
December 30, 2016 | By ਸਿੱਖ ਸਿਆਸਤ ਬਿਊਰੋ
ਮੋਹਾਲੀ: ਪੰਜਾਬ ਦੇ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਮੌਜੂਦਗੀ ਵਿਚ ਸਿੱਖ ਅਰਦਾਸ ਦੀ ਨਕਲ ਕੀਤੀ ਗਈ ਸੀ, ਜਿਸ ਦੇ ਰੋਸ ਵਜੋਂ ਅੱਜ ਮੋਹਾਲੀ ਵਿਖੇ ਗੁਰਦੁਆਰਾ ਤਾਲਮੇਲ ਕਮੇਟੀ, ਮੋਹਾਲੀ ਅਤੇ ਹੋਰ ਸਿੱਖ ਜਥੇਬੰਦੀਆਂ ਵਲੋਂ ਸਖਤ ਇਤਰਾਜ਼ ਨਾਲ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਰੋਸ ਪ੍ਰਦਰਸ਼ਨ ਕਰ ਰਹੇ ਸਿੱਖਾਂ ਦੀ ਮੰਗ ਸੀ ਕਿ ਬਾਦਲ ਦਲ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਨੂੰ ਪੰਥ ‘ਚੋਂ ਛੇਕਿਆ ਜਾਵੇ ਅਤੇ ਉਸਦੀ ਟਿਕਟ ਕੱਟ ਦੇਣ ਦੀ ਮੰਗ ਕੀਤੀ ਗਈ। ਰੋਸ ਮੁਜਾਹਰੇ ‘ਚ ਸ਼ਾਮਲ ਆਗੂਆਂ ਨੇ ਕਿਹਾ ਕਿ ਜੋ ਬੰਦਾ ਆਪਣੇ ਧਰਮ ਪ੍ਰਤੀ ਪਰਪੱਕ ਨਾ ਹੋ ਕੇ ਫੋਕੀ ਸਿਆਸਤ ਦਾ ਲੋਭੀ ਹੈ ਉਸ ਨੂੰ ਪੰਥ ‘ਚੋਂ ਛੇਕ ਦੇਣਾ ਚਾਹੀਦਾ ਹੈ।
ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ, ਦਫਤਰ ਦੇ ਉਦਘਾਟਨ ਸਮੇਂ ਦਾ ਦ੍ਰਿਸ਼ ਜਿਸ ‘ਚ ਹਿੰਦੂਵਾਦੀਆਂ ਵਲੋਂ ਸਿੱਖ ਅਰਦਾਸ ਦੀ ਨਕਲ ਕੀਤੀ ਗਈ ਸੀ
ਸਬੰਧਤ ਖ਼ਬਰ:
ਮੰਤਰੀ ਮਲੂਕਾ ਦੇ ਵੱਜੇ ਥੱਪੜ; ਥੱਪੜ ਮਾਰਨ ਵਾਲਾ ਜਰਨੈਲ ਸਿੰਘ ਪੁਲਿਸ ਨੇ ਕੀਤਾ ਕਾਬੂ …
Related Topics: Akali Government, Beadbi Incidents in Punjab, Sikandar Maluka, ਸ਼੍ਰੋਮਣੀ ਅਕਾਲੀ ਦਲ (ਬਾਦਲ) Shiromani Akali Dal (Badal)