ਭਾਰਤ ਵਿਚ ਲਗਭਗ 11 ਕਰੋੜ ਆਦੀਵਾਸੀ ਰਹਿੰਦੇ ਹਨ, ਜੋ ਕੁਲ ਅਬਾਦੀ ਦਾ 7 ਪ੍ਰਤੀਸ਼ਤ ਹੈ। ਭਾਰਤ ਵਿਚ ਕਈ ਕਿਸਮਾਂ ਦੇ ਆਦੀਵਾਸੀ ਪੂਰੇ ਦੇਸ ਵਿਚ ਫੈਲੇ ਹੋਏ ਹਨ। ਉਨਾਂ ਦੀ ਆਪਣੀ ਆਪਣੀ ਭਾਸ਼ਾ ਹੈ, ਆਪਣਾ ਸਮਾਜ ਹੈ। ਆਦੀਵਾਸੀ ਭਾਰਤ ਵਿਚ ਵਿਕਾਸ ਦੇ ਨਾਂ 'ਤੇ ਜਲ, ਜੰਗਲ, ਜ਼ਮੀਨ ਤੋਂ ਉਜਾੜੇ ਜਾਣ ਕਾਰਨ ਵੱਡੇ ਦੁਖਾਂਤ ਦਾ ਸਾਹਮਣਾ ਕਰ ਰਹੇ ਹਨ। ਵੱਖ-ਵੱਖ ਅੰਕੜਿਆਂ ਦਾ ਵਿਸ਼ਲੇਸ਼ਣ ਕਰੀਏ ਤਾਂ ਹਰ ਦਸਵਾਂ ਆਦੀਵਾਸੀ ਆਪਣੀ ਜ਼ਮੀਨ ਤੋਂ ਉਜਾੜਿਆ ਗਿਆ ਹੈ।