ਪੱਤਰ

ਸੱਜਣ ਕੁਮਾਰ ਨੂੰ ਜਮਾਨਤ

March 11, 2010 | By

ਪਿਆਰੇ ਖਾਲਸਾ ਜੀ
“ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ”
ਜਿਵੇਂ ਕਿ ਆਪ ਸਭ ਜਾਣਦੇ ਹੀ ਹੋ ਕਿ 10-03-2010 ਨੂੰ ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਜਮਾਨਤ ਦੇ ਦਿੱਤੀ ਹੈ। ਇਸ ਨਾਲ ਭਾਰਤੀ ਸੰਵੀਧਾਨ ਅਤੇ ਇਸ ਦੀਆਂ ਕਚਿਹਰੀਆਂ ਨੇ ਸਾਡੇ ਲਈ ਇੱਕ ਸਾਫ ਅਤੇ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਇਹ ਸਵਿਧਾਨ ਅਤੇ ਮੁਲਕ ਦੀਆਂ ਕਚਿਹਰੀਆਂ ਸਿਰਫ ਸਿੱਖ ਵਿਰੋਧੀ ਲੋਕਾਂ ਨੂੰ ਬਚਾਉਣ ਅਤੇ ਆਪਣੇ ਹੱਕ ਦੀ ਗੱਲ ਕਰਨ ਵਾਲੇ ਸਿੱਖਾਂ ਨੂੰ ਜੇਲਾਂ ਵਿੱਚ ਸੁੱਟਣ ਅਤੇ ਸੂਲੀ ਟੰਗਣ ਵਾਸਤੇ ਹੀ ਹਨ। ਸਾਰੇ ਹਿੰਦੋਸਤਾਨ ਦੇ ਮੰਤਰੀ, ਜੱਜ, ਰਾਜੇ, ਸਵਿਧਾਨ ਅਤੇ ਕੋਰਟ ਇੱਕ ਥਾਂ ਇਕੱਠੇ ਖੜੇ ਹੋ ਕੇ ਅੱਜ ਸਿੱਖਾਂ ਦੇ ਜਜਬਾਤਾਂ ਦਾ ਸਰੇਆਮ ਮਜਾਕ ਬਣਾ ਰਹੇ ਹਨ। ਪਰ ਦੂਜੇ ਪਾਸੇ ਅਸੀਂ ਹਾਂ ਕਿ ਸਮਝਣ ਦਾ ਨਾਂ ਨਹੀ ਲੈ ਰਹੇ। ਉਹਨਾਂ ਦੀਆਂ ਕਚਿਹਰੀਆਂ ਕਹਿ ਰਹੀਆਂ ਹਨ ਕਿ ਸਿੱਖਾਂ ਦੇ ਗਵਾਹ ਝੂਠੇ ਹਨ, ਉਹਨਾਂ ਦੀ ਸੀ. ਬੀ. ਆਈ. ਉਹਨਾਂ ਦੇ ਖਿਲਾਫ ਪਰਚੇ ਨਹੀਂ ਪਾ ਰਹੀ, ਪਰ ਸਾਨੂੰ ਫੇਰ ਵੀ ਉਹਨਾਂ ਦੀਆਂ ਕਚਿਹਰੀਆਂ ਵਿੱਚੋਂ ਹੀ ਇਨਸਾਫ ਚਾਹੀਦਾ ਹੈ।
ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਹਾਂ ਕਿ ਕੀ ਸਾਨੂੰ ਗੁਰੂ ਤੋਂ ਵਿਸ਼ਵਾਸ ਖਤਮ ਹੋ ਗਿਆ ਹੈ ਜੋ ਅਸੀਂ ਅਜਿਹੇ ਲੋਕਾਂ ਦੀਆਂ ਕਚਿਹਰੀਆਂ ਵਿੱਚੋਂ ਇਨਸਾਫ ਦੀ ਮੰਗ ਕਰ ਰਹੇ ਹਾਂ। ਮੈਂ ਨਿੱਜੀ ਤੌਰ ਤੇ ਸਭ ਸਿੰਘ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਇਹਨਾਂ ਪਾਪੀ ਲੋਕਾਂ ਦੇ ਵਿਰੁੱਧ ਦਾਖਲ ਕੀਤੇ ਸਾਰੇ ਕੇਸ ਵਾਪਿਸ ਲੈ ਲੈਣੇ ਚਾਹੀਦੇ ਹਨ। ਇਸ ਦੇ ਨਾਲ ਸਾਰੀ ਦੁਨੀਆ ਤੱਕ ਸਾਡਾ ਸੁਨੇਹਾ ਪੁੱਜੇਗਾ ਕਿ ਸਾਨੂੰ ਇਸ ਮੁਲਕ ਦੀਆਂ  ਸਰਕਾਰਾਂ ਅਤੇ ਕਚਿਹਰੀਆਂ ਇਨਸਾਫ ਨਹੀਂ ਦੇ ਪਾ ਰਹੀਆਂ ਇਸ ਲਈ ਅਸੀਂ ਇਹਨਾਂ ਕੋਰਟਾਂ ਅਤੇ ਸਰਕਾਰਾਂ ਦਾ ਬਾਈਕਾਟ ਕਰਦੇ ਹੋਏ ਹਿੰਦੋਸਤਾਨੀ ਅਦਾਲਤਾਂ ਵਿੱਚ ਚਲਦੇ ਆਪਣੇ ਸਾਰੇ ਮੁਕੱਦਮੇ ਵਾਪਿਸ ਲੈਂਦੇ ਹਾਂ। ਕਿਉਂਕਿ ਇਹ ਅਦਾਲਤਾਂ ਵਿੱਚ ਸਾਨੂੰ ਵਿਸ਼ਵਾਸ ਨਹੀ ਹੈ। ਹੁਣ ਫੈਸਲਾ ਅਕਾਲ ਪੁਰਖ ਦਾ ਹੋਵੇਗਾ ਅਤੇ ਸਜਾ ਅਕਾਲ ਪੁਰਖ ਦੀ ਫੌਜ ਦੇਵੇਗੀ। ਹਾਲੇ ਤੱਕ ਅਕਾਲ ਪੁਰਖ ਦਾ ਫੈਸਲਾ ਇਸ ਨਹੀਂ ਆਇਆ ਕਿਉਂਕਿ ਸਾਨੂੰ ਵਾਹਿਗੁਰੂ ਤੋਂ ਜਿਆਦਾ ਸ਼ਇਦ ਇਹਨਾਂ ਕਚਿਹਰੀਆਂ ਤੇ ਜਿਆਦਾ ਉਮੀਦ ਸੀ। ਅਤੇ ਵਾਹਿਗੁਰੂ ਸਹਾਰਾ ਉਦੋਂ ਬਖਸ਼ਦਾ ਹੈ ਜਦੋਂ ਬੰਦੇ ਦੇ ਆਪਣੇ ਕੀਤੇ ਯਤਨ ਖਤਮ ਹੋ ਜਾਂਦੇ ਹਨ। ਜਿਹੜਾ ਸਵਿਧਾਨ ਇਕ ਸਿੱਖ ਨੂੰ ਸਿੱਖ ਮੰਨਣ ਤੋਂ ਇਨਕਾਰੀ ਹੈ ਅਸੀਂ ਉਸੇ ਸਵਿਧਾਨ ਤੋਂ ਸਿੱਖਾਂ ਦੇ ਹੱਕ ਦਾ ਫੈਸਲਾ ਕਿਵੇਂ ਲੋਚ ਸਕਦੇ ਹਾਂ। ਸੋ ਮੇਰੀ ਸਭ ਭਰਾਵਾਂ ਅੱਗੇ ਬੇਨਤੀ ਹੈ ਕਿ ਆਪਾਂ ਨੂੰ ਵੀ ਇੱਕ ਸੋਚ ਨਾਲ ਆਪਣਾ ਸਾਫ ਟੀਚਾ ਸਾਹਮਣੇ ਰੱਖ ਕੇ ਇੱਕ ਮੁੱਠ ਹੋ ਕੇ ਇਹਨਾਂ ਅਦਾਲਤਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਬਾਕੀ ਰਹੀ ਗੱਲ ਸੱਜਣ ਕੁਮਾਰ ਵਰਗਿਆਂ ਦੀ ਜਿਹਨਾਂ ਨੂੰ ਪੂਰੇ ਹਿੰਦੋਸਤਾਨੀ ਨਿਆ ਪ੍ਰਨਾਲੀ ਨੇ ਬਚਾਉਣ ਦੀ ਵਾਹ ਲਗਾਈ ਹੋਈ ਹੈ ਉਹਨਾਂ ਨੂੰ ਮੈਂ ਮੀਡੀਏ ਰਾਹੀਂ ਸਾਫ ਸੁਨੇਹਾ ਦਿੰਦਾ ਹਾਂ ਕਿ ਜਿਹੜੇ ਆਪਣੇ ਬਾਪਾਂ ਦੇ ਸਿਰ ਤੇ ਤੁਸੀਂ ਲੋਕ ਅੱਜ ਸਾਨੂੰ ਦੰਦੀਆਂ ਚਿੜਾ ਰਹੇ ਹੋ ਉਹਨਾਂ ਵਿੱਚੋਂ ਕਿਸੇ ਨੇ ਉੱਥੇ ਨਾਲ ਨਹੀਂ ਖੜਨਾਂ ਜਿੱਥੇ ਤੁਹਾਡੇ ਵਰਗਿਆਂ ਨੂੰ ਪੁੱਠੇ ਟੰਗਿਆ ਜਾਂਦਾ ਹੈ। ਇਸ ਸਰਕਾਰ ਦੇ ਸਿਰ ਉਪਰ, ਬਿਕੀ ਹੋਈ ਅਦਾਲਤ ਅਤੇ ਬਿਕੇ ਹੋਏ ਜੱਜਾਂ ਦੇ ਸਿਰ ਉਪਰ, ਅਕਾਲ ਪੁਰਖ ਦੇ ਹੁਕਮ ਨੂੰ ਚੁਨੌਤੀ ਦੇਣ ਦੀ ਜੋ ਭੁੱਲ ਆਪ ਲੋਕ ਕਰ ਚੱਕੇ ਹੋ ਇਸ ਦਾ ਹਰਜਾਨਾ ਭੁਗਤਣ ਲਈ ਵੀ ਤਿਆਰ ਰਹੋ।

ਦਾਸ:
ਸੁਖਦੀਪ ਸਿੰਘ
(ਯੁੱਥ ਖਾਲਸਾ ਫੈਡਰੇਸ਼ਨ)

ਪਿਆਰੇ ਖਾਲਸਾ ਜੀ ,

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: