Tag Archive "%e0%a8%b8%e0%a8%bc%e0%a8%b9%e0%a9%80%e0%a8%a6%e0%a9%80-%e0%a8%af%e0%a8%be%e0%a8%a6%e0%a8%97%e0%a8%be%e0%a8%b0"

ਆਖਰ ਕਿਉਂ ਨਹੀਂ ਬਣਾਈ ਜਾ ਰਹੀ ਸ਼ਹੀਦੀ ਯਾਦਗਾਰ…

20ਵੀਂ ਸਦੀ ਦੇ ਨੌਵੇਂ ਦਹਾਕੇ ਦੌਰਾਨ ਜਦੋਂ ਦਿੱਲੀ ਤਖ਼ਤ, ਅਕਾਲ ਤਖ਼ਤ ਸਾਹਿਬ ਸਾਹਮਣੇ ਛਿੱਥਾ ਪੈਣਾ ਸ਼ੁਰੂ ਹੋ ਗਿਆ ਤੇ ਹਰ ਮਜ਼ਲੂਮ ਦੀ ਫਰਿਆਦਗਾਹ ਤੇ ਇਨਸਾਫ ਦਾ ਕੇਂਦਰ ਬਣ ਚੁੱਕੇ ਅਕਾਲ ਤਖ਼ਤ ਸਾਹਿਬ ਦੀ ਵਧਦੀ ਮਕਬੂਲੀਅਤ ਕਾਰਨ ਜਦੋਂ ਨੇੜ ਭੱਵਿਖ ਵਿੱਚ ਹਿੰਦੁਸਤਾਨੀ ਹਾਕਮਾਂ ਨੂੰ ਦਿੱਲੀ ਤਖ਼ਤ ਦੇ ਹਾਸੀਏ ਤੋਂ ਹਟਣ ਦੀ ਸੂਰੂਆਤ ਨਜ਼ਰ ਆਉਂਦੀ ਜਾਪੀ ਤਾਂ ਇਸ ਰੱਬੀ ਤਖ਼ਤ ਨੂੰ ਨੇਸਤੋ ਨਾਬੂਦ ਕਰਨਾ ...

6 ਜੂਨ ਨੂੰ ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦ ਗੈਲਰੀ ਖੋਲ੍ਹਣ ਦਾ ਫੈਸਲਾ; ਪ੍ਰੋ. ਭੁੱਲਰ ਦੀ ਅਰਜ਼ੀ ਰੱਦ ਕਰਨ ਉੱਤੇ ਸਖਤ ਪ੍ਰਤੀਕਿਰੀਆ

ਜਲੰਧਰ (27 ਮਈ, 2011): ... ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 6 ਜੂਨ ਤੱਕ ਸ਼ਹੀਦੀ ਗੈਲਰੀ ਖੋਲ੍ਹਣ ਅਤੇ ਸ਼ਹੀਦੀ ਯਾਦਗਾਰ ਬਣਾਉਣ ਸੰਬੰਧੀ ਅਲਟੀਮੇਟਮ ਦਿੰਦਿਆਂ ਐਲਾਨ ਕੀਤਾ ਹੈ ਕਿ ਜੇਕਰ ਸ਼੍ਰੋਮਣੀ ਕਮੇਟੀ ਅਜਿਹਾ ਨਹੀਂ ਕਰਦੀ ਤਾਂ 6 ਜੂਨ ਨੂੰ ਪੰਥਕ ਜਥੇਬੰਦੀਆਂ ਵੱਲੋਂ ਸਿੱਖ ਸੰਗਤਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਸ਼ਹੀਦੀ ਗੈਲਰੀ ਖੋਲ੍ਹੀ ਜਾਵੇਗੀ।

ਸ਼ਹੀਦੀ ਯਾਦਗਾਰ ਬਣਾਉਣ ਲਈ ਸਮੂਹ ਪੰਥਕ ਧਿਰਾਂ ਦਾ ਏਕਾ ਜਰੂਰੀ: ਫੈਡਰੇਸ਼ਨ

ਪਟਿਆਲਾ (24 ਮਈ, 2011): ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਜੂਨ 1984 ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਬਣਾਏ ਜਾਣ ਦੀ ਹਿਮਾਇਤ ਕਰਦਿਆਂ ਇਸ ਸੰਬੰਧੀ 27 ਮਈ ਨੂੰ ਹੋਣ ਵਾਲੀ ਇਕੱਤਰਤਾ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਫੈਡਰੇਸ਼ਨ ਦੇ ਮੀਤ ਪ੍ਰਧਾਨ ਸ੍ਰ. ਮੱਖਣ ਸਿੰਘ ਗੰਢੂਆਂ ਨੇ ਜਾਣਕਾਰੀ ਦਿੱਤੀ ਹੈ ਕਿ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਬੀਤੇ ਦਿਨੀਂ ਭਾਈ ਦਲਜੀਤ ਸਿੰਘ ਬਿੱਟੂ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨਾਲ ਮੁਲਾਕਾਤ ਕਰਕੇ ਦਰਬਾਰ ਸਾਹਿਬ ਦੇ ਵਿਹੜੇ ਵਿਚ “ਸ਼ਹੀਦੀ ਯਾਦਗਾਰ” ਬਣਾਉਣ ...

ਸ਼ਹੀਦੀ ਯਾਦਗਾਰ ਦਾ ਮਸਲਾ ਮੁੜ ਭਖਿਆ; ਪੰਥਕ ਜਥੇਬੰਦੀਆਂ ਦਾ ਇਕੱਠ 27 ਨੂੰ

ਅੰਮ੍ਰਿਤਸਰ (21 ਮਈ, 2011): ਸਾਕਾ ਨੀਲਾ ਤਾਰਾ ਦੀ 27ਵੀਂ ਵਰ੍ਹੇਗੰਢ ਮੌਕੇ ਜੂਨ 1984 ਦੇ ਘੱਲੂਘਾਰੇ ਦੀ ਸ਼ਹੀਦੀ ਯਾਦਗਾਰ ਦਾ ਮੁੱਦਾ ਭਖਦਾ ਨਜ਼ਰ ਆ ਰਿਹਾ ਹੈ। ਇਸ ਵਾਰ ਸਿੱਖ ਜਥੇਬੰਦੀਆਂ ਨੇ ਅਕਾਲੀਆਂ ਉਤੇ ਇਲਜ਼ਾਮ ਲਾਇਆ ਹੈ ਕਿ ਉਹ ਸ਼ਹੀਦੀ ਯਾਦਗਾਰ ਬਾਰੇ ਦੜ ਵੱਟੀ ਬੈਠੇ ਹਨ ਕਿਉਂਕਿ ਉਨ੍ਹਾਂ ਨੂੰ ਭਾਰਤੀ ਆਗੂਆਂ ਦਾ ਖੌਫ ਸਤਾ ਰਿਹਾ ਹੈ ਜਿੰਨਾਂ ਨੇ ਦਰਬਾਰ ਸਾਹਿਬ ਉਤੇ 27 ਵਰ੍ਹੇ ਪਹਿਲਾਂ ਫੌਜਾਂ ਚਾੜ੍ਹਨ ਦਾ ਹੁਕਮ ਦਿੱਤਾ ਸੀ।

ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਰਬਾਰ ਸਾਹਿਬ ਵਿੱਚ ਸ਼ਹੀਦੀ ਯਾਦਗਾਰ ਬਣਾਉਣ ਦੀ ਹਮਾਇਤ ਕੀਤੀ

ਫ਼ਤਹਿਗੜ੍ਹ ਸਾਹਿਬ (15 ਮਈ, 2011): ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ਼੍ਰੋਮਣੀ ਅਕਾਲੀ ਦੱਲ ਪੰਚ ਪ੍ਰਧਾਨੀ ਵੱਲੋ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਲਿਖੇ ਪੱਤਰ ਜੋਰਦਾਰ ਹਮਾਇਤ ਕੀਤੀ ਹੈ, ਜਿਸ ਰਾਹੀਂ ਜਥੇਦਾਰ ਸਾਹਿਬ ਨੂੰ ਦਰਬਾਰ ਸਾਹਿਬ ਵਿਖੇ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਬਣਾਉਣ ਬਾਰੇ ਲਿਖਿਆ ਗਿਆ ਸੀ। ...