ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮੀ ਪਾਰਟੀ ਤੇ ਬਾਦਲ ਦਲ ਨੂੰ ਝਟਕਾ ਦਿੰਦਿਆਂ ਇਨ੍ਹਾਂ ਪਾਰਟੀਆਂ ਦੇ ਆਗੂਆਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ। ਕੱਲ੍ਹ (14 ਦਸੰਬਰ) ਨੂੰ ਦਿੱਲੀ ਵਿੱਚ ਇਕੱਤਰਤਾ ਦੌਰਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੀਤ ਪ੍ਰਧਾਨ ਤੇ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ, ਜਲੰਧਰ ਤੋਂ ‘ਆਪ’ ਆਗੂ ਮਹੇਸ਼ ਗੁਪਤਾ ਅਤੇ ‘ਆਪ’ ਦੀ ਸੂਬਾਈ ਵਿੱਤ ਕਮੇਟੀ ਦੇ ਮੈਂਬਰ ਰਹੇ ਗੁਰਬੰਸ ਸਿੰਘ ਪੂਨੀਆ ਨੇ ਕੱਲ੍ਹ ਦਿੱਲੀ ਵਿੱਚ ਕੈਪਟਨ ਅਮਰਿੰਦਰ ਦੀ ਹਾਜ਼ਰੀ ਵਿੱਚ ਕਾਂਗਰਸ ਦਾ ਹੱਥ ਫੜਿਆ।