਾ ਆਰ.ਐਸ.ਐਸ. ਦੇ ਕਾਰਕੁੰਨਾਂ ਨਾਲ ਝਗੜਾ ਹੋਇਆ ਸੀ। ਬਲਵਿੰਦਰ ਕੁਮਾਰ ਨੇ ਦੱਸਿਆ ਕਿ ਆਰ.ਐਸ.ਐਸ. ਦੇ ਮੈਂਬਰਾਂ ਨੇ ਧਮਕੀ ਦਿੱਤੀ ਸੀ ਕਿ ਇਸਾਈ ਧਰਮ ਪ੍ਰਚਾਰਕ ਆਪਣੇ ਸਲਾਨਾ ਪ੍ਰੋਗਰਾਮ ਨੂੰ ਰੱਦ ਕਰ ਦੇਣ। ਆਰ.ਐਸ.ਐਸ. ਕਾਰਜਕਰਤਾਵਾਂ ਨੇ ਦੋਸ਼ ਲਾਇਆ ਕਿ ਇਸਾਈ ਪ੍ਰਚਾਰਕ ਲੋਕਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਦਾ ਧਰਮ ਤਬਦੀਲ ਕਰਵਾਉਂਦੇ ਹਨ, ਖਾਸ ਕਰਕੇ ਹਿੰਦੂਆਂ ਦਾ।

ਸੁਲਤਾਨ ਮਸੀਹ ਦੇ ਪੁੱਤਰ ਅਲੀਸ਼ਾ ਮਸੀਹ ਨੇ ਹੋਰ ਜਾਣਕਾਰੀ ਸਾਂਝੇ ਕਰਦਿਆਂ ਦੱਸਿਆ ਕਿ ਸੁਲਤਾਨ ਮਸੀਹ ਹੋ ਕਿ ਲੁਧਿਆਣਾ ਸਥਿਤ ‘ਟੈਂਪਲ ਆਫ ਗਾਡ’ ਦੇ ਮੋਢੀ ਮੈਂਬਰਾਂ ਵਿਚੋਂ ਇਕ ਸੀ, ਨੇ ਚਰਚ ਦੀ 25ਵੀਂ ਵਰ੍ਹੇਗੰਢ ਮਨਾਈ। ਅਲੀਸ਼ਾ ਮੁਤਾਬਕ ਉਸਦੇ ਪਿਤਾ ਸੁਲਤਾਨ ਮਸੀਹ ਨੂੰ ਕੁਝ ਲੋਕਾਂ ਨੇ 25ਵੀਂ ਵਰ੍ਹੇਗੰਢ ਸਮਾਗਮਾਂ ਤੋਂ ਬਾਅਦ ਮੁਲਾਕਾਤ ਕੀਤੀ ਅਤੇ ਪੁੱਛਿਆ ਕਿ ਜੇ ਉਹ ਧਰਮ ਤਬਦੀਲ ਕਰ ਲੈਂਦੇ ਹਨ ਤਾਂ ਕੀ ਉਨ੍ਹਾਂ ਨੂੰ ਪੈਸੇ ਮਿਲਣਗੇ। ਅਲੀਸ਼ਾ ਮਸੀਹ ਮੁਤਾਬਕ ਉਨ੍ਹਾਂ ਦੇ ਪਿਤਾ ਸੁਲਤਾਨ ਮਸੀਹ ਨੇ ਇਸ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਜੋ ਲੋਕ ਅੰਦਰੋਂ ਬਦਲ ਗਏ ਹਨ ਅਤੇ ਈਸਾ ਮਸੀਹ ‘ਤੇ ਭਰੋਸਾ ਕਰਦੇ ਹਨ ਉਹ ਹੀ ਧਰਮ ਤਬਦੀਲ ਕਰਨ।

ਗੋਲੀਆਂ ਲੱਗਣ ਤੋਂ ਬਾਅਦ ਪਾਦਰੀ ਸੁਲਤਾਨ ਮਸੀਹ ਹਸਪਤਾਲ 'ਚ

ਗੋਲੀਆਂ ਲੱਗਣ ਤੋਂ ਬਾਅਦ ਪਾਦਰੀ ਸੁਲਤਾਨ ਮਸੀਹ ਹਸਪਤਾਲ ‘ਚ

ਯੂਨਾਇਟਿਡ ਸਟੇਟਸ ਕਮਿਸ਼ਨ ਆਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ ਮੁਤਾਬਕ, ਨਰਿੰਦਰ ਮੋਦੀ 1971 ‘ਚ 21 ਸਾਲ ਦੀ ਉਮਰ ‘ਚ ਆਰ.ਐਸ.ਐਸ. ਨਾਲ ਜੁੜੇ। ਰਿਪੋਰਟ ਮੁਤਾਬਕ ਆਰ.ਐਸ.ਐਸ. ਜੋ ਕਿ ਕੱਟੜ ਹਿੰਦੂਵਾਦੀ ਜਮਾਤ ਹੈ ਦਾ ਮੰਨਣਾ ਹੈ ਕਿ ਸਾਰੇ ਗ਼ੈਰ ਹਿੰਦੂ ਵਿਦੇਸ਼ੀ ਹਨ। ਆਰ.ਐਸ.ਐਸ. ਦਾ ਮੈਂਬਰ ਹੋਣ ਦੇ ਨਾਤੇ ਮੋਦੀ ਦੀ ਇਹ ਵਿਚਾਰਧਾਰਾ ਹੈ ਇਸ ਲਈ ਉਹ ਹਿੰਦੂਤਵਾ ਨੂੰ ਅੱਗੇ ਲਿਜਾਣ ਲਈ ਕੰਮ ਕਰ ਰਿਹਾ ਹੈ।

ਈਸਾਈ ਅਖ਼ਬਾਰ ਮੁਤਾਬਕ ਆਰ.ਐਸ.ਐਸ. ਦੇ 1940 ਤੋਂ 1973 ਤਕ ਆਗੂ ਰਹੇ ਗੋਲਵਾਰਕਰ ਨੇ ਆਰ.ਐਸ.ਐਸ. ਦੀ ਵਿਚਾਰਧਾਰਾ 1939 ‘ਚ ਲਿਖੀ, “ਹਿੰਦੁਸਤਾਨ ‘ਚ ਰਹਿਣ ਵਾਲੇ ਗ਼ੈਰ ਹਿੰਦੂਆਂ ਨੂੰ ਹਿੰਦੂ ਸਭਿਆਚਾਰ ਅਤੇ ਭਾਸ਼ਾਵਾਂ ਅਪਣਾ ਲੈਣੀਆਂ ਚਾਹੀਆਂ ਹਨ”

ਅਖ਼ਬਾਰ ਮੁਤਾਬਕ 35 ਸਾਲ ਪਹਿਲਾਂ 1984 ‘ਚ ਦਿੱਲੀ ‘ਚ ਹੋਏ ਸਿੱਖ ਕਤਲੇਆਮ ‘ਚ ਆਰ.ਐਸ.ਐਸ. ਅਤੇ ਇਸਦੀ ਸਹਿਯੋਗੀ ਜਥੇਬੰਦੀਆਂ ਦੇ ਮੈਂਬਰ ਸ਼ਾਮਲ ਪਾਏ ਗਏ। 1992 ‘ਚ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ‘ਚ ਆਰ.ਐਸ.ਐਸ. ਦੇ ਕਾਰਕੁੰਨਾ ਨੇ ਉੱਤਰ ਪ੍ਰਦੇਸ਼ ਦੇ ਅਯੁਧਿਆ ‘ਚ ਬਾਬਰੀ ਮਸਜਿਦ ਤੋਂ ਢਾਹ ਦਿੱਤਾ। ਫਿਰ 2002 ‘ਚ ਆਰ.ਐਸ.ਐਸ. ਆਗੂਆਂ ਦੀ ਅਗਵਾਈ ‘ਚ 2000 ਮੁਸਲਮਾਨਾਂ ਦਾ ਗੁਜਰਾਤ ‘ਚ ਕਤਲੇਆਮ ਹੋਇਆ। 2008 ‘ਚ ਹਿੰਦੂ ਰਾਸ਼ਟਰਵਾਦੀਆਂ ਵਲੋਂ ਉਡੀਸ਼ਾ ਸੂਬੇ ‘ਚ 70 ਇਸਾਈਆਂ ਦਾ ਕਤਲੇਆਮ ਕੀਤਾ ਗਿਆ ਉਨ੍ਹਾਂ ਨੂੰ ਜਿਉਂਦੇ ਸਾੜਿਆ ਗਿਆ।

ਸਬੰਧਤ ਖ਼ਬਰ:

ਪਾਦਰੀ ਕਤਲ ਕੇਸ: ਸੁਖਪਾਲ ਖਹਿਰਾ ਦੇ ਬਿਆਨ ਨੂੰ ਸੰਜੀਦਗੀ ਨਾਲ ਵਿਚਾਰਿਆ ਜਾਵੇ : ਸਿਮਰਨਜੀਤ ਸਿੰਘ ਮਾਨ …

ਈਸਾਈ ਅਖ਼ਬਾਰ ਦੀ ਰਿਪੋਰਟ ‘ਚ ਮੁਸ਼ਰਿਫ ਦੇ ਹਵਾਲੇ ਨਾਲ ਲਿਖਿਆ ਹੈ, “ਜਦੋਂ ਮੈਂ ਕਹਿੰਦਾ ਹਾਂ ਬ੍ਰਾਹਮਣਵਾਦੀ ਸਿਸਟਮ ਤਾਂ ਇਸਦਾ ਇਹ ਮਤਲਬ ਨਹੀਂ ਬ੍ਰਾਹਮਣ, ਇਹ ਇਕ ਮਾਨਸਿਕ ਅਵਸਥਾ ਹੈ ਜਿਸ ਮੁਤਾਬਕ ਲੋਕਾਂ ਨੂੰ ਦਬਾਉਣਾ ਉਨ੍ਹਾਂ ‘ਤੇ ਹਾਵੀ ਹੋਣਾ।”

ਸਬੰਧਤ ਖ਼ਬਰ:

ਪਾਦਰੀ ਕਤਲ: ਸੁਰਖੀਆਂ ‘ਚ ਬਣੇ ਰਹਿਣ ਲਈ ਸੁਖਪਾਲ ਖਹਿਰਾ ਨੇ ਆਰਐਸਐਸ ਦਾ ਨਾਂ ਲਿਆ: ਸੁਖਬੀਰ ਬਾਦਲ …

ਫਾਉਂਡਿੰਗ ਡਾਇਰੈਕਟਰ ਆਫ ਆਰਗੇਨਾਈਜ਼ੇਸ਼ਨ ਫਾਰ ਮਾਈਨਾਰਿਟੀਜ਼ ਆਫ ਇੰਡੀਆ ਦੇ ਭਜਨ ਸਿੰਘ ਨੇ ਕਿਹਾ, “ਬ੍ਰਾਹਮਣਵਾਦ ਦਾ ਮਤਲਬ ਲੋਕਾਂ ਨੂੰ ਵੰਡ ਕੇ ਰੱਖਣਾ, ਚਾਹੇ ਉਹ ਧਰਮ ਦੇ ਨਾਂ ‘ਤੇ ਹੋਵੇ, ਜਾਤ ਦੇ ਨਾਂ ‘ਤੇ ਜਾਂ ਫਿਰ ਨਸਲ ਦੇ ਨਾਂ ‘ਤੇ। ਬ੍ਰਹਾਮਣਵਾਦੀ ਤੱਤਾਂ ਨੇ 2001 ‘ਚ ਇਸੇ ਤਰ੍ਹਾਂ ਚਿੱਠੀਸਿੰਘਪੁਰਾ ‘ਚ ਸਰਕਾਰੀ ਦਹਿਸ਼ਤਗਰਦੀ ਕਰਦੇ ਹੋਏ ਸਿੱਖਾਂ ਦਾ ਕਤਲੇਆਮ ਕੀਤਾ। ਬ੍ਰਾਹਮਣਵਾਦ ਲੋਕਾਂ ਨੂੰ ਆਪਣੀ ਅਜ਼ਾਦ ਸੋਚ ਨਹੀਂ ਰੱਖਣ ਦਿੰਦਾ।”

ਸਬੰਧਤ ਖ਼ਬਰ:

ਆਰਐਸਐਸ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦਾ ਕਾਰਾ ਹੈ ਲੁਧਿਆਣਾ ਵਿਖੇ ਪਾਦਰੀ ਦਾ ਕਤਲ: ਸੁਖਪਾਲ ਸਿੰਘ ਖਹਿਰਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,