ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਕਰਵਾਈਆਂ ਜਾ ਰਹੀਆਂ ਲੜੀਵਾਰ ਗੋਸ਼ਟੀਆਂ ਤਹਿਤ ਪੰਜਾਬ ਦੇ ਜਲ ਅਤੇ ਵਾਤਾਵਰਣ ਦੇ ਸੰਕਟ ਦੇ ਵੱਖ-ਵੱਖ ਪੱਖ ਵਿਚਾਰੇ ਜਾ ਰਹੇ ਹਨ। ਇਸ ਤਹਿਤ 5 ਅਗਸਤ 2022 ਨੂੰ ਖਾਲਸਾ ਗੁਰਦੁਆਰਾ ਸਾਹਿਬ, ਫਿਰੋਜ਼ਪੁਰ ਛਾਉਣੀ (ਕੈਂਟ) ਵਿਖੇ “ਪੰਜਾਬ ਦਾ ਜਲ ਸੰਕਟਃ ਦਰਿਆਈ ਪਾਣੀਆਂ ਦਾ ਮਸਲਾ” ਵਿਸ਼ੇ ਉੱਤੇ ਵਿਚਾਰ ਗੋਸ਼ਟੀ ਹੋਵੇਗੀ।
ਕੁਰਾਲੀ ਦੇ ਨੌਜਵਾਨ ਗੁਰਜਸਪਾਲ ਸਿੰਘ ਦੇ ਪਰਿਵਾਰ, ਜੋ ਅੱਜ ਕੱਲ ਵਿਦੇਸ਼ ਵਿਚ ਰਹਿੰਦੇ ਹਨ, ਵੱਲੋਂ ਕੁਝ ਮਹੀਨੇ ਪਹਿਲਾਂ ਆਪਣੀ ਪੁਸ਼ਤੈਨੀ ਜਮੀਨ ਝੋਨਾ ਮੁਕਤ ਕਰਨ ਦਾ ਐਲਾਨ ਕੀਤਾ ਗਿਆ ਸੀ। ਕਾਰਸੇਵਾ ਸੰਸਥਾ ਖਡੂਰ ਸਾਹਿਬ ਵੱਲੋਂ 550 ਗੁਰੂ ਨਾਨਕ ਯਾਦਗਾਰੀ ਜੰਗਲ ਲਾਉਣ ਦੀ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਪਿੰਡ ਸੰਤਪੁਰ ਚੁੱਪਕੀ (ਨੇੜੇ ਕੁਰਾਲੀ) ਵਿਖੇ ਪੈਂਦੀ ਗੁਰਜਸਪਾਲ ਸਿੰਘ ਹੋਰਾਂ ਦੇ ਪਰਿਵਾਰ ਦੀ ਜਮੀਨ ਵਿਚ ਕਰੀਬ 2 ਕਨਾਲ ਰਕਬੇ ਵਿਚ 25 ਜੁਲਾਈ 2022 ਨੂੰ 184ਵੇਂ ਗੁਰੂ ਨਾਨਕ ਯਾਦਗਾਰੀ ਜੰਗਲ ਲਈ ਬੂਟੇ ਲਗਾਏ ਗਏ।

ਖੇਤੀਬਾੜੀ_ਅਤੇ_ਵਾਤਾਵਰਨ_ਜਾਗਰੂਕਤਾ_ਕੇਂਦਰ ਵੱਲੋਂ ਸੰਯੁਕਤ ਰਾਸ਼ਟਰ ਦੇ #ਕੁਦਰਤ_ਸੰਭਾਲ_ਦਿਹਾੜੇ ਮੌਕੇ 28 ਜੁਲਾਈ 2022 ਨੂੰ ਸਵੇਰੇ 10:30 ਵਜੇ ਸਰਕਟ ਹਾਉਸ ਲੁਧਿਆਣਾ ਵਿਖੇ ਇਕ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ ਜਿਸ ਵਿਚ ਇਸ ਵਿਸ਼ੇ ਉੱਤੇ ਵਿਚਾਰ ਕੀਤਾ ਜਾਵੇਗਾ ਕਿ “ਲੁਧਿਆਣੇ ਦੇ ਬੁੱਢੇ ਦਰਿਆ ਦੇ ਪ੍ਰਦੂਸ਼ਣ ਦਾ ਮਸਲਾ ਕਿਵੇਂ ਹੱਲ ਹੋਵੇ”।
ਪੰਜਾਬ ਸਰਕਾਰ ਨੇ 2020 ਵਿੱਚ ਮੱਤੇਵਾੜਾ ਵਿਖੇ ਕਾਰਖਾਨੇ ਲਾਉਣ ਦੀ ਆਪਣੀ ਯੋਜਨਾ ਦਾ ਖੁਲਾਸਾ ਕੀਤਾ ਸੀ। 2022 ਵਿੱਚ ਸਰਕਾਰ ਬਦਲਣ ਤੋਂ ਬਾਅਦ, ਨਵੀਂ ਸਰਕਾਰ ਨੇ ਇਸਦਾ ਨਾਮ ਬਦਲ ਕੇ "ਕੁਮ-ਕਲਾਂ ਟੈਕਸਟਾਈਲ ਪਾਰਕ" ਰੱਖਿਆ।
ਖੇਤੀਬਾੜੀ ਅਤੇ ਵਾਤਾਵਰਣ ਜਾਗਰੂਕਤਾ ਕੇਂਦਰ ਵੱਲੋਂ ਅਕਾਲ ਕਾਲਜ ਕੌਂਸਲ ਅਤੇ ਸਿੱਖ ਜਥਾ ਮਾਲਵਾ ਦੇ ਸਹਿਯੋਗ ਨਾਲ ਇਸ ਸਬੰਧੀ ਇੱਕ ਇਕੱਤਰਤਾ 29 ਮਈ ਨੂੰ ਸਵੇਰੇ 10:30 ਵਜੇ ਬੀ ਐੱਡ ਕਾਲਜ, ਮਸਤੂਆਣਾ ਸਾਹਿਬ ਵਿਖੇ ਸੱਦੀ ਗਈ ਹੈ।