Tag Archive "andrea-horwath"

ਗੁਰੂ ਨਾਨਕ ਸਾਹਿਬ ਜੀ ਦੇ ਜਨਮ ਦਿਹਾੜੇ ਮੌਕੇ ਐਨਡੀਪੀ ਆਗੂ ਐਂਡਰਿਆ ਹੋਰਵਾਥ ਨੇ ਗੁਰਦੁਆਰੇ ਹਾਜ਼ਰੀ ਲੁਆਈ

ਐਨ.ਡੀ.ਪੀ. ਆਗੂ ਐਂਡਰਿਆ ਹੋਰਵਾਥ ਅਤੇ ਮੀਤ ਪ੍ਰਧਾਨ ਜਗਮੀਤ ਸਿੰਘ ਨੇ ਓਨਟਾਰੀਓ ਦੀਆਂ ਸਿੱਖ ਸੰਗਤ ਨਾਲ ਬਰੈਂਪਟਨ ਇਲਾਕੇ ਦੇ ਚਾਰ ਗੁਰਦੁਆਰਿਆਂ 'ਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਇਆ। ਐਂਡਰਿਆ ਹੋਰਵਾਥ ਨੇ ਕਿਹਾ, "ਗੁਰੂ ਨਾਨਕ ਸਾਹਿਬ ਜੀ ਦੀਆਂ ਦੂਜੀਆਂ ਸਿਖਿਆਵਾਂ ਦੇ ਨਾਲ-ਨਾਲ ਗੁਰੂ ਜੀ ਨੇ ਸਿੱਖਾਂ ਵਿੱਚ ਬਰਾਬਰਤਾ ਅਤੇ ਵੰਡ ਕੇ ਛਕਣ ਦਾ ਸਿਧਾਂਤ ਪ੍ਰਚੱਲਤ ਕੀਤਾ। ਉਨ੍ਹਾਂ ਕਿਹਾ ਕਿ ਐਨ.ਡੀ.ਪੀ. ਇਨ੍ਹਾਂ ਸਿਧਾਂਤਾਂ ਉੱਤੇ ਅਧਾਰਿਤ ਹੈ ਇਸੇ ਕਰਕੇ ਹੀ ਐਨ.ਡੀ.ਪੀ. ਵਿੱਚ ਸਿੱਖ ਭਾਈਚਾਰੇ ਦੀ ਮਿੱਤਰਤਾ ਅਤੇ ਹਿੱਸੇਦਾਰੀ ਦੀ ਨੀਂਹ ਬਹੁਤ ਮਜ਼ਬੂਤ ਹੈ।"