ਪੱਤਰ

ਕੌਮੀ ਇੱਕਜੁਟਤਾ ਹੀ ਸ਼ਹੀਦ ਦਿਲਾਵਰ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ

August 31, 2010 | By

ਸਤਿਕਾਰਯੋਗ ਖਾਲਸਾ ਜੀ,

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

31 ਅਗਸਤ ਅਮਰ ਸ਼ਹੀਦ ਭਾਈ ਦਿਲਾਵਰ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ, ਇਸੇ ਦਿਨ ਹੀ ਭਾਈ ਦਿਲਾਵਰ ਸਿੰਘ ਨੇ ਮਨੁੱਖਤਾ ਦੇ ਦੋਸ਼ੀ, ਕਾਤਲ, ਦਰਿੰਦੇ ਅਤੇ ਦਿੱਲੀ ਸਰਕਾਰ ਦੇ ਵਹਿਸ਼ੀ ਕਰਿੰਦੇ ਬੇਅੰਤੇ ਪਾਪੀ ਦਾ ਸੋਧਾ ਚਾੜਿਆ ਸੀ। ਅੱਜ ਅਸੀਂ ਪੰਜਾਬ ਵਿੱਚ ਜਿਉਂਦੇ ਘੁੰਮ ਰਹੇ ਹਾਂ ਇਹ ਸਿਰਫ ਭਾਈ ਦਿਲਾਵਰ ਸਿੰਘ ਦੀ ਮਹਾਨ ਕੁਰਬਾਨੀ ਦੇ ਕਾਰਣ ਹੈ। ਇੱਕ ਸਮਾਂ ਅਜਿਹਾ ਵੀ ਪੰਜਾਬ ਤੇ ਬਣ ਗਿਆ ਸੀ ਕਿ ਜਿੱਥੇ ਵੀ ਕਿਤੇ ਕਿਸੇ ਗੁਰਸਿੱਖ ਨੂੰ ਵੇਖਿਆ ਜਾਂਦਾ ਸੀ ਉੱਥੇ ਹੀ ਬਿਨਾ ਕਸੂਰੋਂ ਉਸ ਨੂੰ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਜਾਂਦਾ ਸੀ ਅਤੇ ਇਹ ਸਭ ਕੁਝ ਹੋ ਰਿਹਾ ਸੀ ਦਿੱਲੀ ਦੀ ਕਾਂਗਰਸ ਸਰਕਾਰ ਦੇ ਹੁਕਮਾਂ ਉੱਪਰ ਅਤੇ ਕਰਵਾ ਰਿਹਾ ਸੀ ਪਾਪੀ ਬੇਅੰਤਾ। ਇਸ ਬੇਅੰਤੇ ਪਾਪੀ ਨੇ ਜੁਲਮ ਕਰਨ ਅਤੇ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਲਈ ਮੀਰ ਮੰਨੂ ਵਰਗਿਆਂ ਨੂੰ ਵੀ ਬਹੁਤ ਪਿੱਛੇ ਛੱਡ ਦਿੱਤਾ ਸੀ। ਜਿੰਨਾਂ ਸਿੱਖੀ ਦਾ ਘਾਣ ਬੇਅੰਤੇ ਦੇ ਰਾਜ ਵਿੱਚ ਹੋਇਆ ਉਨ੍ਹਾਂ 20 ਵੀਂ ਸਦੀ ਵਿੱਚ ਕਿਤੇ ਨਹੀਂ ਹੋਇਆ। ਰਾਜ ਦੇ ਗਰੂਰ ਨੇ ਇਸ ਬਡਰੂਪੀਏ ਰੂਪ ਵਿੱਚ ਸਿੱਖ ਬਣ ਕੇ ਘੁੰਮ ਰਹੇ ਬੇਅੰਤੇ ਦੀ ਮਤਿ ਮਾਰ ਕੇ ਰੱਖ ਦਿੱਤੀ। ਬੱਚੇ, ਬਜੁਰਗ, ਬੀਬੀਆਂ, ਧੀਆਂ, ਭੈਣਾ, ਬੱਚੀਆਂ ਅਤੇ ਨੌਜਵਾਨਾਂ ਦੇ ਖੂਨ ਵਿੱਚ ਇਸ ਨੇ ਰੱਜ ਕੇ ਹੱਥ ਰੰਗੇ। ‘ਰਾਜ ਕਰੇਗਾ ਖਾਲਸਾ’ ਦੇ ਕਥਨ ਨੂੰ ਧੁਰੋਂ ਖਤਮ ਕਰਨ ਲਈ 20ਵੀਂ ਸਦੀ ਵਿੱਚ ਦਿੱਲੀ ਸਰਕਾਰ ਦੀ ਕਿਸੇ ਕੋਸ਼ਿਸ਼ ਨੂੰ ਇਸ ਪਾਪੀ ਬੇਅੰਤੇ ਨੇ ਫੇਲ ਨਾ ਹੋਣ ਦਿੱਤਾ। ਦਿੱਲੀ ਨਾਲ ਬਫਾਦਾਰੀ ਕਰਦਾ ਕਰਦਾ ਇਹ ਸਿੱਖੀ ਨਾਲ ਏਨਾਂ ਵੱਡਾ ਧੋਖਾ ਕਰ ਗਿਆ ਕਿ ਅੱਜ ਤੱਕ ਸਿੱਖ ਕੌਮ ਪੂਰੀ ਤਰ੍ਹਾਂ ਨਾਲ ਉਸ ਦੇ ਦਿੱਤੇ ਜਖਮਾਂ ਤੋਂ ਉੱਭਰ ਨਹੀਂ ਸਕੀ। ਪਰ ਸ਼ਾਇਦ ਬੇਅੰਤਾ ਇਹ ਭੁੱਲ ਗਿਆ ਸੀ ਜਿਸ ਕੌਮ ਨੂੰ ਉਸ ਨੇ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਉਹ ਕੌਮ ਬਾਜਾਂ ਵਾਲੇ ਮਾਹੀ ਦੀ ਸਜਾਈ ਹੋਈ ਮਰਦ ਦਲੇਰਾਂ ਦੀ ਕੌਮ ਹੈ। ਇਹ ਕੌਮ ਮੁਸ਼ਕਿਲ ਸਮਿਆਂ ਵਿੱਚ ਹੋਰ ਕਰੜੀ ਹੋ ਕੇ ਉੱਭਰਦੀ ਹੈ। ਇਸੇ ਦੌਰਾਨ ਬਾਬਾ ਹਰਨੇਕ ਸਿੰਘ ਦੇ ਘਰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਜਨਮੇ ਜਾਲਮ ਦਾ ਨਾਸ ਕਰਨ ਵਾਲੇ ਸੂਰਵੀਰ ਭਾਈ ਦਿਲਾਵਰ ਸਿੰਘ ਦੀ ਨਿਗਾਹ ਵਿੱਚ ਇਹ ਬੇਅੰਤਾ ਪਾਪੀ ਕੰਡਾ ਬਣ ਕੇ ਰੜਕਣ ਲੱਗ ਗਿਆ। ਭਾਈ ਦਿਲਾਵਰ ਸਿੰਘ ਤੋਂ ਰੋਜਾਨਾ ਹੀ ਹੋ ਰਹੇ ਬੇਦੋਸ਼ੇ ਸਿੱਖਾਂ ਦੇ ਕਤਲ ਬਰਦਾਸ਼ਤ ਨਾ ਹੋਏ। ਆਪ ਭਾਈ ਦਿਲਾਵਰ ਸਿੰਘ ਪੰਜਾਬ ਪੁਲਿਸ ਦਾ ਮੁਲਾਜਮ ਸੀ ਇਸ ਕਰਕੇ ਉਸ ਨੂੰ ਪੂਰੀ ਜਾਣਕਾਰੀ ਸੀ ਕਿ ਜਿੰਨੇ ਵੀ ਸਿੱਖ ਨੌਜਵਾਨਾਂ ਨੂੰ ਖਾੜਕੂ ਆਖ ਕੇ ਮਾਰਿਆ ਜਾ ਰਿਹਾ ਹੈ ਉਹ ਸਾਰੇ ਹੀ ਆਮ ਸ਼ਹਿਰੀ ਅਤੇ ਸ਼ਾਂਤ ਮਈ ਰਹਿਣ ਵਾਲੇ ਨੌਜਵਾਨ ਸਨ। ਇਸ ਮਰਦ ਦਲੇਰ ਦਿਲਾਵਰ ਸਿੰਘ ਤੋਂ ਆਪਣੀ ਕੌਮ ਦਾ ਸਰਕਾਰੀ ਮਸ਼ਿਨਰੀ ਨਾਲ ਹੋ ਰਿਹਾ ਘਾਣ ਬਰਦਾਸ਼ਤ ਨਾ ਹੋਇਆ ਅਤੇ ਇਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੀ ਕੌਮ ਦੇ ਹੋਰ ਲੱਖਾਂ ਹੀ ਨੌਜਵਾਨਾਂ ਦੀਆਂ ਜਿੰਦਗੀਆਂ ਬਚਾਉਣ ਲਈ ਇਸ ਪਾਪੀ ਬੇਅੰਤੇ ਨੂੰ ਸੋਧਣ ਦਾ ਬੀੜਾ ਆਪਣੇ ਸਿਰ ਚੁੱਕ ਲਿਆ। 31 ਅਗਸਤ, 1995 ਨੂੰ ਆਪਣੇ ਸ਼ਰੀਰ ਨਾਲ ਬੰਬ ਬੰਨ ਕੇ ਉਸ ਦੁਸ਼ਟ ਪਾਪੀ ਬੇਅੰਤੇ ਦਾ ਨਾਸ ਕੀਤਾ ਅਤੇ ਆਪ ਸ਼ਹਾਦਤ ਦੇ ਕਰਕੇ ਸਿੱਖ ਕੌਮ ਨੂੰ ਸੁਰੱਖਿਅਤ ਕਰ ਗਿਆ।

ਆਉ ਅੱਜ ਆਪਾਂ ਸਾਰੇ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਹਨਾਂ ਸ਼ਹੀਦਾਂ ਦੇ ਮਕਸਦ ਨੂੰ ਪੂਰਾ ਕਰਨ ਵੱਲ ਵਧੀਏ। ਇੱਕਜੁੱਟਤਾ ਕੌਮ ਲਈ ਬਹੁਤ ਜਰੂਰੀ ਹੈ ਆਪਾਂ ਆਪਸ ਦੀਆਂ ਵੰਡੀਆਂ ਖਤਮ ਕਰਕੇ ਹੀ ਸਿੱਖ ਕੌਮ ਦੇ ਇਹਨਾਂ ਮਹਾਨ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਦੇ ਸਕਦੇ ਹਾਂ। ਹੋਈਆਂ ਭੁੱਲਾਂ ਦੀ ਖਿਮਾ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥

ਸੁਖਦੀਪ ਸਿੰਘ
ਯੂਥ ਖਾਲਸਾ ਫੈਡਰੇਸ਼ਨ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,