Tag Archive "amritsar"

ਦਾਸਤਾਨ-ਏ-ਮੀਰੀ-ਪੀਰੀ ਫਿਲਮ ਰੋਕਣ ਲਈ ਨੌਜਵਾਨਾਂ ਨੇ ਭਖਦੀ ਗਰਮੀ ਚ ਧਰਨਾ ਲਾਇਆ; ਅੱਜ ਦੂਜਾ ਦਿਨ

ਚਾਰ ਸਾਹਿਬਜ਼ਾਦੇ ਤੇ ਨਾਨਕ ਸ਼ਾਹ ਫਕੀਰ ਵਰਗੀਆਂ ਫਿਲਮਾਂ ਤੋਂ ਬਾਅਦ 'ਦਾਸਤਾਨ-ਏ-ਮੀਰੀ-ਪੀਰੀ' ਅਤੇ 'ਮਦਰਹੁੱਡ' ਜਿਹੀਆਂ ਫਿਲਮਾਂ ਵਿਚ ਗੁਰੂ ਸਾਹਿਬਾਨ, ਗੁਰੂ ਪਰਵਾਰਾਂ, ਮਹਾਨ ਗੁਰਸਿੱਖਾਂ ਅਤੇ ਸਿੱਖ ਸ਼ਹੀਦਾਂ ਨੂੰ ਕਾਰਟੂਨ, ਐਨੀਮੇਸ਼ਨ, ਕੰਪਿਊਟਰ ਗਰਾਫਿਕਸ ਆਦਿ ਵਿਧੀਆਂ ਨਾਲ ਫਿਲਮਾਅ ਕੇ ਗੁਰੂ ਬਿੰਬ, ਗੁਰੂ ਪਰਵਾਰਾਂ, ਗੁਰਸਿੱਖਾਂ ਤੇ ਸ਼ਹੀਦਾਂ ਦੀ ਨਾਟਕੀ ਜਾਂ ਫਿਲਮੀ ਪੇਸ਼ਕਾਰੀ ਕਰਨ ਦੀ ਮਨਾਹੀ ਦੇ ਸਿਧਾਂਤ ਦੀ ਉਲੰਘਣਾ ਕੀਤੀ ਜਾ ਰਹੀ ਹੈ। ਇਹੀ ਕਾਰਨ ਹੈ ਕਿ ਸਿੱਖ ਸੰਗਤਾਂ ਵਲੋਂ ਇਨ੍ਹਾਂ ਫਿਲਮਾਂ ਉੱਤੇ ਰੋਕ ਲਵਾਉਣ ਲਈ ਇਹਨਾਂ ਫਿਲਮਾਂ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ।

ਕਰਤਾਰ ਪੁਰਿ ਕਰਤਾ ਵਸੈ: ਕਰਤਾਰਪੁਰ ਸਾਹਿਬ – ਮੁੱਢ ਤੋਂ ਹੁਣ ਤੱਕ ਤੇ ਭਵਿੱਖ ‘ਚ (ਹਰਿੰਦਰ ਸਿੰਘ ਯੂ.ਐਸ.ਏ)

"ਸੈਂਟਰ ਓਨ ਸਟਡੀਜ਼ ਇਨ ਗੁਰੂ ਗ੍ਰੰਥ ਸਾਹਿਬ", ਗੁਰੂ ਨਾਨਾਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ "ਕਰਤਾਰ ਪੁਰਿ ਕਰਤਾ ਵਸੈ - ਕਰਤਾਰਪੁਰ ਸਾਹਿਬ : ਮੁੱਢ ਤੋਂ ਹੁਣ ਤੱਕ ਤੇ ਭਵਿੱਖ ਚ" ਵਿਸ਼ੇ ਉੱਤੇ ਸਿੱਖ ਵਿਚਾਰਕ, ਸਿੱਖਿਅਕ ਤੇ ਕਾਰਕੁੰਨ ਸ. ਹਰਿੰਦਰ ਸਿੰਘ (ਯੂ.ਐਸ.ਏ.) ਦਾ ਇਕ ਵਖਿਆਨ ਮਿਤੀ 28 ਮਾਰਚ, 2019 ਨੂੰ ਕਰਵਾਇਆ ਗਿਆ। ਅਸੀਂ ਉਹ ਵਖਿਆਨ ਇਥੇ ਸਿੱਖ ਸਿਆਸਤ ਦੇ ਦਰਸ਼ਕਾਂ ਨਾਲ ਸਾਂਝਾ ਕਰ ਰਹੇ ਹਾਂ।