ਖਾਸ ਖਬਰਾਂ

ਸ਼ਹੀਦੀ ਯਾਦਗਾਰ ਅਤੇ ਪ੍ਰੋ. ਭੁੱਲਰ ਦੇ ਮਾਮਲੇ ਵਿੱਚ ਸੰਗਤਾਂ ਅੱਗੇ ਆਉਣ : ਭਾਈ ਬਿੱਟੂ

June 4, 2011 | By

bittu-fgs

ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਭਾਈ ਦਲਜੀਤ ਸਿੰਘ ਬਿੱਟੂ ਤੇ ਉਨ੍ਹਾਂ ਦੇ ਨਾਲ ਭਾਈ ਹਰਪਾਲ ਸਿੰਘ ਚੀਮਾ ਤੇ ਹੋਰ।

ਜੇਬ ਕਤਰਾ ਬਿੱਟਾ ਅੱਜ ਕੋਰੜਾਂ ਦੀ ਜਾਇਦਾਦ ਦਾ ਮਾਲਕ ਕਿਵੇਂ ਬਣਿਆ?

ਫ਼ਤਿਹਗੜ੍ਹ ਸਾਹਿਬ, (4 ਜੂਨ, 2011) : ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਪ੍ਰਧਾਨ ਭਾਈ ਦਲਜੀਤ ਸਿੰਘ ਬਿੱਟੂ ਨੇ ਅੱਜ ਇੱਥੇ ਕਿਹਾ ਕਿ ਦਰਬਾਰ ਸਾਹਿਬ ਕੰਪਲੈਕਸ ਵਿਚ ਸਾਕਾ ਨੀਲਾ ਤਾਰਾ ਦੇ ਸ਼ਹੀਦਾਂ ਦੀ ਯਾਦਗਾਰ  ਬਣਾਉਣ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਆਦੇਸ਼ ਮੁਤਾਬਕ 6 ਜੂਨ ਤੋਂ ਪਹਿਲਾਂ ਹਰ ਹਾਲਤ ਵਿੱਚ ਫੈਸਲਾ ਲਿਆ ਜਾਵੇ।ਸੰਗਤਾਂ ਇਸ ਦਿਨ ਸ਼ਹੀਦੀ ਸਾਕੇ ਦੀ ਯਾਦਗਾਰ ਮੌਕੇ ਵਧ ਚੜ੍ਹ ਕੇ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋਣ ਅਤੇ ਪ੍ਰੋ. ਭੁੱਲਰ ਦੇ ਮਾਮਲੇ ਵਿੱਚ ਪੰਥਕ ਜਥੇਬੰਦੀਆਂ ਵਲੋਂ ਉਲੀਕੇ ਪ੍ਰੋਗਰਾਮ ਵਿੱਚ ਵੀ ਸੰਗਤਾਂ ਇਸ ਧੱਕੇਸ਼ਾਹੀ ਵਿਰੁਧ ਅੱਗੇ ਆਉਣ।

ਇਸ ਸਮੇਂ ਅੰਮ੍ਰਿਤਸਰ ਜੇਲ੍ਹ ਵਿੱਚ ਨਜ਼ਰਬੰਦ ਭਾਈ ਬਿੱਟੂ ਨੂੰ ਸੌਦਾ ਸਾਧ ਵਿਰੋਧੀ ਸੰਘਰਸ ਦੌਰਾਨ ਪਾਏ ਗਏ ਇਕ ਕੇਸ ਦੀ ਪੇਸ਼ੀ ਵਾਸਤੇ ਪੁਲਿਸ ਇੱਥੇ ਜਿਲ੍ਹਾ ਅਦਾਲਤ ਵਿੱਚ ਲੈ ਕੇ ਆਈ। ਉਨ੍ਹਾਂ ਦੇ ਵਕੀਲ ਸ. ਗੁਰਪ੍ਰੀਤ ਸਿੰਘ ਸੈਣੀ ਨੇ ਦੱਸਿਆ ਕਿ ਇਸ ਕੇਸ ਵਿੱਚ ਅੱਜ ਪੁਲਿਸ ਇੰਸਪੈਕਟ ਸ੍ਰੀ ਵਿਕਾਸ ਸਭਰਵਾਲ ਦੀ ਗਵਾਹੀ ਹੋਈ ਅਤੇ ਮਾਨਯੋਗ ਅਦਾਲਤ ਨੇ ਉਨ੍ਹਾਂ ਦੀ ਅਗਲੀ ਪੇਸ਼ੀ 4 ਜੁਲਾਈ 2011 ਮੁਕੱਰਰ ਕਰ ਦਿੱਤੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਈ ਬਿੱਟੂ ਨੇ ਕਿਹਾ ਕਿ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਸੀ ਦੀ ਸਜ਼ਾ ਨੂੰ ਰੱਦ ਕਰਵਾਉਣ ਲਈ ਪੰਥਕ ਜਥੇਬੰਦੀਆਂ ਵਲੋਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ 31 ਮਈ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿੱਚ ਲਏ ਗਏ ਫੈਸਲੇ ਮੁਤਾਬਿਕ ਸਮੁੱਚੀ ਕੌਮ 11 ਜੂਨ ਨੂੰ ਵਧ ਚੜ੍ਹ ਕੇ ਅਰਦਾਸ ਤੇ ਰੋਸ ਦਿਹਾੜੇ ਵਜੋਂ ਮਨਾਵੇ ਅਤੇ 20 ਜੂਨ ਨੂੰ ਰਾਸ਼ਟਰਪਤੀ ਨੂੰ ਰਾਜਪਾਲ ਪੰਜਾਬ ਰਾਹੀਂ ਮੰਗ ਪੱਤਰ ਭੇਜਣ ਸਮੇਂ ਵੀ ਮੁਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਇੱਕਤਰ ਹੋਇਆ ਜਾਵੇ ਜਿੱਥੋਂ ਸੰਗਤਾਂ ਕਾਫਲੇ ਦੇ ਰੂਪ ਵਿੱਚ ਰਾਜਪਾਲ ਨੂੰ ਇਹ ਮੰਗ ਪੱਤਰ ਦੇਣ ਲਈ ਜਾਣ। ਅਖੌਤੀ ਜ਼ਿੰਦਾ ‘ਸ਼ਹੀਦ’ ਮਨਿੰਦਰਜੀਤ ਸਿੰਘ ਬਿੱਟਾ ਵਲੋਂ ਪ੍ਰੋ. ਭੁੱਲਰ, ਭਾਈ ਬਿੱਟੂ ਤੇ ਸਿੱਖ ਕੌਮ ਵਿੱਰੁਧ ਕੀਤੀ ਜਾ ਰਹੀ ਬਿਆਨਬਾਜ਼ੀ ਬਾਰੇ ਪੁੱਛੇ ਜਾਣ ’ਤੇ ਭਾਈ ਬਿੱਟੂ ਨੇ ਕਿਹਾ ਕਿ ਬਿੱਟਾ ਸਿੱਖ ਕੌਮ ਦਾ ਮੁਜ਼ਰਿਮ ਹੈ ਤੇ ਸਿੱਖਾਂ ਦੀ ਕਤਲੋਗਾਰਤ ਕਰਨ ਵਾਲੇ ਨਿਜ਼ਾਮ ਦਾ ਇਕ ਹਿੱਸਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਪਰਾਧਿਕ ਪਿਛੋਕੜ ਵਾਲ ਬਿੱਟਾ ਦੱਸੇ ਕਿ ਇਕ ਜੇਬ ਕਤਰੇ ਵਜੋਂ ਕੈਰੀਅਰ ਸ਼ੁਰੂ ਕਰਕੇ ਉਹ ਅੱਜ ਕਰੋੜਾਂ ਦੀ ਜਾਇਦਾਦ ਦਾ ਮਾਲਕ ਕਿਵੇਂ ਬਣਿਆ? ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਸੰਗਤਾਂ ਨੂੰ ‘ਜੇਬ ਕਤਰਿਆਂ ਤੋਂ ਸੁਚੇਤ ਕਰਨ ਲਈ ਲੱਗੀਆਂ ਤਸਵੀਰਾਂ ਵਿੱਚ ਇਸ ‘ਸਾਈਕਲ ਚੋਰ’ ਦੀ ਤਸਵੀਰ ਵੀ ਜੇਬ ਕਤਰੇ ਵਜੋਂ ਲੱਗੀ ਰਹੀ ਹੈ ਤੇ ਪੁਲਿਸ ਰਿਕਾਰਡ ਵਿੱਚ ਵੀ ਉਹ ਦਸ ਨੰਬਰੀਏ ਵਜੋਂ ਜਾਣਿਆ ਜਾਂਦਾ ਸੀ। ਭਾਈ ਬਿੱਟੂ ਦੀ ਪੇਸ਼ੀ ਮੌਕੇ ਉਨ੍ਹਾਂ ਨਾਲ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ, ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ, ਗੁਰਮੁਖ ਸਿੰਘ ਡਡਹੇੜੀ, ਗੁਰਮੀਤ ਸਿੰਘ ਗੋਗਾ, ਦਰਸ਼ਨ ਸਿੰਘ ਬੈਣੀ, ਭਗਵੰਤ ਸਿੰਘ ਮਹੱਦੀਆਂ, ਪ੍ਰਮਿੰਦਰ ਸਿੰਘ ਕਾਲਾ, ਹਰਪਾਲ ਸਿੰਘ ਸ਼ਹੀਦਗੜ੍ਹ, ਹਰਪ੍ਰੀਤ ਸਿੰਘ ਹੈਪੀ, ਅੰਮ੍ਰਿਤਪਾਲ ਸਿੰਘ, ਅਮਰੀਕ ਸਿੰਘ ਸ਼ਾਹੀ ਅਤੇ ਕਿਹਰ ਸਿੰਘ ਮਾਰਵਾ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।