ਸਿੱਖ ਖਬਰਾਂ

ਸਿੱਖ ਵਿਦਵਾਨ ਭਾਈ ਵੀਰ ਸਿੰਘ ਦੇ ਨਿਵਾਸ ਨੂੰ ਭਾਰਤੀ ਵਿਰਾਸਤ ਐਲਾਨਿਆ ਗਿਆ

July 7, 2016 | By

ਅੰਮ੍ਰਿਤਸਰ: ਕੇਂਦਰੀ ਵਿਰਾਸਤ ਮਿਸ਼ਨ ਦੇ ਮੁਖੀ ਬੀ. ਆਨੰਦ, ਸੰਯੁਕਤ ਸਕੱਤਰ ਭਾਰਤ ਸਰਕਾਰ ਨੇ ਭਾਈ ਵੀਰ ਸਿੰਘ ਨਿਵਾਸ, ਅੰਮਿ੍ਤਸਰ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨਾਲ ਨਗਰ ਨਿਗਮ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਵੀ ਮੌਜੂਦ ਸੀ। ਇਸ ਮੌਕੇ ਬੀ. ਆਨੰਦ ਤੇ ਸੋਨਾਲੀ ਗਿਰੀ ਨੇ ਈਕੋ ਅੰਮ੍ਰਿਤਸਰ ਪ੍ਰੋਗਰਾਮ ਅਧੀਨ ਇਕ ਵਰਮੀ ਕੰਪੋਸਟ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ। ਬੀ. ਆਨੰਦ ਨੇ ਭਾਈ ਵੀਰ ਸਿੰਘ ਦੇ ਨਿਵਾਸ ਸਥਾਨ, ਇਸ ਵਿਰਸੇ ਦੇ ਕੇਂਦਰ ਵਿਚ ਚੱਲ ਰਹੀ ਪੁਰਾਤਨ ਖਰੜਿਆਂ ਦੀ ਸਾਂਭ-ਸੰਭਾਲ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਖਾਲਸਾ ਸਮਾਚਾਰ ਦਾ 17 ਨਵੰਬਰ, 1899 ਦਾ ਪਹਿਲਾ ਅੰਕ ਦੇਖ ਕੇ ਖੁਸ਼ੀ ਜ਼ਾਹਰ ਕੀਤੀ।

ਭਾਈ ਵੀਰ ਸਿੰਘ ਦੇ ਨਿਵਾਸ ਸਥਾਨ 'ਤੇ ਕੇਂਦਰੀ ਵਿਰਾਸਤ ਮਿਸ਼ਨ ਦੇ ਮੁਖੀ ਬੀ. ਆਨੰਦ ਨੂੰ ਸਨਮਾਨਿਤ ਕਰਦੇ ਹੋਏ ਗੁਨਬੀਰ ਸਿੰਘ, ਨਾਲ ਕਮਿਸ਼ਨਰ ਮੈਡਮ ਸੋਨਾਲੀ ਗਿਰੀ

ਭਾਈ ਵੀਰ ਸਿੰਘ ਦੇ ਨਿਵਾਸ ਸਥਾਨ ‘ਤੇ ਕੇਂਦਰੀ ਵਿਰਾਸਤ ਮਿਸ਼ਨ ਦੇ ਮੁਖੀ ਬੀ. ਆਨੰਦ ਨੂੰ ਸਨਮਾਨਿਤ ਕਰਦੇ ਹੋਏ ਗੁਨਬੀਰ ਸਿੰਘ, ਨਾਲ ਕਮਿਸ਼ਨਰ ਮੈਡਮ ਸੋਨਾਲੀ ਗਿਰੀ

ਉਨ੍ਹਾਂ ਨੇ ਵਿਜ਼ੀਟਰ ਕਿਤਾਬ ‘ਚ ਲਿਖਿਆ ਕਿ ਭਾਈ ਵੀਰ ਸਿੰਘ ਸਿੱਖਾਂ ਦੇ ਪ੍ਰਮੁੱਖ ਵਿਦਵਾਨ ਸਨ। ਉਨ੍ਹਾਂ ਦੇ ਮਿਊਜ਼ੀਅਮ ‘ਚ ਆਉਣਾ ਮੇਰੇ ਲਈ ਇਕ ਸਨਮਾਨ ਹੈ। ਉਨ੍ਹਾਂ ਇਸ ਦੌਰਾਨ ਈਕੋ ਕਲੱਬ ਦੇ ਗੁਨਬੀਰ ਸਿੰਘ ਤੇ ਉਨ੍ਹਾਂ ਦੀ ਟੀਮ ਦੇ ਉਪਰਾਲਿਆਂ ਦੀ ਵੀ ਸ਼ਲਾਘਾ ਕੀਤੀ। ਇਸ ਮੌਕੇ ਕਮਿਸ਼ਨਰ ਸੋਨਾਲੀ ਗਿਰੀ ਨੇ ਇਸ ਸਥਾਨ ਨੂੰ ਸਾਹਿਤ ਤੇ ਸੱਭਿਆਚਾਰ ਦੇ ਪੱਖੋਂ ਇਕ ਮਹੱਤਵਪੂਰਨ ਸਥਾਨ ਕਰਾਰ ਦਿੱਤਾ ਤੇ ਕਿਹਾ ਕਿ ਇਸ ਸਥਾਨ ਦੀ ਮਹੱਤਤਾ ਕੌਮੀ ਪੱਧਰ ‘ਤੇ ਹੈ।

ਉਨ੍ਹਾਂ ਕਮਿਸ਼ਨਰ ਵਜੋਂ ਇਸ ਸਥਾਨ ਦੀ ਸਾਂਭ-ਸੰਭਾਲ ਲਈ ਪੂਰਨ ਸਹਿਯੋਗ ਦੇਣ ਦੀ ਪੇਸ਼ਕਸ਼ ਕੀਤੀ। ਇਸ ਮੌਕੇ ਬੋਲਦਿਆਂ ਗੁਨਬੀਰ ਸਿੰਘ ਆਨਰੇਰੀ ਜਨਰਲ ਸਕੱਤਰ ਭਾਈ ਵੀਰ ਸਿੰਘ ਸਦਨ, ਅੰਮ੍ਰਿਤਸਰ ਨੇ ਕਿਹਾ ਕਿ ਭਾਈ ਵੀਰ ਸਿੰਘ ਦਾ ਵਿਰਸਾ ਇਸ ਯੁੱਗ ‘ਚ ਵੀ ਓਨਾ ਹੀ ਮਹੱਤਵਪੂਰਨ ਹੈ ਜਿੰਨਾ ਪੁਰਾਤਨ ਕਾਲ ‘ਚ ਸੀ। ਉਨ੍ਹਾਂ ਕਿਹਾ ਕਿ ਭਾਈ ਵੀਰ ਸਿੰਘ ਦਾ ਇਤਿਹਾਸ ਪੰਜਾਬੀ ਭਾਸ਼ਾ ਤੇ ਸਾਹਿਤ ਦੇ ਅਮੀਰ ਵਿਰਸੇ ਦਾ ਗੁਣਗਾਨ ਕਰਦਾ ਹੈ। ਉਨ੍ਹਾਂ ਦਾ ਸਿੱਖਿਆ, ਵਾਤਾਵਰਨ ਤੇ ਰੂਹਾਨੀਅਤ ‘ਚ ਅਹਿਮ ਯੋਗਦਾਨ ਹੈ। ਇਸ ਵਿਰਸੇ ਦੀ ਸਾਂਭ-ਸੰਭਾਲ ‘ਚ ਅਗਲੀ ਪੀੜ੍ਹੀ ਦੀ ਸੁਚੱਜੀ ਬੁਨਿਆਦ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,