Tag Archive "agriculture-and-environment-awareness-center"

ਮੁੱਦਕੀ ਮੋਰਚਾ: ਜੰਗ ਪਾਣੀਆਂ

ਮੁੱਦਕੀ ਮੋਰਚੇ ਵੱਲੋਂ ਨਹਿਰਾਂ ਪੱਕੀਆਂ ਕਰਨ ਵਿਰੁੱਧ ਘੱਲ ਕਲਾਂ ਵਿਖੇ ਫਿਰੋਜ਼ਪੁਰ-ਮੋਗਾ ਸੜਕ ’ਤੇ ਨਹਿਰਾਂ ਦੇ ਪੁਲ ਉੱਤੇ ਪੱਕਾ ਮੋਰਚਾ ਲਗਾਇਆ ਗਿਆ ਹੈ।

ਨਾ ਉਡੀਕ ਬਹਾਰਾਂ ਨੂੰ, ਮੌਸਮ ਬਦਲ ਗਏ ਨੇ।

ਇਕ ਰਿਪੋਰਟ ਮੁਤਾਬਕ ਫਰਵਰੀ 2023 ਦਾ ਤਾਪਮਾਨ ਸਧਾਰਨ ਤਾਪਮਾਨ ਨਾਲੋਂ 7 ਡਿਗਰੀ ਸੈਲਸੀਅਸ ਤੋਂ 11 ਡਿਗਰੀ ਸੈਲਸੀਅਸ ਵੱਧ ਰਿਹਾ, ਔਸਤਨ ਤਾਪਮਾਨ ਤਕਰੀਬਨ 29 ਡਿਗਰੀ ਰਿਹਾ। ਭਾਰਤੀ ਮੌਸਮ ਵਿਭਾਗ ਮੁਤਾਬਕ ਸਾਲ 1901, ਜਦ ਤੋਂ ਤਾਪਮਾਨ ਦਾ ਰਿਕਾਰਡ ਰੱਖਿਆ ਜਾ ਰਿਹਾ, ਤੋਂ ਹੁਣ ਤੱਕ ਸਭ ਤੋਂ ਵੱਧ ਗਰਮ ਫਰਵਰੀ ਰਹੀ।

ਜੀ.ਐੱਮ ਸਰ੍ਹੋਂ ਬੀਜ ਕੀ ਹਨ ?

ਭਾਰਤ ਵੱਲੋਂ 2002 ਵਿੱਚ ਵੰਸ਼ਿਕ ਸੋਧੀ ਹੋਈ ਕਪਾਹ (ਜੈਨੇਟਿਕਲੀ ਮੌਡੀਫਾਈਡ ) ਦੇ ਬੀਜਾਂ ਨਾਲ ਕਾਸ਼ਤ ਲਈ ਪਹਿਲੀ ਪ੍ਰਵਾਨਗੀ ਮਿਲੀ। ਸਾਲ 2022 ਵਿਚ "ਕੇਂਦਰੀ ਮੰਤਰਾਲੇ ਵਾਤਾਵਰਣ ਜੰਗਲਾਤ ਤੇ ਜਲਵਾਯੂ ਬਦਲਾਅ"(ਐਮ. ਓ. ਈ. ਐਫ. ਸੀ. ਸੀ) ਦੁਆਰਾ ਵੰਸ਼ਿਕ ਸੋਧੀ ਹੋਈ ਸਰ੍ਹੋਂ (ਜੈਨੇਟਿਕਲੀ ਮੌਡੀਫਾਈਡ ਮਸਟਡ) ਦੀ ਵਪਾਰਕ ਕਾਸ਼ਤ ਕਰਨ ਤੋਂ ਪਹਿਲਾਂ ਇਸ ਨੂੰ ਖੁੱਲੇ ਮੈਦਾਨ ਵਿੱਚ ਲਗਾਉਣ ਦੀ ਮਾਨਤਾ ਦੇ ਦਿੱਤੀ ਗਈ।

ਪੰਜਾਬ ਦਾ ਜਲ ਸੰਕਟ: ਜ਼ਿਲ੍ਹਾ ਜਲੰਧਰ

ਪੰਜਾਬ ਦੇ ਜਲੰਧਰ ਜ਼ਿਲੇ ਦੀ ਪਾਣੀ ਦੀ ਸਥਿਤੀ ਵੱਲ ਝਾਤ ਮਾਰੀਏ ਕਿ ਕਿੰਨਾ ਕੁ ਪਾਣੀ ਧਰਤੀ ਹੇਠ ਮੌਜੂਦ ਹੈ ਤੇ ਕਿੰਨਾ ਕੱਢਿਆ ਜਾ ਰਿਹਾ ਹੈ।

ਤਰੱਕੀ ਅਤੇ ਬਿਜਲ-ਕੂੜਾ

ਨਵੀਂ ਦਿੱਲੀ ਦੇ ਬਾਹਰਵਾਰ ਸੀਲਮਪੁਰ ਭਾਰਤ ਦਾ ਸਭ ਤੋਂ ਵੱਡਾ ਬਿਜਲ-ਕੂੜੇ ਦਾ ਬਾਜ਼ਾਰ ਹੈ ਜਿੱਥੇ ਲਗਭਗ 50,000 ਲੋਕ ਧਾਤਾਂ ਨੂੰ ਕੱਢਦੇ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਬੱਚੇ ਐਸੇ ਹਨ ਜੋ ਬਿਜਲ-ਕੂੜੇ ਨੂੰ ਤੋੜ ਕੇ, ਕੱਢ ਕੇ ਅਤੇ ਮੁੜ ਵਰਤੋਂ ਯੋਗ ਬਣਾ ਕੇ ਰੋਜ਼ੀ-ਰੋਟੀ ਕਮਾਉਂਦੇ ਹਨ।

ਧਰਤੀ ਹੇਠੋਂ ਪਾਣੀ ਕੱਢਣ ਬਾਰੇ ਕੀ ਕਹਿੰਦੇ ਹਨ ਪੰਜਾਬ ਸਰਕਾਰ ਦੇ ਨਵੇਂ ਨੇਮ ?

ਪੰਜਾਬ ਸਰਕਾਰ ਨੇ ਹਾਲ ਵਿਚ ਹੀ “ਧਰਤੀ ਹੇਠਲਾ ਪਾਣੀ ਕੱਢਣ ਤੇ ਸਾਂਭ-ਸੰਭਾਲ ਲਈ ਨਿਰਦੇਸ਼ 2023” ਨੀਤੀ ਜਾਰੀ ਕੀਤੀ ਹੈ। ਇਸ ਨੀਤੀ ਦਾ ਖਰੜਾ 2020 ਵਿਚ ਸੁਝਾਵਾਂ ਲਈ ਜਾਰੀ ਕੀਤਾ ਗਿਆ ਸੀ ਜਿਸ ਨੂੰ ਮੌਜੂਦਾ ਸਰਕਾਰ ਨੇ ਮਨਜੂਰੀ ਦਿੱਤੀ ਹੈ।

ਪੰਜਾਬ ਦਾ ਜਲ ਸੰਕਟ : ਮਾਨਸਾ ਜਿਲ੍ਹੇ ਦੀ ਸਥਿਤੀ

ਪਾਣੀ ਦੇ ਅਧਾਰ ਤੇ ਮਾਨਸਾ ਜ਼ਿਲੇ ਨੂੰ ਪੰਜ ਹਿੱਸਿਆਂ ਵਿੱਚ ਵੰਡਣ ਤੋਂ ਬਾਅਦ ਅੰਦਾਜ਼ਾ ਲੱਗਦਾ ਹੈ ਕਿ ਪੰਜੇ ਹਿੱਸੇ ਬਹੁਤ ਹੀ ਖਰਾਬ ਹਾਲਤ ਵਿਚ ਹਨ । ਅੰਕੜਿਆਂ ਤੇ ਨਿਗ੍ਹਾ ਮਾਰਦਿਆਂ ਸਹਿਜੇ ਹੀ ਇਸ ਸਥਿਤੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ 2017 ਨਾਲੋਂ 2020 ਵਿਚ ਜਮੀਨ ਹੇਠਲੇ ਪਾਣੀ ਦੀ ਸਥਿਤੀ ਹੋਰ ਗੰਭੀਰ ਹੋਈ ਹੈ ।

ਜੀਰਾ ਸਾਂਝਾ ਮੋਰਚਾ:ਜਿਉਣ ਦੇ ਹੱਕ ਦੀ ਜਿੱਤ

ਮੁੱਖ ਮੰਤਰੀ ਦੇ ਬਿਆਨ ਅਨੁਸਾਰ ਇਹ ਫੈਕਟਰੀ ਪ੍ਰਦੂਸ਼ਣ ਕਰ ਰਹੀ ਸੀ। ਆਮ ਹਾਲਾਤਾਂ ਵਿਚ ਪ੍ਰਦੂਸ਼ਣ ਕਰਨ 'ਤੇ ਫੈਕਟਰੀਆਂ ਨੂੰ ਜੁਰਮਾਨਾ ਲਾਇਆ ਜਾਂਦਾ ਹੈ, ਜੇ ਪ੍ਰਸ਼ਾਸਨ ਦੀ ਇੱਛਾ ਹੋਵੇ ਤਾਂ, ਪਰ ਜਦੋਂ ਕਿਸੇ ਫੈਕਟਰੀ ਨੂੰ ਬੰਦ ਕਰਨ ਦੇ ਹੁਕਮ ਆ ਜਾਣ ਤਾਂ ਇਸਦਾ ਅਰਥ ਹੈ ਕਿ ਇਸ ਫੈਕਟਰੀ ਨੇ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ ਸਨ।

ਨਹਿਰਾਂ ਦੇ ਕੰਕਰੀਟ ਕਰਨ ਦੇ ਵਿਰੋਧ ਚ ਹੋਏ ਇਕੱਠ ਚ ਐਲਾਨੇ ਗਏ ਮਤੇ

ਹਰੀਕੇ ਤੋਂ ਨਿੱਕਲਦੀਆਂ ਜੌੜੀਆਂ ਨਹਿਰਾਂ, ਇੰਦਰਾ ਗਾਂਧੀ/ਰਾਜਸਥਾਨ ਨਹਿਰ ਅਤੇ ਸਰਹੰਦ ਫੀਡਰ ਨਹਿਰਾਂ ਨੂੰ ਮੋਟੀ ਤਰਪਾਲ ਅਤੇ ਸੀਮਿੰਟ-ਬਜਰੀ ਨਾਲ ਪੱਕਿਆਂ ਕਰਨ ਵਿਰੁਧ 15 ਜਨਵਰੀ 2023 ਨੂੰ ਫਿਰੋਜ਼ਸ਼ਾਹ (ਮੋਗਾ-ਫਿਰੋਜ਼ਪੁਰ) ਸੜਕ ਵਿਖੇ ਇਕ ਸਾਂਝਾ ਇਕੱਠ ਸੱਦਿਆ ਗਿਆ।

ਪੰਜਾਬ ਸਿਆਂ ਤੇਰਾ ਕੋਈ ਨਾ ਦਰਦੀ

ਬੀਤੇ ਕੱਲ੍ਹ ਜੌੜੀਆਂ ਨਹਿਰਾਂ ਨੂੰ ਪੱਕਿਆਂ ਕਰਨ ਦੇ ਵਿਰੋਧ ਚ ਪੰਜਾਬ ਹਿਤੈਸ਼ੀ ਲੋਕ ਜੌੜੀਆਂ ਨਹਿਰਾਂ ਤੇ ਪਿੰਡ ਘੱਲ ਖੁਰਦ (ਫਿਰੋਜ਼ਪੁਰ) ਵਿਖੇ ਇਕੱਠੇ ਹੋਏ। ਪਾਠਕਾਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਨਹਿਰਾਂ ਚ ਹੇਠਾਂ ਲਿਫ਼ਾਫ਼ਾ ਵਿਛਾ ਕੇ ਉੱਪਰ ਕੰਕਰੀਟ ਦੀ ਮੋਟੀ ਪਰਤ ਵਿਛਾਈ ਜਾ ਰਹੀ ਹੈ।

Next Page »