ਵਿਦੇਸ਼ » ਸਿੱਖ ਖਬਰਾਂ

ਵਰਜੀਨੀਆ ਕੇਸ: ਸੁਰਿੰਦਰ ਸਿੰਘ ਵਾਸ਼ਿੰਗਟਨ ਪੰਜ ਪਿਆਰਿਆਂ ਅੱਗੇ ਪੇਸ਼ ਹੋਏ; ਮਾਫੀ ਮੰਗੀ

June 29, 2016 | By

ਵਾਸ਼ਿੰਗਟਨ, ਡੀਸੀ: ਸਿੱਖ ਕੌਂਸਲ ਯੂ.ਐਸ. ਅਤੇ ਸਿੱਖ ਗੁਰਦੁਆਰਾ ਡੀ.ਸੀ. ਵਲੋਂ ਜਾਰੀ ਇਕ ਲਿਖਤੀ ਬਿਆਨ ਵਿਚ ਦੱਸਿਆ ਗਿਆ ਕਿ ਸੁਰਿੰਦਰ ਸਿੰਘ, ਗ੍ਰੰਥੀ ਵਾਸ਼ਿੰਗਟਨ ਡੀਸੀ ਨੇ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਆਪਣੀ ਗਲਤੀ ਮੰਨ ਲਈ ਹੈ ਅਤੇ ਮਾਫੀ ਮੰਗੀ ਹੈ।

ਜ਼ਿਕਰਯੋਗ ਹੈ ਕਿ ਇਸੇ ਸਾਲ ਅਪ੍ਰੈਲ ਵਿਚ ਕੁਲਦੀਪ ਸਿੰਘ ਵਰਜੀਨੀਆ ਨੇ ਅੰਮ੍ਰਿਤ ਸੰਚਾਰ ਕਰਵਾਇਆ ਸੀ ਜਿਸ ਵਿਚ ਸਿੱਖ ਰਹਿਤ ਮਰਯਾਦਾ ਵਿਚ ਦਰਜ ਬਾਣੀਆਂ ਨੂੰ ਬਦਲ ਕੇ ਹੋਰ ਬਾਣੀਆਂ ਪੜ੍ਹੀਆਂ ਗਈਆਂ ਸਨ।

Surinder Singh of Washington Submits to Panj Pyaras for Forgiveness and Atonement

ਸੁਰਿੰਦਰ ਸਿੰਘ ਵਾਸ਼ਿੰਗਟਨ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਮਾਫੀ ਮੰਗਦੇ ਹੋਏ

ਪੰਜਾਂ ਪਿਆਰਿਆਂ ਵਿਚੋਂ ਇਕ ਪਿਆਰਾ, ਰਾਜਾ ਸਿੰਘ ਨੇ ਸੰਗਤ ਦੇ ਸਾਹਮਣੇ ਦੱਸਿਆ ਕਿ ਸੁਰਿੰਦਰ ਸਿੰਘ ਨੂੰ 11 ਐਤਵਾਰ ਸੁਖਮਨੀ ਸਾਹਿਬ ਦੇ ਪਾਠ, 11 ਐਤਵਾਰ ਲੰਗਰ ਦੀ ਸੇਵਾ ਕਰਨ ਦੀ ਤਨਖਾਹ ਲਾਈ ਗਈ ਹੈ। ਇਸ ਸੇਵਾ ਦੀ ਸਮਾਪਤੀ ‘ਤੇ 21 ਡਾਲਰ ਅਤੇ ਅੰਤਮ ਮਾਫੀ ਦੀ ਅਰਦਾਸ ਕੀਤੀ ਜਾਏਗੀ।

ਡੀਸੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਡਾ. ਦਲਜੀਤ ਸਿੰਘ ਸਾਉਨੇ ਨੇ ਪੰਜਾਂ ਪਿਆਰਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਖਬਰ ਦੁਨੀਆਂ ਭਰ ਦੀਆਂ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਭੇਜੀ ਜਾ ਰਹੀ ਹੈ ਤਾਂ ਜੋ ਪਤਾ ਲਗ ਸਕੇ ਕਿ ਅਸੀਂ ਸਿੱਖ ਜਜ਼ਬਾਤਾਂ ਪ੍ਰਤੀ ਜਾਗਰੂਕ ਹਨ, ਅਤੇ ਅਜਿਹੀਆਂ ਘਟਨਾਵਾਂ ਨਾਲ ਸਾਡੇ ਹਿਰਦੇ ਵਲੂਧੰਰੇ ਜਾਂਦੇ ਹਨ। ਅਸੀਂ ਚਾਹੁੰਦੇ ਹਾਂ ਕਿ ਹਰੇਕ ਸਿੱਖ ਮਰਯਾਦਾ ਮੁਤਾਬਕ ਸਹੀ ਫੈਸਲੇ ਲਵੇ।

ਡਾ. ਰਾਜਵੰਤ ਸਿੰਘ ਜੋ ਕਿ ਗੁਰੂ ਗੋਬਿੰਦ ਸਿੰਘ ਫਾਂਉਂਡੇਸ਼ਨ ਦੇ ਸਕੱਤਰ ਹਨ ਨੇ ਕਿਹਾ, “ਸੁਰਿੰਦਰ ਸਿੰਘ ਨੇ ਜਨਤਕ ਤੌਰ ‘ਤੇ ਆਪਣੀ ਗਲਤੀ ਮੰਨੀ ਹੈ ਅਤੇ ਸਿੱਖ ਪਰੰਪਰਾਵਾਂ ਅਨੁਸਾਰ ਕਦਮ ਚੁੱਕਣ ਨੂੰ ਪ੍ਰਵਾਨ ਕੀਤਾ ਹੈ।”

ਇਸ ਖ਼ਬਰ ਨੂੰ ਅੰਗ੍ਰੇਜ਼ੀ ਵਿਚ ਪੜ੍ਹਨ ਲਈ: http://bit.ly/293PBQV

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,