ਪੰਜਾਬ ਦੇ ਮੋਗਾ ਜਿਲੇ ਵਿੱਚ ਬਾਦਲ ਪਰਿਵਾਰ ਦੀ ਨਿੱਜ਼ੀ ਬੱਸ ਕੰਪਨੀ ਔਰਬਿਟ ਦੇ ਚਾਲਕ ਅਮਲੇ ਦੀ ਮਿਲੀ ਭੁਗਤ ਨਾਲ ਮਾਂ-ਧੀ ਨਾਲ ਛੇੜਖਾਨੀ ਕਰਨ ਤੋਂ ਬਾਅਦ ਚੱਲਦੀ ਬੱਸ ਵਿੱਚੋਂ ਧੱਕੇ ਮਾਰਕੇ ਬਾਹਰ ਸੁੱਟਣ ਦੀ ਘਟਨਾ, ਜਿਸ ਵਿੱਚ ਧੀ ਦੀ ਮੌਤ ਹੋ ਗਈ ਸੀ, ਦਾ ਮਾਮਲਾ ਅੱਜ ਭਾਰਤੀ ਲੋਕ ਸਭਾ ਵਿੱਚ ੳੇੁੱਠਿਆ।
ਸ੍ਰੀ ਅਕਾਲ ਤਖਤ ਦੇ ਸਕੱਤਰੇਤ ਇੰਚਾਰਜ ਪ੍ਰੋ ਸੁਖਦੇਵ ਸਿੰਘ ਵੱਲੋ ਜਾਰੀ ਕੀਤੇ ਗਏ ਪੱਤਰ ਅਨੁਸਾਰ ਆਲ ਇੰਡੀਆ ਸਿੱਖ ਕਾਨਫਰੰਸ ਦੇ ਮੁੱਖੀ ਸ੍ਰ ਗੁਰਚਰਨ ਸਿੰਘ ਬੱਬਰ ਨੂੰ 17 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋ ਰਹੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਵਿੱਚ ਹਾਜ਼ਰ ਹੋਣ ਲਈ ਕਿਹਾ ਗਿਆ ਹੈ।ਸਿੱਖ ਚਿੰਤਕ ਸ੍ਰ ਗੁਰਚਰਨ ਸਿੰਘ ਬੱਬਰ ਨੂੰ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਤੌਹੀਨ ਕਰਨ ਦੇ ਦੋਸ਼ ਵਿੱਚ ਅਕਾਲ ਤਖਤ ਸਾਹਿਬ ‘ਤੇ ਤਲਬ ਕੀਤਾ ਹੈ ।