ਖਾਸ ਖਬਰਾਂ » ਖੇਤੀਬਾੜੀ

ਪੰਜਾਬ ਯੂਨੀਵਰਸਿਟੀ ਵਿੱਚ ਸੱਥ ਵੱਲੋਂ ਪੰਜਾਬ ਖੇਤੀਬਾੜੀ ਸੰਕਟ ਵਿਸ਼ੇ ‘ਤੇ ਵਿਚਾਰ-ਚਰਚਾ ਕਰਵਾਈ ਗਈ

February 7, 2018 | By

ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿਚ ‘ਪੰਜਾਬ ਖੇਤੀਬਾੜੀ ਸੰਕਟ’ ਵਿਸ਼ੇ ‘ਤੇ ਵਿਚਾਰ ਚਰਚਾ ਕਰਵਾਈ ਗਈ ਜਿਸ ਵਿਚ ਪੰਜਾਬ ਦੀ ਨਿਘਰਦੀ ਜਾ ਰਹੀ ਖੇਤੀਬਾੜੀ ਆਰਥਿਕਤਾ, ਕਿਸਾਨ-ਖੇਤ ਮਜ਼ਦੂਰ ਕਰਜੇ, ਪੌਣ-ਪਾਣੀ ਦੇ ਹੋ ਰਹੇ ਨੁਕਸਾਨ ਅਤੇ ਜ਼ਮੀਨ ਦੀ ਮਰ ਰਹੀ ਉਪਜਾਊ ਤਾਕਤ ਬਾਰੇ ਵਿਚਾਰਾਂ ਕੀਤੀਆਂ ਗਈਆਂ। ਵਿਿਦਆਰਥੀ ਸੰਸਥਾ ‘ਸੱਥ’ ਵਲੋਂ ਕਰਵਾਈ ਗਈ ਇਸ ਵਿਚਾਰ ਚਰਚਾ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥ ਵਿਿਗਆਨ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਗਿਆਨ ਸਿੰਘ ਵਲੋਂ ਭਾਸ਼ਣ ਦਿੱਤਾ ਗਿਆ।

ਇਸ ਦੌਰਾਨ ਬੋਲਦਿਆਂ ਡਾ. ਗਿਆਨ ਸਿੰਘ ਨੇ ਕਿਹਾ ਕਿ ਖੇਤੀਬਾੜੀ ਸੰਕਟ ਨੂੰ ਮਹਿਜ਼ ਕਿਸਾਨਾਂ ਤਕ ਸੀਮਤ ਕਰਕੇ ਨਹੀਂ ਸਮਝਿਆ ਜਾ ਸਕਦਾ, ਇਸ ਵਿਚ ਖੇਤ ਮਜ਼ਦੂਰ ਅਤੇ ਪੇਂਡੂ ਕਾਰੀਗਰਾਂ ਨੂੰ ਵੀ ਸ਼ਾਮਿਲ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਸੰਕਟ ਬਹੁਦਿਸ਼ਾਵੀ ਹੈ ਤੇ ਇਸ ਦੇ ਰਾਜਨੀਤਕ ਇਛਾ ਸ਼ਕਤੀ ਤੋਂ ਬਿਨ੍ਹਾਂ ਇਸ ਨੂੰ ਹੱਲ ਨਹੀਂ ਕੀਤਾ ਜਾ ਸਕਦਾ। ਉਹਨਾਂ ਵੱਖੋ-ਵੱਖ ਹੱਲਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਖੇਤੀ ਨਾਲ ਜੁੜੇ ਇਹਨਾਂ ਵਰਗਾਂ ਨੂੰ ਸਿਹਤ, ਸਿੱਖਿਆ, ਸਮਾਜਿਕ ਸੁਰੱਖਿਆ ਵਰਗੀਆਂ ਮੁਢਲੀਆਂ ਸਹੂਲਤਾਂ ਨੂੰ ਬਿਨ੍ਹਾਂ ਕਿਸੇ ਪਰੇਸ਼ਾਨੀ ਤੋਂ ਪੂਰਾ ਕਰਨ ਯੋਗ ਘੱਟੋ-ਘੱਟ ਆਮਦਨ ਮੁਹੱਈਆ ਕਰਾਉਣੀ ਚਾਹੀਦੀ ਹੈ।

ਥ ਵੱਲੋ ਕਰਵਾਈ ਵਿਚਾਰ-ਚਰਚਾ ਵਿੱਚ ਹਾਜ਼ਰ ਵਿਿਦਆਰਥੀ ਡਾ. ਗਿਆਨ ਸਿੰਘ ਦਾ ਭਾਸ਼ਣ ਸੁਣਦੇ ਹੋਏ।

ਇਸ ਤੋਂ ਇਲਾਵਾ ਉਹਨਾਂ ਖੇਤੀਬਾੜੀ ਸੰਕਟ ਦੇ ਦੋ ਹੋਰ ਪਹਿਲੂਆਂ ਤੇ ਗੱਲ ਕਰਦਿਆਂ ਜਮੀਨੀ ਪਾਣੀ ਵਿਚ ਆ ਰਹੀ ਗਿਰਾਵਟ ਅਤੇ ਵਾਤਾਵਰਨ ਪ੍ਰਦੂਸ਼ਣ ਬਾਰੇ ਵੀ ਵਿਚਾਰ ਰੱਖੇ। ਉਹਨਾਂ ਕਿਹਾ ਕਿ ਝੋਨੇ ਦੀ ਫਸਲ ਪੰਜਾਬ ਵਿਚ ਜਮੀਨੀ ਪਾਣੀ ਦੇ ਹੇਠ ਜਾਣ ਦਾ ਮੁੱਖ ਕਾਰਨ ਬਣੀ ਹੈ ਤੇ ਦੇਸੀ ਢੰਗ ਤਰੀਕਿਆਂ ਨੂੰ ਛੱਡ ਕੇ ਰਸਾਇਣਕ ਖਾਦਾਂ, ਕੀਟਨਾਸ਼ਕਾਂ ਦੀ ਅੰਨ੍ਹੇਵਾਹ ਵਰਤੋ ਨਾਲ ਪੰਜਾਬ ਦਾ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ।

ਇਸ ਦੌਰਾਨ ਸੱਥ ਬਾਰੇ ਦੱਸਦਿਆਂ ਮਨੁੱਖੀ ਅਧਿਕਾਰ ਅਤੇ ਜਿੰਮੇਵਾਰੀਆਂ ਵਿਭਾਗ ਦੇ ਵਿਿਦਆਰਥੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਸਮਾਜਿਕ ਅਤੇ ਰਾਜਨੀਤਕ ਸਮੱਸਿਆਵਾਂ ਨੂੰ ਨਜਿੱਠਣ ਲਈ ਵਿਿਦਆਰਥੀਆਂ ਦਰਮਿਆਨ ਗੰਭੀਰ ਚਿੰਤਨ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸੱਥ ਸਾਡੇ ਵਿਰਸੇ ਦੀ ਉਹ ਪ੍ਰਣਾਲੀ ਹੈ ਜਿੱਥੇ ਲੋਕ ਆਪਸ ਵਿਚ ਵਿਚਾਰ ਕਰਕੇ ਆਪਣੇ ਮਸਲੇ ਨਜਿੱਠਦੇ ਸਨ ਤੇ ਉਸ ਤੋਂ ਸੇਧ ਲੈਂਦਿਆਂ ਹੀ ਇਸ ਸੰਸਥਾ ਦੀ ਸਥਾਪਨਾ ਕੀਤੀ ਗਈ ਹੈ।

ਇਸ ਦੌਰਾਨ ਵੱਡੀ ਗਿਣਤੀ ਵਿਚ ਵਿਿਦਆਰਥੀਆਂ ਨੇ ਵਿਚਾਰ ਚਰਚਾ ਵਿਚ ਸ਼ਮੂਲੀਅਤ ਕੀਤੀ ਤੇ ਕਾਫੀ ਲੰਬਾ ਸਮਾਂ ਸਵਾਲਾਂ ਜਵਾਬਾਂ ਦਾ ਸਿਲਸਿਲਾ ਚਲਦਾ ਰਿਹਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,