Tag Archive "ajnala"

ਅਜਨਾਲਾ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਲੜਕੀ ਦਿੱਲੀ ਹਵਾਈ ਅੱਡੇ ਤੋਂ ਗ੍ਰਿਫਤਾਰ 

ਫਰਵਰੀ 2023 ਵਿੱਚ ਵਾਰਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਵਿਰੁੱਧ ਥਾਣਾ ਅਜਨਾਲਾ ਵਿਖੇ ਦਰਜ ਹੋਏ ਇੱਕ ਮਾਮਲੇ ਵਿੱਚ ਪੁਲਿਸ ਵੱਲੋਂ ਇੱਕ ਲੜਕੀ ਨੂੰ ਗ੍ਰਿਫਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ।

ਗੁਰੂ ਸਾਹਿਬ ਬਾਰੇ ਅਪ-ਸ਼ਬਦ ਬੋਲਣ ਵਾਲੀ ਇਸਾਈ ਪ੍ਰਚਾਰਕ ਵਿਰੁਧ ਕਾਰਵਾਈ ਕੀਤੀ ਜਾਵੇ: ਸਿੱਖ ਜਥੇਬੰਦੀਆਂ

ਸਿੱਖ ਗੁਰੂ ਸਾਹਿਬਾਨ ਪ੍ਰਤੀ ਅਪਸ਼ਬਦ ਬੋਲਣ ਅਤੇ ਗੁਰਬਾਣੀ ਦੇ ਅਰਥਾਂ ਦੀ ਗਲਤ ਵਿਆਖਿਆ ਕਰਨ ਵਾਲੀ ਈਸਾਈ ਔਰਤ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਣ ਦੇ ਦੋਸ਼ ਤਹਿਤ ਪਰਚਾ ਦਰਜ ਕੀਤੇ ਜਾਣ ਦੀ ਮੰਗ ਨੂੰ ਲੈਕੇ ਵੱਖ ਵੱਖ ਪੰਥਕ ਜਥੇਬੰਦੀਆਂ ਨੇ ਅੱਜ ਕਮਿਸ਼ਨਰ ਪੁਲਿਸ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਮ ਇੱਕ ਮੰਗ ਪੱਤਰ ਦਿੱਤਾ।

ਗੁਰੂ ਦੋਖੀਆਂ ਨੇ ਅਜਨਾਲਾ ਨੇੜੇ ਕੀਤੀ ਗੁਰਬਾਣੀ ਦੀ ਬੇਅਦਬੀ

ਪਿਛਲ਼ੇ ਸਾਲ ਅਕਤੂਬਰ ਮਹੀਨੇ ਤੋਂ ਸ਼ੁਰੂ ਹੋਈਆਂ ਗੁਰਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਦਾ ਸਿਲਸਲਾ ਰੁਕਣ ਦਾ ਨਾਂ ਨਹੀ ਲੈ ਰਿਹਾ। ਸ਼ਰਾਰਤੀ ਅਨਸਰਾਂ ਅਤੇ ਗੁਰਬਾਣੀ ਦੇ ਸਰਬ ਸਾਂਝੇ ਉਪਦੇਸ਼ ਦੇ ਵਿਰੋਧੀਆਂ ਵੱਲੋਂ ਗੁਰਬਾਣੀ ਦਾ ਅਪਮਾਨ ਕਰਨ ਦੀਆਂ ਘਟਨਾਵਾਂ ਲਗਾਤਾਰ ਪੰਜਾਬ ਦੀ ਗੂਰਾਂ ਸਵਾਰੀ ਧਰਤ 'ਤੇ ਵਾਪਰ ਰਹੀਆਂ ਹਨ। ਅੱਜ ਇੱਥੋਂ ਨੇੜਲੇ ਪਿੰਡ ਭਿੱਟੇਵੱਢ ਵਿੱਚ ਗੁਰਬਾਣੀ ਦੇ ਪਾਵਨ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।